ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਦੀ ਪਹਿਲੀ ਤਸਵੀਰ ਆਈ ਸਾਹਮਣੇ, CCTV ‘ਚ ਪੌੜੀਆਂ ਭੱਜਦੇ ਦੇਖਿਆ ਗਿਆ

Updated On: 

16 Jan 2025 18:02 PM

Saif Ali Khan: ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਸ਼ਖਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਕੱਲ੍ਹ ਰਾਤ ਇੱਕ ਆਦਮੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ ਸੀ। ਉਸਨੇ ਸੈਫ 'ਤੇ ਛੇ ਵਾਰ ਚਾਕੂ ਨਾਲ ਵਾਰ ਕੀਤੇ, ਜਿਸ ਤੋਂ ਬਾਅਦ ਸੈਫ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਲੀਲਾਵਤੀ ਹਸਪਤਾਲ ਵਿੱਚ ਸਰਜਰੀ ਹੋਈ।

ਸੈਫ ਅਲੀ ਖਾਨ ਤੇ ਹਮਲਾ ਕਰਨ ਵਾਲੇ ਦੀ ਪਹਿਲੀ ਤਸਵੀਰ ਆਈ ਸਾਹਮਣੇ, CCTV ਚ ਪੌੜੀਆਂ ਭੱਜਦੇ ਦੇਖਿਆ ਗਿਆ

ਸੈਫ 'ਤੇ ਹਮਲਾ ਕਰਨ ਵਾਲੇ ਦੀ ਪਹਿਲੀ ਤਸਵੀਰ

Follow Us On

ਸੈਫ ਅਲੀ ਖਾਨ ‘ਤੇ ਕੱਲ੍ਹ ਰਾਤ ਉਨ੍ਹਾਂ ਦੇ ਘਰ ਹਮਲਾ ਹੋਇਆ। ਇੱਕ ਆਦਮੀ ਚੋਰੀ ਦੇ ਇਰਾਦੇ ਨਾਲ ਉਨ੍ਹਾਂਦੇ ਘਰ ਵਿੱਚ ਦਾਖਲ ਹੋਇਆ ਅਤੇ ਉਨ੍ਹਾਂਨੂੰ ਚਾਕੂ ਨਾਲ ਛੇ ਵਾਰ ਕੀਤੇ। ਹੁਣ ਆਰੋਪੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਉਹ ਪੌੜੀਆਂ ਤੋਂ ਉਤਰਦੇ ਹੋਏ ਸੀਸੀਟੀਵੀ ਵਿੱਚ ਕੈਦ ਹੋਇਆਆ ਹੈ। ਇਸ ਵੇਲੇ 10 ਪੁਲਿਸ ਟੀਮਾਂ ਇਸ ਮਾਮਲੇ ਦੀ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਆਰੋਪੀ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ।

ਹਮਲਾਵਰ ਨੇ ਆਪਣੀ ਪਿੱਠ ‘ਤੇ ਇੱਕ ਬੈਗ ਟੰਗਿਆ ਹੋਇਆ ਹੈ। ਸੀਸੀਟੀਵੀ ਫੁਟੇਜ ਸਵੇਰੇ 2:33 ਵਜੇ ਦੀ ਹੈ। ਇਸ ਫੁਟੇਜ ਦੇ ਆਧਾਰ ‘ਤੇ ਮੁੰਬਈ ਪੁਲਿਸ ਉਸਦੀ ਭਾਲ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ। ਉਸਦੇ ਘਰ ਦੀ ਲੋਕੇਸ਼ਨ ਦਾ ਵੀ ਪਤਾ ਲਗਾ ਲਿਆ ਗਿਆ ਹੈ। ਪੁਲਿਸ ਉਸਦੇ ਘਰ ਵੀ ਗਈ, ਪਰ ਉਹ ਘਰ ਵਿੱਚ ਨਹੀਂ ਸੀ। ਪੁਲਿਸ ਉਸਦੀ ਭਾਲ ਵਿੱਚ ਰੁੱਝੀ ਹੋਈ ਹੈ। 10 ਪੁਲਿਸ ਟੀਮਾਂ ਤੋਂ ਇਲਾਵਾ, 8 ਅਪਰਾਧ ਸ਼ਾਖਾ ਦੀਆਂ ਟੀਮਾਂ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਲੀਲਾਵਤੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਚਾਕੂ ਦਾ ਇੱਕ ਹਿੱਸਾ ਸੈਫ ਅਲੀ ਖਾਨ ਦੀ ਰੀੜ੍ਹ ਦੀ ਹੱਡੀ ਵਿੱਚ ਫਸ ਗਿਆ ਸੀ, ਜਿਸ ਨੂੰ ਸਰਜਰੀ ਰਾਹੀਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ, ਚਾਕੂ ਉਨ੍ਹਾਂਦੀ ਰੀੜ੍ਹ ਦੀ ਹੱਡੀ ਵਿੱਚ ਵੱਜਣ ਕਾਰਨ ਉਨ੍ਹਾਂਦੀ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟ ਲੱਗੀ ਹੈ। ਚਾਕੂ ਨੂੰ ਕੱਢਣ ਅਤੇ ਰੀੜ੍ਹ ਦੀ ਹੱਡੀ ਤੋਂ ਤਰਲ ਪਦਾਰਥ ਦੇ ਰਿਸਾਅ ਨੂੰ ਰੋਕਣ ਲਈ ਸਰਜਰੀ ਕੀਤੀ ਗਈ। ਉਨ੍ਹਾਂ ਦੇ ਖੱਬੇ ਹੱਥ ਅਤੇ ਗਰਦਨ ਦੇ ਸੱਜੇ ਪਾਸੇ ਦੋ ਹੋਰ ਡੂੰਘੇ ਜ਼ਖ਼ਮ ਸਨ, ਜਿਨ੍ਹਾਂ ਦੀ ਪਲਾਸਟਿਕ ਸਰਜਰੀ ਕੀਤੀ ਗਈ ਹੈ।

ਡਾਕਟਰ ਨੇ ਦੱਸਿਆ ਕਿ ਸੈਫ ਅਲੀ ਖਾਨ ਦੀ ਹਾਲਤ ਸਥਿਰ ਹੈ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਹ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹਨ। ਅਸੀਂ ਕੱਲ੍ਹ ਸਵੇਰੇ ਉਨ੍ਹਾਂ ਨੂੰ ਆਈਸੀਯੂ ਤੋਂ ਬਾਹਰ ਕੱਢਾਂਗੇ ਅਤੇ ਸ਼ਾਇਦ ਇੱਕ ਜਾਂ ਦੋ ਦਿਨਾਂ ਵਿੱਚ ਉਨ੍ਹਾਂ ਨੂੰ ਛੁੱਟੀ ਦੇਣ ਦੀ ਯੋਜਨਾ ਹੈ। ਹਮਲਾਵਰ ਫਾਇਰ ਐਸਕੇਪ ਸਟੇਅਰਕੇਸ ਰਾਹੀਂ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਇਆ। ਜਦੋਂ ਨੌਕਰਾਣੀ ਨੇ ਉਸਨੂੰ ਸੈਫ ਦੇ ਛੋਟੇ ਪੁੱਤਰ ਜੇਹ ਦੇ ਕਮਰੇ ਵਿੱਚ ਦੇਖਿਆ, ਤਾਂ ਉਹ ਚੀਕ ਪਈ, ਜਿਸ ਤੋਂ ਬਾਅਦ ਸੈਫ ਦੇਖਣ ਗਏ ਕਿ ਕੀ ਹੋ ਰਿਹਾ ਹੈ। ਇਸ ਤੋਂ ਬਾਅਦ ਚੋਰ ਨੇ ਉਨ੍ਹਾਂ ‘ਤੇ ਛੇ ਵਾਰ ਚਾਕੂ ਨਾਲ ਹਮਲਾ ਕਰ ਦਿੱਤਾ।

Related Stories