ਗਾਇਕ ਸ਼ੈਰੀ ਮਾਨ ਦੇ ਸ਼ਰਾਬ ਵਾਲੇ ਗੀਤਾਂ ਖਿਲਾਫ ਸਖ਼ਤੀ: ਲਾ ਕੇ ਤਿੰਨ ਪੈੱਗ ਬਲੀਏ ਵਰਗੇ ਗੀਤਾਂ ‘ਤੇ ਇਤਰਾਜ਼; 28 ਨੂੰ ਮੋਹਾਲੀ ‘ਚ ਪ੍ਰੋਗਰਾਮ

Published: 

18 Nov 2026 10:00 AM IST

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਸ਼ੋਅ "ਲਾਕੇ ਤੀਨ ਪੈੱਗ ਬਲੀਏ, ਹੋਸਟਲ ਵਾਲਾ ਕਮਰਾ " ਵਰਗੇ ਗੀਤਾਂ ਰਾਹੀਂ ਸ਼ਰਾਬ ਨੂੰ ਉਤਸ਼ਾਹਿਤ ਕਰ ਸਕਦਾ ਹੈ। ਇਸ ਦਾ ਬੱਚਿਆਂ ਅਤੇ ਨੌਜਵਾਨਾਂ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

ਗਾਇਕ ਸ਼ੈਰੀ ਮਾਨ ਦੇ ਸ਼ਰਾਬ ਵਾਲੇ ਗੀਤਾਂ ਖਿਲਾਫ ਸਖ਼ਤੀ: ਲਾ ਕੇ ਤਿੰਨ ਪੈੱਗ ਬਲੀਏ ਵਰਗੇ ਗੀਤਾਂ ਤੇ ਇਤਰਾਜ਼; 28 ਨੂੰ ਮੋਹਾਲੀ ਚ ਪ੍ਰੋਗਰਾਮ

Photo Credit: Social Media

ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਵਰਲਡ ਸਟਰੀਟ ਵਿਖੇ 28 ਨਵੰਬਰ ਨੂੰ ਪੰਜਾਬੀ ਗਾਇਕਾ ਸ਼ੈਰੀ ਮਾਨ ਦੇ ਲਾਈਵ ਸ਼ੋਅ ਤੋਂ ਪਹਿਲਾਂ ਇੱਕ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਖਿਲਾਫ ਸਖ਼ਤ ਰੁਖ਼ ਅਪਣਾਇਆ ਹੈ। ਕਮਿਸ਼ਨ ਨੇ ਸ਼ੋਅ ਵਿੱਚ ਸ਼ਰਾਬ ਦੀ ਪ੍ਰਸ਼ੰਸਾ ਕਰਨ ਵਾਲੇ ਗੀਤ ਗਾਉਣ ‘ਤੇ ਇਤਰਾਜ਼ ਜਤਾਇਆ ਅਤੇ ਐਸਏਐਸ ਨਗਰ ਦੇ ਡਿਪਟੀ ਕਮਿਸ਼ਨਰ (ਡੀਸੀ) ਨੂੰ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਕਮਿਸ਼ਨ ਨੂੰ ਇਸ ਸਬੰਧ ਵਿੱਚ ਡਾ. ਪੰਡਿਤਰਾਓ ਧਰੇਨਵਰ ਤੋਂ ਸ਼ਿਕਾਇਤ ਮਿਲੀ।

ਜਾਣੋ ਸ਼ਿਕਾਇਤ ਵਿੱਚ ਕੀ ਕਿਹਾ

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਸ਼ੋਅ “ਲਾਕੇ ਤੀਨ ਪੈੱਗ ਬਲੀਏ, ਹੋਸਟਲ ਵਾਲਾ ਕਮਰਾ ” ਵਰਗੇ ਗੀਤਾਂ ਰਾਹੀਂ ਸ਼ਰਾਬ ਨੂੰ ਉਤਸ਼ਾਹਿਤ ਕਰ ਸਕਦਾ ਹੈ। ਇਸ ਦਾ ਬੱਚਿਆਂ ਅਤੇ ਨੌਜਵਾਨਾਂ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

ਡੀਸੀ ਨੂੰ ਭੇਜੀ ਸ਼ਿਕਾਇਤ ਦੀ ਕਾਪੀ

ਕਮਿਸ਼ਨ ਨੇ ਸ਼ਿਕਾਇਤ ਦਾ ਨੋਟਿਸ ਲਿਆ ਹੈ ਅਤੇ ਐਸਏਐਸ ਨਗਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਕਮਿਸ਼ਨ ਨੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਵਿੱਚ ਸ਼ਰਾਬ ਦੀ ਖਪਤ ਨੂੰ ਉਤਸ਼ਾਹਿਤ ਕਰਨ ਵਾਲੇ ਸੱਭਿਆਚਾਰ ਨੂੰ ਰੋਕਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

2011 ਦੇ ਨੋਟੀਫਿਕੇਸ਼ਨ ਤਹਿਤ ਗਠਿਤ ਹੈ ਕਮਿਸ਼ਨ

ਪੰਜਾਬ ਰਾਜ ਬਾਲ ਅਧਿਕਾਰਾਂ ਦੀ ਸੁਰੱਖਿਆ ਕਮਿਸ਼ਨ ਦੀ ਸਥਾਪਨਾ ਪੰਜਾਬ ਸਰਕਾਰ ਦੁਆਰਾ 15 ਅਪ੍ਰੈਲ, 2011 ਨੂੰ ਇੱਕ ਨੋਟੀਫਿਕੇਸ਼ਨ ਰਾਹੀਂ ਕੀਤੀ ਗਈ ਸੀ। ਇਹ ਬਾਲ ਅਧਿਕਾਰਾਂ ਦੀ ਸੁਰੱਖਿਆ ਕਮਿਸ਼ਨ ਐਕਟ, 2005 ਦੀ ਧਾਰਾ 17 ਅਧੀਨ ਸਥਾਪਿਤ ਇੱਕ ਕਾਨੂੰਨੀ ਸੰਸਥਾ ਹੈ। ਕਮਿਸ਼ਨ ਕੋਲ ਬੱਚਿਆਂ ਦੇ ਅਧਿਕਾਰਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰਨ ਅਤੇ ਖੁਦ ਨੋਟਿਸ ਲੈਣ ਦਾ ਅਧਿਕਾਰ ਹੈ। ਇਸ ਤੋਂ ਇਲਾਵਾ, ਕਿਸ਼ੋਰ ਨਿਆਂ ਐਕਟ, 2015, ਪੋਕਸੋ ਐਕਟ, 2012, ਅਤੇ ਸਿੱਖਿਆ ਦਾ ਅਧਿਕਾਰ ਐਕਟ, 2009 ਦੇ ਤਹਿਤ ਨਿਗਰਾਨੀ ਦੀਆਂ ਜ਼ਿੰਮੇਵਾਰੀਆਂ ਵੀ ਹਨ। ਕਮਿਸ਼ਨ ਕੋਲ ਕੇਸਾਂ ਦੀ ਸੁਣਵਾਈ ਲਈ ਸਿਵਲ ਅਦਾਲਤ ਦੇ ਸਮਾਨ ਸ਼ਕਤੀਆਂ ਵੀ ਹਨ।

Loading...
Unable to load recommendations.
Follow Us