ਪੰਜਾਬੀ ਸਿੰਗਰ ਕੇਐਸ ਮੱਖਣ ਦੀ ਵਧੀਆਂ ਮੁਸ਼ਕਲਾਂ, ਨਵੇਂ ਗਾਣੇ ‘ਚ ਹਥਿਆਰ ਪ੍ਰਮੋਟ ਕਰਨ ਦਾ ਹੈ ਮਾਮਲਾ
Punjabi Singer KS Makhan: ਪੰਜਾਬੀ ਕਲਾਕਾਰ ਅਤੇ ਕੱਬਡੀ ਦੇ ਖਿਡਾਰੀ ਰਹੇ ਕੇਐਸ ਮੱਖਣ ਮੁਸ਼ਕਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਸਿੰਗਰ ਆਪਣੇ ਨਵੇਂ ਗੀਤ ਦੀ ਰਿਲੀਜ ਤੋਂ ਪਹਿਲਾਂ ਹੀ ਇੱਕ ਵਾਰ ਮੁੜ ਤੋਂ ਵਿਵਾਦ ਚ ਆ ਗਏ ਹਨ। ਸਿੰਗਰ ਆਪਣੇ ਨਵੇਂ ਗੀਤ ਦੀ ਵੀਡੀਓ ਵਿੱਚ ਹੱਥਿਆਰਾਂ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਦੀ ਸਖ਼ਤ ਹਿਦਾਇਤਾਂ ਨੂੰ ਨਜ਼ਰਅੰਦਾਜ਼ ਕਰਕੇ ਸਿੰਗਰ ਨੇ ਆਪਣੇ ਗੀਤ ਦੀ ਸ਼ੂਟਿੰਗ ਵਿੱਚ ਖੁੱਲ੍ਹ ਕੇ ਹਥਿਆਰਾਂ ਦਾ ਇਸਤੇਮਾਲ ਕੀਤਾ ਹੈ।

ਪੰਜਾਬੀ ਸਿੰਗਰ ਕੇ ਐਸ ਮੱਖਣ (KS Makhan) ਇੱਕ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੇ ਨਵੇਂ ਗੀਤ ਨਵੇਂ ਗੀਤ “ਜ਼ਮੀਨ ਦਾ ਰੌਲਾ” ਵਿੱਚ ਹਥਿਆਰਾਂ ਨੂੰ ਪ੍ਰਮੋਟ ਕੀਤਾ ਹੈ। ਉਨ੍ਹਾਂ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੱਖਣ ਅਤੇ ਉਨ੍ਹਾਂ ਦੇ ਸਾਥੀ ਸੱਤੀ ਲੋਹਾ ਖੇਡਾ ਦੇ ਖਿਲਾਫ਼ ਪੰਡਿਤ ਰਾਵ ਧਰਨਵਰ ਨੇ ਬਠਿੰਡਾ ਦੇ SSP ਅਤੇ DC ਨੂੰ ਸ਼ਿਕਾਇਤ ਦਰਜ਼ ਕੀਤੀ ਹੈ।
ਸ਼ਿਕਾਇਤਕਰਤਾ ਪੰਡਿਤ ਰਾਵ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਇਸ ‘ਤੇ ਸਖ਼ਤ ਐਕਸ਼ਨ ਲੈਣ ਦੀ ਲੋੜ ਹੈ ਨਾਲ ਹੀ ਉਨ੍ਹਾਂ ਨੇ ਗਾਣੇ ਵਿੱਚੋਂ ਹੱਥਿਆਰਾਂ ਵਾਲੇ ਸੀਨ ਨੂੰ ਹਟਾਏ ਜਾਣ ਦੀ ਮੰਗ ਵੀ ਕੀਤੀ ਹੈ। ਦੱਸ ਦਈਏ ਕਿ ਕੇਐਸ ਮੱਖਣ ਦੇ ਇਸ ਗੀਤ ਦੀ ਸ਼ੂਟਿੰਗ ਦੇ ਕੁੱਝ ਸੀਨ ਜਬਰਦਸਤ ਤਰੀਕੇ ਨਾਲ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਕੁੱਝ ਨੌਜਵਾਨ ਹਥਿਆਰਾਂ ਨਾਲ ਖੜੇ ਨਜ਼ਰ ਆ ਰਹੇ ਹਨ।
4 ਸਾਲ ਪਹਿਲਾਂ ਦਾ ਵਿਵਾਦ
ਮੱਖਣ ਨੇ ਸਾਰ ਸਾਲ ਪਹਿਲਾਂ ਇਕ ਦੇਸ਼ ਇਕ ਭਾਸ਼ਾ ਪ੍ਰੋਗਰਾਮ ਵਿੱਚ ਛਿੜੇ ਵਿਵਾਦ ਤੋਂ ਬਾਅਦ ਧਾਰਮਿਕ ਮਾਨਤਾਵਾਂ ਤੋਂ ਖੁਦ ਨੂੰ ਮੁਕਤ ਕਰਨਾ ਚੰਗਾ ਸਮੱਝਿਆ ਸੀ। ਸਾਲ 2004 ਵਿੱਚ ਲੋਕ ਸਭਾ ਚੌਣ ਲੜ ਚੁਕੇ ਮੱਖਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੇਸ਼ ਦੇ ਇਕ ਦੇਸ਼ ਇਕ ਭਾਸ਼ਾ ਪ੍ਰੋਗਰਾਮ ਸੰਬੰਧੀ ਦਿੱਤੇ ਗਏ ਬਿਆਨ ਨੂੰ ਲੈ ਕੇ ਸਿੰਗਰ ਗੁਰਦਾਸ ਮਾਨ ਦੀ ਗੱਲ ਦਾ ਸਮਰਥਨ ਕੀਤਾ ਸੀ। ਫੈਸਬੁਕ ਤੇ ਲਾਈਵ ਹੋ ਕੇ ਮੱਖਣ ਨੇ ਕਿਹਾ ਸੀ ਕਿ ਕੁੱਝ ਲੋਕ ਉਨ੍ਹਾਂ ਦੇ ਨਾਂ ਨਾਲ ਧਾਮਿਕ ਵਿਵਾਦ ਜੋੜ ਰਹੇ ਹਨ। ਪਰ ਉਹ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦੇ।
ਕਿਸੇ ਦਾ ਬੁਰਾ ਨਹੀਂ ਚਾਹੁੰਦਾ – ਮੱਖਣ
4 ਸਾਲ ਪਹਿਲਾਂ ਆਪਣੇ ਫੈਸਬੁਕ ਪੇਜ ‘ਤੇ ਲਾਇਵ ਹੋ ਕੇ ਮੱਥਣ ਨੇ ਸਿੱਖ ਪੰਥ ਦੀ ਨਿਸ਼ਾਨਿਆਂ ਗੁਰੂਦੁਆਰੇ ਜਾਕੇ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸਿ ਕਿ “ਮੈਂ ਸਿੱਖੀ ਨਾਲ ਕਿਸੇ ਦਾ ਫਾਇਦਾ ਨਹੀਂ ਕਰ ਸਕਦਾ ਤਾਂ ਕਿਸੇ ਦੇ ਨੁਕਸਾਨ ਦੇ ਹੱਕ ਵਿੱਚ ਵੀ ਨਹੀਂ ਹਾਂ। ਕੁੱਝ ਲੋਕ ਮੇਰੇ ਨਾਂ ਦੇ ਨਾਲ ਧਾਰਮਿਕ ਵਿਵਾਦ ਜੋੜ ਰਹੇ ਹਨ। ਮੇਰਾ ਨਾਂ ਲੈ ਕੇ ਧਰਮ ਦੇ ਨਾਂ ਤੇ ਸਿਆਸਤ ਹੋ ਰਹੀ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਕੋਈ ਧਾਰਮਿਕ ਵਿਵਾਦ ਸ਼ੁਰੂ ਹੋਵੇ। ਇਸ ਲਈ ਮੈਂ ਆਪਣਾ ਸਿੱਖੀ ਸਵਰੂਪ ਛੱਡ ਰਿਹਾ ਹਾਂ।”
2006 ਵਿੱਚ ਡਰੱਗ ਰੈਕੇਟ ਵਿੱਚ ਗਏ ਸਨ ਜੇਲ੍ਹ
ਗਾਇਕ ਮੱਖਣ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਜੇਲ੍ਹ ਵੀ ਕੱਟ ਚੁੱਕੇ ਹਨ। ਜਲੰਧਰ ਦੇ ਨਕੋਦਰ ਥਾਨੇ ਵਿੱਚ 1 ਅਗਸਤ 2006 ਨੂੰ ਮੱਖਣ ਦੇ ਖਿਲਾਫ ਤਸਕਰੀ ਦਾ ਕੇਸ ਦਰਜ਼ ਹੋਇਆ ਸੀ। ਉਨ੍ਹਾਂ ਤੇ ਕੈਨੇਡਾ ਵਿੱਚ ਡਰੱਗ ਰੈਕੇਟ ਚਲਾਉਣ ਦਾ ਆਰੋਪ ਹੈ। ਇਸ ਮਾਮਲੇ ਵਿੱਚ ਮੱਖਣ ਨੂੰ ਜੇਲ੍ਹ ਵੀ ਜਾਣਾ ਪਿਆ। ਪੰਜਾਬ ਵਿੱਚ ਡਰੱਗ ਨੈਟਵਰਕ, ਬਲੈਕਮੰਨੀ ਦੀ ਕਹਾਣੀ ਤੇ ਬਣੀ ਫਿਲਮ ” ਜੁਗਣੀ ਹੱਥ ਕਿਸੇ ਨਾ ਆਉਣੀ” ਵਿੱਚ ਮੱਖਣ ਨੇ ਮੁੱਥ ਭੁਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ
ਕੱਬਡੀ ਖਿਡਾਰੀ ਵੀ ਰਹਿ ਚੁੱਕੇ ਹਨ ਮੱਖਣ
ਕੇਐਸ ਮੱਖਣ ਕੱਬਡੀ ਖਿਡਾਰੀ ਵੀ ਰਹੇ ਹਨ। ਉਨ੍ਹਾਂ ਨੂੰ ਕੱਬਡੀ ਅਤੇ ਕੁਸ਼ਤੀ ਲਈ ਵੀ ਜਾਣਿਆ ਜਾਂਦਾ ਹੈ। ਉਹ ਖੇਡ ਦੇ ਸੰਬੰਧਿਤ ਗੀਤਾਂ ਦੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਪਹਿਲੀ ਐਲਬਮ ‘ਨੰਬਰਾਂ ਤੇ ਦਿਲ ਮਿਲਦੇ’ ਹੈ। ਉਹ ਫਿਲਮ ਇੰਡਸਟਰੀ ਦੇ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁਕੇ ਹਨ