ਦਿਲਜੀਤ ਦੋਸਾਂਝ ਦੇ ਇੰਦੌਰ ਸ਼ੋਅ ਨੂੰ ਰੱਦ ਕਰਨ ਦੀ ਧਮਕੀ, ਮੇਅਰ ਨੂੰ ਆਇਆ ਈਮੇਲ; ਜਾਂਚ ‘ਚ ਜੁਟੀ ਪੁਲਿਸ

Published: 

02 Nov 2026 22:03 PM IST

ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿੱਚ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪ੍ਰਸਤਾਵਿਤ ਲਾਈਵ ਕੌਂਸਰਟ ਨੂੰ ਲੈ ਕੇ ਧਮਕੀ ਮਿਲਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਇਹ ਧਮਕੀ ਭਰਿਆ ਈਮੇਲ ਸਿੱਧਾ ਇੰਦੌਰ ਦੇ ਮੇਅਰ ਪੁਸ਼ਯਮਿੱਤਰ ਭਾਰਗਵ ਦੇ ਅਧਿਕਾਰਤ ਪਤੇ 'ਤੇ ਭੇਜਿਆ ਗਿਆ ਹੈ।

ਦਿਲਜੀਤ ਦੋਸਾਂਝ ਦੇ ਇੰਦੌਰ ਸ਼ੋਅ ਨੂੰ ਰੱਦ ਕਰਨ ਦੀ ਧਮਕੀ, ਮੇਅਰ ਨੂੰ ਆਇਆ ਈਮੇਲ; ਜਾਂਚ ਚ ਜੁਟੀ ਪੁਲਿਸ

ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿੱਚ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪ੍ਰਸਤਾਵਿਤ ਲਾਈਵ ਕੌਂਸਰਟ ਨੂੰ ਲੈ ਕੇ ਧਮਕੀ ਮਿਲਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਇਹ ਧਮਕੀ ਭਰਿਆ ਈਮੇਲ ਸਿੱਧਾ ਇੰਦੌਰ ਦੇ ਮੇਅਰ ਪੁਸ਼ਯਮਿੱਤਰ ਭਾਰਗਵ ਦੇ ਅਧਿਕਾਰਤ ਪਤੇ ‘ਤੇ ਭੇਜਿਆ ਗਿਆ ਹੈ। ਈਮੇਲ ਵਿੱਚ ਦਿਲਜੀਤ ਦੋਸਾਂਝ ਦੇ ਸ਼ੋਅ ਦਾ ਵਿਰੋਧ ਕਰਦਿਆਂ ਪ੍ਰੋਗਰਾਮ ਨੂੰ ਰੱਦ ਕਰਵਾਉਣ ਅਤੇ ਕਿਸੇ ਵੀ ਕੀਮਤ ‘ਤੇ ਨਾ ਹੋਣ ਦੇਣ ਦੀ ਚਿਤਾਵਨੀ ਦਿੱਤੀ ਗਈ ਹੈ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਮੇਅਰ ਨੇ ਤੁਰੰਤ ਇਸ ਈਮੇਲ ਦੀ ਕਾਪੀ ਇੰਦੌਰ ਪੁਲਿਸ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਾਂਚ ਵਿੱਚ ਜੁੱਟ ਗਿਆ ਹੈ।

ਮੇਅਰ ਨੂੰ ਮਿਲੇ ਦੋ ਈਮੇਲ, ਖ਼ਾਲਿਸਤਾਨ ਦੇ ਨਾਂ ਦਾ ਜ਼ਿਕਰ

ਮੇਅਰ ਪੁਸ਼ਯਮਿੱਤਰ ਭਾਰਗਵ ਨੇ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸਰਕਾਰੀ ਈਮੇਲ ਆਈਡੀ ‘ਤੇ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਨੂੰ ਰੋਕਣ ਸੰਬੰਧੀ ਦੋ ਵੱਖ-ਵੱਖ ਧਮਕੀ ਭਰੇ ਸੁਨੇਹੇ ਆਏ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਈਮੇਲ ਲਗਭਗ 15 ਦਿਨ ਪਹਿਲਾਂ ਆਇਆ ਸੀ, ਜਦਕਿ ਦੂਜਾ ਈਮੇਲ ਬੀਤੇ ਕੱਲ੍ਹ ਹੀ ਪ੍ਰਾਪਤ ਹੋਇਆ ਹੈ।

ਦੋਵੇਂ ਈਮੇਲ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਗਏ ਹਨ। ਮੇਅਰ ਮੁਤਾਬਕ ਭੇਜਣ ਵਾਲਿਆਂ ਨੇ ਇਹਨਾਂ ਈਮੇਲਾਂ ਵਿੱਚ ਖ਼ਾਲਿਸਤਾਨ ਸਮੇਤ ਇੱਕ ਹੋਰ ਨਾਂ ਦਾ ਵੀ ਜ਼ਿਕਰ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਉਨ੍ਹਾਂ ਨੇ ਤੁਰੰਤ ਇਸ ਦੀ ਲਿਖਤੀ ਸੂਚਨਾ ਪੁਲਿਸ ਕਮਿਸ਼ਨਰ ਨੂੰ ਦਿੱਤੀ ਅਤੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

‘ਇੰਦੌਰ ‘ਚ ਪ੍ਰੋਗਰਾਮਾਂ ‘ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਵੇਗਾ’

ਮੇਅਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇੰਦੌਰ ਵਿੱਚ ਹਮੇਸ਼ਾ ਦੇਸ਼ ਭਗਤ ਲੋਕਾਂ ਦੇ ਵੱਡੇ ਸਮਾਗਮ ਹੁੰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਨਿਰਵਿਘਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਧਮਕੀਆਂ ਨਾਲ ਸ਼ਹਿਰ ਦੇ ਕਿਸੇ ਵੀ ਪ੍ਰੋਗਰਾਮ ਜਾਂ ਗਤੀਵਿਧੀ ‘ਤੇ ਕੋਈ ਮਾੜਾ ਅਸਰ ਨਹੀਂ ਪੈਣ ਦਿੱਤਾ ਜਾਵੇਗਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ‘ਤੇ ਪੂਰਾ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਇੰਦੌਰ ਪੁਲਿਸ ਅਜਿਹੇ ਸ਼ਰਾਰਤੀ ਅਨਸਰਾਂ ਅਤੇ ਧਮਕੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਮਾਮਲੇ ਦੀ ਤਹਿ ਤੱਕ ਜਾ ਕੇ ਪੜਤਾਲ ਕੀਤੀ ਜਾ ਰਹੀ ਹੈ।

15 ਨਵੰਬਰ ਨੂੰ ਹੋਣਾ ਹੈ ਕੌਂਸਰਟ

ਜ਼ਿਕਰਯੋਗ ਹੈ ਕਿ ਇੰਦੌਰ ਵਿਖੇ 15 ਨਵੰਬਰ ਨੂੰ ਦਿਲਜੀਤ ਦੋਸਾਂਝ ਦਾ ਲਾਈਵ ਕੌਂਸਰਟ ਪ੍ਰਸਤਾਵਿਤ ਹੈ। ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਤਿੰਨ ਤੋਂ ਚਾਰ ਨਿੱਜੀ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਹੁਣ ਸ਼ਹਿਰ ਦੇ ਮੇਅਰ ਨੂੰ ਸਿੱਧਾ ਧਮਕੀ ਭਰਿਆ ਮੇਲ ਆਉਣ ਮਗਰੋਂ ਸੁਰੱਖਿਆ ਏਜੰਸੀਆਂ ਹੋਰ ਵੀ ਚੌਕਸ ਹੋ ਗਈਆਂ ਹਨ। ਸਾਈਬਰ ਸੈੱਲ ਅਤੇ ਪੁਲਿਸ ਟੀਮਾਂ ਤਕਨੀਕੀ ਜਾਂਚ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਈਮੇਲ ਕਿਹੜੇ ਆਈਪੀ ਐਡਰੈੱਸ ਤੋਂ ਭੇਜੇ ਗਏ ਅਤੇ ਇਸ ਪਿੱਛੇ ਕਿਨ੍ਹਾਂ ਲੋਕਾਂ ਦਾ ਹੱਥ ਹੈ।

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਆਪਣੇ ਬਹੁ-ਚਰਚਿਤ ‘ਔਰਾ ਇੰਡੀਆ ਟੂਰ 2026’ (Aura India Tour 2026) ਦਾ ਆਗਾਜ਼ ਕੀਤਾ ਹੈ। ਇਸ ਟੂਰ ਦੀ ਸ਼ੁਰੂਆਤ 30 ਅਕਤੂਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿਖੇ ਇੱਕ ਵਿਸ਼ਾਲ ਲਾਈਵ ਸ਼ੋਅ ਨਾਲ ਹੋਈ ਸੀ। ਦਿੱਲੀ ਤੋਂ ਬਾਅਦ ਉਨ੍ਹਾਂ ਦਾ ਅਗਲਾ ਵੱਡਾ ਕੌਂਸਰਟ ਇੰਦੌਰ ਵਿੱਚ ਹੋਣਾ ਨਿਰਧਾਰਤ ਹੈ, ਪਰ ਇਸ ਤੋਂ ਪਹਿਲਾਂ ਆਈਆਂ ਇਨ੍ਹਾਂ ਧਮਕੀਆਂ ਕਾਰਨ ਪ੍ਰਬੰਧਕਾਂ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧ ਗਈਆਂ ਹਨ।

Loading...
Unable to load recommendations.
Follow Us
Related Stories
ਦਿੱਲੀ ਕੰਸਰਟ ਤੋਂ ਬਾਅਦ ਰਿਸ਼ੀਕੇਸ਼ ਪਹੁੰਚੇ ਦਿਲਜੀਤ ਦੋਸਾਂਝ, ਮਾਂ ਗੰਗਾ ਦਾ ਆਸ਼ੀਰਵਾਦ ਲੈ ਕੇ ਇਕਾਂਤ ‘ਚ ਬਿਤਾਏ 15 ਮਿੰਟ
ਦਿੱਲੀ Concert ‘ਚ ਦਿਲਜੀਤ ਦਾ CJP ਨੂੰ ਜਵਾਬ, ਬੋਲੇ- ਪੰਜਾਬੀਆਂ ਨੂੰ ਲੜਨਾ ਨਾ ਸਿਖਾਓ
ਦਿਲਜੀਤ ਦੋਸਾਂਝ ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ‘ਪਟਿਆਲਾ ਪੈੱਗ’ ਸਮੇਤ ਨਸ਼ੇ ਵਾਲੇ ਗੀਤਾਂ ‘ਤੇ ਰੋਕ ਲਗਾਉਣ ਦੀ ਮੰਗ
ਟਾਈਗਰ ਸ਼ਰਾਫ਼ ‘ਤੇ ਹਮਲੇ ਤੋਂ ਪਹਿਲਾਂ ਗੈਂਗ ਦੇ ਨਿਸ਼ਾਨੇ ‘ਤੇ ਸਨ ਆਮਿਰ ਖ਼ਾਨ, ਪਹੁੰਚ ਤੋਂ ਬਾਹਰ ਹੋਣ ਕਾਰਨ ਬਦਲਿਆ ਟਾਰਗੇਟ
ਸਿਕੰਦਰ ਕਾਹਲੋਂ ਤੇ ਸਨੀ ਮਾਲਟਨ ਦੀ ਦੁਸ਼ਮਣੀ ਵਿਚਾਲੇ ਆਏ ਬਲਕੌਰ ਸਿੰਘ, ਕਿਹਾ- ਸਿੱਧੂ ਮੂਸੇਵਾਲਾ ਦੇ ਨਾਂ ਅਤੇ ਸਟੇਜ ਨੂੰ ਵਿਵਾਦਾਂ ਤੋਂ ਦੂਰ ਰੱਖੋ