ਦਿਲਜੀਤ ਦੋਸਾਂਝ ਨੇ Ratan Tata ਲਈ ਜਰਮਨੀ ‘ਚ ਅੱਧ ਵਿਚਾਲੇ ਰੋਕਿਆ Concert, ਬੋਲੇ- ਉਨ੍ਹਾਂ ਦਾ ਨਾਂ ਲੈਣਾ ਜ਼ਰੂਰੀ
Ratan Tata And Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ Dil-Luminati ਟੂਰ 'ਤੇ ਹਨ। ਉਹ ਦੁਨੀਆ ਭਰ ਵਿੱਚ ਮਿਊਜ਼ਿਕ ਕੰਸਰਟ ਕਰ ਰਹੇ ਹਨ। ਲੰਡਨ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ 'ਚ ਜਰਮਨੀ 'ਚ ਵੀ ਕੰਸਰਟ ਕੀਤਾ ਸੀ। ਇਸ ਦੌਰਾਨ ਜਿਵੇਂ ਹੀ ਦਿਲਜੀਤ ਦੋਸਾਂਝ ਨੂੰ ਰਤਨ ਟਾਟਾ ਦੇ ਦਿਹਾਂਤ ਦੀ ਖਬਰ ਮਿਲੀ ਤਾਂ ਉਨ੍ਹਾਂ ਨੇ ਕੰਸਰਟ ਅੱਧ ਵਿਚਾਲੇ ਹੀ ਰੋਕ ਦਿੱਤਾ।
ਦੇਸ਼ ਦੇ ਮਸ਼ਹੂਰ ਕਾਰੋਬਾਰੀ ਰਤਨ ਟਾਟਾ ਨੇ 9 ਅਕਤੂਬਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਿਆ। ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਸਿਆਸਤਦਾਨ ਹੋਵੇ ਜਾਂ ਖੇਡ ਜਾਂ ਫੇਰ ਫਿਲਮ ਇੰਡਸਟਰੀ ਦੇ ਲੋਕ, ਹਰ ਕੋਈ ਆਪਣੇ-ਆਪਣੇ ਅੰਦਾਜ਼ ‘ਚ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਜਰਮਨੀ ‘ਚ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤੀ। ਅਸਲ ‘ਚ ਦਿਲਜੀਤ ਦੋਸਾਂਝ ਇਸ ਸਮੇਂ Dil-Luminati ਟੂਰ ‘ਤੇ ਹਨ। ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਉਹ ਮਿਊਜ਼ਿਕ ਕੰਸਨਰ ਕਰ ਰਹੇ ਹਨ। ਲੰਡਨ ਤੋਂ ਬਾਅਦ ਉਹ ਜਿਸ ਵੇਲ੍ਹੇ ਜਰਮਨੀ ‘ਚ ਵੀ ਕੰਸਰਟ ਕਰ ਰਹੇ ਸਨ ਤਾਂ ਉਸ ਦੌਰਾਨ ਜਿਵੇਂ ਹੀ ਉਨ੍ਹਾਂ ਨੂੰ ਰਤਨ ਟਾਟਾ ਦੇ ਦੇਹਾਂਤ ਦੀ ਖਬਰ ਮਿਲੀ ਤਾਂ ਉਨ੍ਹਾਂ ਨੇ ਕੰਸਰਟ ਅੱਧ ਵਿਚਾਲੇ ਹੀ ਰੋਕ ਦਿੱਤਾ।
ਸੋਸ਼ਲ ਮੀਡੀਆ ‘ਤੇ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਉਹ ਸਟੇਜ ‘ਤੇ ਪਰਫਾਰਮ ਕਰ ਰਹੇ ਹਨ। ਫਿਰ ਉਨ੍ਹਾਂ ਨੂੰ ਟੀਮ ਤੋਂ ਜਾਣਕਾਰੀ ਮਿਲਦੀ ਹੈ ਅਤੇ ਉਹ ਸੰਗੀਤ ਸਮਾਰੋਹ ਨੂੰ ਰੋਕ ਦਿੰਦੇ ਹਨ ਅਤੇ ਪਹਿਲਾਂ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਹਿੰਦੇ ਹਨ: ਇਸ ਸਮੇਂ, ਸਭ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ।
ਦਿਲਜੀਤ ਦੋਸਾਂਝ ਨੇ ਅੱਧ ਵਿਚਾਲੇ ਹੀ ਰੋਕਿਆ ਕੰਸਰਟ
ਦਿਲਜੀਤ ਦੋਸਾਂਝ ਦੀ ਇਹ ਵਾਇਰਲ ਵੀਡੀਓ ਇਕ ਯੂਜ਼ਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਸ ਦੌਰਾਨ ਉਹ ਕਹਿੰਦੇ ਹਨ: ਤੁਸੀਂ ਸਾਰੇ ਰਤਨ ਟਾਟਾ ਜੀ ਬਾਰੇ ਜਾਣਦੇ ਹੋ, ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਸਾਡੇ ਸਾਰਿਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ। ਮੈਂ ਮਹਿਸੂਸ ਕੀਤਾ ਕਿ ਅੱਜ ਉਨ੍ਹਾਂ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਜ਼ਿੰਦਗੀ ਭਰ ਸਖ਼ਤ ਮਿਹਨਤ ਕੀਤੀ। ਜਿੰਨਾ ਮੈਂ ਉਨ੍ਹਾਂ ਬਾਰੇ ਸੁਣਿਆ ਅਤੇ ਪੜ੍ਹਿਆ ਹੈ, ਮੈਂ ਉਨ੍ਹਾਂ ਨੂੰ ਕਦੇ ਕਿਸੇ ਬਾਰੇ ਬੁਰਾ-ਭਲਾ ਬੋਲਦਿਆਂ ਨਹੀਂ ਦੇਖਿਆ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਸਖ਼ਤ ਮਿਹਨਤ ਕੀਤੀ ਹੈ ਅਤੇ ਚੰਗੇ ਕੰਮ ਕੀਤੇ ਹਨ। ਉਨ੍ਹਾਂ ਨੇ ਕਈ ਲੋਕਾਂ ਦੀ ਮਦਦ ਵੀ ਕੀਤੀ। ਇਹੀ ਜ਼ਿੰਦਗੀ ਹੈ, ਇਹ ਜ਼ਿੰਦਗੀ ਵੀ ਹੈ। ਜੇਕਰ ਅਸੀਂ ਅੱਜ ਉਨ੍ਹਾਂ ਦੇ ਜੀਵਨ ਤੋਂ ਕੁਝ ਸਿੱਖ ਸਕਦੇ ਹਾਂ, ਤਾਂ ਉਹ ਹੈ ਸਖ਼ਤ ਮਿਹਨਤ ਕਰਨਾ, ਚੰਗਾ ਸੋਚਣਾ ਅਤੇ ਕਿਸੇ ਦੇ ਕੰਮ ਆਉਣਾ।
ਇਹ ਵੀ ਪੜ੍ਹੋ
ਲੋਕ ਦਿਲਜੀਤ ਦੋਸਾਂਝ ਦੇ ਇਸ ਅੰਦਾਜ਼ ਦੀ ਕਾਫੀ ਤਾਰੀਫ ਕਰ ਰਹੇ ਹਨ। ਕਮੈਂਟ ਕਰਦੇ ਹੋਏ ਯੂਜ਼ਰਸ ਲਿਖ ਰਹੇ ਹਨ ਕਿ- ਜਿਸ ਤਰ੍ਹਾਂ ਤੁਸੀਂ ਕੰਸਰਟ ਨੂੰ ਅੱਧ ਵਿਚਾਲੇ ਰੋਕ ਕੇ ਅਜਿਹਾ ਕੀਤਾ ਹੈ, ਉਹ ਲੀਜੇਂਡ ਅਜਿਹੀ ਸ਼ਰਧਾਂਜਲੀ ਦੇ ਹੱਕਦਾਰ ਹਨ। ਦਿਲਜੀਤ ਦੋਸਾਂਝ ਅੱਜਕੱਲ੍ਹ ਆਪਣੇ ਸੰਗੀਤ ਸਫ਼ਰ ਵਿੱਚ ਰੁੱਝੇ ਹੋਏ ਹਨ। ਜਲਦ ਹੀ ਉਹ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਕੰਸਰਟ ਕਰਨ ਜਾ ਰਹੇ ਹਨ, ਜਿਸ ਦੀਆਂ ਟਿਕਟਾਂ ਤੇਜ਼ੀ ਨਾਲ ਵਿਕ ਰਹੀਆਂ ਹਨ।