Mandy Takhar Birthday: ਪੰਜਾਬੀ ਅਦਾਕਾਰਾ ਮੈਂਡੀ ਥੱਕਰ ਤੇ ਕ੍ਰਿਕੇਟਰ ਵਿਰਾਟ ਕੋਹਲੀ ਦੀ ਪਤਨੀ ਦਾ ਕੀ ਹੈ ਕਨੈਕਸ਼ਨ?
ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਤੇ ਟੈਲੇਂਟਡ ਅਦਾਕਾਰਾ ਮੈਂਡੀ ਥੱਕਰ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਇਫ ਬਾਰੇ ਦਿਲਚਸਪ ਗੱਲਾਂ ਦਸਾਂਗੇ। ਦੱਸ ਦਈਏ ਕਿ ਹਾਲ ਹੀ ਵਿੱਚ ਅਦਾਕਾਰਾ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਸੀ। ਇਸ ਖਾਸ ਮੌਕੇ 'ਤੇ ਅਦਾਕਾਰਾ ਬਾਰੇ ਅਸੀਂ ਖਾਸ ਜਾਣਕਾਰੀ ਜੁਟਾਈ ਹੈ।

ਕੌਣ ਹੈ ਮੈਂਡੀ ਤੱਖਰ?
ਮੈਂਡੀ ਤੱਖਰ ਬ੍ਰਿਟਿਸ਼ ਪੰਜਾਬੀ ਅਦਾਕਾਰਾ ਹੈ ਜੋ ਭਾਰਤੀ ਸਿਨੇਮਾ ਵਿੱਚ ਕੰਮ ਕਰਦੀ ਹੈ, ਮੁੱਖ ਤੌਰ ‘ਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ। ਮੈਂਡੀ ਤੱਖਰ ਦਾ ਜਨਮ ਅਤੇ ਪਾਲਣ ਪੋਸ਼ਣ ਯੂਕੇ ਦੇ ਵੁਲਵਰਹੈਂਪਟਨ ਸ਼ਹਿਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਜੱਦੀ ਪਿੰਡ ਪੰਜਾਬ ਵਿੱਚ ਫਗਵਾੜਾ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਮਲਿਆਣਾ ਵਿੱਚ ਮਿਲਦੀਆਂ ਹਨ। 17 ਸਾਲ ਦੀ ਉਮਰ ਵਿੱਚ ਮੈਂਡੀ ਡਰਾਮਾ ਦੀ ਪੜ੍ਹਾਈ ਕਰਨ ਲਈ ਆਪਣੇ ਘਰੋਂ ਕਿੰਗਸਟਨ ਯੂਨੀਵਰਸਿਟੀ ਚਲੀ ਗਈ ਅਤੇ ਫਿਰ ਇੰਡੀਅਨ ਫਿਲਮ ਇੰਡਸਟਰੀ ਵਿੱਚ ਅਦਾਕਾਰਾ ਵਜੋਂ ਕੰਮ ਕਰਨ ਲਈ 2009 ਵਿੱਚ ਯੂਕੇ ਛੱਡ ਇੰਡੀਆ ਆ ਗਈ। Pic Credit: Instagram- mandy.takharPic Credit: Instagram- mandy.takhar