ਸਾਡੀ ਤਾਂ ਸ਼ਰਮ ਮੰਨਦਾ ਨਹੀਂ, ਕੀ ਪਤਾ ਤੁਹਾਡੀ ਮੰਨ ਲਵੇ… ਜੱਸੀ ਦੀ ਹਨੀ ਸਿੰਘ ਦੇ ਮਾਤਾ-ਪਿਤਾ ਨੂੰ ਬੇਨਤੀ

Updated On: 

16 Jan 2026 18:06 PM IST

ਇਸ ਵੀਡੀਓ ਮਾਮਲੇ 'ਚ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਹਨੀ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੈਂ ਇਸ ਬਾਰੇ ਕੁੱਝ ਬੋਲਣਾ ਨਹੀਂ ਚਾਹੁੰਦਾ ਸੀ ਪਾਣੀ ਸਿਰ ਤੋਂ ਲੰਘ ਗਿਆ ਹੈ, ਇਸ ਲਈ ਬੋਲਣਾ ਪੈ ਰਿਹਾ। ਇਹ ਇੱਕ ਵਾਰ ਫਿਰ ਤੋਂ ਗੰਦ ਬੋਲਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਇਹ ਵਧਦਾ ਜਾਵੇਗਾ।

ਸਾਡੀ ਤਾਂ ਸ਼ਰਮ ਮੰਨਦਾ ਨਹੀਂ, ਕੀ ਪਤਾ ਤੁਹਾਡੀ ਮੰਨ ਲਵੇ... ਜੱਸੀ ਦੀ ਹਨੀ ਸਿੰਘ ਦੇ ਮਾਤਾ-ਪਿਤਾ ਨੂੰ ਬੇਨਤੀ

ਮਸ਼ਹੂਰ ਪੰਜਾਬ ਸਿੰਗਰ ਤੇ ਰੈਪਰ ਯੋ ਯੋ ਹਨੀ ਸਿੰਘ ਨਵੇਂ ਵਿਵਾਦ ‘ਚ ਘਿਰ ਗਏ ਹਨ। ਬੀਤੀ ਦਿਨੀਂ ਦਿੱਲੀ ਕੰਸਰਟ ‘ਚ ਸਟੇਜ਼ ‘ਤੇ ਗਾਉਂਦੇ ਹੋਏ ਉਨ੍ਹਾਂ ਨੇ ਸਰੇਆਮ ਬਹੁਤ ਹੀ ਅਸ਼ਲੀਲ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਦਿੱਲੀ ਦੀ ਠੰਡ ਬਾਰੇ ਨੌਜਵਾਨਾਂ ਅੱਗੇ ਅਸ਼ਲੀਲ ਟਿੱਪਣੀਆਂ ਕੀਤੀਆਂ। ਇਹ ਵੀਡੀਓ ਇੰਟਰਨੈਟ ‘ਤੇ ਕਾਫੀ ਵਾਇਰਲ ਹੋਈ, ਜਿਸ ਤੋਂ ਬਾਅਦ ਹਨੀ ਸਿੰਘ ਨੂੰ ਟਰੋਲਿੰਗ ਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉੱਥੇ ਹੀ, ਇਸ ਵੀਡੀਓ ਮਾਮਲੇ ‘ਚ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਹਨੀ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੈਂ ਇਸ ਬਾਰੇ ਕੁੱਝ ਬੋਲਣਾ ਨਹੀਂ ਚਾਹੁੰਦਾ ਸੀ ਪਾਣੀ ਸਿਰ ਤੋਂ ਲੰਘ ਗਿਆ ਹੈ, ਇਸ ਲਈ ਬੋਲਣਾ ਪੈ ਰਿਹਾ। ਇਹ ਇੱਕ ਵਾਰ ਫਿਰ ਤੋਂ ਗੰਦ ਬੋਲਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਇਹ ਵਧਦਾ ਜਾਵੇਗਾ।

ਜੱਸੀ ਨੇ ਕਿਹਾ ਜਦੋਂ ਅਸੀਂ ਇੱਕ-ਦੂਜੇ ਨੂੰ ਬੋਲਦੇ ਹਾਂ ਤਾਂ ਲੋਕ ਸਾਨੂੰ ਰਾਈਵਲ ਮੰਨ ਲੈਂਦੇ ਹਨ, ਸੋਚਦੇ ਹਨ ਕਿ ਇਹ ਸੜਦੇ ਹਨ। ਪਰ ਮੈਂ ਹਨੀ ਸਿੰਘ ਦੇ ਮਾਤਾ-ਪਿਤਾ, ਭੈਣ-ਭਰਾਵਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਉਸ ਦੀ ਕੋਈ ਭੈਣ ਹੈ ਤਾਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਨੂੰ ਸਮਝਾਉਣ। ਕਿਸੇ ਹੋਰ ਦੀ ਤਾਂ ਇਹ ਸ਼ਰਮ ਨਹੀਂ ਮੰਨਦਾ ਕੀ ਪਤਾ ਇਹ ਤੁਹਾਡੀ ਸ਼ਰਮ ਮੰਨ ਲਵੇ। ਨਹੀਂ ਤਾਂ ਇਸ ਦਾ ਗੰਦ ਨੇ ਵਧਦੇ ਜਾਣਾ ਹੈ।

ਜੱਸੀ ਦੀ ਪੋਸਟ ਵੇਖਣ ਲਈ ਇੱਥੇ ਕਲਿੱਕ ਕਰੋ

https://www.instagram.com/stories/jassijasbir/3810543125547648545/

ਗਾਇਕ ਜੱਸੀ ਨੇ ਕਿਹਾ ਕਿ ਮੈਂ ਅੰਟੀ, ਅੰਕਲ ਤੇ ਭੈਣ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਨੂੰ ਰੋਕੋ। ਇਸ ਨੂੰ ਸਮਝਾਓ ਕਿ ਲੋਕਾਂ ਦੇ ਬੱਚਿਆਂ ਕੁਰਾਹੇ ਨਾ ਪਾਏ। ਅਸੀਂ ਇਸ ਸਮਾਜ ‘ਚ ਰਹਿਣਾ ਹੈ।

Follow Us
Related Stories
Vijay And Rashmika: 72 ਘੰਟਿਆਂ ਵਿੱਚ 300 ਮਿਲੀਅਨ ਵਿਊਜ਼… ਇੰਟਰਨੈੱਟ ਤੇ ਛਾਇਆ ਵਿਜੇ-ਰਸ਼ਮੀਕਾ ਦਾ ਵੇਡਿੰਗ ਕੈਂਪੇਨ ਵੀਡੀਓ
ਗਾਇਕਾ ਸ਼੍ਰੇਆ ਘੋਸ਼ਾਲ ਨੇ ਪੰਜਾਬੀ ਗੀਤਾਂ ਦਾ ਉਡਾਇਆ ਮਜ਼ਾਕ: ਕਿਹਾ – ਉਨ੍ਹਾਂ ਕੋਲ ਸਿਰਫ਼ ਕਾਰਾਂ-ਬੰਗਲੇ ਤੇ ਕੁੜੀਆਂ, ਦਿਖਾਵਾ ਜ਼ਿਆਦਾ
ਰਿਹਾਨਾ ਦੇ ਘਰ ‘ਤੇ ਫਾਈਰਿੰਗ; ਟੇਸਲਾ ਕਾਰ ਵਿੱਚ ਬੈਠੀ ਔਰਤ ਨੇ ਚਲਾਈਆਂ 10 ਗੋਲੀਆਂ, ਅੰਦਰ ਸੀ ਸਿੰਗਰ
Badshah Controversy: ਟਟਿਹਰੀ ਗੀਤ ‘ਤੇ ਵਧਿਆ ਵਿਵਾਦ, ਮਹਿਲਾ ਕਮਿਸ਼ਨ ਵੱਲੋਂ ਸੰਮਨ ਮਿਲਣ ਤੋਂ ਬਾਅਦ ਬਾਦਸ਼ਾਹ ਨੇ ਮੰਗੀ ਮਾਫ਼ੀ, ਕਿਹਾ- ‘ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ’
Badshah New Song Controversy: ਨਵੇਂ ਗੀਤ ਨੇ ਵਧਾਈ ਬਾਦਸ਼ਾਹ ਦੀ ਮੁਸ਼ਕਲ,ਹਰਿਆਣਾ ਮਹਿਲਾ ਕਮਿਸ਼ਨ ਨੇ ਭੇਜਿਆ ਸਮਨ
ਦੁਬਈ ‘ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਰਹਿਣ ਲਈ ਮੁਫ਼ਤ ‘ਚ ਮੁਹੱਈਆ ਕਰਵਾ ਰਹੇ ਜਗ੍ਹਾ