7 ਜੂਨ ਨੂੰ ਰਿਲੀਜ਼ ਹੋਵੇਗੀ ”ਨੀ ਮੈਂ ਸੱਸ ਕੁੱਟਣੀ 2” ਦੇਖੋ ਸਟਾਰਕਾਸਟ ਨਾਲ Exclusive Interview
Ni Main Sass Kuttni2 : ਸਾਲ 2022 'ਚ ਰਿਲੀਜ਼ ਹੋਈ ਅਤੇ ਸੁਪਰ ਹਿੱਟ ਰਹੀ 'ਨੀ ਮੈਂ ਸੱਸ ਕੁੱਟਣੀ' ਦੇ ਸੀਕਵਲ ਦੇ ਤੌਰ 'ਤੇ ਸਾਹਮਣੇ ਲਿਆਂਦੀ ਜਾ ਰਹੀ ਹੈ। ਇਸ ਨਵੇਂ ਭਾਗ ਦੀ ਨਿਰਦੇਸ਼ਨ ਕਮਾਂਡ ਉਕਤ ਫ਼ਿਲਮ ਦਾ ਨਿਰਮਾਣ ਕਰਨ ਵਾਲੇ ਮੋਹਿਤ ਬਨਵੈਤ ਸੰਭਾਲ ਰਹੇ ਹਨ। ਫ਼ਿਲਮ ਦੀ ਸਟਾਰ-ਕਾਸਟ ਵਿੱਚ ਇੱਕ ਵਾਰ ਫਿਰ ਪਹਿਲੀ ਫ਼ਿਲਮ ਵਾਲੇ ਜ਼ਿਆਦਾਤਰ ਚਿਹਰਿਆਂ ਨੂੰ ਮੁੜ ਦੁਹਰਾਇਆ ਗਿਆ ਹੈ।
ਫਿਲਮ ‘ਨੀ ਮੈਂ ਸੱਸ ਕੁੱਟਣੀ’ ਦੇ ਪਹਿਲੇ ਭਾਗ ਤੋਂ ਬਾਅਦ ਦਰਸ਼ਕਾਂ ਨੂੰ ਇਸ ਫਿਲਮ ਦੇ ਦੂਜੇ ਭਾਗ ਦਾ ਬਹੁਤ ਇੰਤਜ਼ਾਰ ਸੀ। ਜਲਦ ਇਹ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਕਿਉਂਕਿਪੰਜਾਬੀ ਫਿਲਮ ‘ਨੀ ਮੈਂ ਸੱਸ ਕੁੱਟਣੀ 2’ 7 ਜੂਨ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਸੰਬੰਧੀ ਸਾਡੀ ਟੀਮ ਨੇ ਫਿਲਮ ਦੀ ਸਟਾਰਕਾਸਟ ਨਾਲ ਖ਼ਾਸ ਗੱਲਬਾਤ ਕੀਤੀ। ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਭਾਗ ਪਹਿਲੇ ਨਾਲੋਂ ਜ਼ਿਆਦਾ ਮਜ਼ੇਦਾਰ ਅਤੇ ਲੋਕਾਂ ਲਈ ਇਕ ਬੇਹੱਦ ਖਾਸ ਐਂਟਰਟੈਂਨਮੈਂਟ ਡੋਜ ਹੋਵੇਗਾ।
‘ਨੀ ਮੈਂ ਸੱਸ ਕੁੱਟਣੀ 2’ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਹੈ ਮੋਹਿਤ ਬਨਵੈਤ ਨੇ ਜੋ ਕਿ ਪਹਿਲੀ ਫਿਲਮ ਵਾਂਗ ਇਸ ਫਿਲਮ ਦੇ ਵੀ ਨਿਰਮਾਤਾ ਹਨ। ‘ਸਾ-ਰੇ-ਗਾ-ਮਾ’ ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ‘ਬਨਵੈਤ ਫਿਲਮਜ਼-ਏ ਯੁਡਲੀ ਫ਼ਿਲਮ ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਗਈ ਹੈ। ਇਸ ਫ਼ਿਲਮ ‘ਚ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਤਨਵੀ ਨਾਗੀ, ਅਨੀਤਾ ਦੇਵਗਨ, ਕਰਮਜੀਤ ਅਨਮੋਲ, ਅਕਸ਼ਿਤਾ ਸ਼ਰਮਾ, ਨਿਸ਼ਾ ਬਾਨੋ ਆਦਿ ਵੱਲੋਂ ਮੁੱਖ ਭੂਮਿਕਾ ਦੇਖਣ ਨੂੰ ਮਿਲੇਗੀ।
ਦੇਖੋ Exclusive Interview
ਫਿਲਮ ‘ਨੀ ਮੈਂ ਸੱਸ ਕੁੱਟਣੀ 2’ ਦੇ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦਾ ਟਾਈਟਲ ਗੀਤ ਕਿਰਨ ਸਿੰਘ ਢਿੱਲੋਂ ਵੱਲੋਂ ਲਿਖਿਆ ਗਿਆ ਹੈ ਅਤੇ ਕਿਰਨ ਬਾਜਵਾ ਨੇ ਗਾਇਆ ਹੈ। ਗੀਤ ਦਾ ਮਿਊਜ਼ਿਕ ਬਲੈਕ ਵਾਇਰਸ ਨੇ ਤਿਆਰ ਕੀਤਾ ਹੈ।