Dil Malanga: ਨਿਮਰਤ ਖਹਿਰਾ ਤੇ ਅਰਮਾਨ ਮਲਿਕ ਦਾ ਦਿਲ ਮਲੰਗਾ ਗੀਤ ਸੁਣ ਖ਼ੁਸ਼ ਹੋਏ ਪ੍ਰਸ਼ੰਸਕ, ਬਾਲੀਵੁੱਡ ਗਾਇਕ ਨੇ ਗਾਇਆ ਗਾਣਾ

tv9-punjabi
Published: 

20 May 2023 13:22 PM

ਨਿਮਰਤ ਖਹਿਰਾ ਵੱਲੋਂ ਬਾਲੀਵੁੱਡ ਗਾਇਕ ਅਰਮਾਨ ਮਲਿਕ ਨਾਲ ਗਾਇਆ ਗੀਤ ਦਿਲ ਮਲੰਗਾਂ ਕਾਫੀ ਚਰਚਾ ਵਿੱਚ ਹੈ। ਜੋ ਕਿ ਬੇਹੱਦ ਹੀ ਰੋਮਾਂਟਿਕ ਸੌਂਗ ਹੈ।

Dil Malanga: ਨਿਮਰਤ ਖਹਿਰਾ ਤੇ ਅਰਮਾਨ ਮਲਿਕ ਦਾ ਦਿਲ ਮਲੰਗਾ ਗੀਤ ਸੁਣ ਖ਼ੁਸ਼ ਹੋਏ ਪ੍ਰਸ਼ੰਸਕ,  ਬਾਲੀਵੁੱਡ ਗਾਇਕ ਨੇ ਗਾਇਆ ਗਾਣਾ
Follow Us On

Nimrat Khaira and Armaan Malik: ਪੰਜਾਬੀ ਗਾਇਕ ਨਿਮਰਤ ਖਹਿਰਾ ਹਮੇਸ਼ਾ ਆਪਣੇ ਕੰਮ ਨੂੰ ਸੁਰਖੀਆਂ ਵਿੱਚ ਰਹਿੰਦੀ ਹੈ। ਭਾਵੇਂ ਉਸ ਦੇ ਗੀਤ ਹੋਣ ਜਾਂ ਫਿਰ ਫ਼ਿਲਮਾਂ। ਇਸ ਵਾਰ ਵੀ ਨਿਮਰਤ ਖਹਿਰਾ ਨੇ ਕੁਝ ਅਜਿਹਾ ਹੀ ਕੀਤਾ ਹੈ। ਦਰਅਸਲ, ਨਿਮਰਤ ਖਹਿਰਾ ਦੀ ਦਿਲਜੀਤ ਦੋਸਾਂਝ (Diljit Dosanjh) ਨਾਲ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਜੋੜੀਦਰਸ਼ਕਾਂ ਦਾ ਮਨ ਮੋਹ ਰਹੀ ਹੈ, ਦੂਜੀ ਵਜ੍ਹਾ ਨਿਮਰਤ ਖਹਿਰਾ ਵੱਲੋਂ ਬਾਲੀਵੁੱਡ ਗਾਇਕ ਅਰਮਾਨ ਮਲਿਕ ਨਾਲ ਗਾਇਆ ਗੀਤ ਦਿਲ ਮਲੰਗਾਂ ਹੈ।

ਦੋਵਾਂ ਕਲਾਕਾਰਾਂ ਨੇ ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਜੋ ਕਿ ਬੇਹੱਦ ਹੀ ਰੋਮਾਂਟਿਕ ਸੌਂਗ ਹੈ। ਜਿਸ ਨੂੰ ਪੰਜਾਬੀ ਤੇ ਹਿੰਦੀ ਭਾਸ਼ਾਵਾਂ ‘ਚ ਮਿਕਸ ਗਾਇਆ ਗਿਆ ਹੈ।

Dil Malanga | Armaan Malik x Nimrat Khaira | McDonald's i'm lovin' it LIVE with MTV

ਕੌਣ ਹੈ ਅਰਮਾਨ ਮਲਿਕ

ਬਾਲੀਵੁੱਡ ਗਾਇਕ ਅਰਮਾਨ ਮਲਿਕ ਵੱਲੋਂ “ਬੋਲ ਦੋ ਨਾ ਜ਼ਰਾ ਦਿਲ ਮੇਂ ਜੋ ਹੈ ਛੀਪਾ…” ਅਤੇ “ਹੁਆ ਹੈ ਆਜ ਪਹਿਲੀ ਬਾਰ…” ਵਰਗੇ ਮਸ਼ਹੂਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਗਈ ਹੈ। ਅਰਮਾਨ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਨੂੰ ਸੁਣ ਬੇਹੱਦ ਉਤਸ਼ਾਹਿਤ ਹੁੰਦੇ ਹਨ। ਇਸ ਤੋਂ ਇਲਾਵਾ ਅਰਮਾਨ ਮਲਿਕ ਵੱਲੋਂ ਹੋਰ ਵੀ ਕਈ ਸੁਪਰਹਿੱਟ ਗੀਤ ਗਾਏ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ।

ਪੰਜਾਬੀ ਗਾਇਕਾ ਨਿਮਰਤ ਖਹਿਰਾ ਦੀ ਗੱਲ ਕਰਿਏ ਤਾਂ ਉਹ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦਾ ਵੀ ਲੋਹਾ ਮਨਵਾ ਚੁੱਕੀ ਹੈ। ਉਨ੍ਹਾਂ ਦੀ ਗਾਇਕੀ ਹੀ ਨਹੀਂ ਸਗੋਂ ਅਦਾਕਾਰੀ ਰਾਹੀਂ ਦੁਨੀਆਂ ਭਰ ਵਿੱਚ ਵਾਹੋ ਵਾਹੀ ਖੱਟੀ ਏ।

ਨਿਮਰਤ ਖਹਿਰਾ (Nimrat Khaira) ਪੰਜਾਬੀ ਇੰਡਸਟਰੀ ਦੀ ਸਭ ਤੋਂ ਸੁਰੀਲੀ ਤੇ ਖੂਬਸੂਰਤ ਗਾਇਕਾ ਅਤੇ ਅਦਾਕਾਰਾ ਹੈ। ਜੇਕਰ ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਜੋੜੀ’ ‘ਚ ਨਿਮਰਤ ਦੀ ਦਿਲਜੀਤ ਨਾਲ ਲਵ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਦੀ ਜੋੜੀ ਨੇ ਦੁਨੀਆਂ ਭਰ ਵਿੱਚ ਬੱਲੇ-ਬੱਲੇ ਕਰਵਾ ਰੱਖੀ ਹੈ। ਖਾਸ ਗੱਲ ਇਹ ਹੈ ਕਿ ਇਹ ਫਿਲਮ ਦੁਨੀਆਂ ਭਰ ਵਿੱਚ ਵਧੀਆ ਕਮਾਈ ਕਰ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ