Honey Singh Netflix: ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਦੀ ਜ਼ਿੰਦਗੀ ‘ਤੇ ਬਣੇਗੀ ਡਾਕੂਮੈਂਟਰੀ
Honey Singh announces: ਹਨੀ ਸਿੰਘ ਨੇ ਆਪਣੇ 40ਵੇਂ ਜਨਮਦਿਨ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਹਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ 'ਤੇ ਇਕ ਡਾਕੂਮੈਂਟਰੀ ਜਲਦੀ ਹੀ ਨੈਟਫਲਿਕਸ 'ਤੇ ਦਿਖਾਈ ਜਾਵੇਗੀ। ਹਨੀ ਸਿੰਘ ਦੀ ਜ਼ਿੰਦਗੀ 'ਤੇ ਬਣੀ ਡਾਕੂਮੈਂਟਰੀ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਇਹ ਟੀਜ਼ਰ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਦੀ ਜ਼ਿੰਦਗੀ 'ਤੇ ਬਣੇਗੀ ਡਾਕੂਮੈਂਟਰੀ।
Honey Singh documentary: ਹਨੀ ਸਿੰਘ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਆਪਣੀ ਗਾਇਕੀ ਅਤੇ ਸੰਗੀਤ ਲਈ ਜਾਣੇ ਜਾਂਦੇ ਹਨ। ਯੋ ਯੋ ਹਨੀ ਸਿੰਘ ਅੱਜ ਵੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਕਿਸੇ ਸਮੇਂ ਹਨੀ ਸਿੰਘ (Honey Singh )ਦੇ ਕਿਸੇ ਗੀਤ ਦੀ ਰੈਪਿੰਗ ਉਸ ਗੀਤ ਦੀ ਸਫਲਤਾ ਦੀ ਗਾਰੰਟੀ ਮੰਨੀ ਜਾਂਦੀ ਸੀ। ਪਰ ਬਾਅਦ ਵਿੱਚ ਅਜਿਹਾ ਦੌਰ ਆਇਆ ਕਿ ਹਨੀ ਸਿੰਘ ਸੰਗੀਤ ਦੀ ਦੁਨੀਆ ਤੋਂ ਦੂਰ ਹੋ ਗਏ। ਆਪਣੇ 40ਵੇਂ ਜਨਮਦਿਨ ਦੇ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਹਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ‘ਤੇ ਇਕ ਡਾਕੂਮੈਂਟਰੀ ਜਲਦੀ ਹੀ ਨੈਟਫਲਿਕਸ ‘ਤੇ ਦਿਖਾਈ ਜਾਵੇਗੀ। ਹਨੀ ਸਿੰਘ ਦੀ ਜ਼ਿੰਦਗੀ ‘ਤੇ ਬਣੀ ਡਾਕੂਮੈਂਟਰੀ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਇਹ ਟੀਜ਼ਰ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Netflix ਨੇ ਟੀਜ਼ਰ ਜਾਰੀ ਕੀਤਾ ਹੈ
ਹਨੀ ਸਿੰਘ ਅਤੇ ਨੈਟਫਲਿਕਸ ਦੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਸਾਂਝੀ ਪੋਸਟ ਸ਼ੇਅਰ ਕੀਤੀ ਗਈ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹਨੀ ਸਿੰਘ ਸਟੇਜ ‘ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ ਅਤੇ ਦਰਸ਼ਕ ਉਨ੍ਹਾਂ ਨੂੰ ਖੂਬ ਚੀਅਰ ਕਰ ਰਹੇ ਹਨ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਡਾਕੂਮੈਂਟਰੀ ਦਾ ਨਿਰਦੇਸ਼ਨ ਮੋਜ਼ੇ ਸਿੰਘ ਨੇ ਕੀਤਾ ਹੈ ਅਤੇ ਇਸ ਦੇ ਨਿਰਮਾਤਾ ਆਸਕਰ ਐਵਾਰਡ ਜੇਤੂ ਗੁਨੀਤ ਮੋਂਗਾ ਹਨ। ਇਸ ਡਾਕੂਮੈਂਟਰੀ (Documentary) ‘ਚ ਹਨੀ ਸਿੰਘ ਦਾ ਸਫਰ ਦਿਖਾਇਆ ਜਾਵੇਗਾ ਕਿ ਕਿਵੇਂ ਉਹ ਥੋੜ੍ਹੇ ਸਮੇਂ ‘ਚ ਪੰਜਾਬੀ ਸੰਗੀਤ ਦਾ ਸਭ ਤੋਂ ਵੱਡਾ ਰੈਪਰ ਬਣ ਗਿਆ। ਇਸ ਤੋਂ ਬਾਅਦ ਕਿਵੇਂ ਉਹ ਅਚਾਨਕ ਖਰਾਬ ਸਿਹਤ ਕਾਰਨ ਇੰਡਸਟਰੀ ਤੋਂ ਗਾਇਬ ਹੋ ਗਏ।
ਪੰਜਾਬੀ ਸੰਗੀਤ ਵਿੱਚ ਰੈਪ ਨੂੰ ਦਿੱਤੀ ਵੱਖਰੀ ਪਛਾਣ
ਹਨੀ ਸਿੰਘ ਨੇ 2003 ‘ਚ ਬਤੌਰ ਰੈਪਰ ਸੰਗੀਤ ਦੀ ਦੁਨੀਆ ‘ਚ ਕਦਮ ਰੱਖਿਆ ਸੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਸੰਗੀਤ ਵਿੱਚ ਰੈਪ (RAP)ਨੂੰ ਵੱਖਰੇ ਢੰਗ ਨਾਲ ਸ਼ਾਮਲ ਕੀਤਾ। ਹਨੀ ਸਿੰਘ ਨੇ ਬਹੁਤ ਤੇਜ਼ੀ ਨਾਲ ਬੁਲੰਦੀਆਂ ਨੂੰ ਛੂਹਿਆ ਪਰ ਇਸ ਤੋਂ ਬਾਅਦ ਉਸ ਦਾ ਬੁਰਾ ਦੌਰ ਆਇਆ ਅਤੇ ਇਸ ਦੌਰ ‘ਚ ਨਾ ਸਿਰਫ ਹਨੀ ਸਿੰਘ ਦਾ ਪਰਿਵਾਰ ਟੁੱਟਿਆ ਸਗੋਂ ਹਨੀ ਸਿੰਘ ਖੁਦ ਵੀ ਟੁੱਟ ਗਿਆ। ਸਾਲ 2015 ਤੋਂ ਬਾਅਦ ਹਨੀ ਸਿੰਘ ਨੇ ਮਿਊਜ਼ਿਕ ਇੰਡਸਟਰੀ ਤੋਂ ਲਗਭਗ ਕੋਈ ਕੰਮ ਨਹੀਂ ਕੀਤਾ ਹੈ। ਪਰ ਹੁਣ ਹਨੀ ਸਿੰਘ ਆਪਣੇ ਬੁਰੇ ਦੌਰ ਤੋਂ ਪੂਰੀ ਤਰ੍ਹਾਂ ਬਾਹਰ ਆ ਗਏ ਹਨ ਅਤੇ ਉਹ ਹਨੀ 3.0 ਮਿਊਜ਼ਿਕ ਐਲਬਮ ਨਾਲ ਕਰ ਰਹੇ ਹਨ।