ਨਹੀਂ ਹੋਇਆ Arjun Kapoor-Malaika Arora ਦਾ ਬ੍ਰੇਕਅਪ ! ਪੰਜ ਸਾਲਾਂ ਤੋਂ ਦੋਵੇਂ ਇੱਕ ਦੂਜੇ ਤੋਂ ਕਰ ਰਹੇ ਹਨ ਡੇਟ
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਵੱਖ ਹੋਣ ਦੀ ਖਬਰ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜੋੜੀ ਟੁੱਟ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਖਬਰਾਂ ਵਿਚਾਲੇ ਮਲਾਇਕਾ ਅਰੋੜਾ ਨੇ ਇਕ ਕਦਮ ਚੁੱਕਿਆ ਹੈ, ਜਿਸ ਤੋਂ ਬਾਅਦ ਇਨ੍ਹਾਂ ਖਬਰਾਂ ਨੂੰ ਸੱਚ ਮੰਨਿਆ ਜਾ ਰਿਹਾ ਹੈ।
ਬ੍ਰੇਕਅਪ ਦੀਆਂ ਖਬਰਾਂ ‘ਤੇ Malaika-Arjun ਨੇ ਲਗਾਇਆ ਵਿਰਾਮ
ਮਲਾਇਕਾ ਅਰੋੜਾ (Malaika Arora) ਦੇ ਇਸ ਵੀਡੀਓ ‘ਤੇ ਕਮੈਂਟ ਕਰਦੇ ਹੋਏ ਅਰਜੁਨ ਨੇ ਲਿਖਿਆ ‘ਹੈਂਡਸਮ ਬੁਆਏ’। ਨਾਲ ਹੀ, ਇੱਕ ਹੋਰ ਟਿੱਪਣੀ ਕਰਦੇ ਹੋਏ, ਅਦਾਕਾਰ ਨੇ ਲਿਖਿਆ ‘ਤੁਹਾਡੀ ਜ਼ਿੰਦਗੀ ਦਾ ਸੱਚਾ ਸਿਤਾਰਾ’। ਇਸ ਦੇ ਨਾਲ ਹੀ, ਦੋਵਾਂ ਦੇ ਇਸ ਸੰਕੇਤ ਨਾਲ, ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਦੋਵੇਂ ਅਜੇ ਵੀ ਇਕੱਠੇ ਹਨ। ਦੋਵਾਂ ਦਾ ਬ੍ਰੇਕਅੱਪ ਨਹੀਂ ਹੋਇਆ ਹੈ। ਮਲਾਇਕਾ ਦੀ ਪੋਸਟ ‘ਤੇ ਅਰਜੁਨ ਦੇ ਕਮੈਂਟਸ ਨੂੰ ਫੈਨਜ਼ ਵੀ ਪਸੰਦ ਕਰ ਰਹੇ ਹਨ।ਕਈ ਵਾਰੀ ਦੋਹਾਂ ਦੇ ਵਿਆਹ ਦੀਆਂ ਖਬਰਾਂ ਆਈਆਂ ਸਾਹਮਣੇ
ਦੱਸ ਦੇਈਏ ਕਿ ਦੋਵਾਂ ਨੇ ਸਾਲ 2019 ਵਿੱਚ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਦੋਵੇਂ 5 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਕਈ ਵਾਰ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕੀ। ਇਸ ਦੇ ਨਾਲ ਹੀ ਬ੍ਰੇਕਅੱਪ ਦੀਆਂ ਖਬਰਾਂ ਵਿਚਾਲੇ ਵੀ ਦੋਵਾਂ ਨੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਅਤੇ ਹੁਣ ਇਸ ਸੰਕੇਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਨ੍ਹਾਂ ਅਫਵਾਹਾਂ ‘ਤੇ ਰੋਕ ਲਗਾ ਦਿੱਤੀ ਹੈ।Loading...
Unable to load recommendations.
Follow Us
