ਦਿਲਜੀਤ ਦੋਸਾਂਝ ਦੇ ਬੈਂਗਲੁਰੂ ਕੰਸਰਟ ਤੋਂ ਪਹਿਲਾਂ ਮਿਲੀ ਬੰਬ ਧਮਾਕੇ ਦੀ ਧਮਕੀ, ਈਮੇਲ ‘ਚ IED ਬਲਾਸਟ ਦਾ ਜ਼ਿਕਰ

Published: 

24 Nov 2026 15:18 PM IST

Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਬੈਂਗਲੁਰੂ ਕੰਸਰਟ ਤੋਂ ਪਹਿਲਾਂ ਬੰਬ ਧਮਾਕੇ ਦੀ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ ਹੈ। ਕਰਨਾਟਕ ਦੇ ਪੁਲਿਸ ਕਮਿਸ਼ਨਰ ਨੂੰ ਭੇਜੀ ਗਈ ਈਮੇਲ ਵਿੱਚ 29 ਨਵੰਬਰ ਨੂੰ ਹੋਣ ਵਾਲੇ ਸ਼ੋਅ ਦੌਰਾਨ IED ਧਮਾਕਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਦਿਲਜੀਤ ਦੋਸਾਂਝ ਦੇ ਬੈਂਗਲੁਰੂ ਕੰਸਰਟ ਤੋਂ ਪਹਿਲਾਂ ਮਿਲੀ ਬੰਬ ਧਮਾਕੇ ਦੀ ਧਮਕੀ, ਈਮੇਲ ਚ IED ਬਲਾਸਟ ਦਾ ਜ਼ਿਕਰ

ਦਿਲਜੀਤ ਦੇ ਬੈਂਗਲੁਰੂ ਕੰਸਰਟ ਤੋਂ ਪਹਿਲਾਂ ਮਿਲੀ ਬੰਬ ਧਮਾਕੇ ਦੀ ਧਮਕੀ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਬੈਂਗਲੁਰੂ ਕੰਸਰਟ ਤੋਂ ਪਹਿਲਾਂ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਕਰਨਾਟਕ ਦੇ ਧਾਰਵਾੜ ਦੇ ਪੁਲਿਸ ਕਮਿਸ਼ਨਰ ਨੂੰ ਭੇਜੀ ਗਈ ਇੱਕ ਈਮੇਲ ਵਿੱਚ IED ਧਮਾਕੇ ਦੀ ਚਿਤਾਵਨੀ ਦਿੱਤੀ ਗਈ ਹੈ। ਈਮੇਲ ਵਿੱਚ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਵੀ ਲਿਖਿਆ ਗਿਆ ਹੈ। ਧਮਕੀ ਵਿੱਚ ਕਿਹਾ ਗਿਆ ਹੈ ਕਿ 29 ਨਵੰਬਰ ਨੂੰ ਬੈਂਗਲੁਰੂ ਦੇ ਨਾਈਸ ਰੋਡ ਗਰਾਊਂਡ (ਮਦਾਵਰਾ) ਵਿੱਚ ਹੋਣ ਵਾਲੇ ਕੰਸਰਟ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਈਮੇਲ ਭੇਜਣ ਵਾਲੇ ਨੇ ਕੰਸਰਟ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੂੰ ਬੱਚਿਆਂ ਨੂੰ ਨਾਲ ਨਾ ਲਿਆਉਣ, iPhone ਦਾ ਜਵਾਬ ਨਾ ਦੇਣ ਅਤੇ ਮੈਟਰੋ ਰਾਹੀਂ ਸਫ਼ਰ ਨਾ ਕਰਨ ਲਈ ਕਿਹਾ ਗਿਆ ਹੈ।

ਪੁਲਿਸ ਈਮੇਲ ਦੀ ਸੱਚਾਈ ਅਤੇ ਇਸ ਨੂੰ ਭੇਜਣ ਵਾਲੇ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਫਿਲਹਾਲ ਕੰਸਰਟ ਰੱਦ ਹੋਣ ਜਾਂ ਇਸ ਦੀ ਤਰੀਕ ਬਦਲੇ ਜਾਣ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇੰਦੌਰ ਕੰਸਰਟ ਤੋਂ ਪਹਿਲਾਂ ਵੀ ਮਿਲੀ ਸੀ ਬੰਬ ਦੀ ਧਮਕੀ

ਬੈਂਗਲੁਰੂ ਤੋਂ ਪਹਿਲਾਂ ਦਿਲਜੀਤ ਦੇ 15 ਨਵੰਬਰ ਨੂੰ ਹੋਏ ਇੰਦੌਰ ਕੰਸਰਟ ਤੋਂ ਪਹਿਲਾਂ ਵੀ ਧਮਕੀ ਭਰੀਆਂ ਈਮੇਲਾਂ ਮਿਲੀਆਂ ਸਨ। ਇਹ ਈਮੇਲਾਂ ਇੰਦੌਰ ਦੇ ਮੇਅਰ ਦਫ਼ਤਰ, ਨਿੱਜੀ ਸਕੂਲਾਂ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਦੀ ਗਵਾਲੀਅਰ ਬੈਂਚ ਨੂੰ ਭੇਜੀਆਂ ਗਈਆਂ ਸਨ। ਇਸ ਦੇ ਬਾਵਜੂਦ ਦਿਲਜੀਤ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਆਪਣਾ ਪ੍ਰੋਗਰਾਮ ਕੀਤਾ ਸੀ।

ਇੰਦੌਰ ਕੰਸਰਟ ਤੋਂ ਪਹਿਲਾਂ ਉਨ੍ਹਾਂ ਦੇ ਚਾਰ ਗੀਤਾਂ ‘ਤੇ ਪਾਬੰਦੀ ਵੀ ਲਗਾਈ ਗਈ ਸੀ। ਇਨ੍ਹਾਂ ਵਿੱਚ ਪਟਿਆਲਾ ਪੈੱਗ ਅਤੇ 5 ਤਾਰਾ ਸ਼ਾਮਲ ਸਨ। ਇਨ੍ਹਾਂ ਗੀਤਾਂ ਵਿੱਚ ਸ਼ਰਾਬ, ਡਰੱਗਜ਼ ਅਤੇ ਹਥਿਆਰਾਂ ਨਾਲ ਜੁੜੇ ਹਵਾਲਿਆਂ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ। ਇਸ ‘ਤੇ ਦਿਲਜੀਤ ਨੇ ਸਟੇਜ ਤੋਂ ਸ਼ਾਇਰ ਰਾਹਤ ਇੰਦੌਰੀ ਦੀਆਂ ਕੁਝ ਸਤਰਾਂ ਸੁਣਾਈਆਂ ਸਨ।

ਬੈਂਗਲੁਰੂ ਦਾ ਇਹ ਪ੍ਰੋਗਰਾਮ ਦਿਲਜੀਤ ਦੇ Aura India Tour 2026 ਦਾ ਹਿੱਸਾ ਹੈ। ਇਸ ਟੂਰ ਦੀ ਸ਼ੁਰੂਆਤ 30 ਅਕਤੂਬਰ ਨੂੰ ਦਿੱਲੀ ਤੋਂ ਹੋਈ ਸੀ। ਟੂਰ ਤਹਿਤ ਹੁਣ ਤੱਕ ਦਿੱਲੀ, ਇੰਦੌਰ ਅਤੇ ਅਹਿਮਦਾਬਾਦ ਵਿੱਚ ਪ੍ਰੋਗਰਾਮ ਹੋ ਚੁੱਕੇ ਹਨ। ਬੈਂਗਲੁਰੂ ਤੋਂ ਬਾਅਦ ਲਖਨਊ, ਚੰਡੀਗੜ੍ਹ ਅਤੇ ਕੋਲਕਾਤਾ ਵਿੱਚ ਵੀ ਸ਼ੋਅ ਤੈਅ ਹਨ।

Loading...
Unable to load recommendations.
Follow Us
Related Stories
ਸੰਗਰੂਰ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਕਾਨੂੰਨੀ ਨੋਟਿਸ, ਦਾਅਵਾ- KBC ‘ਚ ਪੰਜਾਬ ਨੂੰ ਬਦਨਾਮ ਕਰਨ ਵਾਲਾ ਸਵਾਲ ਪੁੱਛਿਆ
ਅਹਿਮਦਾਬਾਦ ਕੰਸਰਟ ‘ਚ ਦਿਲਜੀਤ ਦੋਸਾਂਝ ਦੇ 4 ਗੀਤਾਂ ‘ਤੇ ਇਤਰਾਜ਼, ਪ੍ਰੋਫੈਸਰ ਨੇ ਦਿੱਤੀ ਕੋਰਟ ਜਾਣ ਦੀ ਚੇਤਾਵਨੀ
Saif Ali Khan Threat: ਬਾਬਾ ਸਿੱਦੀਕੀ ਕਤਲ ਮਾਮਲੇ ‘ਚ ਲੋੜੀਂਦੇ ਜੀਸ਼ਾਨ ਨੇ ਸੈਫ ਅਲੀ ਖਾਨ ਨੂੰ ਦਿੱਤੀ ਧਮਕੀ, ਜਾਂਚ ਵਿੱਚ ਜੁਟੀ ਪੁਲਿਸ
ਪੰਜਾਬ ਨੂੰ ਨੀਵਾਂ ਦਿਖਾਉਣ ਲਈ ਬਣਾਈ ਗਈ ਸੀ ਉਹ ਫਿਲਮ, ਆਲੀਆ ਭੱਟ ਦੀ ਉੜਤਾ ਪੰਜਾਬ ‘ਤੇ ਭੜਕੇ ਅਦਾਕਾਰ ਮਲਕੀਤ ਰੌਣੀ
ਗਾਇਕ ਸ਼ੈਰੀ ਮਾਨ ਦੇ ਸ਼ਰਾਬ ਵਾਲੇ ਗੀਤਾਂ ਖਿਲਾਫ ਸਖ਼ਤੀ: ਲਾ ਕੇ ਤਿੰਨ ਪੈੱਗ ਬਲੀਏ ਵਰਗੇ ਗੀਤਾਂ ‘ਤੇ ਇਤਰਾਜ਼; 28 ਨੂੰ ਮੋਹਾਲੀ ‘ਚ ਪ੍ਰੋਗਰਾਮ
ਲਾਈਫ ‘ਚ ਵੱਡਾ ਰਿਸਕ ਲੈ ਰਿਹਾ ਹਾਂ, ਰਾਵਣ ਵਾਂਗ ਹੰਕਾਰੀ ਹੈ ਮਿਊਜ਼ਕ ਲੇਬਲ, ਹਨੀ ਸਿੰਘ ਨੇ ਕੱਢੀ ਭੜਾਸ