Kali Jotta Set New Record: ‘ਕਲੀ ਜੋਟਾ’ ਨੇ ਬਣਾਇਆ ਇੱਕ ਹੋਰ ਰਿਕਾਰਡ, ਸਿਨੇਮਾਘਰਾਂ ‘ਚ 100 ਦਿਨ ਕੀਤੇ ਪੂਰੇ
ਅਦਾਕਾਰਾ ਨੀਰੂ ਬਾਜਵਾ ਦੀ ਫਿਲਮ 'ਕਲੀ ਜੋਟਾ ਨੇ ਰਿਲੀਜ਼ ਦੇ 100 ਦਿਨ ਪੂਰੇ ਕੀਤੇ ਹਨ। ਫਿਲਮ ਦੇ ਇਸ ਨਵੇਂ ਰਿਕਾਰਡ ਬਣਨ ਦੇ ਜਸ਼ਨ ਵਿੱਚ ਨੀਰੂ ਬਾਜਵਾ ਨੇ ਖੁਸ਼ੀ ਜਾਹਿਰ ਕਰਦਿਆਂ ਪੋਸਟ ਕੀਤੀ ਹੈ।
Kali Jotta Movie 100 Days: ਅਦਾਕਾਰਾ ਅਤੇ ਨਿਰਦੇਸ਼ਕ ਨੀਰੂ ਬਾਜਵਾ ਲਈ ਸਾਲ 2023 ਹੁਣ ਤੱਕ ਬਹੁਤ ਹੀ ਬੇਹਤਰੀਨ ਅਤੇ ਬੇਹੱਦ ਖਾਸ ਰਿਹਾ ਹੈ। 2023 ਵਿੱਚ ਨੀਰੂ ਬਾਜਵਾ ਦੀ ਫਿਲਮ ‘ਕਲੀ ਜੋਟਾ ਰਿਲੀਜ਼ ਹੋਈ ਹੈ। ਕਲੀ ਜੋਟਾ ਫਿਲਮ ਨੂੰ ਹੁੱਣ ਤੱਕ ਦੀ ਨੀਰੂ ਬਾਜਵਾ ਦੀਆਂ ਬੈਸਟ ਫਿਲਮਾਂ ਵਿੱਚੋਂ ਇੱਕ ਮੰਨ੍ਹਿਆ ਗਿਆ ਹੈ।
ਅਦਾਕਾਰ ਨੀਰੂ ਬਾਜਵਾ ਨੇ ਇਹ ਸਾਬਕ ਕੀਤਾ ਹੈ ਕਿ ਉਹ ਸਿਰਫ ਕਾਮੇਡੀ ਹੀ ਨਹੀਂ ਸਗੋਂ ਸੰਜੀਦਗੀ ਵਾਲੇ ਕਿਰਦਾਰ ਦੀ ਬਖੂਬੀ ਨਿਭਾ ਸਕਦੀ ਹੈ। ਅਦਾਕਾਰਾ ਨੀਰੂ ਬਾਜਵਾ ਆਪਣੇ ਹਰ ਕਿਰਦਾਰ ਵਿੱਚ ਸਹੀ ਬੈਠਦੀ ਹੈ।
ਜਿਕਰਯੋਗ ਹੈ ਕਿ ਕਲੀ ਜੋਟਾ ਫਿਲਮ 3 ਫਰਵਰੀ 2023 ਨੂੰ ਰਿਲੀਜ਼ ਹੋਈ ਸੀ। ਰਿਲੀਜ਼ ਤੋਂ ਬਾਅਦ ਤੋਂ ਕਲੀ ਜੋਟਾ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। ਹੁਣ ਫਿਲਮ ਨੇ ਸਿਨੇਮਾਘਰਾਂ ‘ਚ ਸਫਲਤਾਪੂਰਵਕ 100 ਦਿਨ ਪੂਰੇ ਕਰ ਲਏ ਹਨ। ਫਿਲਮ ਦੀ ਲੀਡ ਅਦਾਕਾਰਾ ਨੀਰੂ ਬਾਜਵਾ ਨੇ 100 ਦਿਨ ਪੂਰੇ ਹੋਣ ਦੀ ਖੁਸ਼ੀ ਵਿੱਚ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ
ਕਲੀ ਜੋਟਾ ਦੇ 100 ਦਿਨ ਪੂਰੇ
ਜਿਕਰਯੋਗ ਹੈ ਕਿ ਕਲੀ ਜੋਟਾ ਫਿਲਮ ਵਿੱਚ ਸਤਿੰਦਰ ਸਰਤਾਜ, ਨੀਰੂ ਬਾਜਵਾ,ਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ ‘ਚ ਨਜ਼ਰ ਆਏ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਇਹ ਫਿਲਮ ਓਟੀਟੀ ‘ਤੇ ਰਿਲੀਜ਼ ਹੋਣ ਦੇ ਨਾਲ ਨਾਲ ਸਿਨੇਮਾਘਰਾਂ ‘ਚ ਵੀ ਉਸੇ ਰਫਤਾਰ ਨਾਲ ਚੱਲ ਰਹੀ ਹੈ। ਪੰਜਾਬੀ ਸਿਨੇਮਾ ਲਈ ਇਹ ਬਹੁਤ ਵੱਡੀ ਉਪਲਬਧੀ ਹੈ।
ਫਿਲਮ ‘ਚ ਕੀ ਹੈ ਖਾਸ
ਫਿਲਮ ਕਲੀ ਜੋਟਾ ਵਿੱਚ ਸਮਾਜ ਚ ਔਰਤਾਂ ਖਿਲਾਫ ਹੁੰਦੀ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਧ ਕੀਤੀ ਗਈ ਹੈ। ਇਸ ਫਿਲਮ ਵਿੱਚ ਮੁੱਖ ਤੌਰ ਤੇ ਇਹ ਦਿਖਾਇਆ ਗਿਆ ਹੈ ਕਿ ਭਾਵੇਂ ਕੋਈ ਵੀ ਦੌਰ ਹੋਵੇ ਮਹਿਲਾਂ ਨੂੰ ਹਰ ਦੌਰ ਵਿੱਚ ਆਪਣੀ ਇੱਜ਼ਤ ਤੇ ਹੋਂਦ ਨੂੰ ਬਚਾਉਣ ਲਈ ਕੜੀ ਮਹਿਨਤ ਅਤੇ ਸੰਘਰਸ਼ ਕਰਨਾ ਪੈਂਦਾ ਹੈ।
‘ਕਲੀ ਜੋਟਾ’ ਫਿਲਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਸਿਨੇਮਾ ਸਿਰਫ ਕਾਮੇਡੀ ਸਟੋਰੀਆਂ ਤੱਕ ਹੀ ਸੀਮਤ ਨਹੀਂ ਹੈ। ਪੰਜਾਬ ‘ਚ ਬਹੁਤ ਸਾਰੇ ਮੁੱਦੇ ਹਨ। ਜਿਨ੍ਹਾਂ ‘ਤੇ ਬਹੁਤ ਸਾਰੀਆਂ ਚੰਗੀਆਂ ਕਹਾਣੀਆਂ ਲਿਖੀਆਂ ਜਾ ਸਕਦੀਆਂ ਹਨ। ਅਸੀਂ ਤੁਹਾਨੂੰ ਇਹੀ ਦੱਸਾਂਗੇ ਕਿ ਜੇਕਰ ਤੁਸੀਂ ਇਹ ਫਿਲਮ ਨਹੀਂ ਦੇਖੀ ਤਾਂ ਤੁਹਾਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ।