ਸ਼੍ਰੀ ਮਹਾਕਾਲੇਸ਼ਵਰ ਮੰਦਰ ਉਜੈਨ ‘ਚ ਨਤਮਸਤਕ ਹੋਏ ਦਿਲਜੀਤ ਦੋਸਾਂਝ, ਦੋਖੋ ਵੀਡੀਓ
ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੇ ਉਜੈਨ ਵਿੱਚ ਮਹਾਕਾਲੇਸ਼ਵਰ ਜਯੋਤਿਰਲਿੰਗ ਪਹੁੰਚ ਕੇ ਭੋਲੇਨਾਥ ਦਾ ਆਸ਼ੀਰਵਾਦ ਲਿਆ। ਮੰਗਲਵਾਰ ਸਵੇਰੇ ਪ੍ਰਸਿੱਧ ਗਾਇਕ ਦਿਲਜੀਤ ਨੇ ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਭਸਮ ਆਰਤੀ ਵਿੱਚ ਸ਼ਿਰਕਤ ਕੀਤੀ। ਦਿਲਜੀਤ ਦੁਸਾਂਝ ਦੀ ਮਹਾਕਾਲ ਪ੍ਰਤੀ ਸ਼ਰਧਾ ਅਤੇ ਉਨ੍ਹਾਂ ਦੀ ਅਧਿਆਤਮਿਕ ਯਾਤਰਾ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਸ਼ਰਧਾਲੂਆਂ ਦੇ ਦਿਲਾਂ ਨੂੰ ਛੂਹ ਲਿਆ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੱਧਪ੍ਰਦੇਸ਼ ਦੇ ਇੰਦੌਰ ਵਿੱਚ ਲਾਈਵ ਕੰਸਰਟ ਕਰਨ ਤੋਂ ਬਾਅਦ ਉਜੈਨ ਪਹੁੰਚ ਗਏ। ਦਿਲਜੀਤ ਨੇ ਇੱਥੇ ਮਹਾਕਾਲੇਸ਼ਵਰ ਜਯੋਤਿਰਲਿੰਗ ਪਹੁੰਚ ਕੇ ਭੋਲੇਨਾਥ ਦਾ ਆਸ਼ੀਰਵਾਦ ਲਿਆ। ਮੰਗਲਵਾਰ ਸਵੇਰੇ ਪ੍ਰਸਿੱਧ ਗਾਇਕ ਦਿਲਜੀਤ ਦੁਸਾਂਝ ਨੇ ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਭਸਮ ਆਰਤੀ ਵਿੱਚ ਸ਼ਿਰਕਤ ਕੀਤੀ।
ਭਸਮ ਆਰਤੀ ਦੇ ਦੌਰਾਨ, ਉਹ ਮਹਾਕਾਲੇਸ਼ਵਰ ਮੰਦਰ ਦੇ ਨੰਦੀ ਹਾਲ ਵਿੱਚ ਬੈਠ ਗਏ ਅਤੇ ਅੱਖਾਂ ਬੰਦ ਕਰ ਕੇ ਭਗਤੀ ਵਿੱਚ ਲੀਨ ਨਜ਼ਰ ਆਏ। ਮਹਾਕਾਲ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਦਿਲਜੀਤ ਨੇ ਕਿਹਾ, “ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ, ਸਭ ਓਹ ਹੀ ਹਨ, ਓਮ ਨਮਹ ਸ਼ਿਵੇ।”
ਨੰਦੀ ਹਾਲ ਵਿੱਚ ਬੈਠ ਕੇ ਕੀਤੀ ਪੂਜਾ
ਦਿਲਜੀਤ ਨੇ ਸਵੇਰੇ 4 ਵਜੇ ਮਹਾਕਾਲ ਮੰਦਰ ‘ਚ ਹੋਈ ਪਵਿੱਤਰ ਆਰਤੀ ‘ਚ ਹਿੱਸਾ ਲਿਆ। ਇਸ ਦੌਰਾਨ ਦਿਲਜੀਤ ਚਿੱਟੀ ਪੱਗ ਦੇ ਨਾਲ ਤਿਲਕ ਲਗਾਏ ਹੋਏ ਨਜ਼ਰ ਆਏ। ਭਸਮ ਆਰਤੀ ਖਤਮ ਹੋਣ ਤੋਂ ਬਾਅਦ ਸ਼ਰਧਾਲੂਆਂ ਦੀ ਭਾਰੀ ਭੀੜ ਦਿਲਜੀਤ ਨੂੰ ਮਿਲਣ ਲਈ ਮੰਦਰ ਪਹੁੰਚੀ। ਪਰ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਹੇਠ ਭੇਜ ਦਿੱਤਾ ਗਿਆ। ਦਿਲਜੀਤ ਦੁਸਾਂਝ ਦੀ ਮਹਾਕਾਲ ਪ੍ਰਤੀ ਸ਼ਰਧਾ ਅਤੇ ਉਨ੍ਹਾਂ ਦੀ ਅਧਿਆਤਮਿਕ ਯਾਤਰਾ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਸ਼ਰਧਾਲੂਆਂ ਦੇ ਦਿਲਾਂ ਨੂੰ ਛੂਹ ਲਿਆ।
Jai Shri MAHAKAL 🪷 pic.twitter.com/HGeWpYjIt7
— DILJIT DOSANJH (@diljitdosanjh) December 10, 2024
ਇਹ ਵੀ ਪੜ੍ਹੋ
ਮੰਦਰ ਪ੍ਰਬੰਧਕਾਂ ਨੇ ਦਿਲਜੀਤ ਦਾ ਸਨਮਾਨ ਕੀਤਾ
ਸ੍ਰੀ ਮਹਾਕਾਲੇਸ਼ਵਰ ਮੰਦਿਰ ਪ੍ਰਬੰਧਕ ਕਮੇਟੀ ਦੀ ਤਰਫ਼ੋਂ ਪ੍ਰਬੰਧਕ ਗਣੇਸ਼ ਕੁਮਾਰ ਢਾਕੜ ਨੇ ਦਿਲਜੀਤ ਸਿੰਘ ਦੁਸਾਂਝ ਦਾ ਸਨਮਾਨ ਕੀਤਾ। ਇਸ ਉਪਰੰਤ ਰਾਮ ਪੁਜਾਰੀ ਅਤੇ ਰਾਘਵ ਪੁਜਾਰੀ ਵੱਲੋਂ ਪੂਜਾ ਅਰਚਨਾ ਕੀਤੀ ਗਈ। ਦੱਸ ਦੇਈਏ ਕਿ 8 ਦਸੰਬਰ ਨੂੰ ਇੰਦੌਰ ‘ਚ ਦਿਲਜੀਤ ਦੋਸਾਂਝ ਦਾ ਕੰਸਰਟ ਆਯੋਜਿਤ ਕੀਤਾ ਗਿਆ ਸੀ, ਜਿਸ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਿਰਕਤ ਕੀਤੀ ਸੀ। ਆਪਣੇ ਇੰਦੌਰ ਦੌਰੇ ਦੌਰਾਨ ਦਿਲਜੀਤ ਨੇ ਇੱਥੋਂ ਦੀ ਮਸ਼ਹੂਰ 56 ਦੁਕਾਨ ‘ਤੇ ਪੋਹੇ ਦਾ ਆਨੰਦ ਵੀ ਲਿਆ। ਜੋ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਇਸ ਤੋਂ ਪਹਿਲਾਂ ਇੰਦੌਰ ‘ਚ ਉਨ੍ਹਾਂ ਦੇ ਕੰਸਰਟ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਸੀ ਪਰ ਇਸ ਸਭ ਦੇ ਬਾਵਜੂਦ ਲਾਈਵ ਕੰਸਰਟ ਦਾ ਆਯੋਜਨ ਸ਼ਾਂਤੀਪੂਰਵਕ ਕੀਤਾ ਗਿਆ।