‘ਲੋੜ ਪਵੇ ਤਾਂ ਸਰਦਾਰ ਨਹੀਂ ਤਾਂ ਗੱਦਾਰ’… ਦਿਲਜੀਤ ਦੋਸਾਂਝ ਦੇ ਹੱਕ ਵਿੱਚ ਮੁੜ ਨਿੱਤਰੇ CM ਮਾਨ… ਸਪੈਸ਼ਲ ਇਜਲਾਸ ‘ਚ ਕੀਤਾ ‘Sardarji 3’ ਦਾ ਜ਼ਿਕਰ
CM Mann on Diljit Dosanjh: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਮੁੜ ਉਨ੍ਹਾਂ ਦੇ ਹਿੱਤ ਵਿੱਚ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਕੇਂਦਰ ਨੇ ਵਿਤਕਰਾ ਹੀ ਕੀਤਾ ਹੈ। ਜਦੋਂ ਕੰਮ ਹੋਵੇ ਤਾਂ ਸਰਦਾਰ ਨਹੀਂ ਤਾਂ ਗੱਦਾਰ। ਉਨ੍ਹਾਂ ਕਿਹਾ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ Normal ਸੀ।
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਜਿੱਥੇ ਜਲ ਸਰੋਤ ਮੰਤਰੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਤੋਂ ਕੇਂਦਰੀ ਸੁਰੱਖਿਆ ਨੂੰ ਹਟਾਉਣ ਦਾ ਮਤਾ ਵਿਧਾਨ ਸਭਾ ਦੀ ਪਟਲ ਤੇ ਰੱਖਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਈ ਮੁੱਦਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਇੱਕ ਪਾਸੇ ਜਿੱਥੇ ਸੀਐਮ ਮਾਨ ਨੇ ਪਾਣੀਆਂ ਦੇ ਮੁੱਦੇ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧੇ ਤਾਂ ਨਾਲ ਹੀ ਉਨ੍ਹਾਂ ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੌਸਾਂਝ ਦੀ ਵਿਵਾਦਿਤ ਫਿਲਮ ਸਰਦਾਰਜੀ-3 ਦੇ ਹੱਕ ਵਿੱਚ ਵੀ ਆਵਾਜ਼ ਬੁਲੰਦ ਕੀਤੀ।
ਸੀਐੱਮ ਮਾਨ ਨੇ ਕਿਹਾ ਜਦੋਂ ਕੰਮ ਹੋਵੇ ਤਾਂ ਸਰਦਾਰ ਨਹੀਂ ਤਾਂ ਗੱਦਾਰ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦਾ ਪੁੱਤਰ ਜਿਸ ਦੀ ਫਿਲਮ ਨੂੰ ਲੈ ਕੇ ਹੁਣ ਵਿਵਾਦ ਬਣਾਇਆ ਹੋਇਆ ਹੈ, ਉਹ ਫਿਲਮ ਤਾਂ ਪਹਿਲਗਾਮ ਹਮਲੇ ਤੋਂ ਪਹਿਲਾਂ ਹੀ ਬਣ ਚੁੱਕੀ ਸੀ। ਜੇਕਰ ਇਸ ਵਿੱਚ ਪਾਕਿਸਤਾਨੀ ਅਦਾਕਾਰਾਂ ਨੇ ਕੰਮ ਕੀਤਾ ਹੈ ਤਾਂ ਇਸਦਾ ਮਤਲਬ ਇਹ ਤਾਂ ਨਹੀਂ ਕੀ ਦਿਲਜੀਤ ਗੱਦਾਰ ਹੋ ਗਏ।
ਦਿਲਜੀਤ ਦੋਸਾਂਝ ਦੇ ਹੱਕ ਚ ਨਿੱਤਰ ਸੀਐਮ ਮਾਨ
ਦਿਲਜੀਤ ਦੀ ਫਿਲਮ ‘ਸਰਦਾਰ ਜੀ 3’ ਨੂੰ ਲੈ ਕੇ ਉਨ੍ਹਾਂ ‘ਤੇ ਗੱਦਾਰ ਹੋਣ ਦਾ ਆਰੋਪ ਲਗਾਇਆ ਜਾ ਰਿਹਾ ਹੈ। ਅੱਗੇ ਸੀਐੱਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਦਾ ਸ਼ੂਟ ਤਾਂ ਪਹਿਲਗਾਮ ਦੇ ਵਾਰਦਾਤ ਤੋਂ ਪਹਿਲਾਂ ਹੀ ਹੋ ਗਿਆ ਸੀ। ਪਾਕਿਸਤਾਨ ਦਾ ਕਲਚਰ ਸਾਡੇ ਪੰਜਾਬ ਨਾਲ ਕਾਫੀ ਮਿਲਦਾ ਹੈ। ਇਸ ਲਈ ਕਲਾਕਾਰਾਂ ਨਾਲ ਅਜਿਹਾ ਪੱਖਪਾਤ ਕਦੇ ਵੀ ਨਹੀਂ ਕਰਨਾ ਚਾਹੀਦਾ। ਪਰ ਜੋ ਦਿਲਜੀਤ ਨਾਲ ਹੋ ਰਿਹਾ ਹੈ ਉਹ ਬਹੁਤ ਗਲਤ ਹੈ।
ਦੱਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਹੋਏ ਹਨ। ਫਿਲਮ ਦੀ ਰਿਲੀਜ਼ ਤੋਂ ਬਾਅਦ ਵੀ ਸੰਕਟ ਦੇ ਬੱਦਲ ਨਹੀਂ ਹੱਟੇ। ਇਹ ਸਾਰਾ ਵਿਵਾਦ ਫਿਲਮ ਵਿੱਚ ਕੰਮ ਕਰ ਰਹੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਲੈ ਕੇ ਹੈ। ਬੀਤੀ 22 ਅਪ੍ਰੈਲ ਨੂੰ ਜਦੋਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਉਸਦੀ ਔਕਾਤ ਵਿਖਾਈ ਤਾਂ ਹਥਿਆਰਾਂ ਨਾਲ ਹਮਲੇ ਤੋਂ ਇਲਾਵਾ ਹੋਰ ਕਈ ਪਾਬੰਦੀਆਂ ਵੀ ਲਗਾ ਦਿੱਤੀਆਂ। ਇਨ੍ਹਾਂ ਵਿੱਚ ਦਿਲਜੀਤ ਦੀ ਇਹ ਫਿਲਮ ਵੀ ਸ਼ਾਮਲ ਸੀ, ਜੋ ਭਾਰਤ ਵਿੱਚ ਨਹੀਂ ਰਿਲੀਜ਼ ਹੋ ਸਕੀ।
ਇਹ ਵੀ ਪੜ੍ਹੋ- ਉੱਧਰ ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ਕੈਫੇ ਤੇ ਹੋਈ ਫਾਇਰਿੰਗ, ਇੱਧਰ, ਕਾਮੇਡੀਅਨ ਦੇ ਸ਼ੋਅ ਨੂੰ ਲੈ ਕੇ ਆਈ ਬੁਰੀ ਖ਼ਬਰ
ਦਿਲਜੀਤ ਅਤੇ ਉਨ੍ਹਾਂ ਦੀ ਟੀਮ ਦੇ ਚੁੱਕੀ ਹੈ ਸਪੱਸ਼ਟੀਕਰਨ
ਹਾਲਾਂਕਿ ਇਸ ਵਿਵਾਦ ਨੂੰ ਲੈ ਕੇ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਸਪੱਸ਼ਟੀਕਰਨ ਦੇ ਚੁੱਕੀ ਹੈ। ਦਿਲਜੀਤ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਸੀ ਕਿ ਜਦੋਂ ਫਿਲਮ ਸ਼ੂਟ ਕੀਤੀ ਸੀ, ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ Normal ਸੀ। ਉਨ੍ਹਾਂ ਕਿਹਾ ਕਿ ਵਿਵਾਦ ਤੋਂ ਬੱਚਣ ਲਈ ਹੀ ਪ੍ਰੋਡਿਊਸਰ ਇਸ ਲਈ ਇਸ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕਰ ਰਹੇ ਹਨ। ਫਿਲਮ 27 ਜੂਨ ਨੂੰ ਭਾਰਤ ਤੋਂ ਇਲਾਵਾ ਪਾਕਿਸਤਾਨ, ਯੁਏਈ, ਕੈਨੇਡਾ ਸਮੇਤ ਹੋਰ ਕਈ ਦੇਸ਼ਾਂ ਵਿੱਚ ਰਿਲੀਜ਼ ਕੀਤੀ ਗਈ।