Kangna on Big B: ਕੰਗਨਾ ਰਣੌਤ ਨੇ ਅਮਿਤਾਭ ਬੱਚਨ ਖਿਲਾਫ ਕੀਤਾ ਟਵੀਟ, ਕਿਹਾ ਇਹ ਵੱਡੀ ਗੱਲ

Published: 

24 Feb 2023 13:29 PM

Bollywood News: ਦੋ ਵੱਡੀਆਂ ਫਿਲਮਾਂ ਦੇ ਕਰੈਸ਼ ਹੋਣ ਦੀ ਸੰਭਾਵਨਾ ਨੂੰ ਲੈ ਕੇ ਕੰਗਨਾ ਰਣੌਤ ਨੇ ਟਵੀਟ ਕਰਕੇ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ 'ਤੇ ਨਿਸ਼ਾਨਾ ਸਾਧਿਆ ਹੈ। ਵਾਇਰਲ ਟਵੀਟਸਵਿੱਚ ਉਹ ਅਮਿਤਾਭ ਬੱਚਨ ਬਾਰੇ ਬਹੁਤ ਹੀ ਮਾੜੇ ਸ਼ਬਦਾਂ ਦੀ ਵਰਤੋਂ ਕਰਦੀ ਨਜਰ ਆ ਰਹੀ ਹੈ।

Kangna on Big B: ਕੰਗਨਾ ਰਣੌਤ ਨੇ ਅਮਿਤਾਭ ਬੱਚਨ ਖਿਲਾਫ ਕੀਤਾ ਟਵੀਟ, ਕਿਹਾ ਇਹ ਵੱਡੀ ਗੱਲ
Follow Us On

ਬਾਲੀਵੁੱਡ ‘ਚ ਹਰ ਹਫਤੇ ਕਈ ਫਿਲਮਾਂ ਰਿਲੀਜ਼ ਹੁੰਦੀਆਂ ਹਨ। ਕਈ ਵਾਰ ਇੱਥੇ ਇੱਕੋ ਦਿਨ ਇੱਕ ਤੋਂ ਵੱਧ ਫ਼ਿਲਮਾਂ ਰਿਲੀਜ਼ ਹੋਣ ਕਾਰਨ ਉਨ੍ਹਾਂ ਦੀ ਕਮਾਈ ਤੇ ਮਾੜਾ ਅਸਰ ਪੈਂਦਾ ਹੈ। ਪਿੱਛਲੇ ਦਿਨੀਂ ਕਾਰਤਿਕ ਆਰੀਅਨ ਦੀ ਫਿਲਮ ਸ਼ਹਿਜ਼ਾਦਾ ਦੀ ਰਿਲੀਜ਼ ਨੂੰ ਇੱਕ ਹਫਤੇ ਲਈ ਸਿਰਫ ਇਸ ਲਈ ਟਾਲ ਦਿੱਤਾ ਗਿਆ ਸੀ ਕਿਉਂਕਿ ਉਸ ਸਮੇਂ ਸਿਨੇਮਾ ਹਾਲ ਵਿੱਚ ਫਿਲਮ ਪਠਾਨ ਦਾ ਜਾਦੂ ਬਰਕਰਾਰ ਸੀ। ਪਰ ਇਸ ਵਾਰ ਸਥਿਤੀ ਉਲਟ ਹੈ। ਇਸੇ ਨੂੰ ਲੈਕੇ ਬਾਲੀਵੁਡ ਕਵੀਨ ਕੰਗਨਾ ਰਣੌਤ (Kangna Ranaut) ਨੇ ਹੁਣ ਅਮਿਤਾਭ ਬੱਚਨ (Amitabh Bachchan) ਦੇ ਤਿੱਖੇ ਨਿਸ਼ਾਨੇ ਸਾਧੇ ਹਨ।

ਗਣਪਤ ਅਤੇ ਐਮਰਜੈਂਸੀ ਦੀ ਰਿਲੀਜ਼ ਨੂੰ ਲੈ ਕੇ ਕੰਗਨਾ ਨਾਰਾਜ਼

ਅਮਿਤਾਭ ਬੱਚਨ ਨੂੰ ਲੈ ਕੇ ਕੰਗਨਾ ਦੇ ਟਵੀਟਸ ਦਾ ਕਾਰਨ ਅਮਿਤਾਭ ਬੱਚਨ ਸਟਾਰਰ ਫਿਲਮ ਗਣਪਤ ਅਤੇ ਕੰਗਨਾ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਡੇਟ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਫਿਲਮਾਂ ਇੱਕੋ ਦਿਨ ਰਿਲੀਜ਼ ਹੋ ਰਹੀਆਂ ਹਨ। ਜਿਸ ਕਾਰਨ ਕੰਗਨਾ ਨਾਰਾਜ਼ ਹੈ ਅਤੇ ਉਸ ਨੇ ਟਵੀਟ ਕਰਕੇ ਅਮਿਤਾਭ ਬੱਚਨ ਨੂੰ ਬੁਰਾ ਭਲਾ ਕਿਹਾ ਹੈ।

20 ਅਕਤੂਬਰ ਨੂੰ ਰਿਲੀਜ਼ ਹੋ ਸਕਦੀਆਂ ਹਨ ਦੋਵੇਂ ਫਿਲਮਾਂ

ਕੰਗਨਾ ਨੇ ਆਪਣੇ ਤਾਜ਼ਾ ਟਵੀਟਸ ਵਿੱਚ ਟਾਈਗਰ ਸ਼ਰਾਫ, ਅਮਿਤਾਭ ਬੱਚਨ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ ਗਣਪਤ ‘ਤੇ ਹਮਲਾ ਬੋਲਿਆ, ਜੋ 20 ਅਕਤੂਬਰ ਨੂੰ ਬਾਕਸ ਆਫਿਸ ‘ਤੇ ਉਸਦੀ ਫਿਲਮ ਐਮਰਜੈਂਸੀ ਨਾਲ ਟਕਰਾ ਰਹੀ ਹੈ। ਕੁਝ ਸਮਾਂ ਪਹਿਲਾਂ ਕੰਗਨਾ ਨੇ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਆਪਣੀ ਫਿਲਮ ਐਮਰਜੈਂਸੀ ਦੀ ਰਿਲੀਜ਼ ਡੇਟ ਦਾ ਐਲਾਨ ਕਰੇਗੀ। ਕੰਗਨਾ ਨੇ ਟਵਿਸਟ ਦੀ ਇੱਕ ਲੜੀ ਵਿੱਚ ਇਹ ਵੀ ਦੱਸਿਆ ਕਿ ਉਸਦੀ ਫਿਲਮ ਦੇ ਨਿਰਮਾਤਾ ਇਸਨੂੰ 20 ਅਕਤੂਬਰ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ, ਬਾਅਦ ਵਿੱਚ ਸਤੰਬਰ, ਨਵੰਬਰ ਅਤੇ ਦਸੰਬਰ ਵਿੱਚ ਕੋਈ ਵੱਡੀ ਫਿਲਮ ਨਾ ਹੋਣ ਦੇ ਬਾਵਜੂਦ, ਗਣਪਤ ਦੇ ਨਿਰਮਾਤਾਵਾਂ ਨੇ ਉਸੇ ਦਿਨ ਫਿਲਮ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ।

ਕੰਗਨਾ ਨੇ ਟਵੀਟ ‘ਚ ਅਮਿਤਾਭ ਬੱਚਨ ਬਾਰੇ ਇਹ ਲਿਖਿਆ

ਇਕ ਹੋਰ ਟਵੀਟ ‘ਚ ਕੰਗਨਾ ਨੇ ਲਿਖਿਆ- 20 ਅਕਤੂਬਰ ਨੂੰ ਆਪਣੀ ਫਿਲਮ ਦਾ ਐਲਾਨ ਕੀਤਾ, ਪੂਰਾ ਅਕਤੂਬਰ ਫਰੀ ਹੈ ਤਾਂ ਨਵੰਬਰ, ਦਸੰਬਰ ਅਤੇ ਸਤੰਬਰ ਵੀ ਫਰੀ ਹਨ ਪਰ ਅੱਜ ਅਮਿਤਾਭ ਬੱਚਨ ਅਤੇ ਟਾਈਗਰ ਸ਼ਰਾਫ ਨੇ 20 ਅਕਤੂਬਰ ਨੂੰ ਆਪਣੀ ਸਭ ਤੋਂ ਉਡੀਕੀ ਜਾ ਰਹੀ ਫਿਲਮ ਦਾ ਐਲਾਨ ਕੀਤਾ, ਹਾਂ, ਅਜਿਹਾ ਲੱਗਦਾ ਹੈ। ਬਾਲੀਵੁਡ ਮਾਫੀਆ ਗੈਂਗਸ ਵਿੱਚ ਪੈਨਿਕ ਮੀਟਿੰਗ ਹੋ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ