Nora Fatehi Dance Video: ਇਹ ਸਭ ਟੀਵੀ ‘ਤੇ ਕੀ ਹੋ ਰਿਹਾ? ਨੋਰਾ ਫਤੇਹੀ ਦੇ ਡਾਂਸ ਨੂੰ ਦੇਖ ਭੜਕੇ ਲੋਕ

Updated On: 

18 Nov 2025 12:59 PM IST

ਡਾਂਸਿੰਗ ਕਵੀਨ ਅਤੇ ਫਿਲਮ ਅਭਿਨੇਤਰੀ ਨੋਰਾ ਫਤੇਹੀ ਆਪਣੇ ਇੱਕ ਡਾਂਸ ਪਰਫੋਰਮੈਂਸ ਕਾਰਨ ਵਿਵਾਦਾਂ ਵਿੱਚ ਆ ਗਈ ਹੈ। ਨੋਰਾ ਡਾਂਸ ਰਿਐਲਿਟੀ ਸ਼ੋਅ ਡਾਂਸ ਪਲੱਸ ਪ੍ਰੋ 'ਚ ਗੀਤ 'ਨਾਚ ਮੇਰੀ ਰਾਣੀ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਆਪਣੀਆਂ ਮੂਵਸ ਦੇ ਨਾਲ-ਨਾਲ ਆਪਣੇ ਸਰੀਰ 'ਤੇ ਪਾਣੀ ਸੁੱਟਦੀ ਵੀ ਨਜ਼ਰ ਆ ਰਹੀ ਹੈ। ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚ ਗਿਆ ਹੈ।

Nora Fatehi Dance Video:  ਇਹ ਸਭ ਟੀਵੀ ਤੇ ਕੀ ਹੋ ਰਿਹਾ? ਨੋਰਾ ਫਤੇਹੀ ਦੇ ਡਾਂਸ ਨੂੰ ਦੇਖ ਭੜਕੇ ਲੋਕ

Nora Fatehi Dance Video: ਇਹ ਸਭ ਟੀਵੀ 'ਤੇ ਕੀ ਹੋ ਰਿਹਾ? ਨੋਰਾ ਫਤੇਹੀ ਦੇ ਡਾਂਸ ਨੂੰ ਦੇਖ ਭੜਕੇ ਲੋਕ

Follow Us On

ਆਪਣੇ ਡਾਂਸ ਨਾਲ ਸਾਰਿਆਂ ਦੇ ਹੋਸ਼ ਉਡਾਉਣ ਵਾਲੀ ਨੋਰਾ ਫਤੇਹੀ ਵਿਵਾਦਾਂ ‘ਚ ਘਿਰ ਗਈ ਹੈ। ਹਾਲ ਹੀ ‘ਚ ਉਨ੍ਹਾਂ ਨੇ ਡਾਂਸ ਰਿਐਲਿਟੀ ਸ਼ੋਅ ਡਾਂਸ ਪਲੱਸ ਪ੍ਰੋ ‘ਚ ਕੁਝ ਅਜਿਹਾ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਡਾਂਸ ਰਿਐਲਿਟੀ ਸ਼ੋਅ ‘ਚ ਨੋਰਾ ਫਤੇਹੀ ਅਜਿਹੇ ਡਾਂਸ ਮੂਵ ਦਿਖਾ ਰਹੀ ਹੈ, ਜਿਸ ਨੂੰ ਦੇਖ ਕੇ ਕਈ ਯੂਜ਼ਰਸ ਗੁੱਸੇ ‘ਚ ਆ ਰਹੇ ਹਨ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਨੋਰਾ ਫਤੇਹੀ ਹਾਈ ਥਾਈ ਡਰੈੱਸ ‘ਚ ਨਜ਼ਰ ਆ ਰਹੀ ਹੈ। ਉਹ ਆਪਣੇ ਹੀ ਗੀਤ ‘ਨਾਚ ਮੇਰੀ ਰਾਣੀ’ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਡਾਂਸ ਵੀ ਠੀਕ ਸੀ ਪਰ ਸਟੇਜ ‘ਤੇ ਪਰਫਾਰਮੈਂਸ ਦੌਰਾਨ ਡਾਂਸ ਦੌਰਾਨ ਉਹ ਇਕ ਕਦਮ ਅੱਗੇ ਵਧਦੀ ਨਜ਼ਰ ਆਈ ਅਤੇ ਬੋਤਲ ‘ਚੋਂ ਪਾਣੀ ਆਪਣੇ ਆਪ ‘ਤੇ ਛਿੜਕਦੀ ਨਜ਼ਰ ਆਈ। ਉਸ ਦੇ ਨਾਲ ਦੋ ਹੋਰ ਲੜਕੇ ਵੀ ਨਜ਼ਰ ਆ ਰਹੇ ਹਨ ਜੋ ਅਜਿਹਾ ਹੀ ਡਾਂਸ ਕਰ ਰਹੇ ਹਨ। ਨੋਰਾ ਦੇ ਇਸ ਪ੍ਰਦਰਸ਼ਨ ਨੂੰ ਦੇਖ ਕੇ ਰੇਮੋ ਡਿਸੂਜ਼ਾ ਸਮੇਤ ਸਾਰੇ ਜੱਜ ਹੈਰਾਨ ਰਹਿ ਗਏ।

ਵੀਡੀਓ ਦੇਖ ਕੇ ਲੋਕ ਭੜਕੇ

ਨੋਰਾ ਫਤੇਹੀ ਦੇ ਇਸ ਡਾਂਸ ਵੀਡੀਓ ‘ਤੇ ਲੋਕ ਸਵਾਲ ਉਠਾ ਰਹੇ ਹਨ। ਨੋਰਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ, “ਮੈਨੂੰ ਨਹੀਂ ਲੱਗਦਾ ਕਿ ਅਸੀਂ ਭਾਰਤੀ ਪੱਛਮੀ ਸੱਭਿਆਚਾਰ ਲਈ ਤਿਆਰ ਹਾਂ।” ਇਸ ਪੋਸਟ ਵਿੱਚ ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਟੈਗ ਕੀਤਾ ਹੈ। ਇਸ ਪੋਸਟ ‘ਤੇ ਕਈ ਲੋਕ ਕਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ”ਡਾਂਸ ਦੇ ਨਾਂ ‘ਤੇ ਕੁਝ ਵੀ ਹੋ ਰਿਹਾ ਹੈ।” ਕੁਝ ਲੋਕ ਇਹ ਵੀ ਸਵਾਲ ਕਰ ਰਹੇ ਹਨ ਕਿ ਅਜਿਹਾ ਡਾਂਸ ਰਾਸ਼ਟਰੀ ਟੈਲੀਵਿਜ਼ਨ ‘ਤੇ ਕਿਵੇਂ ਦਿਖਾਇਆ ਜਾ ਸਕਦਾ ਹੈ। ਇੱਕ ਨੇ ਲਿਖਿਆ, ਟੀਵੀ ‘ਤੇ ਇਹ ਸਭ ਕੀ ਹੋ ਰਿਹਾ ਹੈ?

Related Stories
ਵਾਨਖੇੜੇ ਵਿਖੇ ਫਿਲਮੀ ਸਿਤਾਰਿਆਂ ਦਾ ਮੇਲਾ, ਆਪਣੇ ਪੁੱਤਰਾਂ ਨਾਲ ਮੈਸੀ ਨੂੰ ਮਿਲਣ ਪਹੁੰਚੀਆਂ ਕਰੀਨਾ ਕਪੂਰ ਅਤੇ ਸ਼ਿਲਪਾ ਸ਼ੈੱਟੀ
Dharmendra Prayer Meet: ਹੇਮਾ ਮਾਲਿਨੀ ਨੇ ਦਿੱਲੀ ਵਿੱਚ ਰੱਖੀ ਧਰਮਿੰਦਰ ਦੀ ਪ੍ਰੇਅਰ ਮੀਟ, ਧੀ ਈਸ਼ਾ ਦਿਓਲ ਹੋਈ ਭਾਵੁਕ, ਸੀਐਮ ਰੇਖਾ ਵੀ ਹੋਈ ਸ਼ਾਮਲ
ਸੋਨਮ ਬਾਜਵਾ ਨੇ ਮੰਗੀ ਲਿਖਤ ਮੁਆਫੀ: ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਹੰਗਾਮਾ… ਹਟਾਏ ਜਾਣਗੇ ਵਿਵਾਦਿਤ ਸੀਨ
Border 2: 6 ਦਿਨਾਂ ਵਿੱਚ ਆ ਰਹੇ ਸੰਨੀ ਦਿਓਲ, ਦਿਲਜੀਤ ਦੌਸਾਂਝ ਸਮੇਤ ਨਾਲ ਹੋਣਗੇ ਇਹ ਦੋ ਫੌਜੀ
10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ ‘ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ
ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨ ਪਟਿਆਲਾ ‘ਚ ਹੰਗਮਾ, ਬੈਰਿਕੇਡ ਕਰ ਦੁਕਾਨਦਾਰਾਂ ਨੂੰ ਰੋਕਿਆ, ਜਾਣੋ ਕੀ ਹੈ ਮੌਜੂਦਾ ਸਥਿਤੀ?