ਪਾਕਿਸਤਾਨੀ ਫੈਨ ਨੇ ਕੀਤੀ ਬਲਕੌਰ ਸਿੱਧੂ ਨਾਲ ਵੀਡੀਓ ਕਾਲ, ਬੋਲਿਆ- ਮੂਸੇਵਾਲਾ ਨਾਲ ਮਿਲਣ ਦਾ ਸੀ ਸੁਪਨਾ

Published: 

31 Dec 2025 15:32 PM IST

ਕੈਰੀ ਦੀ ਹੁਣ ਢੇਡ ਸਾਲ ਬਾਅਦ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਗੱਲ ਹੋਈ ਹੈ। ਇਸ ਦਾ ਵੀਡੀਓ ਫੈਨ ਵੱਲੋਂ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਕੈਰੀ ਨੇ ਕਿਹਾ ਕਿ ਉਸ ਨੇ ਕਈ ਵਾਰ ਭਾਰਤ ਆਉਣ ਦੀ ਵੀ ਕੋਸ਼ਿਸ਼ ਵੀ ਕੀਤੀ, ਪਰ ਉਸ ਨੂੰ ਵੀਜ਼ਾ ਨਹੀਂ ਮਿਲ ਸਕਿਆ। ਉਸ ਦੀ ਇੱਛਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਮਿਲੇ ਤੇ ਸਿੱਧੂ ਦੀ ਹਵੇਲੀ ਦੇਖੇ।

ਪਾਕਿਸਤਾਨੀ ਫੈਨ ਨੇ ਕੀਤੀ ਬਲਕੌਰ ਸਿੱਧੂ ਨਾਲ ਵੀਡੀਓ ਕਾਲ, ਬੋਲਿਆ- ਮੂਸੇਵਾਲਾ ਨਾਲ ਮਿਲਣ ਦਾ ਸੀ ਸੁਪਨਾ

ਪਾਕਿਸਤਾਨੀ ਫੈਨ ਨੇ ਕੀਤੀ ਬਲਕੌਰ ਸਿੱਧੂ ਨਾਲ ਵੀਡੀਓ ਕਾਲ (Pic: Instagram/carry_sidhu_333 )

Follow Us On

ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਭਾਰਤ ਚ ਹੀ ਨਹੀਂ ਸਗੋਂ ਵਿਦੇਸ਼ਾਂ ਚ ਭਾਰੀ ਗਿਣਤੀ ਚ ਫੈਨ ਹੈ। ਗੁਆਂਢੀ ਦੇਸ਼ ਪਾਕਿਸਤਾਨ ਚ ਵੀ ਸਿੱਧੂ ਮੂਸੇਵਾਲਾ ਦੀ ਕਾਫੀ ਫੈਨ ਫੋਲੋਇੰਗ ਹੈ। ਪਾਕਿਸਤਾਨ ਦਾ ਉਨ੍ਹਾਂ ਦਾ ਇੱਕ ਅਜਿਹਾ ਵੀ ਫੈਨ ਹੈ, ਜੋਂ ਪਿਛਲੇ ਢੇਡ ਸਾਲ ਤੋਂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੂੰ ਲੈ ਕੇ ਉਹ ਇੰਸਟਾਗ੍ਰਾਮ ਤੇ ਵੀਡੀਓ ਵੀ ਸਾਂਝੀਆਂ ਕਰ ਰਿਹਾ ਸੀ ਕਿ ਉਸ ਨੇ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਗੱਲ ਕਰਨੀ ਹੈ। ਇਸ ਫੈਨ ਦਾ ਨਾਮ ਕੈਰੀ ਸਿੱਧੂ ਹੈ।

ਕੈਰੀ ਦੀ ਹੁਣ ਢੇਡ ਸਾਲ ਬਾਅਦ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਗੱਲ ਹੋਈ ਹੈ। ਇਸ ਦਾ ਵੀਡੀਓ ਫੈਨ ਵੱਲੋਂ ਸ਼ੇਅਰ ਕੀਤਾ ਗਿਆ ਹੈ, ਜਿਸ ਚ ਦੇਖਿਆ ਜਾ ਸਕਦਾ ਹੈ ਕਿ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਕੈਰੀ ਨੇ ਕਿਹਾ ਕਿ ਉਸ ਨੇ ਕਈ ਵਾਰ ਭਾਰਤ ਆਉਣ ਦੀ ਵੀ ਕੋਸ਼ਿਸ਼ ਵੀ ਕੀਤੀ, ਪਰ ਉਸ ਨੂੰ ਵੀਜ਼ਾ ਨਹੀਂ ਮਿਲ ਸਕਿਆ। ਉਸ ਦੀ ਇੱਛਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਮਿਲੇ ਤੇ ਸਿੱਧੂ ਦੀ ਹਵੇਲੀ ਦੇਖੇ।

ਕੈਰੀ ਸਿੱਧੂ ਨੇ ਸਿੰਗਰ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੋਸਟਰ ਘਰ ਚ ਲਗਾ ਰੱਖਿਆ ਹੈ। ਕੈਰੀ ਹਮੇਸ਼ਾ ਸਿੱਧੂ ਦੇ ਪੋਸਟਰ ਦੇ ਨਾਲ ਆਪਣੀ ਵੀਡੀਓਜ਼ ਇੰਸਟਾਗ੍ਰਾਮ ਤੇ ਸ਼ੇਅਰ ਕਰਦਾ ਹੈ। ਉਹ ਕਈ ਵਾਰ ਕਹਿ ਚੁੱਕਿਆ ਹੈ ਕਿ ਉਸ ਦੀ ਸਿੱਧੂ ਮੂਸੇਵਾਲਾ ਨਾਲ ਮਿਲਣ ਦੀ ਇੱਛਾ ਪੂਰੀ ਨਹੀਂ ਹੋ ਸਕੀ। ਸਿੱਧੂ ਨੇ ਪਾਕਿਸਤਾਨ ਆਉਣ ਦਾ ਵਾਅਦਾ ਕੀਤਾ ਸੀ, ਪਰ ਇਸ ਵਿਚਕਾਰ ਉਸ ਦੀ ਮੌਤ ਦੀ ਖ਼ਬਰ ਮਿਲਣ ਨਾਲ ਦਿਲ ਟੁੱਟ ਗਿਆ। ਉਸ ਨੇ ਸਿੱਧੂ ਮੂਸੇਵਾਲਾ ਦਾ ਵੱਡਾ ਪੋਸਟਰ ਘਰ ਚ ਟੰਗ ਰੱਖਿਆ ਹੈ ਤਾਂ ਜੋ ਹਰ ਵੇਲੇ ਸਿੱਧੂ ਮੂਸੇਵਾਲਾ ਨੂੰ ਦੇਖਦਾ ਰਹੇ।

ਕੈਰੀ ਦੀ ਮਾਂ ਇੱਕ ਵੀਡੀਓ ਚ ਜ਼ਿਕਰ ਕਰਦੀ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਉਸ ਵੇਲੇ ਕੈਰੀ ਹਸਪਤਾਲ ਚ ਦਾਖਲ ਸੀ। ਉਸ ਦੀ ਹਿੰਮਤ ਨਹੀਂ ਹੋ ਸਕੀ ਕਿ ਉਹ ਇਹ ਖ਼ਬਰ ਪੁੱਤਰ ਨੂੰ ਦੇ ਸਕੇ। ਉਸ ਦੇ ਦੋਸਤਾਂ ਨੇ ਉਸ ਨੂੰ ਇਹ ਖ਼ਬਰ ਦੇ ਦਿੱਤੀ। ਇਸ ਤੋਂ ਬਾਅਦ ਕੈਰੀ ਬਹੁਤ ਰੋਇਆ ਸੀ।