ਪੰਜਾਬੀ ਗਾਇਕ ਸਿੰਗਾ ਸਮੇਤ 5 ਲੋਕਾਂ ‘ਤੇ FIR ਦਰਜ, ਗੀਤਾਂ ‘ਚ ਅਸ਼ਲੀਲਤਾ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ
ਭੀਮ ਰਾਓ ਯੁਵਾ ਫੋਰਸ ਦੇ ਮੁਖੀ ਅਮਨਦੀਪ ਸਹੋਤਾ ਵਾਸੀ ਮੁਹੱਲਾ ਸ਼ਹਿਰੀਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਪੰਜਾਬੀ ਗਾਇਕ ਸਮੇਤ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕਪੂਰਥਲਾ ਨਿਊਜ਼। ਕਪੂਰਥਲਾ ‘ਚ ਅਸ਼ਲੀਲਤਾ ਅਤੇ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਦੋਸ਼ ‘ਚ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਸਿੰਗਾ ਸਮੇਤ 5 ਲੋਕਾਂ ‘ਤੇ FIR ਦਰਜ ਕੀਤੀ ਗਈ ਹੈ। ਭੀਮ ਰਾਓ ਯੁਵਾ ਫੋਰਸ ਦੇ ਮੁਖੀ ਅਮਨਦੀਪ ਸਹੋਤਾ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਗਿਆ ਹੈ।
ਫੋਰਸ ਦੇ ਮੈਂਬਰਾਂ ਨੇ ਐਸਐਸਪੀ ਕਪੂਰਥਲਾ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਸਿੰਗਾ ਹਥਿਆਰਾਂ ਵਾਲੇ ਗੀਤਾਂ ਦਾ ਪ੍ਰਚਾਰ ਕਰਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਗੀਤ ‘ਚ ਅਸ਼ਲੀਲ ਸ਼ਬਦਾਂ ਦੀ ਵਰਤੋਂ
ਹੁਣ ਸਿੰਗਾ ਦਾ ਨਵਾਂ ਗੀਤ ਸਟਿਲ ਲਾਈਵ.. ਜੋ ਇੱਕ ਮਹੀਨਾ ਪਹਿਲਾਂ ਲਾਂਚ ਹੋਇਆ ਸੀ ਪੰਜਾਬੀ ਚੈਨਲਾਂ ‘ਤੇ ਲਗਾਤਾਰ ਚੱਲ ਰਿਹਾ ਹੈ। ਇਹ ਗੀਤ ਅਸ਼ਲੀਲਤਾ ਨਾਲ ਭਰਪੂਰ ਹੈ। ਇਸ ਗੀਤ ਵਿੱਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਹੈ, ਜਿਸ ਦਾ ਅਸਰ ਬਹੁਤ ਹੀ ਬੂਰੀ ਤਰ੍ਹਾਂ ਨਾਲ ਫੈਲ ਰਿਹਾ ਹੈ। ਇਸ ਨਾਲ ਸਮਾਜ ‘ਚ ਅਸ਼ਲੀਲਤਾ ਫੈਲ ਰਹੀ ਹੈ। ਇਹ ਗੀਤ ਬਿਲਕੁਲ ਵੀ ਸੁਣਨ ਦੇ ਯੋਗ ਨਹੀਂ ਹਨ।
ਇਹ ਵੀ ਪੜ੍ਹੋ
ਪੰਜਾਬ ਪੁਲਿਸ ਨੇ ਸਿੰਗਾ ਤੋਂ ਇਲਾਵਾ ਕਈ ਨਿਰਮਾਤਾ ਵੱਡੇ ਕੇ ਸਿੰਘ, ਵੀਰੂਨ ਵਰਮਾ ਸੋਨੂੰ ਗਿੱਲ, ਡੀਓਪੀ,ਨਿਰਦੇਸ਼ਕ ਅਮਨਦੀਪ ਸਿੰਘ ਅਤੇ ਜਤਿਨ ਅਰੋੜਾ ਨੂੰ ਵੀ ਨਾਮਜ਼ਦ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ IPC ਦੀ ਧਾਰਾ 294 ਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
2 ਸਾਲ ਪਹਿਲਾਂ ਵੀ ਦਰਜ ਹੋਇਆ ਸੀ ਮਾਮਲਾ
ਜ਼ਿਕਰਯੋਗ ਹੈ ਕਿ ਸਿੰਗਾ ਤੇ ਜਗਪ੍ਰੀਤ ਸਿੰਘ ਉਰਫ਼ ਜੱਗੀ ਖ਼ਿਲਾਫ਼ ਵਾਇਰਲ ਵੀਡੀਓ ਦੇ ਆਧਾਰ ਤੇ ਕਰੀਬ ਦੋ ਸਾਲ ਪਹਿਲਾਂ ਸਾਈਬਰ ਸੈੱਲ ਮੁਹਾਲੀ ਨੇ IPC ਦੀ ਧਾਰਾ 336 ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ‘ਚ ਸੈਸ਼ਨ ਅਦਾਲਤ ਨੇ ਸਿੰਗਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ