ਜੈਸਮੀਨ ਭਸੀਨ ‘ਤੇ ਲੱਗੇ ਕਾਸਮੈਟਿਕ ਸਰਜਰੀ ਕਰਵਾਉਣ ਦਾ ਆਰੋਪ, ਹੁਣ ਐਕਟ੍ਰੈਸ ਨੇ ਦਿੱਤਾ ਨੇ ਜਵਾਬ

Updated On: 

25 Nov 2026 16:31 PM IST

Jasmine Bhasin: ਜੈਸਮੀਨ ਭਸੀਨ ਨੇ ਹਾਲ ਹੀ ਵਿੱਚ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦਾ ਚਿਹਰਾ ਵੱਖਰਾ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਪਲਾਸਟਿਕ ਸਰਜਰੀ ਕਰਵਾਉਣ ਦੇ ਆਰੋਪ ਲੱਗ ਰਹੇ ਹਨ। ਹੁਣ, ਐਕਟ੍ਰੈਸ ਨੇ ਜਵਾਬ ਦਿੱਤਾ ਹੈ।

ਜੈਸਮੀਨ ਭਸੀਨ ਤੇ ਲੱਗੇ ਕਾਸਮੈਟਿਕ ਸਰਜਰੀ ਕਰਵਾਉਣ ਦਾ ਆਰੋਪ, ਹੁਣ ਐਕਟ੍ਰੈਸ ਨੇ ਦਿੱਤਾ ਨੇ ਜਵਾਬ

Jasmine Bhasin: ਟੈਲੀਵਿਜ਼ਨ ਅਦਾਕਾਰਾ ਜੈਸਮੀਨ ਭਸੀਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ, ਉਨ੍ਹਾਂ ਨੇ ਆਪਣੇ ਬੁਆਏਫ੍ਰੈਂਡ ਐਲੀ ਗੋਨੀ ਦੇ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ। ਹਾਲਾਂਕਿ, ਪਰ ਯੂਜਰਸ ਨੇ ਉਨ੍ਹਾਂ ਦੇ ਚਿਹਰੇ ਵਿੱਚ ਬਦਲਾਅ ਨੋਟਿਸ ਕੀਤਾ। ਕਈ ਲੋਕਾਂ ਨੇ ਦਾਅਵਾ ਕੀਤਾ ਕਿ ਐਕਟ੍ਰੈਸ ਨੇ ਕਾਸਮੈਟਿਕ ਸਰਜਰੀ ਕਰਵਾਈ ਹੈ। ਹੁਣ, ਜੈਸਮੀਨ ਨੇ ਟ੍ਰੋਲਸ ਨੂੰ ਕਰਾਰਾ ਜਵਾਬ ਦਿੱਤਾ ਹੈ। ਐਕਟ੍ਰੈਸ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੀ ਗੱਲ ਰੱਖੀ ਅਤੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ।

ਜੈਸਮੀਨ ਭਸੀਨ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਲੰਮਾ ਨੋਟ ਸ਼ੇਅਰ ਕੀਤਾ, ਜਿਸ ਵਿੱਚ ਆਪਣੀਆਂ ਫੋਟੋਆਂ ਨੂੰ ਲੈ ਕੇ ਹੋ ਰਹੀ ਟ੍ਰੋਲਿੰਗ ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਮੇਕਅਪ, ਵਜਨ ਵਿੱਚ ਬਦਲਾਅ ਅਤੇ ਰੋਜ਼ਾਨਾ ਦੀਆਂ ਕਈ ਚੀਜ਼ਾਂ ਉਨ੍ਹਾਂ ਦੇ ਚਿਹਰੇ ਦੇ ਲੁੱਕ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਉਨ੍ਹਾਂ ਦਾ ਚਿਹਰਾ ਕੋਈ ਅਜਿਹਾ ਫਿਲਟਰ ਨਹੀਂ ਹੈ ਜੋ ਹਰ ਸਮੇਂ ਇੱਕੋ ਜਿਹਾ ਦਿਖੇ।

ਪਲਾਸਟਿਕ ਸਰਜਰੀ ਦੇ ਆਰੋਪਾਂ ਤੇ ਜੈਸਮਿਨ ਨੇ ਦਿੱਤਾ ਜਵਾਬ

ਜੈਸਮੀਨ ਨੇ ਆਪਣੇ ਨੋਟ ਵਿੱਚ ਲਿਖਿਆ, “ਤਾਂ ਅਜਿਹਾ ਲੱਗਦਾ ਹੈ ਕਿ ਜਦੋਂ ਵੀ ਮੇਰਾ ਚਿਹਰਾ ਥੋੜ੍ਹਾ ਵੱਖਰਾ ਦਿਖਦਾ ਹੈ, ਲੋਕਾਂ ਨੂੰ ਲੱਗਦਾ ਹੈ ਕਿ ਮੈਂ ਨਵੀਂ ਪਲਾਸਟਿਕ ਸਰਜਰੀ ਕਰਵਾਈ ਹੈ। ਦੋਸਤੋ, ਥੋੜ੍ਹਾ ਆਰਾਮ ਕਰੋ। ਮੈਂ ਟ੍ਰੈਵਲ ਕਰਦੀ ਹਾਂ, ਮੇਰੀ ਨੀਂਦ ਪੂਰੀ ਨਹੀਂ ਹੁੰਦੀ, ਮੈਂ ਵੱਖ-ਵੱਖ ਮੇਕਅਪ ਆਰਟਿਸਟ ਦੇ ਨਾਲ ਕੰਮ ਕਰਦੀ ਹਾਂ, ਮੇਰੇ ਸਾਈਨਸ ਵਿੱਚ ਸੋਜ ਆ ਜਾਂਦੀ ਹੈ, ਮੈਂ ਥੱਕ ਜਾਂਦੀ ਹਾਂ, ਮੈਂ ਸਟ੍ਰੈਂਥ ਟ੍ਰੇਨਿੰਗ ਸ਼ੁਰੂ ਕੀਤੀ ਹੈ, ਅਤੇ ਮੇਰਾ ਵਜਨ ਵੀ ਵਧ ਗਿਆ ਹੈ।”

ਜੈਸਮੀਨ ਨੇ ਮਜ਼ਾਕਿਆ ਅੰਦਾਜ਼ ਵਿੱਚ ਕਿਹਾ ਕਿ ਲੋਕ ਲਗਾਤਾਰ ਉਨ੍ਹਾਂ ਦੇ ਚਿਹਰੇ ਤੇ ਨਜ਼ਰ ਰੱਖਦੇ ਹਨ, ਜਦੋਂ ਕਿ ਉਨ੍ਹਾਂ ਦਾ ਲੁੱਕ ਹਰ ਦਿਨ ਬਦਲਣਾ ਕੁਦਰਤੀ ਹੈ। ਕੁਝ ਦਿਨਾਂ ਵਿੱਚ ਉਨ੍ਹਾਂ ਦਾ ਚਿਹਰਾ ਵਧੇਰੇ ਸ਼ੇਪ ਵਿੱਚ ਦਿਖਾਈ ਦਿੰਦਾ ਹੈ, ਜਦੋਂ ਕਿ ਦੂਜੇ ਦਿਨ ਇਹ ਸੁੱਜਿਆ ਹੋਇਆ ਜਾਂ ਥੱਕਿਆ ਹੋਇਆ ਨਜਰ ਆਉਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਵਾਰ ਉਨ੍ਹਾਂਦਾ ਮੇਕਅਪ ਵੀ ਸਹੀ ਢੰਗ ਨਾਲ ਸਾਥ ਨਹੀਂ ਦਿੰਦਾ।

‘ਮੈਂ ਖੂਨ, ਮਾਸਪੇਸ਼ੀਆਂ ਅਤੇ ਹੱਡੀਆਂ ਤੋਂ ਬਣੀ ਹਾਂ’

ਆਪਣੀ ਗੱਲ ਜਾਰੀ ਰੱਖਦੇ ਹੋਏ ਜੈਸਮੀਨ ਨੇ ਲਿਖਿਆ, “ਅਤੇ ਇਹ ਸਾਰੀਆਂ ਪਲਾਸਟਿਕ ਸਰਜਰੀ ਦੀਆਂ ਗੱਲਾਂ… ਯਾਰ, ਪਲਾਸਟਿਕ ਸਰਜਰੀ ਕਰਵਾਉਣ ਲਈ ਤਾਂ ਸਮਾਂ ਲੱਗਦਾ ਹੈ! ਮੈਂ ਸੱਚਮੁੱਚ ਖੂਨ, ਮਾਸਪੇਸ਼ੀਆਂ ਅਤੇ ਹੱਡੀਆਂ ਤੋਂ ਬਣੀ ਹਾਂ। ਮੈਨੂੰ ਵੱਖ-ਵੱਖ ਦਿਨਾਂ ‘ਤੇ ਵੱਖਰਾ ਦਿਖਣ ਦਾ ਹੱਕ ਹੈ। ਅਤੇ ਇਮਾਨਦਾਰੀ ਨਾਲ, ਮੈਨੂੰ ਆਪਣਾ ਚਿਹਰਾ ਪਸੰਦ ਹੈ। ਮੈਨੂੰ ਆਪਣਾ ਸਰੀਰ ਪਸੰਦ ਹੈ। ਮੈਂ ਆਪਣੇ ਆਪ ਨੂੰ ਪਿਆਰ ਕਰਦੀ ਹਾਂ। ਮੈਨੂੰ ਖੁਸ਼ ਰਹਿਣ ਲਈ ਹਰ ਰੋਜ਼ ਪਰਫੈਕਟ ਦਿਖਣ ਦੀ ਜ਼ਰੂਰਤ ਨਹੀਂ ਹੈ। ਇਸ ਲਈ ਪਲੀਜ … ਮੈਨੂੰ ਇੱਕ ਇਨਸਾਨ ਵਾਂਗ ਜੀਣ ਦਿਓ।”

Loading...
Unable to load recommendations.
Follow Us
Related Stories
ਜਾਣੋ ਕੌਣ ਹੈ ਮਿਸ ਯੂਨੀਵਰਸ 2026 ਜੈਨੀਫਰ ਬੈਰੇਟੋ? ਪਿਊਰਟੋ ਰੀਕੋ ਲਈ ਜਿੱਤਿਆ ਤਾਜ, ਟਾਪ-30 ਤੱਕ ਪਹੁੰਚ ਕੇ ਬਾਹਰ ਹੋਈ ਭਾਰਤ ਦੀ ਕਾਜ਼ੀਆ
ਦਿਲਜੀਤ ਦੋਸਾਂਝ ਦੇ ਬੈਂਗਲੁਰੂ ਕੰਸਰਟ ਤੋਂ ਪਹਿਲਾਂ ਮਿਲੀ ਬੰਬ ਧਮਾਕੇ ਦੀ ਧਮਕੀ, ਈਮੇਲ ‘ਚ IED ਬਲਾਸਟ ਦਾ ਜ਼ਿਕਰ
ਸੰਗਰੂਰ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਕਾਨੂੰਨੀ ਨੋਟਿਸ, ਦਾਅਵਾ- KBC ‘ਚ ਪੰਜਾਬ ਨੂੰ ਬਦਨਾਮ ਕਰਨ ਵਾਲਾ ਸਵਾਲ ਪੁੱਛਿਆ
ਅਹਿਮਦਾਬਾਦ ਕੰਸਰਟ ‘ਚ ਦਿਲਜੀਤ ਦੋਸਾਂਝ ਦੇ 4 ਗੀਤਾਂ ‘ਤੇ ਇਤਰਾਜ਼, ਪ੍ਰੋਫੈਸਰ ਨੇ ਦਿੱਤੀ ਕੋਰਟ ਜਾਣ ਦੀ ਚੇਤਾਵਨੀ
Saif Ali Khan Threat: ਬਾਬਾ ਸਿੱਦੀਕੀ ਕਤਲ ਮਾਮਲੇ ‘ਚ ਲੋੜੀਂਦੇ ਜੀਸ਼ਾਨ ਨੇ ਸੈਫ ਅਲੀ ਖਾਨ ਨੂੰ ਦਿੱਤੀ ਧਮਕੀ, ਜਾਂਚ ਵਿੱਚ ਜੁਟੀ ਪੁਲਿਸ
ਪੰਜਾਬ ਨੂੰ ਨੀਵਾਂ ਦਿਖਾਉਣ ਲਈ ਬਣਾਈ ਗਈ ਸੀ ਉਹ ਫਿਲਮ, ਆਲੀਆ ਭੱਟ ਦੀ ਉੜਤਾ ਪੰਜਾਬ ‘ਤੇ ਭੜਕੇ ਅਦਾਕਾਰ ਮਲਕੀਤ ਰੌਣੀ