ਡਿਪ੍ਰੈਸ਼ਨ ਦਾ ਸ਼ਿਕਾਰ ਅਭਿਨੇਤਰੀ ਨੂਰ ਮਾਲਾਬਿਕਾ ਦਾਸ ਨੇ ਕੀਤੀ ਖੁਦਕੁਸ਼ੀ, 3 ਦਿਨ ਬਾਅਦ ਕਮਰੇ 'ਚੋਂ ਮਿਲੀ ਲਾਸ਼ | noor-malabika-das-indian-actress-commit-suicide-mumbai-police-recovered body-after-3-days full detail in punjabi Punjabi news - TV9 Punjabi

ਡਿਪਰੈਸ਼ਨ ਦਾ ਸ਼ਿਕਾਰ ਅਭਿਨੇਤਰੀ ਨੂਰ ਮਾਲਾਬਿਕਾ ਦਾਸ ਨੇ ਕੀਤੀ ਖੁਦਕੁਸ਼ੀ, 3 ਦਿਨ ਬਾਅਦ ਕਮਰੇ ‘ਚੋਂ ਮਿਲੀ ਲਾਸ਼

Updated On: 

10 Jun 2024 15:09 PM

Noor Malabika Das Suicide: ਕਈ ਫਿਲਮਾਂ ਅਤੇ ਸੀਰੀਜ਼ 'ਚ ਕੰਮ ਕਰ ਚੁੱਕੀ ਅਭਿਨੇਤਰੀ ਨੂਰ ਮਾਲਾਬਿਕਾ ਦਾਸ ਨੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਤੋਂ 3 ਦਿਨ ਬਾਅਦ ਪੁਲਿਸ ਨੇ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਸੀ। ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਡਿਪਰੈਸ਼ਨ ਦਾ ਸ਼ਿਕਾਰ ਅਭਿਨੇਤਰੀ ਨੂਰ ਮਾਲਾਬਿਕਾ ਦਾਸ ਨੇ ਕੀਤੀ ਖੁਦਕੁਸ਼ੀ, 3 ਦਿਨ ਬਾਅਦ ਕਮਰੇ ਚੋਂ ਮਿਲੀ ਲਾਸ਼

ਡਿਪ੍ਰੈਸ਼ਨ ਦਾ ਸ਼ਿਕਾਰ ਅਭਿਨੇਤਰੀ ਨੂਰ ਮਾਲਾਬਿਕਾ ਦਾਸ ਨੇ ਕੀਤੀ ਖੁਦਕੁਸ਼ੀ

Follow Us On

ਮੁੰਬਈ ਦੇ ਓਸ਼ੀਵਾਰਾ ਇਲਾਕੇ ‘ਚ ਮਾਲਾਬਿਕਾ ਦਾਸ ਨਾਂ ਦੀ ਅਦਾਕਾਰਾ ਦੀ ਲਾਸ਼ ਮਿਲੀ ਹੈ। ਉਹ ਕਤਰ ਏਅਰਵੇਜ਼ ਦੀ ਸਾਬਕਾ ਏਅਰ ਹੋਸਟੈਸ ਵੀ ਸੀ। ਉਸ ਦੀ ਲਾਸ਼ ਘਰ ‘ਚੋਂ ਬੁਰੀ ਹਾਲਤ ‘ਚ ਮਿਲੀ। ਪੁਲਿਸ ਅਨੁਸਾਰ, ਮਾਲਾਬਿਕਾ ਨੇ ਘਰ ਦੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਅਤੇ ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਾ। ਬਾਅਦ ‘ਚ ਜਦੋਂ ਲਾਸ਼ ਦੀ ਬਦਬੂ ਦੂਜੇ ਘਰਾਂ ਤੱਕ ਪਹੁੰਚੀ ਅਤੇ ਲੋਕਾਂ ਨੇ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਮਾਮਲੇ ‘ਚ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਘਰ ਜਾ ਕੇ ਲਾਸ਼ ਨੂੰ ਬਰਾਮਦ ਕੀਤਾ ਗਿਆ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਦਰਵਾਜ਼ਾ ਤੋੜ ਕੇ ਮਾਲਵਿਕਾ ਨੂੰ ਬਾਹਰ ਕੱਢਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਅਦਾਕਾਰਾ ਦਾ ਪੂਰਾ ਨਾਂ ਨੂਰ ਮਾਲਾਬਿਕਾ ਦਾਸ ਮੰਨਿਆ ਜਾਂਦਾ ਹੈ। ਓਸ਼ੀਵਾਰਾ ਪੁਲਿਸ ਅਧਿਕਾਰੀਆਂ ਮੁਤਾਬਕ, ਅਭਿਨੇਤਰੀ ਕਾਫੀ ਸਮੇਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ ਅਤੇ ਡਿਪ੍ਰੈਸ਼ਨ ਦੀ ਦਵਾਈ ਵੀ ਲੈ ਰਹੀ ਸੀ। ਸ਼ੁਰੂਆਤੀ ਜਾਂਚ ਦੀ ਮੰਨੀਏ ਤਾਂ ਉਸ ਦੀ ਖੁਦਕੁਸ਼ੀ ਦਾ ਕਾਰਨ ਇਹੀ ਡਿਪਰੈਸ਼ਨ ਹੀ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਏਡੀਆਰ ਦਰਜ ਕੀਤੀ ਹੈ।

ਨੂਰ ਮਾਲਾਬਿਕਾ ਦਾਸ ਮੂਲ ਰੂਪ ਵਿੱਚ ਅਸਾਮ ਦੀ ਰਹਿਣ ਵਾਲੀ ਸੀ। ਉਹ ਪਹਿਲਾਂ ਇੱਕ ਏਅਰ ਹੋਸਟੈਸ ਸੀ ਅਤੇ ਬਾਅਦ ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਦਾਖਲ ਹੋਈ। ਇਸ 37 ਸਾਲਾ ਅਦਾਕਾਰਾ ਨੇ ਕਈ ਹਿੰਦੀ ਫਿਲਮਾਂ ਅਤੇ ਵੈੱਬ ਸੀਰੀਜ਼ ‘ਚ ਕੰਮ ਕੀਤਾ ਹੈ। ਉਹ ਉੱਲੂ ਓਟੀਟੀ ਚੈਨਲ ਦੇ ਪ੍ਰਸਿੱਧ ਸ਼ੋਅ ਚਰਸਮਸੁਖ ਤੋਂ ਪ੍ਰਸਿੱਧ ਹੋਈ। ਇਸ ਤੋਂ ਇਲਾਵਾ ਉਹ ਸਿਸਕੀਆਂ, ਤਿੱਖੀ ਚਟਨੀ, ਹਲਚਲ ਅਤੇ ਦੇਖੀ ਅਣਦੇਖੀ ਦਾ ਹਿੱਸਾ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਾਜੋਲ ਦੀ ਵੈੱਬ ਸੀਰੀਜ਼ ‘ਦ ਟ੍ਰਾਇਲ’ ‘ਚ ਨਜ਼ਰ ਆਈ ਸੀ। ਉਹ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਸਨ ਅਤੇ ਉਨ੍ਹਾਂ ਦੇ 1 ਲੱਖ 60 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਹੁਣ ਅਦਾਕਾਰਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਦੁਖੀ ਹਨ ਅਤੇ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ। ਲੋਕ ਉਨ੍ਹਾਂ ਦੀਆਂ ਪੋਸਟਾਂ ‘ਤੇ ਪ੍ਰਤੀਕਿਰਿਆ ਦੇਕੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਨੂਰ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਅਤੇ ਆਪਣੀ ਰੋਜ਼ਾਨਾ ਰੁਟੀਨ ਬਾਰੇ ਅਪਡੇਟ ਕਰਦੀ ਰਹਿੰਦੀ ਸੀ।

Exit mobile version