Karan Drisha Honeymoon: ਵਿਆਹ ਤੋਂ ਬਾਅਦ ਪਹਾੜਾਂ ‘ਤੇ ਹਨੀਮੂਨ ਮਣਾ ਰਹੇ ਕਰਨ ਦਿਓਲ ਅਤੇ ਦ੍ਰਿਸ਼ਾ ਆਚਾਰੀਆ, ਵੋਖੇਂ ਤਸਵੀਰਾਂ

Updated On: 

25 Jun 2023 09:54 AM IST

ਕਰਨ ਦਿਓਲ ਦੇ ਵਿਆਹ ਸਮਾਗਮ ਵਿੱਚ ਧਰਮਿੰਦਰ ਦੀ ਦੂਜੀ ਪਤਨੀ ਹੇਮਾ ਮਾਲਿਨੀ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਦੇ ਨਾਲ-ਨਾਲ ਅਮਿਤਾਭ ਬੱਚਨ ਸਮੇਤ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਦੇਖਿਆ ਗਿਆ। ਇਹੀ ਨਹੀਂ, ਸਕੀਨਾ ਉਰਫ ਅਮੀਸ਼ਾ ਪਟੇਲ ਵੀ ਇਸ ਫੰਕਸ਼ਨ ਤੋਂ ਗਾਇਬ ਰਹੀ।

Karan Drisha Honeymoon: ਵਿਆਹ ਤੋਂ ਬਾਅਦ ਪਹਾੜਾਂ ਤੇ ਹਨੀਮੂਨ ਮਣਾ ਰਹੇ ਕਰਨ ਦਿਓਲ ਅਤੇ ਦ੍ਰਿਸ਼ਾ ਆਚਾਰੀਆ, ਵੋਖੇਂ ਤਸਵੀਰਾਂ
Follow Us On
Karan Deol & Drisha Acharya Honeymoon: ਬੀਤੀ 18 ਜੂਨ ਨੂੰ ਵਿਆਹ ਤੋਂ ਬਾਅਦ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਅਤੇ ਉਨ੍ਹਾਂ ਦੀ ਪਤਲ ਦ੍ਰਿਸ਼ਾ ਆਚਾਰਿਆ ਇਨ੍ਹੀ ਦਿਨੀਂ ਪਹਾੜਾਂ ਦੀ ਸੈਰ ਤੇ ਹਨ। ਸੂਤਰਾਂ ਦੀ ਮੰਨੀਏ ਤਾਂ ਬਿਮਲ ਰਾਏ ਦੀ ਪੜਪੋਤੀ ਅਤੇ ਫੈਸ਼ਨ ਡਿਜ਼ਾਈਨਰ ਅਤੇ ਦਿਓਲ ਪਰਿਵਾਰ ਦੀ ਨੂੰਹ ਬਣੀ ਦ੍ਰਿਸ਼ਾ ਆਚਾਰੀਆ ਅਤੇ ਕਰਨ ਦਿਓਲ ਆਪਣਾ ਹਨੀਮੂਨ ਮਣਾਉਣ ਲਈ ਮਨਾਲੀ ਪਹੁੰਚੇ ਹਨ, ਹਾਲਾਂਕਿ ਉਨ੍ਹਾਂ ਨੇ ਆਪ ਜਗ੍ਹਾਂ ਦਾ ਖੁਲਾਸਾ ਨਹੀਂ ਕੀਤਾ ਹੈ। ਕਰਨ ਦਿਓਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਕੁਝ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਹਨ। ਇਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਦੋਵੇਂ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਦੇ ਜੰਮ ਕੇ ਆਨੰਦ ਮਾਣ ਰਹੇ ਹਨ। ਦੋਵਾਂ ਦੀਆਂ ਪ੍ਰੀ-ਵੈਡਿੰਗ ਸੈਰੇਮਨੀ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਚੁੱਕੇ ਹਨ। ਇਸ ਤੋਂ ਬਾਅਦ ਬਾਰਾਤੀਆਂ ਦੇ ਨਾਚ-ਗਾਣਿਆਂ ਤੋਂ ਲੈ ਕੇ ਮੈਰਿਜ ਹਾਲ ਤੱਕ ਝਲਕੀਆਂ ਦੇਖਣ ਨੂੰ ਮਿਲੀਆਂ। ਇੰਨਾ ਹੀ ਨਹੀਂ ਰਿਸੈਪਸ਼ਨ ਪਾਰਟੀ ਦੌਰਾਨ ਵਿਦੇਸ਼ੀ ਤਸਵੀਰਾਂ ਅਤੇ ਕਲਿੱਪ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਹੁਣ ਇਸ ਸਭ ਤੋਂ ਬਾਅਦ ਨਵਾਂ ਵਿਆਹਿਆ ਜੋੜਾ ਆਪਣੇ ਹਨੀਮੂਨ ਲਈ ਰਵਾਨਾ ਹੋ ਗਿਆ ਹੈ। ਧਰਮਿੰਦਰ ਦੇ ਪੋਤੇ ਨੇ ਖੁਦ ਇੰਸਟਾਗ੍ਰਾਮ ‘ਤੇ ਆਪਣੀ ਮੰਜ਼ਿਲ ਦੀ ਝਲਕ ਦਿਖਾਈ ਹੈ। ਕਰਨ ਦਿਓਲ ਬਾਲੀਵੁੱਡ ਐਕਟਰ ਸੰਨੀ ਦਿਓਲ ਦੇ ਵੱਡੇ ਬੇਟੇ ਹਨ। ਉਨ੍ਹਾਂ ਨੇ ਫਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 18 ਜੂਨ ਨੂੰ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਹੁਣ ਉਹ ਆਪਣੀ ਪਤਨੀ ਦ੍ਰਿਸ਼ਾ ਆਚਾਰਿਆ ਨਾਲ ਹਨੀਮੂਨ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੇ ਪਹਾੜਾਂ ਅਤੇ ਵਾਦੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਜਿੱਥੇ ਦੋਵੇਂ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਜਗ੍ਹਾਂ ਦਾ ਜ਼ਿਕਰ ਨਹੀਂ ਹੈ। ਪਰ ਇੱਕ ਪਹਾੜੀ ਡੈਸਟੀਨੇਸ਼ਨ ਹੈ, ਇਹ ਸਪੱਸ਼ਟ ਹੋ ਰਿਹਾ ਹੈ।

ਖੂਬਸੂਰਤ ਤਸਵੀਰਾਂ ਚ ਸੁਣਾਈ ਦੇ ਰਹੀ ਹੈ ਵਗ੍ਹਦੇ ਝਰਨਿਆਂ ਦੀ ਆਵਾਜ਼

ਤਸਵੀਰਾਂ ਚ ਕਦੇ ਝਰਨੇ ਵਗਦੇ ਦੇਖੇ ਜਾ ਰਹੇ ਹਨ ਤੇ ਕਦੇ ਨਦੀਆਂ ਦੀ ਕਲਕਲਾਹਟ ਸੁਣਾਈ ਦੇ ਰਹੀ ਹੈ। ਕਈ ਤਸਵੀਰਾਂ ਚ ਕਰਨ ਅਤੇ ਦ੍ਰਿਸ਼ਾ ਪੱਥਰ ‘ਤੇ ਬੈਠ ਕੇ ਪੋਜ਼ ਦੇ ਰਹੇ ਹਨ। ਅਭਿਨੇਤਾ ਦਾ ਬੇਟਾ ਨੀਲੇ ਰੰਗ ਦੀ ਪੁਸ਼ਾਕ ਵਿੱਚ ਹੈ, ਉਨ੍ਹਾਂ ਦੀ ਨੂੰਹ ਬਲੈਕ ਆਉਟਫਿਟ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਲੁੱਕ ‘ਚ ਚਾਰ ਚੰਨ੍ਹ ਲਗਉਣ ਲਈ ਡਾਰਕ ਗਲਾਸੇਸ ਵੀ ਪਾਏ ਹੋਏ ਹਨ। ਇਹ ਜੋੜਾ ਇਕੱਠੇ ਕਾਫੀ ਖੁਸ਼ ਨਜ਼ਰ ਆ ਰਿਹਾ ਹੈ।

ਕਰਨ ਦਿਓਲ ਦੇ ਵਿਆਹ ‘ਚ ਸ਼ਾਮਲ ਨਹੀਂ ਹੋਈ ਸੀ ਹੇਮਾ ਮਾਲਿਨੀ

ਦੱਸਿਆ ਜਾਂਦਾ ਹੈ ਕਿ ਕਰਨ ਅਤੇ ਦ੍ਰਿਸ਼ਾ ਬਚਪਨ ਦੇ ਦੋਸਤ ਹਨ ਅਤੇ ਹੁਣ ਜੀਵਨ ਸਾਥੀ ਬਣ ਚੁੱਕੇ ਹਨ। ਉਨ੍ਹਾਂ ਦੇ ਵਿਆਹ ‘ਚ ਵੱਡੀਆਂ ਹਸਤੀਆਂ ਪਹੁੰਚੀਆਂ ਸਨ। ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਰਾਜ ਬੱਬਰ, ਸ਼ਤਰੂਘਨ ਸਿਨਹਾ, ਸੁਨੀਲ ਸ਼ੈਟੀ, ਜੈਕੀ ਸ਼ਰਾਫ ਸਮੇਤ ਹੋਰ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ