Kapil Sharma : ਕਪਿਲ ਸ਼ਰਮਾ ਨੇ ਕੈਨੇਡਾ ਤੋਂ ਬਾਅਦ ਹੁਣ ਦੁਬਈ ‘ਚ ਖੋਲ੍ਹਿਆ Kap’s Cafe, ਖੂਬਸੂਰਤੀ ਦੇਖ ਕੇ ਨਹੀਂ ਹੱਟਣਗੀਆਂ ਨਜਰਾਂ
Kapil Sharma 2nd Kap's Cafe in Dubai: ਕਪਿਲ ਸ਼ਰਮਾ ਆਪਣੇ ਮਸ਼ਹੂਰ ਕਾਮੇਡੀ 'ਦ ਕਪਿਲ ਸ਼ਰਮਾ ਸ਼ੋਅ' ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਬਾਲੀਵੁੱਡ ਫਿਲਮਾਂ ਵਿੱਚ ਵੀ ਕਿਸਮਤ ਆਜਮਾਈ ਹੈ। ਪਤਨੀ ਗਿੰਨੀ ਚਤਰਥ ਨਾਲ ਸ਼ੁਰੂ ਕੀਤੇ ਗਏ ਕੈਨੇਡਾ ਵਾਲੇ ਕੈਫੇ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਹੁਣ ਦੂਜਾ ਕਦਮ ਪੁੱਟਦਿਆਂ ਦੁਬਈ ਦਾ ਰੁਖ ਕੀਤਾ ਹੈ। ਇਹ ਦੋਵੇਂ ਕੈਫੇ ਉਨ੍ਹਾਂ ਦੀ ਮਿਹਨਤ ਅਤੇ ਕ੍ਰਿਏਟਿਵਿਟੀ ਦੀ ਸ਼ਾਨਦਾਰ ਮਿਸਾਲ ਹਨ।
ਕਾਮੇਡੀਅਨ ਕਪਿਲ ਸ਼ਰਮਾ ਨੇ ਕੈਨੇਡਾ ਤੋਂ ਬਾਅਦ ਹੁਣ ਹੁਣ ਦੁਬਈ ਵਿੱਚ ਵੀ ਕੈਪਸ ਕੈਫੇ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸਦੀ ਜਾਣਕਾਰੀ ਖੁਦ ਕਪਿਲ ਨੇ ਆਪਣੇ ਸੋਸ਼ਲ ਮੀਡੀਆ ਤੇ ਕੈਫੇ ਦੀ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ । ਹੁਣ, ਜਦੋਂ ਉਨ੍ਹਾਂ ਦੇ ਫੈਨਸ ਦੁਬਈ ਜਾਣਗੇ ਤਾਂ ਉਹ ਕਪਿਲ ਦੀ ਕਾਮੇਡੀ ਨੂੰ ਇੰਜੁਆਏ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਕੈਫੇ ਵਿੱਚ ਕੌਫੀ ਦਾ ਆਨੰਦ ਵੀ ਮਾਣ ਸਕਦੇ ਹਨ। ਖਾਸ ਗੱਲ ਇਹ ਹੈ ਕਿ ਕਪਿਲ ਨੇ ਕੈਨੇਡਾ ਦੇ ਕੈਫੇ ਵਿੱਚ ਦਿੱਤੀ ਪਿੰਕ ਥੀਮ ਨੂੰ ਦੁਬਈ ਵਿੱਚ ਵੀ ਬਰਕਰਾਰ ਰੱਖਿਆ ਹੈ।
ਕਪਿਲ ਸ਼ਰਮਾ ਦੇ ਇਸ ਕੈਫੇ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਇਹ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ਕੈਫੇ ਦਾ ਇੰਟੀਰਿਅਰ ਬਹੁਤ ਹੀ ਲਗਜਰੀ ਸਟਾਈਲ ਵਿੱਚ ਬਣਾਇਆ ਗਿਆ ਹੈ। ਵੀਡੀਓ ਦੀ ਸ਼ੁਰੂਆਤ ਦੁਬਈ ਦੀ ਸਿਗਨੇਚਰ ਬਿਲਡਿੰਗ ਬੁਰਜ ਖਲੀਫਾ ਤੋਂ ਹੁੰਦੀ ਹੈ। ਜਿਸਤੋਂ ਬਾਅਦ ਪਾਮਸ ਟ੍ਰੀਜ ਵਿਚਾਲੇ ਕੈਪਸ ਕੈਫੇ ਦਾ ਬੋਰਡ ਦਿਖਾਈ ਦਿੰਦਾ ਹੈ। ਅਤੇ ਫਿਰ ਇੱਕ ਕੁੜੀ ਕਾਰ ਤੋਂ ਉਤਰਦੀ ਹੈ ਤੇ ਸਿੱਧੀ ਕੈਫੇ ਵਿੱਚ ਜਾਂਦੀ ਹੈ। ਉਸਦਾ ਸਵਾਗਤ ਖੁਦ ਕਪਿਲ ਸ਼ਰਮਾ ਕਰਦੇ ਦਿਖਾਈ ਦਿੰਦੇ ਹਿ। ਕਪਿਲ ਦੇ ਹੱਥ ਵਿੱਚ ਕਾਫੀ ਦੇ ਦੋ ਗਿਲਾਸ ਹਨ। ਫੁੱਲ ਮਸਤੀ ਦੇ ਮੂਡ ਵਿੱਚ ਉਹ ਗਿਲਾਸ ਕੈਮਰੇ ਵੱਲ ਦਿਖਾਉਂਦੇ ਹੋਏ ਸਮਾਈਲ ਕਰਦੇ ਹਨ।
ਪਿੰਕ ਥੀਮ ਨੂੰ ਰੱਖਿਆ ਬਰਕਰਾਰ
ਇਸਤੋਂ ਪਹਿਲਾਂ ਕਪਿਲ ਸ਼ਰਮਾ ਨੇ ਕੈਨੇਡਾ ਤੋਂ ਆਪਣੇ ਕੈਪਸ ਕੈਫੇ ਚੈਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਸੇ ਸਾਲ ਜੁਲਾਈ ਵਿੱਚ ਕੈਨੇਡਾ ਦੇ ਸਰੀ ਵਿੱਚ ਸ਼ਾਨਦਾਰ ਕੈਫੇ ਖੋਲ੍ਹ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਆਪਣੀ ਖੂਬਸੂਰਤ ਪਿੰਕ ਥੀਮ ਅਤੇ ਲਾਜਵਾਬ ਮੀਨੂ ਦੀ ਵਜ੍ਹਾ ਨਾਲ ਇਹ ਕੈਫੇ ਸ਼ੁਰੂ ਤੋਂ ਹੀ ਚਰਚਾ ਵਿੱਚ ਰਿਹਾ ਹੈ। ‘ਕੈਪਸ ਕੈਫੇ’ ਵਿੱਚ ਮੀਨੂ ਕਾਰਡ ਤੋਂ ਲੈ ਕੇ ਵਾਲ ਡੇਕੋਰੇਸ਼ਨ ਤੱਕ, ਸਭ ਕੁਝ ਪਿੰਕ ਥੀਮ ‘ਤੇ ਅਧਾਰਤ ਸੀ। ਹੁਣ ਉਨ੍ਹਾਂ ਨੇ ਦੁਬਈ ਵਾਲੇ ਕੈਫੇ ਵਿੱਚ ਵੀ ਇਹੀ ਪਿੰਕ ਥੀਮ ਨੂੰ ਬਰਕਾਰ ਰੱਖਿਆ ਹੈ। ਇਸ ਕੈਫੇ ਦਾ ਇੰਟੀਰਿਅਰ ਵੀ ਕੈਨੇਡਾ ਵਾਲੇ ਕੈਫੇ ਵਾਂਗ ਬਹੁਤ ਹੀ ਖੂਬਸੂਰਤ ਅਤੇ ਦਿਲਕਸ਼ ਦਿਖਾਈ ਦੇ ਰਿਹਾ ਹੈ। ਇਹ ਕਿਸੇ ਲਗਜਰੀ ਡੈਸਟੀਨੇਸ਼ਨ ਤੋਂ ਘੱਟ ਨਹੀਂ ਲੱਗ ਰਿਹਾ ਹੈ।
View this post on Instagram
ਕੈਨੇਡਾ ਵਾਲੇ ਕੈਫੇ ‘ਤੇ ਤਿੰਨ ਵਾਰ ਹੋਈ ਸੀ ਫਾਇਰਿੰਗ
ਕਪਿਲ ਦੇ ਕੈਨੇਡਾ ਵਾਲੇ ਕੈਪਸ ਕੈਫੇ ਤੇ ਗੈਂਗਸਟਰਾਂ ਵੱਲੋਂ ਤਿੰਨ ਵਾਰ ਫਾਈਰਿੰਗ ਕਰਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਫੈਨਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਪਰ ਕਪਿਲ ਨੇ ਪੋਸਟ ਸ਼ੇਅਰ ਕਰਕੇ ਕਿਹਾ ਸੀ ਕਿ ਉਹ ਅਜਿਹੀਆਂ ਧਮਕੀਆਂ ਤੋਂ ਨਹੀਂ ਡਰਦੇ ਹਨ। ਉਨ੍ਹਾਂ ਦਾ ਇਹ ਸਫਰ ਲਗਾਤਾਰ ਜਾਰੀ ਰਹੇਗਾ। ਆਪਣੀ ਇਸੇ ਗੱਲ ਤੇ ਕਾਇਮ ਰਹਿੰਦਿਆਂ ਹੁਣ ਉਨ੍ਹਾਂ ਨੇ ਕੈਪਸ ਕੈਫੇ ਦੀ ਚੈਨ ਨੂੰ ਅੱਗੇ ਵਧਾਇਆ ਹੈ ਅਤੇ ਦੁਬਈ ਤੋਂ ਦੂਜੇ ਕੈਫੇ ਦੀ ਸ਼ੁਰੂਆਤ ਕਰ ਦਿੱਤੀ ਹੈ।


