PAK ਕਾਮੇਡੀਅਨ ਇਫਤਿਖਾਰ ਦੇ ਬਿਗੜੇ ਬੋਲ: ਸਾਡੇ ਬਿਨਾਂ ਭਾਰਤੀ ਫਿਲਮਾਂ ਫਲਾਪ, ਪੋਲੀਵੁੱਡ ਨੂੰ ਸਾਡੀ ਲੋੜ
Iftikhar Thakur Controversial Statement: ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਪੰਜਾਬੀ ਫਿਲਮ ਇੰਡਸਟਰੀ ਬਾਰੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬੀ ਫਿਲਮਾਂ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਸਫਲ ਨਹੀਂ ਹੋ ਸਕਦੀਆਂ ਅਤੇ ਇਸ ਇੰਡਸਟਰੀ ਨੇ ਪਾਕਿਸਤਾਨੀ ਕਲਾਕਾਰਾਂ 'ਤੇ 300-350 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਪਾਕਿਸਤਾਨ ਦੇ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਪੰਜਾਬ ਫਿਲਮ ਇੰਡਸਟਰੀ ਬਾਰੇ ਵੱਡੇ ਦਾਅਵੇ ਕੀਤੇ ਹਨ। ਕਾਮੇਡੀਅਨ ਨੇ ਕਿਹਾ ਕਿ ਪੰਜਾਬ ਵਿੱਚ ਫਿਲਮਾਂ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਨਹੀਂ ਚੱਲਦੀਆਂ। ਪੰਜਾਬ ਫਿਲਮ ਇੰਡਸਟਰੀ ਨੇ ਸਾਡੇ ਕਲਾਕਾਰਾਂ ‘ਤੇ 300 ਤੋਂ 350 ਕਰੋੜ ਦਾ ਨਿਵੇਸ਼ ਕੀਤਾ ਹੈ। ਇਫਤਿਖਾਰ ਨੇ ਕਿਹਾ ਕਿ ਉਸ ਨੇ 16 ਪੰਜਾਬੀ ਫਿਲਮਾਂ ਸਾਈਨ ਕੀਤੀਆਂ ਹਨ। ਉਸ ਨੇ ਇਹ ਗੱਲਾਂ ਇੱਕ ਟੀਵੀ ਸ਼ੋਅ ਦੌਰਾਨ ਕਹੀਆਂ। ਉਸ ਦਾ ਇਹ ਵੀਡੀਓ ਇੱਕ ਦਿਨ ਪਹਿਲਾਂ ਸਾਹਮਣੇ ਆਇਆ ਸੀ।
ਇਸ ਤੋਂ ਪਹਿਲਾਂ ਇਫਤਿਖਾਰ ਠਾਕੁਰ ਨੇ ਸੀਐਮ ਭਗਵੰਤ ਮਾਨ ‘ਤੇ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਪੰਜਾਬ ਦੇ ਕਈ ਕਲਾਕਾਰਾਂ ਨੇ ਇਫਤਿਖਾਰ ਦੇ ਇਸ ਬਿਆਨ ਨਿੰਦਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ਵਿੱਚ ਕੰਮ ਨਹੀਂ ਦਿੱਤਾ ਜਾਣਾ ਚਾਹੀਦਾ।
ਜਾਣੋ ਕੀ ਬੋਲੇ ਪਾਕਿਸਤਾਨੀ ਕਾਮੇਡੀਅਨ
ਪੰਜਾਬ ਦੀਆਂ ਫਿਲਮਾਂ ਸਾਡੇ ਬਿਨਾਂ ਨਹੀਂ ਚੱਲਦੀਆਂ: ਇਫਤਿਖਾਰ ਠਾਕੁਰ ਨੇ ਕਿਹਾ ਕਿ ਮੈਂ ਭਾਰਤ ਦੇ ਪੰਜਾਬ ਵਿੱਚ ਲਗਭਗ 16 ਫਿਲਮਾਂ ਸਾਈਨ ਕੀਤੀਆਂ ਸਨ। ਸਾਨੂੰ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਬਾਈਕਾਟ ਕਰਾਂਗੇ। ਇਸ ‘ਤੇ ਜਵਾਬ ਦਿੱਤਾ ਕਿ ਤੁਹਾਡੇ ਵਿੱਚ ਬਾਈਕਾਟ ਕਰਨ ਦੀ ਹਿੰਮਤ ਨਹੀਂ ਹੈ, ਅਸੀਂ ਬਾਈਕਾਟ ਕਰਦੇ ਹਾਂ। ਪੰਜਾਬ ਦੀਆਂ ਫਿਲਮਾਂ ਸਾਡੇ ਬਿਨਾਂ ਨਹੀਂ ਚੱਲਦੀਆਂ। ਭਾਰਤੀ ਫਿਲਮਾਂ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਹਿੱਟ ਨਹੀਂ ਹੋਈਆਂ।
ਸਾਡੇ ਕਲਾਕਾਰਾਂ ‘ਤੇ 300 ਤੋਂ 350 ਕਰੋੜ ਰੁਪਏ ਦਾ ਨਿਵੇਸ਼: ਇਫਤਿਖਾਰ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ 9 ਫਿਲਮਾਂ ਬਣੀਆਂ, ਪਰ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਚੱਲੀ। ਪਾਕਿਸਤਾਨੀ ਕਲਾਕਾਰ ਪੰਜਾਬ ਵਿੱਚ ਬਣੀਆਂ ਫਿਲਮਾਂ ਵਿੱਚ ਸੰਵਾਦਾਂ ਸਮੇਤ ਕਈ ਮਹੱਤਵਪੂਰਨ ਕੰਮ ਕਰਦੇ ਹਨ। ਪਾਕਿਸਤਾਨੀ ਕਲਾਕਾਰਾਂ ਦੁਆਰਾ ਬਣਾਈਆਂ ਗਈਆਂ ਸਾਰੀਆਂ ਫਿਲਮਾਂ ਹਰ ਵਾਰ ਹਿੱਟ ਰਹੀਆਂ ਹਨ। ਪੰਜਾਬੀ ਇੰਡਸਟਰੀ ਨੇ ਸਾਡੇ ਕਲਾਕਾਰਾਂ ‘ਤੇ 300 ਤੋਂ 350 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਜੰਗ ਕਿਵੇਂ ਜਿੱਤ ਸਕਣਗੇ: ਇਫਤਿਖਾਰ ਨੇ ਕਿਹਾ ਕਿ ਜੇਕਰ ਭਾਰਤ ਸਾਡੇ ਬਿਨਾਂ ਫਿਲਮ ਨਹੀਂ ਬਣਾ ਸਕਦਾ, ਤਾਂ ਉਹ ਜੰਗ ਕਿਵੇਂ ਜਿੱਤ ਸਕਣਗੇ। ਅੰਤ ਵਿੱਚ ਇਫਤਿਖਾਰ ਠਾਕੁਰ ਨੇ ਇੱਕ ਸ਼ਾਇਰੀ ਸੁਣਾਈ ਅਤੇ ਕਿਹਾ- ਜੋ ਖੇਡ ਦੇ ਮੈਦਾਨ ਵਿੱਚ ਨਹੀਂ ਆਉਂਦੇ, ਉਹ ਜੰਗ ਦੇ ਮੈਦਾਨ ਵਿੱਚ ਵੀ ਨਹੀਂ ਆ ਸਕਦੇ।
ਇਹ ਵੀ ਪੜ੍ਹੋ