Priyanka Chopra Arrives Delhi: ਫਿਲਮ ਅਦਾਕਾਰਾ
ਪਰਿਣੀਤੀ ਚੋਪੜਾ (Pariniti Chopra) ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ (Raghav Chadha) ਅੱਜ ਦਿੱਲੀ ਵਿੱਚ ਮੰਗਣੀ ਕਰਨ ਜਾ ਰਹੇ ਹਨ। ਇਸ ਦੇ ਲਈ ਦਿੱਲੀ ‘ਚ ਤਿਆਰੀਆਂ ਜ਼ੋਰਾਂ ‘ਤੇ ਹਨ। ਮੰਗਣੀ ਦਿੱਲੀ ਦੇ ਕਨਾਟ ਪਲੇਸ ਨੇੜੇ ਕਪੂਰਥਲਾ ਹਾਊਸ ‘ਚ ਹੋਣੀ ਹੈ। ਪਰਿਣੀਤੀ ਚੋਪੜਾ ਦੀ ਚਚੇਰੀ ਭੈਣ ਪ੍ਰਿਅੰਕਾ ਚੋਪੜਾ ਮੰਗਣੀ ‘ਚ ਸ਼ਾਮਲ ਹੋਣ ਲਈ ਲੰਡਨ ਤੋਂ ਦਿੱਲੀ ਪਹੁੰਚ ਗਈ ਹੈ।
ਪ੍ਰਿਯੰਕਾ ਚੋਪੜਾ ਸ਼ਨੀਵਾਰ ਸਵੇਰੇ ਦਿੱਲੀ ਏਅਰਪੋਰਟ ‘ਤੇ ਮੀਡੀਆ ਦੇ ਕੈਮਰਿਆਂ ‘ਚ ਕੈਦ ਹੋ ਗਈ। ਇਸ ਦੌਰਾਨ ਉਹ ਇਕੱਲੀ ਨਜ਼ਰ ਆਈ। ਯਾਨੀ ਪ੍ਰਿਯੰਕਾ ਦੇ ਪਤੀ ਨਿਕ ਜੋਨਸ ਅਤੇ ਉਨ੍ਹਾਂ ਦੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਪਰਿਣੀਤੀ ਅਤੇ ਰਾਘਵ ਦੀ ਮੰਗਣੀ ‘ਚ ਸ਼ਾਮਲ ਨਹੀਂ ਹੋਣਗੇ। ਇਸ ਤੋਂ ਪਹਿਲਾਂ ਕੁਝ ਰਿਪੋਰਟਾਂ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਵੀ ਹੋਈ ਸੀ।
ਮੰਗਣੀ ਚ ਪਰਿਣੀਤੀ ਅਤੇ ਰਾਘਵ ਕੀ ਪਹਿਨਣਗੇ?
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਅਜਿਹੇ ‘ਚ ਉਨ੍ਹਾਂ ਨੇ ਇਸ ਖਾਸ ਮੌਕੇ ਲਈ ਇਕ ਖਾਸ ਪਹਿਰਾਵਾ ਵੀ ਚੁਣਿਆ ਹੈ। ਕਈ ਬਾਲੀਵੁੱਡ ਅਭਿਨੇਤਰੀਆਂ ਦੀ ਤਰ੍ਹਾਂ, ਪਰਿਣੀਤੀ ਚੋਪੜਾ ਆਪਣੀ ਮੰਗਣੀ ‘ਤੇ
ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਗਿਆ ਆਉਟਫਿਟ ਪਹਿਨੇਗੀ। ਕੁੜਮਾਈ ਲਈ, ਪਰਿਣੀਤੀ ਗੁਲਾਬੀ ਲਹਿੰਗਾ ਪਹਿਨੇਗੀ ਅਤੇ ਰਾਘਵ ਚੱਢਾ ਆਪਣੀ ਉਨ੍ਹਾਂ ਦੀ ਡਰੈਸ ਨਾਲ ਮੇਲ ਖਾਂਦਾ ਕੁੜਤਾ ਅਤੇ ਅਚਕਨ ਪਹਿਣਨਗੇ।
ਬਾਲੀਵੁੱਡ ਦੀਆਂ ਇਹ ਮਸ਼ਹੂਰ ਹਸਤੀਆਂ ਹੋਣਗੀਆਂ ਸ਼ਾਮਲ
ਪਰਿਣੀਤੀ ਚੋਪੜਾ ਦੀ ਮੰਗਣੀ ‘ਚ ਕਰੀਬ 150 ਲੋਕ ਸ਼ਾਮਲ ਹੋਣਗੇ। ਫੁੱਲ ਬਾਲੀਵੁੱਡ ਅਤੇ ਪੰਜਾਬੀ ਸਟਾਈਲ ‘ਚ ਮੰਗਣੀ ਹੋਵੇਗੀ। ਰਿੰਗ ਸੈਰੇਮਨੀ ‘ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਿਰਕਤ ਕਰਨਗੇ। ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਪਰਿਣੀਤੀ-ਰਾਘਵ ਦੀ ਮੰਗਣੀ ‘ਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਪਰਿਣੀਤੀ ਦੇ ਦੋਸਤ ਨਿਰਦੇਸ਼ਕ ਕਰਨ ਜੌਹਰ ਵੀ ਮੰਗਣੀ ‘ਚ ਸ਼ਾਮਲ ਹੋ ਸਕਦੇ ਹਨ। ਉੱਥੇ ਹੀ ਪਰਿਣੀਤੀ ਦੀ ਸਭ ਤੋਂ ਚੰਗੀ ਦੋਸਤ ਅਤੇ ਟੈਨਿਸ ਖਿਡਾਰਣ ਸਾਨੀਆ ਮਿਰਜ਼ਾ ਵੀ ਮੰਗਣੀ ‘ਚ ਸ਼ਾਮਲ ਹੋਣਗੇ।
ਨੇਤਾਵਾਂ ਦੀ ਲਿਸਟ ‘ਚ ਸ਼ਾਮਲ ਹੋਏ ਇਹ ਲੋਕ
ਰਾਘਵ ਚੱਢਾ ਵੱਲੋਂ ਵੀ ਇੱਕ ਵਿਸ਼ੇਸ਼ ਲਿਸਟ ਤਿਆਰ ਕੀਤੀ ਗਈ ਹੈ। ਵੀਆਈਪੀ ਮਹਿਮਾਨਾਂ ਦੀ ਸੂਚੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ
ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਾਮਲ ਹੋਣਗੇ। ਕੁੜਮਾਈ ਦਾ ਪ੍ਰੋਗਰਾਮ ਇੱਕ ਨਿੱਜੀ ਸਮਾਰੋਹ ਵਜੋਂ ਰੱਖਿਆ ਗਿਆ ਹੈ, ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ