ਸਿਕੰਦਰ ਕਾਹਲੋਂ ਤੇ ਸਨੀ ਮਾਲਟਨ ਦੀ ਦੁਸ਼ਮਣੀ ਵਿਚਾਲੇ ਆਏ ਬਲਕੌਰ ਸਿੰਘ, ਕਿਹਾ- ਸਿੱਧੂ ਮੂਸੇਵਾਲਾ ਦੇ ਨਾਂ ਅਤੇ ਸਟੇਜ ਨੂੰ ਵਿਵਾਦਾਂ ਤੋਂ ਦੂਰ ਰੱਖੋ

Published: 

26 Oct 2026 13:20 PM IST

Sidhu Moose Wala: ਪੰਜਾਬੀ ਮਿਊਜ਼ਿਕ ਇੰਡਸਟਰੀ ਵਿਵਾਦਾਂ ਕਾਰਨ ਇੱਕ ਵਾਰ ਫਿਰ ਚਰਚਾ ਵਿੱਚ ਹੈ। ਰੈਪਰ ਸਿਕੰਦਰ ਕਾਹਲੋਂ ਅਤੇ ਸਨੀ ਮਾਲਟਨ ਵਿਚਾਲੇ ਚੱਲ ਰਹੀ ਦੁਸ਼ਮਣੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ Instagram Story 'ਤੇ ਸਿੱਧੂ ਪਰਿਵਾਰ ਵੱਲੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਮੇਰੇ ਪੁੱਤਰ ਸਿੱਧੂ ਦੇ ਨਾਂ ਅਤੇ ਉਸ ਦੇ ਸਟੇਜ ਨੂੰ ਕਿਸੇ ਵੀ ਵਿਵਾਦ ਤੋਂ ਦੂਰ ਰੱਖਿਆ ਜਾਵੇ।

ਸਿਕੰਦਰ ਕਾਹਲੋਂ ਤੇ ਸਨੀ ਮਾਲਟਨ ਦੀ ਦੁਸ਼ਮਣੀ ਵਿਚਾਲੇ ਆਏ ਬਲਕੌਰ ਸਿੰਘ, ਕਿਹਾ- ਸਿੱਧੂ ਮੂਸੇਵਾਲਾ ਦੇ ਨਾਂ ਅਤੇ ਸਟੇਜ ਨੂੰ ਵਿਵਾਦਾਂ ਤੋਂ ਦੂਰ ਰੱਖੋ

ਪੰਜਾਬੀ ਇੰਡਸਟਰੀ 'ਚ ਨਵਾਂ ਵਿਵਾਦ

ਪੰਜਾਬੀ ਮਿਊਜ਼ਿਕ ਇੰਡਸਟਰੀ ਵਿਵਾਦਾਂ ਕਾਰਨ ਇੱਕ ਵਾਰ ਫਿਰ ਚਰਚਾ ਵਿੱਚ ਹੈ। ਰੈਪਰ ਸਿਕੰਦਰ ਕਾਹਲੋਂ ਅਤੇ ਸਨੀ ਮਾਲਟਨ ਵਿਚਾਲੇ ਚੱਲ ਰਹੀ ਦੁਸ਼ਮਣੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਉੱਥੇ ਹੀ, ਇਸ ਵਿਵਾਦ ਵਿੱਚ ਸਿੱਧੂ ਮੂਸੇਵਾਲਾ ਦਾ ਨਾਂ ਆਉਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵਿਚਾਲੇ ਪੈ ਕੇ ਮਾਮਲਾ ਸ਼ਾਂਤ ਕਰਵਾਉਣ ਲਈ ਅੱਗੇ ਆਏ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ Instagram Story ‘ਤੇ ਸਿੱਧੂ ਪਰਿਵਾਰ ਵੱਲੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਮੇਰੇ ਪੁੱਤਰ ਸਿੱਧੂ ਦੇ ਨਾਂ ਅਤੇ ਉਸ ਦੇ ਸਟੇਜ ਨੂੰ ਕਿਸੇ ਵੀ ਵਿਵਾਦ ਤੋਂ ਦੂਰ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਇਹ ਸਟੇਜ ਆਪਸੀ ਮਤਭੇਦਾਂ ਅਤੇ ਬਹਿਸਾਂ ਲਈ ਨਹੀਂ ਹੈ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਕੋਈ ਵੀ ਵਿਅਕਤੀ ਸਿੱਧੂ ਦੀ ਵਿਰਾਸਤ ਤੋਂ ਵੱਡਾ ਨਹੀਂ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀ ਕਿਹਾ? ਜਾਣੋ

– ਸਿੱਧੂ ਦਾ ਨਾਂ ਵਿਵਾਦਾਂ ਤੋਂ ਦੂਰ ਰੱਖੋ: ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਨਾਂ ਅਤੇ ਉਸ ਦੇ ਸਟੇਜ ਨੂੰ ਕਿਸੇ ਵੀ ਤਰ੍ਹਾਂ ਦੇ ਵਿਵਾਦ, ਬਹਿਸ ਜਾਂ ਆਪਸੀ ਝਗੜਿਆਂ ਤੋਂ ਦੂਰ ਰੱਖਿਆ ਜਾਵੇ। ਇਹ ਸਟੇਜ ਸਿਰਫ਼ ਉਨ੍ਹਾਂ ਦੀਆਂ ਯਾਦਾਂ ਅਤੇ ਲੱਖਾਂ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

– ਕਲਾਕਾਰਾਂ ਤੋਂ ਪ੍ਰੋਫੈਸ਼ਨਲ ਰਵੱਈਏ ਦੀ ਉਮੀਦ: ਉਨ੍ਹਾਂ ਕਿਹਾ ਕਿ ਸਿੱਧੂ ਦੀਆਂ ਯਾਦਾਂ ਨੂੰ ਜਿਊਂਦਾ ਰੱਖਣ ਵਾਲੇ ਸਾਰੇ ਕਲਾਕਾਰਾਂ ਦਾ ਸਨਮਾਨ ਹੈ, ਪਰ ਇਸ ਦੇ ਨਾਲ ਹੀ ਉਨ੍ਹਾਂ ਤੋਂ ਜ਼ਿੰਮੇਵਾਰੀ, ਇਮਾਨਦਾਰੀ ਅਤੇ ਪੇਸ਼ੇਵਰ ਰਵੱਈਏ ਦੀ ਵੀ ਸਖ਼ਤ ਉਮੀਦ ਕੀਤੀ ਜਾਂਦੀ ਹੈ।

– ਵਿਰਾਸਤ ਤੋਂ ਵੱਡਾ ਕੋਈ ਵਿਅਕਤੀ ਨਹੀਂ: ਮੌਜੂਦਾ ਵਿਵਾਦਾਂ ਅਤੇ ਚਰਚਾਵਾਂ ‘ਤੇ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਫ਼ੈਸਲਾ ਸਿੱਧੂ ਦੀ ਵਿਰਾਸਤ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲਿਆ ਜਾਵੇਗਾ। ਕੋਈ ਵੀ ਵਿਅਕਤੀ ਇਸ ਵਿਰਾਸਤ ਤੋਂ ਵੱਡਾ ਨਹੀਂ ਹੈ। ਇਹ ਸਫ਼ਰ ਕਿਸੇ ਇੱਕ ਵਿਅਕਤੀ ‘ਤੇ ਨਿਰਭਰ ਨਹੀਂ ਹੈ।

– ਕਦਰਾਂ-ਕੀਮਤਾਂ ਦੇ ਉਲਟ ਜਾਣ ‘ਤੇ ਹੋਵੇਗਾ ਬਦਲਾਅ: ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਕਦਮ ਜਾਂ ਗੱਲ ਉਨ੍ਹਾਂ ਮੁੱਲਾਂ ਅਤੇ ਸੋਚ ਨਾਲ ਮੇਲ ਨਹੀਂ ਖਾਂਦੀ, ਜੋ ਸਿੱਧੂ ਦੀ ਵਿਰਾਸਤ ਲਈ ਤੈਅ ਕੀਤੇ ਗਏ ਹਨ, ਤਾਂ ਪਰਿਵਾਰ ਕੋਲ ਉਸ ਵਿੱਚ ਲੋੜੀਂਦੇ ਬਦਲਾਅ ਕਰਨ ਦਾ ਪੂਰਾ ਅਧਿਕਾਰ ਹੈ।

– ਸਿੱਧੂ ਸਿਰਫ਼ ਨਾਂ ਨਹੀਂ, ਇੱਕ ਜਜ਼ਬਾਤ ਹਨ: ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਨਾਂ ਦੀ ਵਰਤੋਂ ਬੇਵਜ੍ਹਾ ਵਿਵਾਦ ਖੜ੍ਹੇ ਕਰਨ ਲਈ ਨਾ ਕੀਤੀ ਜਾਵੇ। ਸਿੱਧੂ ਇੱਕ ਅਜਿਹਾ ਜਜ਼ਬਾਤ ਹਨ, ਜੋ ਹਮੇਸ਼ਾ ਜਿਊਂਦਾ ਰਹੇਗਾ। ਉਨ੍ਹਾਂ ਦੇ ਸਟੇਜ ਨੂੰ ਪੂਰੀ ਮਰਿਆਦਾ ਨਾਲ ਵਿਵਾਦ ਦੀ ਬਜਾਏ ਪਿਆਰ ਦਾ ਪ੍ਰਤੀਕ ਬਣਾਈ ਰੱਖਿਆ ਜਾਵੇ।

ਕਦੋਂ ਤੋਂ ਚੱਲ ਰਹੀ ਹੈ ਦੋਵਾਂ ਵਿਚਾਲੇ ਲੜਾਈ?

ਇਨ੍ਹਾਂ ਦੋਵਾਂ ਦੀ ਦੁਸ਼ਮਣੀ ਕੋਈ ਨਵੀਂ ਨਹੀਂ ਹੈ, ਸਗੋਂ ਇਹ ਕਰੀਬ 6-7 ਸਾਲ ਪੁਰਾਣੀ ਹੈ। ਕਈ ਸਾਲ ਪਹਿਲਾਂ ਸਿੱਧੂ ਮੂਸੇਵਾਲਾ ਅਤੇ ਬ੍ਰਾਊਨ ਬੁਆਏਜ਼ (ਸਨੀ ਮਾਲਟਨ ਅਤੇ ਬਿਗ ਬਰਡ) ਵਿਚਾਲੇ ਗੀਤਾਂ ਦੀ ਰਿਲੀਜ਼ ਅਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੁਝ ਵਿਵਾਦ ਹੋਇਆ ਸੀ। ਉਸੇ ਦੌਰਾਨ ਸਿਕੰਦਰ ਕਾਹਲੋਂ ਦੀ ਵੀ ਸਨੀ ਮਾਲਟਨ ਨਾਲ ਸੋਸ਼ਲ ਮੀਡੀਆ ਅਤੇ ਨਿੱਜੀ ਚੈਟਾਂ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਸਿਕੰਦਰ ਨੇ ਸਨੀ ਮਾਲਟਨ ਵਿਰੁੱਧ ਪੂਰੀ ਇੱਕ ਡਿਸ EP (Diss EP) ਰਿਲੀਜ਼ ਕਰ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਨੇ ਸਨੀ ਨੂੰ ਕਾਫ਼ੀ ਬੁਰਾ-ਭਲਾ ਕਿਹਾ ਸੀ।

ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਨਾਲ ਜੁੜੇ ਮੁੱਦਿਆਂ ‘ਤੇ ਬਿਆਨਬਾਜ਼ੀ

ਹਾਲ ਹੀ ਵਿੱਚ ਇਹ ਵਿਵਾਦ ਇੱਕ ਵਾਰ ਫਿਰ ਉਸ ਸਮੇਂ ਭੜਕ ਗਿਆ, ਜਦੋਂ Instagram Live, Stories ਅਤੇ ਵੀਡੀਓਜ਼ ਰਾਹੀਂ ਦੋਵਾਂ ਨੇ ਇੱਕ-ਦੂਜੇ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਵਿਵਾਦ ਦੌਰਾਨ ਪਰਮ ਖੇਲਾ ਅਤੇ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਨਾਲ ਜੁੜੇ ਮੁੱਦਿਆਂ ‘ਤੇ ਵੀ ਬਿਆਨਬਾਜ਼ੀ ਹੋਈ। ਇੱਕ-ਦੂਜੇ ‘ਤੇ ਆਰੋਪ ਲਗਾਉਣ ਦੀ ਇਸ ਖਿੱਚੋਤਾਣ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਅਤੇ ਉਨ੍ਹਾਂ ਦੇ ਸਟੇਜ ਨੂੰ ਵੀ ਘਸੀਟਿਆ ਜਾ ਰਿਹਾ ਸੀ।

ਕੌਣ ਹਨ ਸਿਕੰਦਰ ਕਾਹਲੋਂ?

ਸਿਕੰਦਰ ਕਾਹਲੋਂ ਪੰਜਾਬ ਦੇ ਮਸ਼ਹੂਰ ਅੰਡਰਗਰਾਊਂਡ ਹਿੱਪ-ਹੌਪ ਕਲਾਕਾਰ ਅਤੇ ਰੈਪਰ ਹਨ। ਉਨ੍ਹਾਂ ਨੂੰ ਪੰਜਾਬੀ ਹਿੱਪ-ਹੌਪ ਵਿੱਚ ਆਪਣੇ ਦਮਦਾਰ ਲਿਰਿਕਸ ਅਤੇ ਹਾਰਡਕੋਰ ਰੈਪ ਸਟਾਈਲ ਲਈ ਜਾਣਿਆ ਜਾਂਦਾ ਹੈ। ਉਹ ਕਈ ਡਿਸ ਟ੍ਰੈਕਸ ਅਤੇ ਮਿਕਸਟੇਪਸ ਰਿਲੀਜ਼ ਕਰ ਚੁੱਕੇ ਹਨ ਅਤੇ ਹਿੱਪ-ਹੌਪ ਕਮਿਊਨਿਟੀ ਵਿੱਚ ਕਾਫ਼ੀ ਐਕਟਿਵ ਹਨ।

ਕੌਣ ਹਨ ਸਨੀ ਮਾਲਟਨ?

ਸਨੀ ਮਾਲਟਨ ਇੱਕ ਇੰਡੋ-ਕੈਨੇਡੀਅਨ ਰੈਪਰ ਹਨ, ਜੋ ਸਿੱਧੂ ਮੂਸੇਵਾਲਾ ਦੇ ਕਰੀਬੀ ਦੋਸਤ ਅਤੇ ਸਹਿਯੋਗੀ ਰਹੇ ਹਨ। ਉਨ੍ਹਾਂ ਨੇ ਮੂਸੇਵਾਲਾ ਨਾਲ ਲੈਵਲਜ਼ (Levels) ਅਤੇ ਜਸਟ ਲਿਸਨ (Just Listen) ਵਰਗੇ ਕਈ ਸੁਪਰਹਿੱਟ ਗੀਤਾਂ ਵਿੱਚ ਕੰਮ ਕੀਤਾ ਹੈ। ਸ਼ੁਰੂਆਤ ਵਿੱਚ ਉਹ ਮਿਊਜ਼ਿਕ ਪ੍ਰੋਡਿਊਸਰ ਬਿਗ ਬਰਡ (Byg Byrd) ਨਾਲ ਬ੍ਰਾਊਨ ਬੁਆਏਜ਼ (Brown Boys) ਨਾਂ ਦੇ ਗਰੁੱਪ ਦਾ ਹਿੱਸਾ ਸਨ।

Loading...
Unable to load recommendations.
Follow Us
Related Stories
ਦਲੇਰ ਮਹਿੰਦੀ ਵਿਵਾਦ: ਮੀਕਾ ਸਿੰਘ ਨੇ CM ਧਾਮੀ ਅੱਗੇ ਰੱਖੀ ਵੱਡੀ ਮੰਗ, ਮੰਤਰੀ ਸੁਬੋਧ ਉਨਿਆਲ ਵੀਡੀਓ ਜਾਰੀ ਕਰਕੇ ਮੰਗਣ ਮੁਆਫ਼ੀ
Diljit Dosanjh: ਦਿਲਜੀਤ ਦੋਸਾਂਝ ਦਾ ਦਿੱਲੀ ਕੰਸਰਟ ਨਹੀਂ ਹੋਵੇਗਾ ਕੈਂਸਲ, ਦਿੱਲੀ ਪੁਲਿਸ ਨੇ ਦਿੱਤੀ ਇਜਾਜ਼ਤ
ਮੁੰਬਈ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਹੜਕੰਪ, ਅਮਿਤਾਭ ਦਾ ਬੰਗਲਾ ਅਤੇ ਦਿਲਜੀਤ ਦਾ ਕੰਸਰਟ ਨਿਸ਼ਾਨੇ ਤੇ, ਜਾਂਚ ਚ ਜੁਟੀਆਂ ਏਜੰਸੀਆਂ
ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਲਈ Z+ ਸੁਰੱਖਿਆ ਦੀ ਮੰਗ, ਪਰਿਵਾਰ ਨੇ ਅਮਿਤ ਸ਼ਾਹ ਤੋਂ ਮੁਲਾਕਾਤ ਲਈ ਮੰਗਿਆ ਸਮਾਂ
ਵਿਵਾਦ ਨੂੰ ਖਤਮ ਕਰੋ.. ਦਲੇਰ ਮਹਿੰਦੀ ਮਾਮਲੇ ‘ਤੇ ਉੱਤਰਾਖੰਡ ਦੇ CM ਧਾਮੀ ਬੋਲੇ, “ਉਹ ਮੇਰੇ ਦੋਸਤ, ਮੈਂ ਗੱਲ ਕਰਾਂਗਾ”
ਦਿਲਜੀਤ ਦੋਸਾਂਝ ਦਾ ਦਿੱਲੀ ਕੌਂਸਰਟ ਹੋਇਆ ਰੱਦ, ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਨਹੀਂ ਦਿੱਤੀ ਮਨਜ਼ੂਰੀ; ਪ੍ਰਸ਼ੰਸਕ ਨਿਰਾਸ਼