ਦੋ ਪੰਜਾਬੀ ਸਿੰਗਰ ਆਹਮੋ-ਸਾਹਮਣੇ, ਜੱਸੀ ਬੋਲੇ – ਡੇਰਿਆਂ ‘ਚ ਨਾ ਗਾਉਣ ਸਿੰਗਰ, ਹੰਸਰਾਜ ਬੋਲੇ- ‘ਤੁਹਾਨੂੰ ਕੋਈ ਬੁਲਾਉਂਦਾ ਨਹੀਂ’,

Updated On: 

03 Nov 2023 17:37 PM

ਹੰਸਰਾਜ ਅਤੇ ਜਸਬਰੀ ਜੱਸੀ ਵਿੱਚ ਇਹ ਜੰਗ ਗਾਇਕੀ ਨੂੰ ਲੇ ਕੇ ਹੋਈ ਹੈ। ਦੱਸ ਦਈਏ ਕਿ ਜੱਸੀ ਅਕਸਰ ਦਰਗਾਹਾਂ ਤੇ ਗਾਉਣ ਵਾਲੇ ਗਾਇਕਾਂ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਹਨ। ਹੁਣ ਇਸੇ ਮਾਮਲੇ ਤੇ ਹੰਸਰਾਜ ਨੇ ਉਨ੍ਹਾਂ ਤੇ ਪਲਟਵਾਰ ਕੀਤਾ ਹੈ। ਇੱਕ ਨਿੱਜੀ ਮੀਡੀਆ ਗਰੁੱਪ ਨੂੰ ਦਿੱਤੇ ਇੰਟਰਵਿਊ ਵਿੱਚ ਗਾਇਕ ਹੰਸਰਾਜ ਹੰਸ ਨੇ ਜਸਬੀਰ ਜੱਸੀ ਦੇ ਬਿਆਨ ਨੂੰ ਗਲਤ ਕਰਾਰ ਦਿੱਤਾ ਹੈ।

ਦੋ ਪੰਜਾਬੀ ਸਿੰਗਰ ਆਹਮੋ-ਸਾਹਮਣੇ, ਜੱਸੀ ਬੋਲੇ - ਡੇਰਿਆਂ ਚ ਨਾ ਗਾਉਣ ਸਿੰਗਰ, ਹੰਸਰਾਜ ਬੋਲੇ- ਤੁਹਾਨੂੰ ਕੋਈ ਬੁਲਾਉਂਦਾ ਨਹੀਂ,
Follow Us On

ਸੋਸ਼ਲ ਮੀਡੀਆ ਤੇ ਜ਼ੁਬਾਨੀ ਜੰਗ ਦਾ ਮਾਮਲੇ ਅੱਜ-ਕੱਲ ਆਮ ਹੋ ਗਏ ਹਨ। ਜਿੱਥੇ ਆਮ ਲੋਕ ਸੋਸ਼ਲ ਮੀਡੀਆ ਤੇ ਅਕਸਰ ਬਹਿਸ ਕਰਦੇ ਨਜ਼ਰ ਆਉਂਦੇ ਹਨ, ਉੱਥੇ ਹੀ ਮਸ਼ਹੂਰ ਹਸਤੀਆਂ ਵੀ ਇੱਕ ਦੂਜੇ ਨੂੰ ਟਾਰਗੇਟ ਕਰਨ ਲਈ ਜਿਆਦਾਤਰ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਨ। ਪੰਜਾਬੀ ਗਾਇਕ ਹੰਸਰਾਜ ਹੰਸ ਅਤੇ ਜਸਬੀਰ ਸਿੰਘ ਉਰਫ਼ ਜਸਬੀਰ ਜੱਸੀ ਵਿਚਾਲੇ ਸੋਸ਼ਲ ਮੀਡੀਆ ‘ਤੇ ਜੰਗ ਸ਼ੁਰੂ ਹੋ ਗਈ ਹੈ।

ਹੰਸਰਾਜ ਅਤੇ ਜਸਬਰੀ ਜੱਸੀ ਵਿੱਚ ਇਹ ਜੰਗ ਗਾਇਕੀ ਨੂੰ ਲੇ ਕੇ ਹੋਈ ਹੈ। ਦੱਸ ਦਈਏ ਕਿ ਜੱਸੀ ਅਕਸਰ ਦਰਗਾਹਾਂ ਤੇ ਗਾਉਣ ਵਾਲੇ ਗਾਇਕਾਂ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਹਨ। ਹੁਣ ਇਸੇ ਮਾਮਲੇ ਤੇ ਹੰਸਰਾਜ ਨੇ ਉਨ੍ਹਾਂ ਤੇ ਪਲਟਵਾਰ ਕੀਤਾ ਹੈ। ਇੱਕ ਨਿੱਜੀ ਮੀਡੀਆ ਗਰੁੱਪ ਨੂੰ ਦਿੱਤੇ ਇੰਟਰਵਿਊ ਵਿੱਚ ਗਾਇਕ ਹੰਸਰਾਜ ਹੰਸ ਨੇ ਜਸਬੀਰ ਜੱਸੀ ਦੇ ਬਿਆਨ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਜੱਸੀ ਵਰਗੇ ਗਾਇਕਾਂ ਨੂੰ ਕੋਈ ਦਰਗਾਹ ‘ਤੇ ਬੁਲਾਉਂਦਾ ਨਹੀਂ ਹੈ ਤੇ ਉਹ ਇਸ ਦਾ ਬਾਈਕਾਟ ਕਿਵੇਂ ਕਰ ਸਕਦੇ ਹਨ? ਦੱਸ ਦੇਈਏ ਕਿ ਹੰਸਰਾਜ ਹੰਸ ਜਲੰਧਰ ਦੇ ਨਕੋਦਰ ਸਥਿਤ ਬਾਪੂ ਲਾਲ ਬਾਦਸ਼ਾਹ ਜੀ ਦੀ ਦਰਗਾਹ ‘ਤੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਹਨ।

ਵੱਡੇ ਕਲਾਕਾਰਾਂ ਦਾ ਦਰਗਾਹਾਂ ‘ਤੇ ਗਾਉਣਾ ਚੰਗਾ ਨਹੀਂ ਲੱਗਦਾ: ਜੱਸੀ

ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ‘ਤੇ ਕਈ ਵਾਰ ਬਿਆਨ ਦੇ ਚੁੱਕੇ ਹਨ ਕਿ ਪੰਜਾਬੀ ਗਾਇਕਾਂ ਨੂੰ ਦਰਗਾਹਾਂ ‘ਤੇ ਨਹੀਂ ਗਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਸੀ ਕਿ ਉਹ ਇਸਦਾ ਸਖ਼ਤ ਵਿਰੋਧ ਕਰਦੇ ਹਨ। ਜਦੋਂ ਹੰਸਰਾਜ ਨੇ ਜੱਸੀ ਨੂੰ ਜਵਾਬ ਦਿੱਤਾ ਤਾਂ ਜੱਸੀ ਨੇ ਟਿੱਪਣੀ ਵਿੱਚ ਉਨ੍ਹਾਂ ਨੂੰ ਜਵਾਬ ਦਿੱਤਾ ਸੀ – “ਭਾਈ, ਕੁਦਰਤ ਨੇ ਤੁਹਾਨੂੰ ਇੱਕ ਮਹਾਨ ਕਲਾਕਾਰ ਵਜੋਂ ਬਖਸ਼ਿਸ਼ ਕੀਤੀ ਹੈ। ਪਰ ਭਰਾ, ਤੁਸੀਂ ਰਾਜਨੀਤੀ ਵਿੱਚ ਆ ਕੇ ਬਹੁਤ ਨੁਕਸਾਨ ਕੀਤਾ ਹੈ। ਤੁਹਾਨੂੰ ਸਿਰਫ ਲੋਕਾਂ ਨੂੰ ਗਾਉਣਾ ਸਿਖਾਉਣਾ ਚਾਹੀਦਾ ਹੈ।

ਹੰਸਰਾਜ ਨੇ ਕਿਹਾ- ਜੇਕਰ ਤੁਹਾਨੂੰ ਬੁਲਾਇਆ ਹੀ ਨਹੀਂ ਜਾਂਦਾ ਤਾਂ ਤੁਸੀਂ ਬਾਈਕਾਟ ਕਿਵੇਂ ਕਰੋਗੇ?

ਹੰਸਰਾਜ ਹੰਸ ਨੇ ਹੁਣ ਇੱਕ ਇੰਟਰਵਿਊ ਵਿੱਚ ਜੱਸੀ ਨੂੰ ਜਵਾਬ ਦਿੰਦਿਆ ਹੋਇਆ ਕਿਹਾ – “ਮੈਂ ਖੁਦ ਜੱਸੀ ਨੂੰ ਸਮਝਾਵਾਂਗਾ ਕਿ ਪੁੱਤਰ, ਜੇ ਤੁਸੀਂ ਕੋਈ ਬਿਆਨ ਦੇਣਾ ਚਾਹੁੰਦੇ ਹੋ, ਤਾਂ ਥੋੜਾ ਸੋਚਣ ਤੋਂ ਬਾਅਦ ਇਹ ਕਰੋ, ਜੇਕਰ ਕੋਈ ਤੁਹਾਨੂੰ ਦਰਗਾਹ ‘ਤੇ ਨਹੀਂ ਬੁਲਾ ਰਿਹਾ ਹੈ ਤਾਂ ਤੁਸੀਂ ਇਸ ਦਾ ਬਾਈਕਾਟ ਕਿਵੇਂ ਕਰ ਸਕਦੇ ਹੋ। ਤੁਸੀਂ ਘਰ ਬੈਠ ਕੇ ਕਹਿੰਦੇ ਹੋ ਵੱਡੇ ਘਰਾਂ ਵਿੱਚ ਵਿਆਹ ਹੋ ਰਹੇ ਹਨ, ਮੈਂ ਉੱਥੇ ਨਹੀਂ ਜਾਵਾਂਗਾ, ਇਹ ਗੱਲਾਂ ਨਹੀਂ ਚੱਲਦੀਆਂ। ਘਰ ਬੈਠਾ ਕੋਈ ਵੀ ਫੈਸਲਾ ਕਰ ਸਕਦਾ ਹੈ ਕਿ ਮੈਂ ਕਿਤੇ ਨਹੀਂ ਜਾਵਾਂਗਾ। ਤੁਸੀਂ ਉਦੋਂ ਹੀ ਜਾਓਗੇ ਜਦੋਂ ਕੋਈ ਤੁਹਾਨੂੰ ਬੁਲਾਵੇਗਾ।”