‘ਬਾਰਡਰ 2’ ਤੋਂ ਦਿਲਜੀਤ ਦੋਸਾਂਝ ਦਾ ਪਹਿਲਾ ਲੁੱਕ ਆਇਆ ਸਾਹਮਣੇ, ਭੜਕੀ ਕਰਨੀ ਸੈਨਾ, ਕਿਹਾ- ਫਿਲਮ ਰਿਲੀਜ਼ ਕਰਨ ਤੋਂ ਬਚੋ…
Diljit Dosanjh Border 2: ਰਾਜਸਥਾਨ ਫਿਲਮ ਐਸੋਸੀਏਸ਼ਨ ਅਤੇ ਕਰਨੀ ਸੈਨਾ ਨੇ "ਬਾਰਡਰ 2" ਵਿੱਚ ਦਿਲਜੀਤ ਦੋਸਾਂਝ ਦੀ ਮੌਜੂਦਗੀ 'ਤੇ ਇਤਰਾਜ਼ ਜਤਾਇਆ ਹੈ। ਕਰਨੀ ਸੈਨਾ ਨੇ ਰਾਜਸਥਾਨ ਫਿਲਮ Distributors ਨੂੰ ਵੀ ਅਪੀਲ ਕੀਤੀ ਹੈ। ਜਿਨ੍ਹਾਂ 'ਤੇ ਦੇਸ਼- ਵਿਰੋਧੀ ਰੁਖ਼ ਅਪਣਾਉਣ ਦਾ ਇਲਜ਼ਾਮ ਹੈ।
(Photo Credit: Diljit Dosanjh Instagram)
Diljit Dosanjh Border 2 Role: ਦਿਲਜੀਤ ਦੋਸਾਂਝ “ਬਾਰਡਰ 2” ਵਿੱਚ ਸੰਨੀ ਦਿਓਲ, ਵਰੁਣ ਧਵਨ ਅਤੇ ਅਹਾਨ ਸ਼ੈੱਟੀ ਦੇ ਨਾਲ ਨਜ਼ਰ ਆਉਣਗੇ। ਫਿਲਮ ਤੋਂ ਉਸ ਦਾ ਪਹਿਲਾ ਲੁੱਕ ਹਾਲ ਹੀ ਵਿੱਚ ਸਾਹਮਣੇ ਆਇਆ ਹੈ। ਉਹ ਤਸਵੀਰ ਵਿੱਚ ਇੱਕ ਭਾਰਤੀ ਹਵਾਈ ਸੈਨਾ ਦੇ ਲੜਾਕੂ ਪਾਇਲਟ ਦੀ ਭੂਮਿਕਾ ਨਿਭਾ ਰਹੇ ਹਨ। ਪਹਿਲੇ ਲੁੱਕ ਪੋਸਟਰ ਦੇ ਰਿਲੀਜ਼ ਹੋਣ ਤੋਂ ਬਾਅਦ, ਰਾਜਸਥਾਨ ਕਰਨੀ ਸੈਨਾ ਅਤੇ ਰਾਜਸਥਾਨ ਫਿਲਮ ਐਸੋਸੀਏਸ਼ਨ “ਬਾਰਡਰ 2” ਵਿੱਚ ਦਿਲਜੀਤ ਦੀ ਕਾਸਟਿੰਗ ਦਾ ਵਿਰੋਧ ਕਰ ਰਹੇ ਹਨ।
ਰਾਜਸਥਾਨ ਫਿਲਮ ਐਸੋਸੀਏਸ਼ਨ ਅਤੇ ਕਰਨੀ ਸੈਨਾ ਨੇ ਕਿਹਾ, “ਅਸੀਂ ‘ਬਾਰਡਰ 2’ ਵਿੱਚ ਅਦਾਕਾਰ ਦਿਲਜੀਤ ਦੋਸਾਂਝ ਨੂੰ ਸ਼ਾਮਲ ਕਰਨ ‘ਤੇ ਸਖ਼ਤ ਇਤਰਾਜ਼ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਇਹ ਕਾਸਟਿੰਗ ਰਾਸ਼ਟਰੀ ਭਾਵਨਾ ਦੇ ਖਿਲਾਫ ਹੈ ਅਤੇ ਸੰਭਾਵਤ ਤੌਰ ‘ਤੇ ਸ਼ਹੀਦਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਂਦੀ ਹੈ। ਅਸੀਂ ਫਿਲਮ ਦੇ ਨਿਰਮਾਤਾਵਾਂ ਅਤੇ ਨਿਰਦੇਸ਼ਕ ਨੂੰ ਵੀ ਜਨਤਕ ਭਾਵਨਾਵਾਂ ਦੇ ਸਤਿਕਾਰ ਵਿੱਚ ਇਸ ਮਾਮਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦੇ ਹਾਂ।”
ਫਿਲਮ Distributors ਨੂੰ ਇਹ ਗੱਲ ਕਹਿ
ਰਾਜਸਥਾਨ ਕਰਨੀ ਸੈਨਾ ਨੇ ਇਹ ਵੀ ਕਿਹਾ ਕਿ ਉਹ ਰਾਜਸਥਾਨ ਦੇ ਫਿਲਮ Distributors ਨੂੰ ਬੇਨਤੀ ਕਰਦੇ ਹਨ ਕਿ ਉਹ ਅਜਿਹੀਆਂ ਫਿਲਮਾਂ ਰਿਲੀਜ਼ ਕਰਨ ਤੋਂ ਗੁਰੇਜ਼ ਕਰਨ ਜਿਨ੍ਹਾਂ ਵਿੱਚ ਜਨਤਾ ਦੁਆਰਾ ਦੇਸ਼ ਵਿਰੋਧੀ ਰੁਖ਼ ਰੱਖਣ ਜਾਂ ਵਿਵਾਦਪੂਰਨ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਗਏ ਕਲਾਕਾਰਾਂ ਨੂੰ ਦਿਖਾਇਆ ਗਿਆ ਹੋਵੇ। ਕਰਨੀ ਸੈਨਾ ਨੇ ਕਿਹਾ, “ਸਾਡੀ ਸਥਿਤੀ ਸਪੱਸ਼ਟ ਹੈ। ਜੋ ਕੋਈ ਵੀ ਰਾਸ਼ਟਰੀ ਹਿੱਤ ਵਿੱਚ ਨਹੀਂ ਹੈ, ਉਹ ਕਿਸੇ ਵੀ ਸਨਮਾਨ ਦੇ ਯੋਗ ਨਹੀਂ ਹੋ ਸਕਦਾ। ਇਹ ਵਿਰੋਧ ਸ਼ਹੀਦਾਂ, ਰਾਸ਼ਟਰੀ ਏਕਤਾ ਅਤੇ ਜਨਤਕ ਭਾਵਨਾਵਾਂ ਦੇ ਸਨਮਾਨ ਵਿੱਚ ਦਰਜ ਕੀਤਾ ਜਾ ਰਿਹਾ ਹੈ।”
ਕਦੋਂ ਰਿਲੀਜ਼ ਹੋਵੇਗੀ ਬਾਰਡਰ 2?
“ਬਾਰਡਰ 2” 23 ਜਨਵਰੀ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਅਨੁਰਾਗ ਸਿੰਘ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਜੇਪੀ ਦੱਤਾ, ਨਿਧੀ ਦੱਤਾ, ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਇਸ ਦਾ ਨਿਰਮਾਣ ਕਰ ਰਹੇ ਹਨ। ਪਹਿਲਾ ਪਾਰਟ 1997 ਵਿੱਚ ਰਿਲੀਜ਼ ਹੋਇਆ ਸੀ ਅਤੇ ਬਾਕਸ ਆਫਿਸ ‘ਤੇ ਇੱਕ ਬਲਾਕਬਸਟਰ ਸੀ। ਹੁਣ, ਇਹ ਦੇਖਣਾ ਬਾਕੀ ਹੈ ਕਿ ਲਗਭਗ 29 ਸਾਲਾਂ ਬਾਅਦ ਰਿਲੀਜ਼ ਹੋਣ ਵਾਲੀ “ਬਾਰਡਰ 2” ਕਿਵੇਂ ਕਮਾਲ ਕਰਦੀ ਹੈ।
