ਰਾਚੇਲ ਗੁਪਤਾ ਨੇ ਵਾਪਸ ਕੀਤਾ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ, ਵੀਡੀਓ ‘ਚ ਰੋ ਕੇ ਦੱਸਿਆ ਕਾਰਨ
ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ-2024 ਦਾ ਖਿਤਾਬ ਵਾਪਸ ਕਰ ਦਿੱਤਾ ਹੈ। ਰੇਚਲ ਨੇ ਇਹ ਖਿਤਾਬ ਅਕਤੂਬਰ 2024 ਵਿੱਚ ਬੈਂਕਾਕ ਵਿੱਚ ਹੋਏ ਮੁਕਾਬਲੇ ਵਿੱਚ ਜਿੱਤਿਆ ਸੀ। ਇਸ ਤੋਂ ਪਹਿਲਾਂ, ਉਸ ਨੇ ਅਗਸਤ 2024 ਵਿੱਚ ਜੈਪੁਰ ਵਿੱਚ ਹੋਏ ਮਿਸ ਗ੍ਰੈਂਡ ਇੰਡੀਆ 2024 ਮੁਕਾਬਲੇ ਦੀ ਜੇਤੂ ਬਣ ਕੇ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ।

ਜਲੰਧਰ ਦੀ 20 ਸਾਲਾ ਮਾਡਲ ਅਤੇ ਮਿਸ ਗ੍ਰੈਂਡ ਇੰਟਰਨੈਸ਼ਨਲ-2024 ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ, ਰਾਚੇਲ ਗੁਪਤਾ ਨੇ ਆਪਣਾ ਤਾਜ ਵਾਪਸ ਕਰ ਦਿੱਤਾ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ 56 ਮਿੰਟ ਦਾ ਇੱਕ ਭਾਵੁਕ ਵੀਡੀਓ ਪੋਸਟ ਕੀਤਾ ਅਤੇ ਰੋਂਦੇ ਹੋਏ, ਸੰਗਠਨ ‘ਤੇ “Toxic Environment, ਵਾਅਦਾ ਖਿਲਾਫੀ ਅਤੇ ਦੁਰਵਿਵਹਾਰ” ਵਰਗੇ ਗੰਭੀਰ ਦੋਸ਼ ਲਗਾਏ ਹਨ।
ਰੇਚਲ ਗੁਪਤਾ ਨੇ ਇਹ ਖਿਤਾਬ ਅਕਤੂਬਰ 2024 ਵਿੱਚ ਬੈਂਕਾਕ ਵਿੱਚ ਹੋਏ ਮੁਕਾਬਲੇ ਵਿੱਚ ਜਿੱਤਿਆ ਸੀ। ਇਸ ਤੋਂ ਪਹਿਲਾਂ, ਉਸ ਨੇ ਅਗਸਤ 2024 ਵਿੱਚ ਜੈਪੁਰ ਵਿੱਚ ਹੋਏ ਮਿਸ ਗ੍ਰੈਂਡ ਇੰਡੀਆ 2024 ਮੁਕਾਬਲੇ ਦੀ ਜੇਤੂ ਬਣ ਕੇ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ।
ਬੁੱਧਵਾਰ ਰਾਤ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਇੱਕ ਭਾਵੁਕ ਸੰਦੇਸ਼ ਵਿੱਚ, ਰੇਚਲ ਨੇ ਲਿਖਿਆ ਕਿ ਇਹ ਫੈਸਲਾ ਲੈਣਾ ਆਸਾਨ ਨਹੀਂ ਸੀ, ਪਰ ਇਹ ਮੇਰੇ ਲਈ ਸਹੀ ਸੀ। ਮੈਂ ਇਹ ਯਾਤਰਾ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਮਾਣ ਅਤੇ ਉਮੀਦ ਨਾਲ ਸ਼ੁਰੂ ਕੀਤੀ ਸੀ, ਪਰ ਅਗਲੇ ਮਹੀਨਿਆਂ ਵਿੱਚ ਮੈਨੂੰ ਚੁੱਪ, ਨਿਰਾਦਰ ਅਤੇ ਅਣਗਹਿਲੀ ਦਾ ਸਾਹਮਣਾ ਕਰਨਾ ਪਿਆ।
56 ਮਿੰਟ ਦਾ ਵੀਡੀਓ ਯੂਟਿਊਬ ‘ਤੇ ਕੀਤਾ ਪੋਸਟ
ਰੇਚਲ ਨੇ ਬੁੱਧਵਾਰ-ਵੀਰਵਾਰ ਅੱਧੀ ਰਾਤ ਨੂੰ 56 ਮਿੰਟ ਦਾ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ਵਿੱਚ ਉਸ ਨੇ ਸੱਤ ਮਹੀਨਿਆਂ ਦੇ ਆਪਣੇ ਅਨੁਭਵ ਸਾਂਝੇ ਕੀਤੇ ਹਨ। ਰੇਚਲ ਨੇ ਇਲਜ਼ਾਮ ਲਗਾਇਆ, “ਜਿੱਤਣ ਲਈ ਵੋਟਾਂ ਦੀ ਲੋੜ ਹੁੰਦੀ ਹੈ, ਜਿਸ ਲਈ ਦੇਸ਼ ਦਾਨ ਦੇ ਰੂਪ ਵਿੱਚ ਪੈਸੇ ਦਿੰਦੇ ਹਨ।”
ਇਹ ਵੀ ਪੜ੍ਹੋ
ਜਦੋਂ ਉਨ੍ਹਾਂ ਨੂੰ ਪਤਾ ਲੱਗਾ, ਤਾਂ ਉਸ ਕੋਲ ਪੈਸੇ ਨਹੀਂ ਸਨ, ਇਸ ਲਈ ਉਸ ਨੇ ਬਿਨਾਂ ਪੈਸੇ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਜਨਤਕ ਸਮਰਥਨ ਕਾਰਨ ਉਹ ਜਿੱਤ ਗਈ। ਜਿਸ ਤਰ੍ਹਾਂ ਮਿਸ ਗ੍ਰੈਂਡ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਔਰਤਾਂ ਨਾਲ ਪੇਸ਼ ਆਉਂਦੀ ਹੈ, ਉਨ੍ਹਾਂ ਨਾਲ ਕੰਮ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਪੈਸੇ ਦੀ ਪਰਵਾਹ ਹੈ।”
View this post on Instagram
ਭਾਰ ਨੂੰ ਲੈ ਕੇ ਮਾਰੇ ਤਾਅਨੇ
ਰੇਚਲ ਨੇ ਕਿਹਾ ਕਿ ਉਸ ਨੂੰ ਉਸ ਦੇ ਭਾਰ ਬਾਰੇ ਪਰੇਸ਼ਾਨ ਕੀਤਾ ਜਾਂਦਾ ਸੀ। ਇੱਕ ਵਾਰ ਇੱਕ ਪ੍ਰਤੀਨਿਧੀ ਉਸ ਦੇ ਕੋਲ ਭੇਜਿਆ ਗਿਆ, ਜੋ ਉਸ ਨੂੰ ਪਿੰਚ ਕਰਕੇ ਬੋਲ ਰਿਹਾ ਸੀ, ਓ ਤੈਨੂੰ ਇੱਥੋਂ ਭਾਰ ਘਟਾਉਣ ਦੀ ਲੋੜ ਹੈ।