CCL 2024: ‘ਪੰਜਾਬ ਦੇ ਸ਼ੇਰ’ ਟੀਮ ਨੇ Fans ਨਾਲ ਕੀਤੀ ਮੁਲਾਕਾਤ, ਗਿਫ਼ਟ ਕੀਤੇ VIP ਪਾਸ, ਸਿਲਸਿਲਾ ਅੱਗੇ ਵੀ ਰਹੇਗਾ ਜਾਰੀ

Updated On: 

07 Mar 2024 23:30 PM IST

ਪੰਜਾਬ ਦੇ ਸ਼ੇਰ ਚੰਡੀਗੜ੍ਹ ਵਿੱਚ ਪੁੱਜੇ ਦਾ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੱਦਾ ਦਿੱਤਾ ਕਿ ਉਹ ਮੈਚ ਦੌਰਾਨ ਟੀਮ ਦਾ ਉਤਸ਼ਾਹ ਵਧਾਉਣ। ਪੰਜਾਬ ਦੇ ਸ਼ੇਰ ਟੀਮ ਦੇ ਪ੍ਰਮੁੱਖ ਸਿਤਾਰਿਆਂ ਚੋਂ ਬੱਬਲ ਰਾਏ ਅਤੇ ਨਿੰਜਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਜਨਮਦਿਨ ਦਾ ਕੇਕ ਕੱਟਿਆ ਅਤੇ ਇਸ ਦੇ ਨਾਲ ਆਪਣੇ ਪ੍ਰਸ਼ੰਸਕਾਂ ਨਾਲ ਕਈ ਗਤੀਵਿਧੀਆਂ ਵਿੱਚ ਹਿੱਸਾ ਵੀ ਲਿਆ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਫੈਨਸ ਨੂੰ ਵੀਆਈਪੀ ਪਾਸ ਅਤੇ ਕਈ ਤੋਹਫ਼ੇ ਵੀ ਦਿੱਤੇ।

CCL 2024: ਪੰਜਾਬ ਦੇ ਸ਼ੇਰ ਟੀਮ ਨੇ Fans ਨਾਲ ਕੀਤੀ ਮੁਲਾਕਾਤ, ਗਿਫ਼ਟ ਕੀਤੇ VIP ਪਾਸ, ਸਿਲਸਿਲਾ ਅੱਗੇ ਵੀ ਰਹੇਗਾ ਜਾਰੀ

CCL 2024: ਪੰਜਾਬ ਦੇ ਸ਼ੇਰ ਟੀਮ ਦੇ ਖਿਡਾਰੀ ਬੱਬਲ ਰਾਏ ਅਥੇ ਨਿੰਜਾ

Follow Us On

ਸੇਲਿਬ੍ਰਿਟੀ ਕ੍ਰਿਕੇਟ ਲੀਗ 2024 (ਸੀਸੀਐਲ) ਦਾ ਜਾਦੂ ਟ੍ਰਾਈਸਿਟੀ ਚੰਡੀਗੜ੍ਹ ਦੇ ਨੌਜਵਾਨਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ ਅਤੇ ਇਸ ਸਿਲਸਿਲੇ ਵਿੱਚ ਪੰਜਾਬ ਦੇ ਸ਼ੇਰ ਟੀਮ ਨੇ ਆਪਣੇ ਪ੍ਰਸ਼ਸਕਾਂ ਨੂੰ ਕਈ ਪ੍ਰਮੋਸ਼ਨਲ ਗਤੀਵਿਧੀਆਂ ਨਾਲ ਜੋੜਿਆ ਹੈ। ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਸਟੇਡੀਅਮ ਵਿੱਚ 8 ਅਤੇ 9 ਮਾਰਚ ਨੂੰ ਹੋਣ ਵਾਲੇ ਆਗਾਮੀ ਤਿੰਨ ਮੈਚਾਂ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਕ੍ਰੇਜ਼ ਦੇਖਣ ਨੂੰ ਮਿਲਿਆ।

ਪੰਜਾਬ ਦੇ ਸ਼ੇਰ ਚੰਡੀਗੜ੍ਹ ਵਿੱਚ ਪੁੱਜੇ ਤਾਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੱਦਾ ਦਿੱਤਾ ਕਿ ਉਹ ਮੈਚ ਦੌਰਾਨ ਟੀਮ ਦਾ ਉਤਸ਼ਾਹ ਵਧਾਉਣ। ਪੰਜਾਬ ਦੇ ਸ਼ੇਰ ਟੀਮ ਦੇ ਪ੍ਰਮੁੱਖ ਸਿਤਾਰਿਆਂ ਚੋਂ ਬੱਬਲ ਰਾਏ ਅਤੇ ਨਿੰਜਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਕੇਕ ਕੱਟਿਆ ਅਤੇ ਇਸ ਦੇ ਨਾਲ ਆਪਣੇ ਪ੍ਰਸ਼ੰਸਕਾਂ ਨਾਲ ਕਈ ਗਤੀਵਿਧੀਆਂ ਵਿੱਚ ਹਿੱਸਾ ਵੀ ਲਿਆ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਫੈਨਸ ਨੂੰ ਵੀਆਈਪੀ ਪਾਸ ਅਤੇ ਕਈ ਤੋਹਫ਼ੇ ਵੀ ਦਿੱਤੇ।

ਟੀਮ ਨੇ ਏਲਾਂਟੇ ਮਾਲ, ਚੰਡੀਗੜ੍ਹ ਯੂਨੀਵਰਸਿਟੀ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਦੇਵ ਸਮਾਜ ਕਾਲਜ, ਸੀਪੀ ਮਾਲ ਅਤੇ ਨਾਲ ਲੱਗਦੇ ਬਾਜ਼ਾਰਾਂ ਦਾ ਦੌਰਾ ਕੀਤਾ। ਇਨ੍ਹਾਂ ਪ੍ਰਚਾਰਾਂ ਦੌਰਾਨ ਟੀਮ ਨੇ 3000 ਤੋਂ ਵੱਧ ਨੌਜਵਾਨਾਂ ਨੂੰ ਮੈਚ ਦੇਖਣ ਲਈ ਸੱਦਾ ਦਿੱਤਾ। ਟੀਮ ਦੇ ਸਿਤਾਰਿਆਂ ਨੇ ਸੈਲਫੀ ਵੀ ਖਿੱਚਵਾਈਆਂ ਅਤੇ ਉਨ੍ਹਾਂ ਨੂੰ 200 ਵੀਆਈਪੀ ਪਾਸ ਅਤੇ 80 ਗਿਫਟ ਹੈਂਪਰ ਗਿਫ਼ਟ ਕੀਤੇ।

ਪੰਜਾਬ ਦੇ ਸ਼ੇਰ ਦਾ ਬੰਗਾਲ ਟਾਈਗਰਜ਼ ਨਾਲ ਮੁਕਾਬਲਾ

ਪੰਜਾਬ ਦੇ ਸ਼ੇਰ ਟੀਮ ਹੁਣ 8 ਮਾਰਚ ਨੂੰ ਬੰਗਾਲ ਟਾਈਗਰਜ਼ ਨਾਲ ਭਿੜੇਗੀ ਅਤੇ ਇਸ ਤੋਂ ਪੰਜਾਬ ਦੀ ਟੀਮ ਦਾ ਬਾਅਦ 9 ਮਾਰਚ ਨੂੰ ਰਿਤੇਸ਼ ਦੇਸ਼ਮੁਖ ਦੀ ਅਗਵਾਈ ਵਾਲੀ ਮੁੰਬਈ ਹੀਰੋਜ਼ ਨਾਲ ਇੱਕ ਹੋਰ ਮੁਕਾਬਲਾ ਹੋਵੇਗਾ। ਇਸ ਮੈਚ ਵਿੱਚ ਸੋਹੇਲ ਖਾਨ, ਸੁਨੀਲ ਸ਼ੈਟੀ, ਜੇਨੇਲੀਆ ਦੇਸ਼ਮੁਖ ਵਰਗੇ ਮਸ਼ਹੂਰ ਕਲਾਕਾਰ ਵੀ ਦਿਖਾਈ ਦੇਣਗੇ। ਟੀਮ ਦੇ ਮਾਲਕ ਪੁਨੀਤ ਸਿੰਘ ਅਤੇ ਸਹਿ-ਮਾਲਕ ਨਵਰਾਜ ਹੰਸ ਨੇ ਕਿਹਾ ਕਿ ਮੈਚਾਂ ਤੋਂ ਪਹਿਲਾਂ ਪ੍ਰਚਾਰ ਗਤੀਵਿਧੀਆਂ ਦੀ ਇਹ ਲੜੀ ਜਾਰੀ ਰਹੇਗੀ ਜਿਸ ਵਿੱਚ ਪ੍ਰਸ਼ੰਸਕ ਆਪਣੇ ਮੁਫਤ ਵੀਆਈਪੀ ਪਾਸਾਂ ਅਤੇ ਗਿਫਟ ਹੈਂਪਰਾਂ ਹਾਸਲ ਕਰ ਸਕਦੇ ਹਨ। ਪ੍ਰਸ਼ੰਸਕ ਇਨ੍ਹਾਂ ਗਤੀਵਿਧੀਆਂ ਬਾਰੇ ਜਾਣਕਾਰੀ ਟੀਮ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਮੁਫਤ ਮੈਚ ਪਾਸ ਦੀ ਜਾਣਕਾਰੀ ਲੈ ਸਕਦੇ ਹਨ।

Related Stories
ਵਾਨਖੇੜੇ ਵਿਖੇ ਫਿਲਮੀ ਸਿਤਾਰਿਆਂ ਦਾ ਮੇਲਾ, ਆਪਣੇ ਪੁੱਤਰਾਂ ਨਾਲ ਮੈਸੀ ਨੂੰ ਮਿਲਣ ਪਹੁੰਚੀਆਂ ਕਰੀਨਾ ਕਪੂਰ ਅਤੇ ਸ਼ਿਲਪਾ ਸ਼ੈੱਟੀ
Dharmendra Prayer Meet: ਹੇਮਾ ਮਾਲਿਨੀ ਨੇ ਦਿੱਲੀ ਵਿੱਚ ਰੱਖੀ ਧਰਮਿੰਦਰ ਦੀ ਪ੍ਰੇਅਰ ਮੀਟ, ਧੀ ਈਸ਼ਾ ਦਿਓਲ ਹੋਈ ਭਾਵੁਕ, ਸੀਐਮ ਰੇਖਾ ਵੀ ਹੋਈ ਸ਼ਾਮਲ
ਸੋਨਮ ਬਾਜਵਾ ਨੇ ਮੰਗੀ ਲਿਖਤ ਮੁਆਫੀ: ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਹੰਗਾਮਾ… ਹਟਾਏ ਜਾਣਗੇ ਵਿਵਾਦਿਤ ਸੀਨ
Border 2: 6 ਦਿਨਾਂ ਵਿੱਚ ਆ ਰਹੇ ਸੰਨੀ ਦਿਓਲ, ਦਿਲਜੀਤ ਦੌਸਾਂਝ ਸਮੇਤ ਨਾਲ ਹੋਣਗੇ ਇਹ ਦੋ ਫੌਜੀ
10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ ‘ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ
ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨ ਪਟਿਆਲਾ ‘ਚ ਹੰਗਮਾ, ਬੈਰਿਕੇਡ ਕਰ ਦੁਕਾਨਦਾਰਾਂ ਨੂੰ ਰੋਕਿਆ, ਜਾਣੋ ਕੀ ਹੈ ਮੌਜੂਦਾ ਸਥਿਤੀ?