ਪੰਜਾਬੀ ਸਿੰਗਰ ਮੀਕਾ ਸਿੰਘ ਦੇ 11 ਤੋਂ 19 ਅਗਸਤ ਤੱਕ ਹੋਣ ਵਾਲੇ ਸ਼ੋਅ ਰੱਦ, ਆਸਟ੍ਰੇਲੀਆ ਸਰਕਾਰ ਨੇ ਵੀਜ਼ਾ ਕੀਤਾ ਰੱਦ

Updated On: 

10 Aug 2023 09:09 AM

ਆਸਟ੍ਰੇਲੀਆ ਵਿੱਚ ਹੋਣ ਵਾਲੇ 11 ਤੋਂ 19 ਅਗਸਤ ਤੱਕ ਮੀਕਾ ਸਿੰਘ ਦੇ ਸਾਰੇ ਸ਼ੋਅ ਰੱਦ ਕਰ ਦਿੱਤੇ ਗਏ ਹਨ। 11 ਅਗਸਤ ਨੂੰ ਸਿਡਨੀ, 12 ਅਗਸਤ ਨੂੰ ਐਡੀਲੇਡ, 13 ਅਗਸਤ ਨੂੰ ਮੈਲਬੌਰਨ, 18 ਅਗਸਤ ਨੂੰ ਨਿਊਜ਼ੀਲੈਂਡ ਅਤੇ 19 ਅਗਸਤ ਨੂੰ ਬ੍ਰਿਸਬੇਨ ਵਿੱਚ ਮੀਕਾ ਸਿੰਘ ਦੇ ਸ਼ੋਅ ਹੋਣ ਸੀ। ਜਿਸ ਤੋਂ ਬਾਅਦ ਫੈਨਸ ਕਾਫੀ ਨਾਰਾਜ਼ ਹਨ।

ਪੰਜਾਬੀ ਸਿੰਗਰ ਮੀਕਾ ਸਿੰਘ ਦੇ 11 ਤੋਂ 19 ਅਗਸਤ ਤੱਕ ਹੋਣ ਵਾਲੇ ਸ਼ੋਅ ਰੱਦ, ਆਸਟ੍ਰੇਲੀਆ ਸਰਕਾਰ ਨੇ ਵੀਜ਼ਾ ਕੀਤਾ ਰੱਦ
Follow Us On

ਮਨੋਰੰਜਨ ਨਿਊਜ਼। ਪੰਜਾਬੀ ਗਾਇਕ ਮੀਕਾ ਸਿੰਘ ਦੇ 11 ਤੋਂ 19 ਅਗਸਤ ਤੱਕ ਆਸਟ੍ਰੇਲੀਆ ਵਿੱਚ ਹੋਣ ਵਾਲੇ ਸਾਰੇ ਸ਼ੋਅ ਰੱਦ ਕਰ ਦਿੱਤੇ ਗਏ ਹਨ। ਦਰਅਸਲ, ਸਥਾਨਕ ਆਸਟ੍ਰੇਲੀਅਨ ਸਰਕਾਰ (Australian Government) ਨੇ ਮੀਕਾ ਦੇ ਵੀਜੇ ਰੱਦ ਕਰ ਦਿੱਤਾ ਹੈ। ਜਿਸ ਤੋਂ ਬਾਅਦ ਮੀਕਾ ਸਿੰਘ ਦੇ ਫੈਨਸ ਨਿਰਾਸ਼ ਹੋ ਗਏ ਹਨ। ਫਿਲਹਾਲ ਉਨ੍ਹਾਂ ਦੀ ਟੀਮ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਸ਼ੋਅ ਨੂੰ ਰੱਦ ਕਰਨ ਦਾ ਕਾਰਨ ਮੀਕਾ ਸਿੰਘ ਦੀ ਖਰਾਬ ਸਿਹਤ ਨੂੰ ਦੱਸਿਆ ਜਾ ਰਿਹਾ ਹੈ।

ਆਸਟ੍ਰੇਲੀਆ ‘ਚ ਕਰੀਬ 5 ਸ਼ੋਅ ਸੀ

ਦੈਨਿਕ ਭਾਸਕਰ ਵਿੱਚ ਲੱਗੀ ਰਿਪੋਰਟ ਮੁਤਾਬਕ ਮੀਕਾ ਸਿੰਘ ਆਸਟ੍ਰੇਲੀਆ ‘ਚ ਕਰੀਬ 5 ਸ਼ੋਅ ਸਨ। ਇਹ ਸ਼ੋਅ 11 ਅਗਸਤ ਤੋਂ 19 ਅਗਸਤ ਤੱਕ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਨ। ਇਨ੍ਹਾਂ ਵਿੱਚ 11 ਅਗਸਤ ਨੂੰ ਸਿਡਨੀ, 12 ਅਗਸਤ ਨੂੰ ਐਡੀਲੇਡ, 13 ਅਗਸਤ ਨੂੰ ਮੈਲਬੌਰਨ, 18 ਅਗਸਤ ਨੂੰ ਨਿਊਜ਼ੀਲੈਂਡ ਅਤੇ 19 ਅਗਸਤ ਨੂੰ ਬ੍ਰਿਸਬੇਨ ਵਿੱਚ ਸ਼ੋਅ ਸ਼ਾਮਲ ਸਨ।

ਇਨ੍ਹਾਂ ਸਾਰੇ ਸ਼ੋਅ ਦੀਆਂ ਜ਼ਿਆਦਾਤਰ ਟਿਕਟਾਂ ਵਿਕ ਗਈਆਂ ਸਨ। ਪਰ ਅਚਾਨਕ ਇਹ ਸ਼ੋਅ ਰੱਦ ਕਰਨ ਦਾ ਸੁਨੇਹਾ ਆਇਆ। ਜਿਸ ਕਾਰਨ ਪ੍ਰਸ਼ੰਸਕਾਂ ‘ਚ ਨਿਰਾਸ਼ਾ ਪਾਈ ਜਾ ਰਹੀ ਹੈ।

ਮੀਕਾ ਸਿੰਘ (Mika Singh) ਦੇ ਫੈਨਸ ਨੇ ਜਦੋਂ ਮੀਕਾ ਦੇ ਸ਼ੋਅ ਦਾ ਆਯੋਜਨ ਕਰਨ ਵਾਲੀ ਟੀਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀਜ਼ਾ ਰੱਦ ਹੋਣ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੀਕਾ ਸਿੰਘ ਪਿਛਲੇ ਦਿਨੀਂ ਅਮਰੀਕਾ ਵਿੱਚ ਲਗਾਤਾਰ 21 ਸੁਪਰਹਿੱਟ ਸ਼ੋਅ ਕਰ ਚੁੱਕੇ ਹਨ। ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ।

ਡਾਕਟਰ ਨੇ ਤਿੰਨ ਹਫ਼ਤੇ ਆਰਾਮ ਕਰਨ ਲਈ ਕਿਹਾ

ਮੀਕਾ ਦੀ ਟੀਮ ਦਾ ਕਹਿਣਾ ਹੈ ਕਿ ਦੋ ਮਹੀਨਿਆਂ ਤੋਂ ਅਮਰੀਕਾ ‘ਚ ਲਗਾਤਾਰ ਸ਼ੋਅ ਕਰਨ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਕਰੀਬ 3 ਹਫਤੇ ਆਰਾਮ ਕਰਨ ਲਈ ਕਿਹਾ ਹੈ। ਪਰ ਜਦੋਂ ਟੀਮ ਤੋਂ ਉਨ੍ਹਾਂ ਦੀ ਬਿਮਾਰੀ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਫੈਨਸ ਨੂੰ ਹੋਰ ਕੁਝ ਵੀ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਆਸਟ੍ਰੇਲੀਆ ਦੌਰੇ ਬਾਰੇ ਕੀਤਾ ਸੀ ਟਵੀਟ

ਮੀਕਾ ਨੇ ਦੋ ਦਿਨ ਪਹਿਲਾਂ ਆਪਣੀ ਆਸਟ੍ਰੇਲੀਆ ਯਾਤਰਾ ਬਾਰੇ ਟਵੀਟ ਕੀਤਾ ਸੀ। ਉਨ੍ਹਾਂ ਦੇ ਟਵਿੱਟਰ ਅਕਾਊਂਟ ‘ਤੇ ਲਿਖਿਆ- ਮੈਂ ਆਸਟ੍ਰੇਲੀਆ ਆ ਰਿਹਾ ਹਾਂ। ਮੈਂ ਤੁਹਾਡੇ ਸੁੰਦਰ ਸ਼ਹਿਰ ਨੂੰ ਰੌਕ ਕਰਨ ਆ ਰਿਹਾ ਹਾਂ, ਇਸ ਲਈ ਮੇਰੇ ਨਾਲ ਨੱਚਣ ਲਈ ਤਿਆਰ ਹੋ ਜਾਓ।

ਪਰ ਹੁਣ ਅਚਾਨਕ ਸਾਰੇ ਸ਼ੋਅ ਰੱਦ ਹੋਣ ਕਾਰਨ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ