ਠੱਗ ਟਰੈਵਲ ਏਜੰਟਾਂ ਅਤੇ ਮਨੁੱਖੀ ਤਸਕਰੀ ਰੋਕਣ ਲਈ ਚੁੱਕਾਂਗੇ ਸਖ਼ਤ ਕਦਮ, ਸੀਐੱਮ ਨੇ ਮਨੁੱਖੀ ਤਸਕਰੀ ਰੋਕੂ ਯੂਨਿਟ ‘ਚ ਸ਼ਾਮਲ ਕਰਵਾਏ ਨਵੇਂ ਵਾਹਨ

Updated On: 

04 Jul 2023 14:05 PM

Anti Human Trafficking Unit: ਮਾਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੁਕ ਕਰਨ ਲਈ ਸਰਕਾਰ ਉਨ੍ਹਾਂ ਲੋਕਾਂ ਦੀ ਵੀ ਮਦਦ ਲਵੇਗੀ, ਜਿਨ੍ਹਾਂ ਨੂੰ ਮਨੁੱਖੀ ਤਸਕਰੀ ਤੋਂ ਬਚਾ ਕੇ ਦੇਸ਼ ਲਿਆਇਆ ਗਿਆ ਹੈ ਅਤੇ ਜਿਨ੍ਹਾਂ ਦੀ ਵਾਪਸੀ ਨੂੰ ਲੈ ਕੇ ਠੋਸ ਕਦਮ ਚੁੱਕੇ ਜਾ ਰਹੇ ਹਨ।

ਠੱਗ ਟਰੈਵਲ ਏਜੰਟਾਂ ਅਤੇ ਮਨੁੱਖੀ ਤਸਕਰੀ ਰੋਕਣ ਲਈ ਚੁੱਕਾਂਗੇ ਸਖ਼ਤ ਕਦਮ, ਸੀਐੱਮ ਨੇ ਮਨੁੱਖੀ ਤਸਕਰੀ ਰੋਕੂ ਯੂਨਿਟ ਚ ਸ਼ਾਮਲ ਕਰਵਾਏ ਨਵੇਂ ਵਾਹਨ
Follow Us On

New Vehicles in Anti Human Trafficking Unit: ਪੰਜਾਬ ਵਿੱਚ ਮਨੁੱਖੀ ਤਸਕਰੀ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਐਂਟੀ ਹਿਊਮਨ ਟਰੈਫਿਕਿੰਗ ਯੂਨਿਟ ਵਿੱਚ 16 ਬੇਲੇਰੋ ਕਾਰਾਂ ਅਤੇ 56 ਮੋਟਰਸਾਈਕਲਾਂ ਨੂੰ ਸ਼ਾਮਲ ਕਰਵਾ ਕੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮਾਨ ਨੇ ਦੱਸਿਆ ਕਿ ਇਹ ਸਾਰੇ ਵਾਹਨ 28 ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੇ ਜਾਣਗੇ। ਹਰ ਜ਼ਿਲ੍ਹੇ ਨੂੰ 2 ਬਾਈਕ ਮਿਲਣਗੀਆਂ। ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਸਾਰੇ ਵਾਹਨ ਡਿਜੀਟਲ ਸਹੂਲਤਾਂ ਨਾਲ ਲੈਸ ਹਨ। ਕਾਰਾਂ ਦੇ ਅੰਦਰ ਅਤੇ ਬਾਹਰ 4 ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜੋ ਅੰਦਰ ਅਤੇ ਬਾਹਰ ਦਾ ਹਰ ਰਿਕਾਰਡਿੰਗ ਕਰਨਗੇ। ਸਾਰੇ ਵਾਹਨ ਕੰਟਰੋਲ ਰੂਮ ਨਾਲ ਜੁੜੇ ਹੋਣਗੇ। ਕਾਰਾਂ ਦੇ ਸਿਸਟਮ ਪਾਸਵਰਡ ਨਾਲ ਸੁਰੱਖਿਅਤ ਹੋਣਗੇ। ਜੇਕਰ ਕੋਈ ਡਿਜੀਟਲ ਸਿਸਟਮ ਨਾਲ ਛੇੜਛਾੜ ਕਰਦਾ ਹੈ ਤਾਂ ਸੂਚਨਾ ਤੁਰੰਤ ਕੰਟਰੋਲ ਨੂੰ ਪਹੁੰਚ ਜਾਵੇਗੀ।

ਇਨ੍ਹਾਂ ਵਾਹਨਾਂ ਵਿੱਚ MMVRS (ਮੋਬਾਈਲ ਵੀਡੀਓ ਰਿਕਾਰਡਿੰਗ ਸਿਸਟਮ) ਵੀ ਫਿੱਟ ਕੀਤੇ ਗਏ ਹਨ। ਐਪ ਰਾਹੀਂ ਸਾਰੇ ਵਾਹਨਾਂ ਨੂੰ ਮੋਬਾਈਲ ‘ਤੇ ਉਨ੍ਹਾਂ ਦੀ ਲੋਕੇਸ਼ਨ ਦੇ ਨਾਲ ਦੇਖਿਆ ਜਾ ਸਕਦਾ ਹੈ।

ਠੱਗ ਟਰੈਵਲ ਏਜੰਟਾਂ ਚੁੱਕ ਰਹੇ ਸਖ਼ਤ ਕਦਮ – ਸੀਐਮ ਮਾਨ

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਕੈਨੇਡਾ ਤੋਂ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਅੰਬੈਸੀ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਮੀਗ੍ਰੇਸ਼ਨ ਐਕਟ ਦੇ ਅਨੁਸਾਰ, ਸਿਰਫ ਰਜਿਸਟਰਡ ਟਰੈਵਲ ਏਜੰਟ ਹੀ ਲੋਕਾਂ ਨੂੰ ਵਿਦੇਸ਼ ਭੇਜ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਵਾਲੇ ਬਹੁਤ ਹੀ ਏਜੰਟ ਹਨ। ਇਹ ਲੋਕ ਸ਼ਹਿਰਾਂ ਵਿੱਚ ਛੋਟੇ-ਛੋਟੇ ਦਫ਼ਤਰ ਖੋਲ੍ਹ ਕੇ ਹਿਊਮਨ ਤਸਕਰੀ ਕਰਦੇ ਹਨ। ਲੋਕਾਂ ਕੋਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕਾਗਜ਼ਾਂ ‘ਤੇ ਦਸਤਖਤ ਕਰਵਾ ਕੇ ਉਨ੍ਹਾਂ ਨਾਲ ਧੱਕਾ ਕਰਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version