Dharmendra Death: ਉਹ ਮੇਰੇ ਲਈ ਬਹੁਤ ਕੁਝ… ਧਰਮਿੰਦਰ ਦੀ ਮੌਤ ਤੋਂ ਤਿੰਨ ਦਿਨ ਬਾਅਦ ਹੇਮਾ ਮਾਲਿਨੀ ਨੇ ਸ਼ੇਅਰ ਕੀਤੀ ਪਹਿਲੀ ਪੋਸਟ
Bollywood Actor Dharmendra: ਸੁਪਰਸਟਾਰ ਧਰਮਿੰਦਰ ਦਾ ਪਰਿਵਾਰ ਉਨ੍ਹਾਂ ਦੇ ਦੇਹਾਂਤ ਤੋਂ ਬਹੁਤ ਦੁਖੀ ਹੈ। ਉਨ੍ਹਾਂ ਦੀ ਦੂਜੀ ਪਤਨੀ, ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਸੁਪਰਸਟਾਰ ਨੂੰ ਯਾਦ ਕੀਤਾ ਹੈ ਅਤੇ ਉਨ੍ਹਾਂ ਦੇ ਨਾਲ ਖਿੱਚੀਆਂ ਗਈਆਂ ਕਈ ਫੋਟੋਆਂ ਸ਼ੇਅਰ ਕੀਤੀਆਂ। ਅਦਾਕਾਰਾ ਨੇ ਆਪਣੇ ਪਤੀ ਲਈ ਇੱਕ ਭਾਵੁਕ ਨੋਟ ਵੀ ਲਿਖਿਆ ਹੈ।
Hema Malini Post on Dharmendra: ਬਾਲੀਵੁੱਡ ਸੁਪਰਸਟਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰ ਡੂੰਘੇ ਸੋਗ ਵਿੱਚ ਹੈ, ਅਤੇ ਪ੍ਰਸ਼ੰਸਕ ਅਜੇ ਵੀ ਸਦਮੇ ਤੋਂ ਗੁਜ਼ਰ ਰਹੇ ਹਨ। ਅਦਾਕਾਰ ਦੀ ਦੂਜੀ ਪਤਨੀ, ਹੇਮਾ ਮਾਲਿਨੀ ਵੀ ਬਹੁਤ ਦੁਖੀ ਹੈ। ਹੁਣ, ਉਨ੍ਹਾਂ ਦੀ ਮੌਤ ਤੋਂ ਤਿੰਨ ਦਿਨ ਬਾਅਦ, ਅਦਾਕਾਰਾ ਨੇ ਧਰਮ ਪਾਜੀ ਨੂੰ ਯਾਦਕਰਦਿਆਂ ਉਨ੍ਹਾਂ ਲਈ ਇੱਕ ਭਾਵੁਕ ਨੋਟ ਲਿਖਿਆ ਹੈ। ਉਨ੍ਹਾਂ ਨੇ ਕਈ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ ਜੋ ਉਨ੍ਹਾਂ ਦੇ ਇਕੱਠੇ ਬਿਤਾਏ ਸਮੇਂ ਦੀਆਂ ਯਾਦਾਂ ਨੂੰ ਤਾਜਾ ਕਰਦੀਆਂ ਹਨ।
ਧਰਮ ਜੀ… ਉਹ ਮੇਰੇ ਲਈ ਬਹੁਤ ਕੁਝ ਸਨ। ਇੱਕ ਪਿਆਰ ਕਰਨ ਵਾਲਾ ਪਤੀ, ਸਾਡੀਆਂ ਦੋ ਧੀਆਂ, ਈਸ਼ਾ ਅਤੇ ਅਹਾਨਾ ਦਾ ਇੱਕ ਪਿਆਰਾ ਪਿਤਾ, ਇੱਕ ਦੋਸਤ, ਇੱਕ ਦਾਰਸ਼ਨਿਕ, ਇੱਕ ਮਾਰਗਦਰਸ਼ਕ, ਇੱਕ ਕਵੀ, ਇੱਕ ਅਜਿਹਾ ਵਿਅਕਤੀ ਜੋ ਮੇਰੀ ਲੋੜ ਦੇ ਸਮੇਂ ਹਮੇਸ਼ਾ ਮੇਰੇ ਲਈ ਮੌਜੂਦ ਸੀ – ਦਰਅਸਲ, ਉਹ ਮੇਰੇ ਲਈ ਸਭ ਕੁਝ ਸਨ। ਉਨ੍ਹਾਂ ਨੇ ਹਮੇਸ਼ਾ ਮਾੜੇ ਅਤੇ ਚੰਗੇ ਸਮੇਂ ਵਿੱਚ ਮੇਰਾ ਸਮਰਥਨ ਕੀਤਾ। ਉਹ ਆਪਣੇ ਦੋਸਤਾਨਾ ਵਿਵਹਾਰ ਕਾਰਨ ਆਸਾਨੀ ਨਾਲ ਮੇਰੇ ਪਰਿਵਾਰ ਦੇ ਨੇੜੇ ਹੋ ਗਿਆ। ਉਹ ਸਾਰਿਆਂ ਦੇ ਨਾਲ ਪਿਆਰ ਅਤੇ ਦਿਲਚਸਪੀ ਦਿਖਾਉਂਦੇ ਸਨ।
ਧਰਮਿੰਦਰ ਦੀ ਪ੍ਰਸਿੱਧੀ ਬਾਰੇ ਹੇਮਾ ਨੇ ਕੀ ਕਿਹਾ?
ਹੇਮਾ ਨੇ ਧਰਮਿੰਦਰ ਦੀ ਪ੍ਰਸਿੱਧੀ ਦਾ ਹੋਰ ਜਿਕਰ ਕਰਦੇ ਹੋਏ ਕਿਹਾ, “ਇੱਕ ਜਨਤਕ ਸ਼ਖਸੀਅਤ ਦੇ ਤੌਰ ‘ਤੇ, ਉਨ੍ਹਾਂ ਦੀ ਪ੍ਰਤਿਭਾ, ਉਨ੍ਹਾਂਦੀ ਪ੍ਰਸਿੱਧੀ ਦੇ ਬਾਵਜੂਦ ਉਨ੍ਹਾਂਦੀ ਨਿਮਰਤਾ, ਅਤੇ ਉਨ੍ਹਾਂਦੀ ਯੂਨੀਵਰਸਲ ਅਪੀਲ ਨੇ ਉਨ੍ਹਾਂਨੂੰ ਇੱਕ ਯੂਨੀਕ ਆਈਕੌਨ ਬਣਾ ਦਿੱਤਾ, ਜੋ ਸਾਰੇ ਦੰਤਕਥਾਵਾਂ ਵਿੱਚ ਵੱਖਰਾ ਸੀ। ਉਨ੍ਹਾਂਦੀ ਪ੍ਰਸਿੱਧੀ ਅਤੇ ਸਫਲਤਾ ਫਿਲਮ ਉਦਯੋਗ ਵਿੱਚ ਹਮੇਸ਼ਾ ਰਹੇਗੀ। ਮੈਨੂੰ ਜੋ ਨਿੱਜੀ ਨੁਕਸਾਨ ਹੋਇਆ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ, ਅਤੇ ਉਨ੍ਹਾਂਦੇ ਜਾਣ ਨਾਲ ਜੋ ਖਾਲੀਪਣ ਰਹਿ ਗਿਆ ਹੈ ਉਹ ਮੇਰੀ ਬਾਕੀ ਦੀ ਜ਼ਿੰਦਗੀ ਲਈ ਮੇਰੇ ਨਾਲ ਰਹੇਗਾ। ਸਾਲਾਂ ਤੱਕ ਇਕੱਠੇ ਰਹਿਣ ਤੋਂ ਬਾਅਦ, ਹੁਣ ਮੇਰੇ ਕੋਲ ਉਨ੍ਹਾਂ ਖਾਸ ਪਲਾਂ ਨੂੰ ਮੁੜ ਜੀਣ ਲਈ ਬਹੁਤ ਸਾਰੀਆਂ ਯਾਦਾਂ ਹਨ।”
Dharam ji❤️ He was many things to me. Loving Husband, adoring Father of our two girls, Esha & Ahaana, Friend, Philosopher, Guide, Poet, my go to person in all times of need – in fact, he was everything to me! And always has been through good times and bad. He endeared himself pic.twitter.com/WVyncqlxK5
— Hema Malini (@dreamgirlhema) November 27, 2025
ਪ੍ਰੋਫੇਸ਼ਨਲ ਅਤੇ ਪਰਸਨਲ ਫਰੰਟ ‘ਤੇ ਸੁਪਰਹਿੱਟ ਰਹੀ ਜੋੜੀ
ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਜੋੜੀ ਪ੍ਰੋਫੇਸ਼ਨਲ ਅਤੇ ਪਰਸਨਲ ਫਰੰਟ ‘ਤੇ ਸੁਪਰਹਿੱਟ ਰਹੀ। ਉਨ੍ਹਾਂ ਨੇ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ। ਰਿਪੋਰਟਾਂ ਦੱਸਦੀਆਂ ਹਨ ਕਿ ਉਹ ਲਗਭਗ 35 ਫਿਲਮਾਂ ਵਿੱਚ ਇੱਕੋ ਨਾਲ ਨਜ਼ਰ ਆਏ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਫਲ ਰਹੀਆਂ। ਹੁਣ, ਧਰਮਜੀ ਦੇ ਦੇਹਾਂਤ ਨਾਲ, ਹੇਮਾ ਦਾ ਪਰਿਵਾਰ ਅਧੂਰਾ ਪੈ ਗਿਆ ਹੈ।


