Diljit Dosanjh Apologized: ਜੈਪੁਰ ਚ ਦਿਲਜੀਤ ਨੇ ਮੰਗੀ ਮੁਆਫੀ, ਜਾਣੋਂ ਕੀ ਹੈ ਕਾਰਨ ?

Updated On: 

04 Nov 2024 13:53 PM

ਜਦੋਂ ਦਿਲਜੀਤ ਸਟੇਜ 'ਤੇ ਪਹੁੰਚੇ ਤਾਂ ਪ੍ਰਸ਼ੰਸਕਾਂ ਦੇ ਹੱਥਾਂ 'ਚ 'ਮੈਂ ਹੂੰ ਪੰਜਾਬ' ਦੇ ਪੋਸਟਰ ਸਨ। ਇਹ ਦੇਖ ਕੇ ਉਹਨਾਂ ਨੇ ਕਿਹਾ - ਇੱਥੋ ਜਦੋਂ ਵੀ ਲੋਕ ਕਿਤੇ ਬਾਹਰ ਜਾਂਦੇ ਹਨ ਤਾਂ 'ਖਮਾ ਘਣੀ' ਕਹਿੰਦੇ ਹਨ ਅਤੇ ਮਾਣ ਕਰਦੇ ਹਨ ਕਿ ਉਹ ਜੈਪੁਰ ਦੇ ਰਹਿਣ ਵਾਲੇ ਹਨ। ਪਰ ਜਦੋਂ ਮੈਂ 'ਮੈਂ ਪੰਜਾਬ ਹਾਂ' ਕਹਿੰਦਾ ਹਾਂ ਤਾਂ ਕੁਝ ਲੋਕਾਂ ਨੂੰ ਸਮੱਸਿਆ ਹੁੰਦੀ ਹੈ।

Diljit Dosanjh Apologized: ਜੈਪੁਰ ਚ ਦਿਲਜੀਤ ਨੇ ਮੰਗੀ ਮੁਆਫੀ, ਜਾਣੋਂ ਕੀ ਹੈ ਕਾਰਨ ?

ਜੈਪੁਰ ‘ਚ ਦਿਲਜੀਤ ਨੇ ਮੰਗੀ ਮੁਆਫੀ, ਜਾਣੋਂ ਕੀ ਹੈ ਕਾਰਨ ? (Pic Credit: X/diljitdosanjh)

Follow Us On

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਐਤਵਾਰ ਨੂੰ ਜੈਪੁਰ ਵਿੱਚ ਆਪਣੇ ਸਰੋਤਿਆਂ ਲਈ ਇੱਕ ਸ਼ਾਨਦਾਰ ਸੰਗੀਤ ਸਮਾਰੋਹ ਕੀਤਾ। ਦਿਲਜੀਤ ਜਿਵੇਂ ਹੀ ਸਟੇਜ ‘ਤੇ ਆਅਏ ਤਾਂ ਪ੍ਰਸ਼ੰਸਕਾਂ ਦੀ ਭੀੜ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਆਪਣੇ ਮਸ਼ਹੂਰ ਗੀਤ ”ਗਬਰੂ” ਨਾਲ ਸ਼ੋਅ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਹ ਕਹਿ ਕੇ ਸਪੱਸ਼ਟ ਕੀਤਾ ਕਿ ਮੈਂ ਪੰਜਾਬ ਹਾਂ। ਇੰਨਾ ਹੀ ਨਹੀਂ ਉਨ੍ਹਾਂ ਨੇ ਰਾਜਸਥਾਨੀ ਸੱਭਿਆਚਾਰ ਦੀ ਤਾਰੀਫ ਵੀ ਕੀਤੀ।

ਜਦੋਂ ਦਿਲਜੀਤ ਸਟੇਜ ‘ਤੇ ਪਹੁੰਚੇ ਤਾਂ ਪ੍ਰਸ਼ੰਸਕਾਂ ਦੇ ਹੱਥਾਂ ‘ਚ ‘ਮੈਂ ਹੂੰ ਪੰਜਾਬ’ ਦੇ ਪੋਸਟਰ ਸਨ। ਇਹ ਦੇਖ ਕੇ ਉਹਨਾਂ ਨੇ ਕਿਹਾ – ਇੱਥੋ ਜਦੋਂ ਵੀ ਲੋਕ ਕਿਤੇ ਬਾਹਰ ਜਾਂਦੇ ਹਨ ਤਾਂ ‘ਖਮਾ ਘਣੀ’ ਕਹਿੰਦੇ ਹਨ ਅਤੇ ਮਾਣ ਕਰਦੇ ਹਨ ਕਿ ਉਹ ਜੈਪੁਰ ਦੇ ਰਹਿਣ ਵਾਲੇ ਹਨ। ਪਰ ਜਦੋਂ ਮੈਂ ‘ਮੈਂ ਪੰਜਾਬ ਹਾਂ’ ਕਹਿੰਦਾ ਹਾਂ ਤਾਂ ਕੁਝ ਲੋਕਾਂ ਨੂੰ ਸਮੱਸਿਆ ਹੁੰਦੀ ਹੈ।

ਰਾਜਸਥਾਨ ਦੀ ਕਲਾ ਦੀ ਤਾਰੀਫ਼ ਕਰਦਿਆਂ ਦਿਲਜੀਤ ਨੇ ਕਿਹਾ ਕਿ ਇੱਥੋਂ ਦੀ ਲੋਕ ਕਲਾ ਵਿਲੱਖਣ ਹੈ। ਉਹਨਾਂ ਨੇ ਕਿਹਾ, “ਮੈਂ ਆਪਣੇ ਆਪ ਨੂੰ ਬਹੁਤ ਵਧੀਆ ਗਾਇਕ ਨਹੀਂ ਮੰਨਦਾ, ਪਰ ਇੱਥੋਂ ਦੇ ਕਲਾਕਾਰ ਬਹੁਤ ਹੁਨਰਮੰਦ ਹਨ। ਮੇਰੀ ਕਲਾ ਉਨ੍ਹਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਮੈਂ ਰਾਜਸਥਾਨ ਦੇ ਸੰਗੀਤ ਅਤੇ ਕਲਾ ਨੂੰ ਜਿਉਂਦਾ ਰੱਖਣ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ।

ਰਾਜਸਥਾਨੀ ਸੱਭਿਆਚਾਰ ਦੀ ਕੀਤੀ ਤਾਰੀਫ਼

ਦਿਲਜੀਤ ਨੇ ਰਾਜਸਥਾਨ ਦੇ ਮਾਰਵਾੜੀ ਭਾਈਚਾਰੇ ਦੇ ਨੌਜਵਾਨ ਨੂੰ ਸਟੇਜ ‘ਤੇ ਬੁਲਾਇਆ ਅਤੇ ਉਹਨਾਂ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਮਾਰਵਾੜੀ ਭਾਈਚਾਰੇ ਦੀ ਪੱਗੜੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਖੂਬਸੂਰਤੀ ਹੈ। ਕੁਝ ਕਿਲੋਮੀਟਰ ਬਾਅਦ ਸੱਭਿਆਚਾਰ ਬਦਲ ਜਾਂਦਾ ਹੈ। ਭੋਜਨ, ਰਹਿਣ-ਸਹਿਣ ਅਤੇ ਕੱਪੜੇ ਵੀ ਬਦਲ ਗਏ ਹਨ ਅਤੇ ਅਸੀਂ ਸਾਰੇ ਇਸਦਾ ਸਤਿਕਾਰ ਕਰਦੇ ਹਾਂ।

ਟਿਕਟਾਂ ਦੀ ਧੋਖਾਧੜੀ ‘ਤੇ ਵੀ ਦਿੱਤਾ ਸਪੱਸ਼ਟੀਕਰਨ

ਕੰਸਰਟ ਦੌਰਾਨ ਦਿਲਜੀਤ ਨੇ ਟਿਕਟਾਂ ਦੀ ਖਰੀਦ ‘ਚ ਹੋਈ ਧੋਖਾਧੜੀ ਲਈ ਮੁਆਫੀ ਵੀ ਮੰਗੀ। ਉਨ੍ਹਾਂ ਕਿਹਾ- ਟਿਕਟਾਂ ਨੂੰ ਲੈ ਕੇ ਜੇਕਰ ਕਿਸੇ ਨਾਲ ਧੋਖਾ ਹੋਇਆ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਸਾਡਾ ਇਸ ਨਾਲ ਕੋਈ ਸਬੰਧ ਨਹੀਂ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਟਿਕਟਾਂ ਇੰਨੀ ਤੇਜ਼ੀ ਨਾਲ ਵਿਕ ਗਈਆਂ ਕਿ ਉਨ੍ਹਾਂ ਨੂੰ ਅਹਿਸਾਸ ਵੀ ਨਹੀਂ ਹੋਇਆ।

ਦਿੱਲੀ ‘ਚ ਪੰਜਾਬੀ ਨੂੰ ਪ੍ਰਮੋਟ ਕਰਦੇ ਦਿਖੇ ਸਨ ਦਿਲਜੀਤ

ਦਿਲ-ਲੁਮੀਨੇਟੀ ਟੂਰ ਦੌਰਾਨ ਦਿਲਜੀਤ ਲਗਾਤਾਰ ਪੰਜਾਬ ਅਤੇ ਪੰਜਾਬੀ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। ਦਿਲਜੀਤ ਨੇ ਹਾਲ ਹੀ ਵਿੱਚ ਆਪਣੇ ਦਿੱਲੀ ਦੌਰੇ ਦੌਰਾਨ ਕਿਹਾ ਸੀ – “ਜਦੋਂ ਮੇਰਾ ਜਨਮ ਹੋਇਆ ਸੀ, ਮੇਰੀ ਮਾਂ ਪੰਜਾਬੀ ਬੋਲਦੀ ਸੀ। ਮੈਂ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਸਿੱਖਿਆ ਸੀ। ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਹਨ, ਅਤੇ ਮੈਂ ਉਨ੍ਹਾਂ ਸਾਰਿਆਂ ਦਾ ਸਨਮਾਨ ਕਰਦਾ ਹਾਂ।”

Exit mobile version