Parineeti Chopra Wedding: ਵਿਆਹ ਦੀ ਤਾਰੀਖ ਕੀ ਹੈ? ਪਰਿਣੀਤੀ ਚੋਪੜਾ ਨੂੰ ਪੁੱਛਿਆ ਗਿਆ ਸਵਾਲ, ਅਦਾਕਾਰਾ ਹੱਸ ਪਈ, ਦਿੱਤਾ ਅਜਿਹਾ ਜਵਾਬ
ਫਿਲਮ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਤੋਂ ਬਾਅਦ ਹੁਣ ਸਾਰਿਆਂ ਨੂੰ ਉਨ੍ਹਾਂ ਦੇ ਵਿਆਹ ਦਾ ਇੰਤਜ਼ਾਰ ਹੈ। ਜਦੋਂ ਪਾਪਰਾਜ਼ੀ ਨੇ ਵੀ ਵਿਆਹ ਦੀ ਤਰੀਕ ਬਾਰੇ ਪੁੱਛਿਆ ਤਾਂ ਪਰਿਣੀਤੀ ਨੇ ਇਹ ਜਵਾਬ ਦਿੱਤਾ।
ਪਰਿਣੀਤੀ ਚੋਪੜਾ ਤੋਂ ਹੋਇਆ ਇਹ ਸਵਾਲ
ਪਾਪਰਾਜ਼ੀ ਵਾਇਰਲ ਭਯਾਨੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਮੁੰਬਈ ਤੋਂ ਸਾਹਮਣੇ ਆਏ ਇੱਕ ਵੀਡੀਓ ਵਿੱਚ ਪਾਪਰਾਜ਼ੀ ਪਰਿਣੀਤੀ ਨੂੰ ਪੁੱਛ ਰਹੇ ਹਨ, ਵਿਆਹ ਦੀ ਤਰੀਕ ਕੀ ਹੈ? ਕੁੱਝ ਕਹੋ.” ਇਨ੍ਹਾਂ ਸਵਾਲਾਂ ‘ਤੇ ਪਰਿਣੀਤੀ ਹੱਸਦੀ ਹੈ ਅਤੇ ਕਹਿੰਦੀ ਹੈ ਕਿ ਦਿਸ਼ਾ ਜਾਣਦੀ ਹੈ। ਅਸਲ ‘ਚ ਉਸ ਦੇ ਨਾਲ ਇਕ ਔਰਤ ਵੀ ਸੀ, ਪਰਿਣੀਤੀ ਨੇ ਇਸ ਤੋਂ ਬਚਣ ਲਈ ਹੀ ਉਸ ਨੂੰ ਪੁੱਛਣ ਲਈ ਕਿਹਾ।ਰੋਕਾ ਸਮਾਗਮ ਦੀਆਂ ਤਸਵੀਰਾਂ ਆਈਆਂ ਸਾਹਮਣੇ
ਮੰਗਣੀ ਤੋਂ ਬਾਅਦ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਲਗਾਤਾਰ ਰੋਕਾ ਸੈਰੇਮਨੀ ਦੀਆਂ ਕਈ ਤਸਵੀਰਾਂ ਸ਼ੇਅਰ ਕਰ ਰਹੇ ਹਨ। ਰੋਕਾ ਤੋਂ ਪਰਿਣੀਤੀ ਅਤੇ ਰਾਘਵ ਦੀਆਂ ਕਈ ਖੂਬਸੂਰਤ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਹਾਲ ਹੀ ‘ਚ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਪਰਿਣੀਤੀ ਆਪਣੇ ਪਿਤਾ ਦੇ ਹੰਝੂ ਪੂੰਝਦੀ ਨਜ਼ਰ ਆ ਰਹੀ ਹੈ। ਰੋਕਾ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਹੋਇਆ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
