ਜਵੰਦਾ ਤੋਂ ਬਾਅਦ ਪੰਜਾਬੀ ਸੰਗੀਤ ਇੰਡਸਟਰੀ ਦਾ ਇੱਕ ਹੋਰ ਸਿਤਾਰਾ ਕਹਿ ਗਿਆ ਅਲਵੀਦਾ

Updated On: 

09 Oct 2025 06:50 AM IST

ਕਰਮਜੀਤ ਸਿੰਘ ਬੱਗਾ ਤਿੰਨ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਭਾਰਤ ਆਏ ਸਨ। ਅੱਜ ਸ਼ਾਮ ਜਦੋਂ ਉਹ ਆਪਣੇ ਖਰੜ ਵਿਖੇ ਘਰ 'ਚ ਮੌਜੂਦ ਸਨ ਤਾਂ ਉਨ੍ਹਾਂ ਨੂੰ ਅਚਾਨਕ ਛਾਤੀ 'ਚ ਤੇਜ਼ ਦਰਦ ਮਹਿਸੂਸ ਹੋਇਆ। ਉਨ੍ਹਾਂ ਦੇ ਭਤੀਜੇ ਨੇ ਤੁਰੰਤ ਉਨ੍ਹਾਂ ਨੂੰ ਮੋਹਾਲੀ ਦੇ ਫੇਜ਼ 6 'ਚ ਸਥਿਤ ਸਰਕਾਰੀ ਹਸਪਤਾਲ ਲਿਜਾਇਆ, ਪਰ ਡਾਕਟਰਾਂ ਨੇ ਉੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਜਵੰਦਾ ਤੋਂ ਬਾਅਦ ਪੰਜਾਬੀ ਸੰਗੀਤ ਇੰਡਸਟਰੀ ਦਾ ਇੱਕ ਹੋਰ ਸਿਤਾਰਾ ਕਹਿ ਗਿਆ ਅਲਵੀਦਾ
Follow Us On

ਬੀਤੇ ਦਿਨ ਦੀ ਸਵੇਰ ਜਿੱਥੇ ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਦੀ ਮੰਦਭਾਗੀ ਖ਼ਬਰ ਨੇ ਸਭ ਨੂੰ ਦੁਖੀ ਕਰ ਦਿੱਤਾ, ਉੱਥੇ ਹੀ ਸ਼ਾਮ ਹੁੰਦੇ ਤੱਕ ਪੰਜਾਬ ਲੋਕ ਸੰਗੀਤ ਦਾ ਇੱਕ ਹੋਰ ਵੱਡਾ ਨਾਮ ਇਸ ਦੁਨੀਆ ਨੂੰ ਅਲਵੀਦਾ ਕਹਿ ਗਿਆ। ਮਸ਼ਹੂਰ ਅਲਗੋਜ਼ਾ ਵਾਦਕ ਤੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀ ਸੰਗੀਤ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਵਾਲੇ ਕਰਮਜੀਤ ਸਿੰਘ ਬੱਗਾ (67) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ, ਕਰਮਜੀਤ ਸਿੰਘ ਬੱਗਾ ਤਿੰਨ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਭਾਰਤ ਆਏ ਸਨ। ਅੱਜ ਸ਼ਾਮ ਜਦੋਂ ਉਹ ਆਪਣੇ ਖਰੜ ਵਿਖੇ ਘਰ ਚ ਮੌਜੂਦ ਸਨ ਤਾਂ ਉਨ੍ਹਾਂ ਨੂੰ ਅਚਾਨਕ ਛਾਤੀ ਚ ਤੇਜ਼ ਦਰਦ ਮਹਿਸੂਸ ਹੋਇਆ। ਉਨ੍ਹਾਂ ਦੇ ਭਤੀਜੇ ਨੇ ਤੁਰੰਤ ਉਨ੍ਹਾਂ ਨੂੰ ਮੋਹਾਲੀ ਦੇ ਫੇਜ਼ 6 ਚ ਸਥਿਤ ਸਰਕਾਰੀ ਹਸਪਤਾਲ ਲਿਜਾਇਆ, ਪਰ ਡਾਕਟਰਾਂ ਨੇ ਉੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਸਟੇਟ ਅਵਾਰਡ ਹਾਸਲ ਕਰ ਚੁੱਕੇ ਬੱਗਾ ਸਿਹਤ ਵਿਭਾਗ ਚ ਇੰਸਪੈਕਟਰ ਵਜੋਂ ਰਿਟਾਇਰਡ ਹੋਏ ਸਨ। ਉਨ੍ਹਾਂ ਦੀ ਅਲਗੋਜ਼ਾ ਵਾਜਣ ਦੀ ਕਲਾ ਬੇਮਿਸਾਲ ਸੀ, ਜਿਸ ਕਾਰਨ ਉਹ ਪੰਜਾਬੀ ਸੰਗੀਤ ਦੀ ਵਿਲੱਖਣ ਪਹਿਚਾਣ ਬਣੇ।

ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਗੁਰਮੀਤ ਬਾਵਾ, ਜਸਬੀਰ ਜੱਸੀ, ਭੁਪਿੰਦਰ ਕੌਰ ਮੋਹਾਲੀ ਤੇ ਭੁਪਿੰਦਰ ਬੱਬਲ ਵਰਗੀਆਂ ਪ੍ਰਸਿੱਧ ਹਸਤੀਆਂ ਦੇ ਨਾਲ ਕੰਮ ਕੀਤਾ। ਉਨ੍ਹਾਂ ਦੇ ਅਚਾਨਕ ਵਿਛੋੜੇ ਨੇ ਪੰਜਾਬੀ ਲੋਕ ਸੰਗੀਤ, ਖਾਸ ਕਰਕੇ ਅਲਗੋਜ਼ਾ ਦੀ ਰਵਾਇਤੀ ਕਲਾ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ।

Related Stories
ਵਾਨਖੇੜੇ ਵਿਖੇ ਫਿਲਮੀ ਸਿਤਾਰਿਆਂ ਦਾ ਮੇਲਾ, ਆਪਣੇ ਪੁੱਤਰਾਂ ਨਾਲ ਮੈਸੀ ਨੂੰ ਮਿਲਣ ਪਹੁੰਚੀਆਂ ਕਰੀਨਾ ਕਪੂਰ ਅਤੇ ਸ਼ਿਲਪਾ ਸ਼ੈੱਟੀ
Dharmendra Prayer Meet: ਹੇਮਾ ਮਾਲਿਨੀ ਨੇ ਦਿੱਲੀ ਵਿੱਚ ਰੱਖੀ ਧਰਮਿੰਦਰ ਦੀ ਪ੍ਰੇਅਰ ਮੀਟ, ਧੀ ਈਸ਼ਾ ਦਿਓਲ ਹੋਈ ਭਾਵੁਕ, ਸੀਐਮ ਰੇਖਾ ਵੀ ਹੋਈ ਸ਼ਾਮਲ
ਸੋਨਮ ਬਾਜਵਾ ਨੇ ਮੰਗੀ ਲਿਖਤ ਮੁਆਫੀ: ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਹੰਗਾਮਾ… ਹਟਾਏ ਜਾਣਗੇ ਵਿਵਾਦਿਤ ਸੀਨ
Border 2: 6 ਦਿਨਾਂ ਵਿੱਚ ਆ ਰਹੇ ਸੰਨੀ ਦਿਓਲ, ਦਿਲਜੀਤ ਦੌਸਾਂਝ ਸਮੇਤ ਨਾਲ ਹੋਣਗੇ ਇਹ ਦੋ ਫੌਜੀ
10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ ‘ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ
ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨ ਪਟਿਆਲਾ ‘ਚ ਹੰਗਮਾ, ਬੈਰਿਕੇਡ ਕਰ ਦੁਕਾਨਦਾਰਾਂ ਨੂੰ ਰੋਕਿਆ, ਜਾਣੋ ਕੀ ਹੈ ਮੌਜੂਦਾ ਸਥਿਤੀ?