ਕ੍ਰਿਕਟਰ ਹਰਭਜਨ ਸਿੰਘ ਪਰਿਵਾਰ ਸਮੇਤ ਪਹੁੰਚੇ ਦਰਬਾਰ ਸਾਹਿਬ, ਗੀਤਾ ਬਸਰਾ ਦੀ ਫ਼ਿਲਮ ਮਿਹਰ ਲਈ ਕੀਤੀ ਅਰਦਾਸ

Updated On: 

19 Aug 2025 19:45 PM IST

ਗੀਤਾ ਬਸਰਾ ਤੇ ਰਾਜ ਕੁੰਦਰਾ ਦੀ ਆਉਣ ਵਾਲੀ ਫ਼ਿਲਮ ਮਿਹਰ ਦੇ ਸੰਬੰਧ ਵਿੱਚ ਹਰਭਜਨ ਨੇ ਕਿਹਾ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਲਈ ਇੱਕ ਸੋਹਣਾ ਤੋਹਫ਼ਾ ਹੈ। ਉਹਨਾਂ ਉਮੀਦ ਜਤਾਈ ਕਿ ਵਾਹਿਗੁਰੂ ਦੀ ਮਿਹਰ ਨਾਲ ਇਹ ਫ਼ਿਲਮ ਹਿੱਟ ਹੋਵੇਗੀ ਅਤੇ ਪੰਜਾਬੀ ਲੋਕਾਂ ਨੂੰ ਬਹੁਤ ਪਸੰਦ ਆਵੇਗੀ।

ਕ੍ਰਿਕਟਰ ਹਰਭਜਨ ਸਿੰਘ ਪਰਿਵਾਰ ਸਮੇਤ ਪਹੁੰਚੇ ਦਰਬਾਰ ਸਾਹਿਬ, ਗੀਤਾ ਬਸਰਾ ਦੀ ਫ਼ਿਲਮ ਮਿਹਰ ਲਈ ਕੀਤੀ ਅਰਦਾਸ
Follow Us On

ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਆਪਣੀ ਪਤਨੀ ਅਤੇ ਅਭਿਨੇਤਰੀ ਗੀਤਾ ਬਸਰਾ ਤੇ ਫ਼ਿਲਮ ਨਿਰਦੇਸ਼ਕ ਰਾਜ ਕੁੰਦਰਾ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।

ਗੀਤਾ ਬਸਰਾ ਤੇ ਰਾਜ ਕੁੰਦਰਾ ਦੀ ਆਉਣ ਵਾਲੀ ਫ਼ਿਲਮ ਮਿਹਰ ਦੇ ਸੰਬੰਧ ਵਿੱਚ ਹਰਭਜਨ ਨੇ ਕਿਹਾ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਲਈ ਇੱਕ ਸੋਹਣਾ ਤੋਹਫ਼ਾ ਹੈ। ਉਹਨਾਂ ਉਮੀਦ ਜਤਾਈ ਕਿ ਵਾਹਿਗੁਰੂ ਦੀ ਮਿਹਰ ਨਾਲ ਇਹ ਫ਼ਿਲਮ ਹਿੱਟ ਹੋਵੇਗੀ ਤੇ ਪੰਜਾਬੀ ਲੋਕਾਂ ਨੂੰ ਬਹੁਤ ਪਸੰਦ ਆਵੇਗੀ। ਹਰਭਜਨ ਨੇ ਕਿਹਾ, “ਇਸ ਫ਼ਿਲਮ ਦੀ ਕਹਾਣੀ ਸਿਰਫ਼ ਮਨੋਰੰਜਨ ਹੀ ਨਹੀਂ ਕਰੇਗੀ, ਸਗੋਂ ਲੋਕਾਂ ਨੂੰ ਪ੍ਰੇਰਿਤ ਵੀ ਕਰੇਗੀ।”

ਕ੍ਰਿਕਟ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦਿਆਂ ਹਰਭਜਨ ਸਿੰਘ ਨੇ ਪਾਕਿਸਤਾਨ ਨਾਲ ਮੈਚ ਖੇਡਣ ਦੇ ਮਸਲੇ ‘ਤੇ ਆਪਣੀ ਰਾਏ ਰੱਖੀ। ਉਹਨਾਂ ਕਿਹਾ ਕਿ ਉਹਨਾਂ ਦਾ ਨਿੱਜੀ ਫੈਸਲਾ ਇਹ ਸੀ ਕਿ ਹਾਲਾਤ ਠੀਕ ਨਾ ਹੋਣ ਤੱਕ ਪਾਕਿਸਤਾਨ ਨਾਲ ਖੇਡਣਾ ਠੀਕ ਨਹੀਂ। ਉਹਨਾਂ ਸਪਸ਼ਟ ਕੀਤਾ ਕਿ ਇਹ ਉਹਨਾਂ ਦੀ ਨਿੱਜੀ ਸੋਚ ਹੈ, ਪਰ ਆਖ਼ਰੀ ਫੈਸਲਾ ਬੀਸੀਸੀਆਈ ਅਤੇ ਸਰਕਾਰ ਦਾ ਹੁੰਦਾ ਹੈ।

ਭੱਜੀ ਨੇ ਕਿਹਾ, “ਇੱਕ ਪਾਸੇ ਸਾਡੇ ਜਵਾਨ ਸਰਹੱਦ ‘ਤੇ ਸ਼ਹਾਦਤਾਂ ਦੇ ਰਹੇ ਹਨ ਅਤੇ ਦੂਜੇ ਪਾਸੇ ਅਸੀਂ ਖੇਡਾਂ ਰਾਹੀਂ ਪਾਕਿਸਤਾਨ ਨਾਲ ਰਿਸ਼ਤੇ ਬਣਾ ਲਈਏ, ਇਹ ਸਹੀ ਨਹੀਂ। ਜਦ ਤੱਕ ਹਾਲਾਤ ਨਾਰਮਲ ਨਹੀਂ ਹੁੰਦੇ, ਮੈਨੂੰ ਨਹੀਂ ਲੱਗਦਾ ਕਿ ਇਹ ਠੀਕ ਹੈ।”

ਹਰਿਮੰਦਰ ਸਾਹਿਬ ਦੀ ਯਾਤਰਾ ਦੌਰਾਨ ਹਰਭਜਨ ਸਿੰਘ ਨੇ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਮਾਨਦੇ ਹਨ ਜੋ ਉਹਨਾਂ ਨੂੰ ਗੁਰੂਘਰ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ।ਇਸ ਮੌਕੇ ਪੇਂਟਿੰਗ ਆਰਟਿਸਟ ਜਗਜੋਤ ਸਿੰਘ ਰੂਬਲ ਵਲੋ ਕ੍ਰਿਕਟਰ ਹਰਭਜਨ ਸਿੰਘ ਅਤੇ ਉਹਨਾਂ ਦੀ ਪਤਨੀ ਗੀਤਾ ਬਸਰਾ ਦੀ ਫੋਟੋ ਵੀ ਭੇਂਟ ਕੀਤੀ ਗਈ