ਸੱਤਵੇਂ ਦਿਨ ਵੀ ਲਾਈਫ ਸਪੋਰਟ ਸਿਸਟਮ ‘ਤੇ ਜਵੰਦਾ, ਡਾਕਟਰ ਬੋਲੇ- ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ੁਕ

Updated On: 

03 Oct 2025 07:49 AM IST

Rajvir Jawanda Health Update: ਹੁਣ ਤੱਕ ਫੋਰਟਿਸ ਹਸਪਤਾਲ, ਮੁਹਾਲੀ ਵੱਲੋਂ 6 ਮੈਡਿਕਲ ਬੁਲੇਟਿਨ ਜਾਰੀ ਕੀਤੇ ਗਏ ਹਨ। ਰਾਜਵੀਰ ਨੂੰ ਅਜੇ ਤੱਕ ਹੋਸ਼ ਨਹੀਂ ਆਇਆ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਰੀੜ ਤੇ ਸਿਰ 'ਚ ਗਹਿਰੀਆਂ ਸੱਟਾਂ ਆਈਆਂ ਹਨ। ਉਨ੍ਹਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ 'ਤੇ ਰੱਖਣਾ ਪੈ ਸਕਦਾ ਹੈ।

ਸੱਤਵੇਂ ਦਿਨ ਵੀ ਲਾਈਫ ਸਪੋਰਟ ਸਿਸਟਮ ਤੇ ਜਵੰਦਾ, ਡਾਕਟਰ ਬੋਲੇ- ਨਿਊਰੋਲੋਜੀਕਲ ਸਥਿਤੀ ਅਜੇ ਵੀ ਨਾਜ਼ੁਕ
Follow Us On

ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਨੂੰ ਅੱਜ ਹਸਪਤਾਲ ਚ 7ਵਾਂ ਦਿਨ ਹੋਣ ਜਾ ਰਿਹਾ ਹੈ। ਉਹ ਅਜੇ ਵੀ ਲਾਈਫ ਸਪੋਰਟ ਸਿਸਟਮ ਤੇ ਹਨ। ਵੀਰਵਾਰ, ਸ਼ਾਮ ਨੂੰ ਫੋਰਟਿਸ ਹਸਪਤਾਲ, ਮੁਹਾਲੀ ਨੇ ਇੱਕ ਹੋਰ ਮੈਡਿਕਲ ਬੁਲੇਟਿਨ ਜਾਰੀ ਕੀਤਾ ਤੇ ਦੱਸਿਆ ਕਿ ਅਜੇ ਤੱਕ ਕੋਈ ਵੀ ਖਾਸ ਸੁਧਾਰ ਨਹੀਂ ਹੈ। ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਚ ਵੀ ਕੋਈ ਖਾਸ ਸੁਧਾਰ ਨਹੀਂ ਦੇਖਿਆ ਜਾ ਰਿਹਾ। ਦਿਲ ਸਹੀ ਤਰੀਕੇ ਨਾਲ ਕੰਮ ਕਰੇ ਇਸ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਫਿਲਹਾਲ ਕੁਝ ਵੀ ਕਹਿਣਾ ਮੁਸ਼ਕਿਲ ਹੈ।

ਦੱਸ ਦੇਈਏ ਕਿ ਹੁਣ ਤੱਕ ਫੋਰਟਿਸ ਹਸਪਤਾਲ, ਮੁਹਾਲੀ ਵੱਲੋਂ 6 ਮੈਡਿਕਲ ਬੁਲੇਟਿਨ ਜਾਰੀ ਕੀਤੇ ਗਏ ਹਨ। ਰਾਜਵੀਰ ਨੂੰ ਅਜੇ ਤੱਕ ਹੋਸ਼ ਨਹੀਂ ਆਇਆ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਰੀੜ ਤੇ ਸਿਰ ਚ ਗਹਿਰੀਆਂ ਸੱਟਾਂ ਆਈਆਂ ਹਨ। ਉਨ੍ਹਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਤੇ ਰੱਖਣਾ ਪੈ ਸਕਦਾ ਹੈ।

ਦੂਜੇ ਪਾਸੇ, ਰਾਜਵੀਰ ਜਵੰਦਾ ਦੀ ਸਿਹਤ ਲਈ ਲੋਕ ਅਰਦਾਸਾਂ ਕਰ ਰਹੇ ਹਨ। ਗਾਇਕ, ਅਦਾਕਾਰ ਤੇ ਰਾਜਨੀਤੀ ਜਗਤ ਦੀਆਂ ਹਸਤੀਆਂ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚ ਰਹੀਆਂ ਹਨ। ਬੀਤੇ ਦਿਨ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹਸਪਤਾਲ ਪਹੁੰਚੇ ਤੇ ਉਨ੍ਹਾਂ ਨੇ ਰਾਜਵੀਰ ਦੀ ਸਿਹਤ ਦਾ ਹਾਲ ਜਾਣਿਆ। ਸੀਐਮ ਭਗਵੰਤ ਮਾਨ ਵੀ ਬੀਤੀ ਦਿਨੀਂ ਰਾਜਵੀਰ ਜਵੰਦਾ ਦੀ ਖ਼ਬਰ ਲੈਣ ਹਸਪਤਾਲ ਪਹੁੰਚੇ ਸਨ।

ਹਾਦਸੇ ਤੋਂ ਬਾਅਦ ਹੁਣ ਤੱਕ ਦਾ ਮੈਡਿਕਲ ਬੁਲੇਟਿਨ

ਰਾਜਵੀਰ ਜਵੰਦਾ ਨੂੰ 27 ਸਤੰਬਰ ਦੀ ਦੁਪਹਿਰ ਨੂੰ ਫੋਰਟਿਸ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੇ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਆਈਆਂ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਚ ਪਹੁੰਚਦੇ ਹੀ ਐਡਵਾਂਸਡ ਲਾਈਫ ਸਪੋਰਟ ਤੇ ਰੱਖਿਆ। ਡਾਕਟਰਾਂ ਦੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਲਿਆਉਣ ਤੋਂ ਪਹਿਲਾ ਦਿਲ ਦਾ ਦੌਰਾ ਵੀ ਪਿਆ ਸੀ। ਉਨ੍ਹਾਂ ਦੀ ਹਾਲਤ ਬਹੁੱਤ ਨਾਜ਼ੁਕ ਹੈ।

ਇਸ ਤੋਂ ਅਗਲੇ ਦਿਨ 28 ਸਤੰਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਉਹ ਹੁਣ ਵੀ ਵੈਂਟੀਲੇਟਰ ਤੇ ਹਨ। ਨਿਊਰੋਸਰਜਰੀ ਤੇ ਕ੍ਰਿਟੀਕਲ ਕੇਅਰ ਮਾਹਿਰ ਟੀਮ ਲਗਾਤਾਰ ਨਜ਼ਰ ਰੱਖ ਰਹੀ ਹੈ। ਸਿਹਤ ਚ ਕੋਈ ਖਾਸ ਸੁਧਾਰ ਨਹੀਂ ਹੈ। 29 ਸਤੰਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਥੋੜ੍ਹਾ ਸੁਧਾਰ ਆਇਆ ਹੈ, ਪਰ ਅਜੇ ਵੀ ਵੈਂਟੀਲੇਟਰ ਸਪੋਰਟ ਜਾਰੀ ਹੈ। ਡਾਕਟਰਾਂ ਦੀ ਟੀਮ ਨਿਗਰਾਨੀ ਰੱਖ ਰਹੀ ਹੈ।

30 ਸਤੰਬਰ ਨੂੰ ਦੱਸਿਆ ਗਿਆ ਕਿ ਰਾਜਵੀਰ ਦੇ ਸਰੀਰ ਚ ਆਕਸੀਜਨ ਦੀ ਕਮੀ ਬਣੀ ਹੋਈ ਹੈ। ਇਸ ਨਾਲ ਸਰੀਰ ਦੇ ਅੰਗਾਂ ਨੂੰ ਪੂਰੀ ਤਰ੍ਹਾਂ ਆਕਸੀਜਨ ਨਹੀਂ ਮਿਲ ਪਾ ਰਹੀ ਹੈ। ਉਨ੍ਹਾਂ ਦੀ ਐਮਆਰਆਈ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਗਰਦਨ ਤੇ ਰੀੜ ਚ ਗਹਿਰੀਆਂ ਸੱਟਾਂ ਆਈਆਂ ਹਨ। ਇਸ ਨਾਲ ਉਨ੍ਹਾਂ ਦੇ ਹੱਥਾਂ ਪੈਰਾਂ ਚ ਕਮਜ਼ੋਰੀ ਹੈ, ਉਨ੍ਹਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਤੇ ਰੱਖਣਾ ਪੈ ਸਕਦਾ ਹੈ।

1 ਸਤੰਬਰ ਦੇ ਮੈਡਿਕਲ ਬੁਲੇਟਿਨ ਮੁਤਾਬਕ ਰਾਜਵੀਰ ਜਵੰਦਾ ਨੂੰ ਕ੍ਰਿਟੀਕਲ ਕੇਅਰ ਤੇ ਨਿਊਰੋਸਾਈਂਸ ਟੀਮ ਦੀ ਨਿਗਰਾਨੀ ਚ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਹੈ। ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਚ ਸੁਧਾਰ ਨਹੀਂ ਹੈ। ਅਜੇ ਤੱਕ ਉਨ੍ਹਾਂ ਦੀ ਸਿਹਤ ਚ ਕੋਈ ਵੱਡਾ ਸੁਧਾਰ ਨਹੀਂ ਹੈ।

ਉੱਥੇ ਹੀ, ਬੀਤੇ ਦਿਨ ਡਾਕਟਰਾਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਅਜੇ ਵੀ ਲਾਈਫ ਸਪੋਰਟ ਸਿਸਟਮ ਤੇ ਹਨ। ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਦਿਲ ਸਹੀ ਤਰੀਕੇ ਨਾਲ ਕੰਮ ਕਰੇ ਇਸ ਲਈ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ। ਡਾਕਟਰਾਂ ਨੇ ਕਿਹਾ ਹੈ ਕਿ ਫਿਲਹਾਲ ਕੁਝ ਵੀ ਕਹਿਣਾ ਮੁਸ਼ਕਿਲ ਹੈ।

Related Stories
ਵਾਨਖੇੜੇ ਵਿਖੇ ਫਿਲਮੀ ਸਿਤਾਰਿਆਂ ਦਾ ਮੇਲਾ, ਆਪਣੇ ਪੁੱਤਰਾਂ ਨਾਲ ਮੈਸੀ ਨੂੰ ਮਿਲਣ ਪਹੁੰਚੀਆਂ ਕਰੀਨਾ ਕਪੂਰ ਅਤੇ ਸ਼ਿਲਪਾ ਸ਼ੈੱਟੀ
Dharmendra Prayer Meet: ਹੇਮਾ ਮਾਲਿਨੀ ਨੇ ਦਿੱਲੀ ਵਿੱਚ ਰੱਖੀ ਧਰਮਿੰਦਰ ਦੀ ਪ੍ਰੇਅਰ ਮੀਟ, ਧੀ ਈਸ਼ਾ ਦਿਓਲ ਹੋਈ ਭਾਵੁਕ, ਸੀਐਮ ਰੇਖਾ ਵੀ ਹੋਈ ਸ਼ਾਮਲ
ਸੋਨਮ ਬਾਜਵਾ ਨੇ ਮੰਗੀ ਲਿਖਤ ਮੁਆਫੀ: ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਹੰਗਾਮਾ… ਹਟਾਏ ਜਾਣਗੇ ਵਿਵਾਦਿਤ ਸੀਨ
Border 2: 6 ਦਿਨਾਂ ਵਿੱਚ ਆ ਰਹੇ ਸੰਨੀ ਦਿਓਲ, ਦਿਲਜੀਤ ਦੌਸਾਂਝ ਸਮੇਤ ਨਾਲ ਹੋਣਗੇ ਇਹ ਦੋ ਫੌਜੀ
10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ ‘ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ
ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨ ਪਟਿਆਲਾ ‘ਚ ਹੰਗਮਾ, ਬੈਰਿਕੇਡ ਕਰ ਦੁਕਾਨਦਾਰਾਂ ਨੂੰ ਰੋਕਿਆ, ਜਾਣੋ ਕੀ ਹੈ ਮੌਜੂਦਾ ਸਥਿਤੀ?