ਮੈਚ ਦਾ ਤੇ ਮੇਰੀ ਫਿਲਮ ਦਾ ਬਹੁਤ ਫ਼ਰਕ, ਸਰਦਾਰ ਜੀ-3 ਵਿਵਾਦ ਤੇ ਖੁੱਲ੍ਹ ਕੇ ਬੋਲੇ ਦਿਲਜੀਤ ਦੋਸਾਂਝ, ਚੁੱਕੇ ਵੱਡੇ ਸਵਾਲ

Updated On: 

25 Sep 2025 15:12 PM IST

ਦਿਲਜੀਤ ਨੇ ਕਿਹਾ- ਉਹ ਮੇਰੇ ਦੇਸ਼ ਦਾ ਝੰਡਾ ਹੈ, ਅਸੀਂ ਸਭ ਇੰਡੀਆ ਹਾਂ। ਜਦੋਂ ਮੇਰੀ ਫਿਲਮ ਸਰਦਾਰ ਜੀ ਆਈ, ਉਹ ਫਰਵਰੀ 'ਚ ਬਣੀ ਹੋਈ ਸੀ, ਜਦੋਂ ਸਾਰੇ ਮੈਚ ਖੇਡ ਰਹੇ ਸਨ। ਪਰ ਜਦੋਂ ਬਹੁੱਤ ਦੁਖਦਾਈ ਘਟਨਾ ਪਹਿਲਗਾਮ ਵਾਪਰੀ ਤਾਂ ਅਸੀਂ ਨਿੰਦਾ ਕੀਤੀ, ਅਰਦਾਸ ਕੀਤੀ ਤੇ ਅੱਜ ਵੀ ਅਰਦਾਸ ਕਰਦੇ ਹਾਂ। ਜਿਨ੍ਹਾਂ ਨੇ ਹਮਲਾ ਕੀਤਾ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਅਸੀਂ ਆਪਣੇ ਦੇਸ਼ ਦੇ ਨਾਲ ਹਾਂ।

ਮੈਚ ਦਾ ਤੇ ਮੇਰੀ ਫਿਲਮ ਦਾ ਬਹੁਤ ਫ਼ਰਕ, ਸਰਦਾਰ ਜੀ-3 ਵਿਵਾਦ ਤੇ ਖੁੱਲ੍ਹ ਕੇ ਬੋਲੇ ਦਿਲਜੀਤ ਦੋਸਾਂਝ, ਚੁੱਕੇ ਵੱਡੇ ਸਵਾਲ
Follow Us On

ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਫਿਲਮ ਸਰਦਾਰ ਜੀ-3 ਤੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਏਸ਼ੀਆ ਕੱਪ ਦੌਰਾਨ ਭਾਰਤ-ਪਾਕਿਸਤਾਨ ਵਿਚਕਾਰ ਹੋਏ ਮੈਚ ਤੇ ਵੀ ਸਵਾਲ ਚੁੱਕੇ ਹਨ। ਦਿਲਜੀਤ ਦੋਸਾਂਝ ਮਲੇਸ਼ਿਆ ਦੇ ਆਪਣੇ ਔਰਾ ਟੂਰ ਤੇ ਹਨ ਤੇ ਉਨ੍ਹਾਂ ਦਾ ਪਹਿਲਾ ਸ਼ੋਅ ਬੀਤੀ ਰਾਤ ਨੂੰ ਸੀ। ਇਸ ਦੌਰਾਨ ਨੇ ਦਿਲਜੀਤ ਨੇ ਦੇਸ਼ ਭਗਤੀ ਦੀ ਗੱਲ ਵੀ ਕੀਤੀ।

ਦਿਲਜੀਤ ਨੇ ਕਿਹਾ- ਉਹ ਮੇਰੇ ਦੇਸ਼ ਦਾ ਝੰਡਾ ਹੈ, ਅਸੀਂ ਸਭ ਇੰਡੀਆ ਹਾਂ। ਜਦੋਂ ਮੇਰੀ ਫਿਲਮ ਸਰਦਾਰ ਜੀ ਆਈ, ਉਹ ਫਰਵਰੀ ਚ ਬਣੀ ਹੋਈ ਸੀ, ਜਦੋਂ ਸਾਰੇ ਮੈਚ ਖੇਡ ਰਹੇ ਸਨ। ਪਰ ਜਦੋਂ ਬਹੁੱਤ ਦੁਖਦਾਈ ਘਟਨਾ ਪਹਿਲਗਾਮ ਵਾਪਰੀ ਤਾਂ ਅਸੀਂ ਨਿੰਦਾ ਕੀਤੀ, ਅਰਦਾਸ ਕੀਤੀ ਤੇ ਅੱਜ ਵੀ ਅਰਦਾਸ ਕਰਦੇ ਹਾਂ। ਜਿਨ੍ਹਾਂ ਨੇ ਹਮਲਾ ਕੀਤਾ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਅਸੀਂ ਆਪਣੇ ਦੇਸ਼ ਦੇ ਨਾਲ ਹਾਂ।

‘ਮੈਚ ਤੇ ਮੇਰੀ ਫਿਲਮ ਦਾ ਬਹੁੱਤ ਫ਼ਰਕ

ਸਿੰਗਰ ਨੇ ਅੱਗੇ ਕਿਹਾ ਪਰ ਜੋ ਹੁਣ ਮੈਚ ਹੋਏ ਹਨ, ਇਸ ਦਾ ਤੇ ਮੇਰੀ ਫਿਲਮ ਦਾ ਬਹੁੱਤ ਫ਼ਰਕ ਹੈ। ਸਾਡੀ ਫਿਲਮ ਪਹਿਲੇ ਹੀ ਸ਼ੂਟ ਹੋ ਚੁੱਕੀ ਸੀ, ਮੈਚ ਬਾਅਦ ਚ ਹੋਇਆ। ਦਿਲਜੀਤ ਦੋਸਾਂਝ ਨੂੰ ਦੇਸ਼ ਦੇ ਖਿਲਾਫ਼ ਦਿਖਾਉਣ ਦਾ ਨੈਸ਼ਨਲ ਮੀਡੀਆ ਨੇ ਜ਼ੋਰ ਲਗਾ ਦਿੱਤਾ। ਪਰ ਪੰਜਾਬੀ ਤੇ ਸਰਦਾਰ ਕਦੇ ਦੇਸ਼ ਦੇ ਖਿਲਾਫ਼ ਨਹੀਂ ਜਾ ਸਕਦੇ।

ਸਰਦਾਰ ਜੀ 3 ਵਿਵਾਦ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਭੇਜਿਆ, ਜਿਸ ਚ ਦੋਸਾਂਝ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ, ਜਿਸ ਚ ਉਨ੍ਹਾਂ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਵੀ ਮੰਗ ਕੀਤੀ ਗਈ। ਇਸ ਫ਼ਿਲਮ ਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਕਾਸਟਿੰਗ ‘ਤੇ ਇਤਰਾਜ਼ ਜਤਾਇਆ ਗਿਆ ਸੀ।

ਦਰਅਸਲ, 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸੀ। ਇਸ ਤੋਂ ਬਾਅਦ ਜਦੋਂ ਦਿਲਜੀਤ ਦੀ ਫਿਲਮ ਰਿਲੀਜ ਹੋਣ ਲਈ ਆਈ ਤਾਂ ਇਸ ਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਕਾਸਟਿੰਗ ਦਾ ਵਿਰੋਧ ਕੀਤਾ ਗਿਆ ਤੇ ਸਰਦਾਰ ਜੀ-3 ਭਾਰਤਚ ਰਿਲੀਜ਼ ਨਹੀਂ ਹੋਈ।