ਮੇਰੇ ‘ਤੇ ਪਤਨੀ ਤੇ ਭੈਣਾਂ ਦੀ ਜ਼ਿੰਮੇਵਾਰੀ, ਕੈਨੇਡਾ ‘ਚ ਗੋਲੀਆਂ ਕੰਧਾਂ ਚੀਰ ਦਿੰਦੀਆਂ… ਕਰਨ ਔਜਲਾ ਨੇ ਦੱਸੀ ਹੱਡ ਬੀਤੀ

Updated On: 

26 Aug 2025 10:17 AM IST

Karna Aujla: ਕਰਨ ਔਜਲਾ ਨੇ ਕਿਹਾ ਕਿ 2019 'ਚ ਪਹਿਲੀ ਵਾਰ ਮੇਰੇ ਘਰ 'ਤੇ ਫਾਇਰਿੰਗ ਹੋਈ। ਫਿਰੌਤੀ ਲਈ 2 ਵਾਰ ਗੋਲੀਆਂ ਚੱਲੀਆਂ। ਕਿਹਾ ਗਿਆ ਕਿ ਪੈਸੇ ਦੇ ਦਿਓ, ਨਹੀਂ ਤਾਂ ਸ਼ੋਅ ਨਹੀਂ ਲੱਗਣ ਦੇਵਾਂਗੇ। ਪੰਜਾਬ 'ਚ ਨਹੀਂ ਵੜ੍ਹਨ ਦੇਵਾਂਗੇ ਤੇ ਭਾਰਤ ਨਹੀਂ ਆਉਣ ਦੇਵਾਂਗੇ। ਮੈਂ ਪੈਸੇ ਨਹੀਂ ਦਿੱਤੇ, ਇਸ ਤੋਂ ਬਾਅਦ ਕੁੱਝ ਦਿਨ ਠੀਕ ਚੱਲੇ, ਪਰ ਫਿਰ ਤੋਂ ਫਾਇਰਿੰਗ ਹੋਈ, ਹੁਣ ਤੱਕ ਮੇਰੇ ਘਰ 'ਤੇ 6 ਵਾਰ ਫਾਇਰਿੰਗ ਹੋ ਚੁੱਕੀ ਹੈ।

ਮੇਰੇ ਤੇ ਪਤਨੀ ਤੇ ਭੈਣਾਂ ਦੀ ਜ਼ਿੰਮੇਵਾਰੀ, ਕੈਨੇਡਾ ਚ ਗੋਲੀਆਂ ਕੰਧਾਂ ਚੀਰ ਦਿੰਦੀਆਂ... ਕਰਨ ਔਜਲਾ ਨੇ ਦੱਸੀ ਹੱਡ ਬੀਤੀ
Follow Us On

ਪੰਜਾਬੀ ਤੇ ਬਾਲੀਵੁੱਡ ਸਿੰਗਰ ਕਰਨ ਔਜਲਾ ਨੇ ਹਾਲ ਹੀ ‘ਚ ਇੱਕ ਯੂਟਿਊਬ ਚੈੱਨਲ ਨੂੰ ਇੰਟਰਵਿਊ ਦਿੱਤੀ ਹੈ। ਉਨ੍ਹਾਂ ਨੇ ਇਸ ਇੰਟਰਵਿਊ ‘ਚ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਇਸ ਦੌਰਾਨ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਤੋਂ ਦੁਬਈ ‘ਚ ਸ਼ਿਫਟ ਹੋਣ ਪਿੱਛੇ ਦਾ ਕਾਰਨ ਵੀ ਦੱਸਿਆ ਹੈ।

ਕਰਨ ਔਜਲਾ ਨੇ ਕਿਹਾ ਕਿ ਉਹ ਕੈਨੇਡਾ ਦੀ ਤੁਲਨਾ ‘ਚ ਪੰਜਾਬ ‘ਚ ਖੁਦ ਨੂੰ ਜ਼ਿਆਦਾ ਸੁਰੱਖਿਅਤ ਸਮਝਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਚੰਗੀ ਪ੍ਰੋਟੈਕਸ਼ਨ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕੈਨੇਡਾ ‘ਚ ਤਾਂ ਘਰ ਅੰਦਰ ਸੁੱਤਾ ਬੰਦਾ ਵੀ ਸੁਰੱਖਿਅਤ ਨਹੀਂ ਹੈ। ਲੱਕੜ ਦੇ ਘਰ ਹੋਣ ਕਾਰਨ ਗੋਲੀਆਂ ਕੰਧਾਂ ਚਿਰ ਕੇ ਅੰਦਰ ਆਉਂਦੀਆਂ ਹਨ। ਇਸ ਕਾਰਨ ਉਨ੍ਹਾਂ ਨੇ ਦੁਬਈ ਸ਼ਿਫਟ ਹੋਣ ਦਾ ਫੈਸਲਾ ਕੀਤਾ।

ਕਰਨ ਨੇ ਕਿਹਾ ਉਨ੍ਹਾਂ ਨੂੰ ਲੋਕ ਸਵਾਲ ਪੁੱਛਦੇ ਹਨ ਕਿ ਜੇਕਰ ਅਸਲੀ ਜੱਟ ਹੈ ਤਾਂ ਉੱਥੋਂ ਭੱਜ ਕਿਉਂ ਗਿਆ? ਇਸ ‘ਤੇ ਕਰਨ ਔਜਲਾ ਨੇ ਕਿਹਾ ਜੱਟ ਤਾਂ ਮੈਂ ਅਸਲੀ ਹਾਂ, ਪਰ ਹਰ ਆਦਮੀ ਦੀ ਕੋਈ ਨਾ ਕੋਈ ਤਰਜ਼ੀਹ ਹੁੰਦੀ ਹੈ। ਮੈਂ ਨਾਸਮਝ ਨਹੀਂ ਹਾਂ। ਮੈਂ ਆਪਣੀ ਜ਼ਿੰਦਗੀ ‘ਚ ਬਹੁੱਤ ਕੁੱਝ ਦੇਖਿਆ। ਕਿੰਨੀਆਂ ਮੌਤ ਦੇਖੀਆਂ। ਮੇਰੇ ਤਾਏ ਤੋਂ ਲੈ ਕੇ ਪਿਤਾ ਤੱਕ ਮੇਰੇ ਹੱਥਾਂ ‘ਚੋਂ ਗਏ।

ਘਰ ‘ਤੇ 6 ਵਾਰ ਫਾਇਰਿੰਗ

ਕਰਨ ਔਜਲਾ ਨੇ ਕਿਹਾ ਕਿ 2019 ‘ਚ ਪਹਿਲੀ ਵਾਰ ਮੇਰੇ ਘਰ ‘ਤੇ ਫਾਇਰਿੰਗ ਹੋਈ। ਫਿਰੌਤੀ ਲਈ 2 ਵਾਰ ਗੋਲੀਆਂ ਚੱਲੀਆਂ। ਕਿਹਾ ਗਿਆ ਕਿ ਪੈਸੇ ਦੇ ਦਿਓ, ਨਹੀਂ ਤਾਂ ਸ਼ੋਅ ਨਹੀਂ ਲੱਗਣ ਦੇਵਾਂਗੇ। ਪੰਜਾਬ ‘ਚ ਨਹੀਂ ਵੜ੍ਹਨ ਦੇਵਾਂਗੇ ਤੇ ਭਾਰਤ ਨਹੀਂ ਆਉਣ ਦੇਵਾਂਗੇ। ਮੈਂ ਪੈਸੇ ਨਹੀਂ ਦਿੱਤੇ, ਇਸ ਤੋਂ ਬਾਅਦ ਕੁੱਝ ਦਿਨ ਠੀਕ ਚੱਲੇ, ਪਰ ਫਿਰ ਤੋਂ ਫਾਇਰਿੰਗ ਹੋਈ, ਹੁਣ ਤੱਕ ਮੇਰੇ ਘਰ ‘ਤੇ 6 ਵਾਰ ਫਾਇਰਿੰਗ ਹੋ ਚੁੱਕੀ ਹੈ।

ਕਰਨ ਔਜਲਾ ਨੇ ਕਿਹਾ ਕਿ ਕੈਨੇਡਾ ‘ਚ ਇੱਕ ਹੋਰ ਵੱਡੀ ਮੁਸ਼ਕਿਲ ਹੈ ਕਿ ਇੱਥੋਂ ਦੇ ਘਰ ਲਕੜੀ ਦੇ ਬਣੇ ਹੁੰਦੇ ਹਨ। ਗੋਲੀਆਂ ਆਸਾਨੀ ਨਾਲ ਕੰਧਾਂ ਨੂੰ ਪਾਰ ਕਰ ਲੈਂਦੀਆਂ ਹਨ। ਅਜਿਹੇ ‘ਚ ਘਰ ਅੰਦਰ ਵੀ ਸੁਰੱਖਿਆ ਨਹੀਂ ਰਹਿੰਦੀ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਪੁਲਿਸ ਵਧੀਆ ਡਿਊਟੀ ਤੇ ਸੇਵਾਵਾਂ ਦਿੰਦੀ ਹੈ, ਪਰ ਪੁਲਿਸ ਕੀ ਕਰ ਸਕਦੀ ਹੈ। ਜੇਕਰ ਤੁਹਾਡੇ ਘਰ ਰਾਤ 4 ਵਜੇ 30 ਰਾਊਂਡ ਫਾਇਰਿੰਗ ਕਰ ਗਿਆ ਤੇ ਗੱਡੀ ਵੀ ਚੋਰੀ ਦੀ ਹੋਵੇ ਤਾਂ ਕੀ ਕਰ ਸਕਦੇ ਹੋ।

ਮੇਰੇ ‘ਤੇ ਪਤਨੀ ਭੈਣਾਂ ਦੀ ਜ਼ਿੰਮੇਵਾਰੀ

ਕਰਨ ਨੇ ਕਿਹਾ ਮੈਂ ਸੁੱਤਾ ਸੀ ਤਾਂ ਗੋਲੀ ਖਿੜਕੀ ਤੋਂ ਨਿਕਲੀ। ਜਦੋ ਗੋਲੀ ਚੱਲੇਗੀ ਤਾਂ ਕੋਈ ਨਹੀਂ ਪੁੱਛਣ ਵਾਲਾ ਹੋਵੇਗਾ ਕਿ ਇਸ ਦੀ ਪਤਨੀ ਤੇ ਭੈਣਾਂ ਕਿਵੇਂ ਹਨ। ਸਾਰੀਆਂ ਚੀਜ਼ਾਂ ਦਲੇਰੀ ਨਾਲ ਨਹੀਂ ਹੁੰਦੀਆ। ਕੁੱਝ ਚੀਜ਼ਾਂ ‘ਚ ਦਿਮਾਗ ਤੋਂ ਵੀ ਕੰਮ ਲੈਣਾ ਪੈਂਦਾ ਹੈ। ਮੇਰੇ ‘ਤੇ ਮੇਰੀ ਪਤਨੀ ਤੇ ਭੈਣਾਂ ਦੀ ਜ਼ਿੰਮੇਵਾਰੀ ਹੈ। ਉਹ ਮੇਰੇ ਵੱਲ ਦੇਖਦੀਆਂ ਹਨ।

ਪੰਜਾਬ ‘ਚ ਸੁਰੱਖਿਆ ਨੂੰ ਲੈ ਕੇ ਕਰਨ ਔਜਲਾ ਨੇ ਕਿਹਾ, ਡਰ ਤਾਂ ਲੱਗਦਾ ਹੈ, ਪਰ ਪੰਜਾਬ ਸਰਕਾਰ ਸੁਰੱਖਿਆ ਦਿੰਦੀ ਹੈ। ਪੰਜਾਬ ਸਰਕਾਰ ਸੁਰੱਖਿਆ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ। ਪਿੰਡ ਤੋਂ ਬਿਨਾਂ ਵੀ ਮੰਨ ਨਹੀਂ ਲੱਗਦਾ। ਮੈਂ ਕੈਨੇਡਾ ਤੋਂ ਦੁਬਈ ਆ ਗਿਆ। ਦੁਬਈ ਇਸ ਲਈ ਦਿਲ ਲੱਗ ਰਿਹਾ ਹੈ, ਕਿਉਂਕਿ ਇੱਥੋਂ 2 ਘੰਟਿਆਂ ਦੀ ਦੂਰੀ ‘ਤੇ ਪਿੰਡ ਹੈ।

Related Stories
ਵਾਨਖੇੜੇ ਵਿਖੇ ਫਿਲਮੀ ਸਿਤਾਰਿਆਂ ਦਾ ਮੇਲਾ, ਆਪਣੇ ਪੁੱਤਰਾਂ ਨਾਲ ਮੈਸੀ ਨੂੰ ਮਿਲਣ ਪਹੁੰਚੀਆਂ ਕਰੀਨਾ ਕਪੂਰ ਅਤੇ ਸ਼ਿਲਪਾ ਸ਼ੈੱਟੀ
Dharmendra Prayer Meet: ਹੇਮਾ ਮਾਲਿਨੀ ਨੇ ਦਿੱਲੀ ਵਿੱਚ ਰੱਖੀ ਧਰਮਿੰਦਰ ਦੀ ਪ੍ਰੇਅਰ ਮੀਟ, ਧੀ ਈਸ਼ਾ ਦਿਓਲ ਹੋਈ ਭਾਵੁਕ, ਸੀਐਮ ਰੇਖਾ ਵੀ ਹੋਈ ਸ਼ਾਮਲ
ਸੋਨਮ ਬਾਜਵਾ ਨੇ ਮੰਗੀ ਲਿਖਤ ਮੁਆਫੀ: ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਹੰਗਾਮਾ… ਹਟਾਏ ਜਾਣਗੇ ਵਿਵਾਦਿਤ ਸੀਨ
Border 2: 6 ਦਿਨਾਂ ਵਿੱਚ ਆ ਰਹੇ ਸੰਨੀ ਦਿਓਲ, ਦਿਲਜੀਤ ਦੌਸਾਂਝ ਸਮੇਤ ਨਾਲ ਹੋਣਗੇ ਇਹ ਦੋ ਫੌਜੀ
10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ ‘ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ
ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨ ਪਟਿਆਲਾ ‘ਚ ਹੰਗਮਾ, ਬੈਰਿਕੇਡ ਕਰ ਦੁਕਾਨਦਾਰਾਂ ਨੂੰ ਰੋਕਿਆ, ਜਾਣੋ ਕੀ ਹੈ ਮੌਜੂਦਾ ਸਥਿਤੀ?