AP Dhillon: ਘਰ ਦੇ ਬਾਹਰ ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਆਇਆ ਪਹਿਲਾ Reaction, ਕਿਹਾ- ਮੈਂ ਅਤੇ ਮੇਰੇ ਲੋਕ ਸੁਰੱਖਿਅਤ ਹਨ

Published: 

03 Sep 2024 10:47 AM

ਕੈਨੇਡਾ 'ਚ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ। ਹੁਣ ਗਾਇਕ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਸੁਰੱਖਿਅਤ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਘਟਨਾ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਕਰਨ ਵਾਲਿਆਂ ਦਾ ਵੀ ਧੰਨਵਾਦ ਕੀਤਾ ਹੈ।

AP Dhillon: ਘਰ ਦੇ ਬਾਹਰ ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਆਇਆ ਪਹਿਲਾ Reaction, ਕਿਹਾ- ਮੈਂ ਅਤੇ ਮੇਰੇ ਲੋਕ ਸੁਰੱਖਿਅਤ ਹਨ

ਘਰ ਦੇ ਬਾਹਰ ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਆਇਆ ਪਹਿਲਾ Reaction Pic Credit: AP Dhillon Instagram

Follow Us On

AP ਢਿੱਲੋਂ ਇੱਕ ਮਸ਼ਹੂਰ ਅਤੇ ਪ੍ਰਸਿੱਧ ਪੰਜਾਬੀ ਗਾਇਕ ਹਨ। ਬੀਤੀ ਰਾਤ ਕੈਨੇਡਾ ‘ਚ ਉਨ੍ਹਾਂ ਦੇ ਘਰ ਦੇ ਬਾਹਰ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ। ਗਾਇਕ ਢਿੱਲੋਂ ਦਾ ਘਰ ਵਿਕਟੋਰੀਆ ਆਈਲੈਂਡ, ਵੈਨਕੂਵਰ ਵਿੱਚ ਸਥਿਤ ਹੈ। ਗੋਲੀਬਾਰੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਗੋਲੀਬਾਰੀ ਦੇ ਇਕ ਦਿਨ ਬਾਅਦ ਹੁਣ ਪੰਜਾਬੀ ਗਾਇਕ ਨੇ ਵੀ ਇਸ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਕਿ ਉਹ ਸੁਰੱਖਿਅਤ ਹਨ।

ਇਸ ਗੱਲ ਦੀ ਜਾਣਕਾਰੀ ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੁਰੱਖਿਅਤ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ, “ਮੈਂ ਸੁਰੱਖਿਅਤ ਹਾਂ, ਮੇਰੇ ਲੋਕ ਸੁਰੱਖਿਅਤ ਹਨ। ਮੇਰੇ ਨਾਲ ਸੰਪਰਕ ਕਰਨ ਵਾਲੇ ਸਾਰਿਆਂ ਦਾ ਧੰਨਵਾਦ। ਤੁਹਾਡੇ ਸਮਰਥਨ ਦਾ ਮਤਲਬ ਮੇਰੇ ਲਈ ਸਭ ਕੁਝ ਹੈ।” ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨਾਂ ਦੇ ਵਿਅਕਤੀ ਨੇ ਕਥਿਤ ਤੌਰ ‘ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਰੋਹਿਤ ਗੋਦਾਰਾ ਦੇ ਦਾਅਵੇ ਮੁਤਾਬਕ ਇਹ ਗੋਲੀਬਾਰੀ ਕੈਨੇਡਾ ‘ਚ ਦੋ ਥਾਵਾਂ ਵਿਕਟੋਰੀਆ ਆਈਲੈਂਡ ਅਤੇ ਵੁੱਡਬ੍ਰਿਜ ਟੋਰਾਂਟੋ ‘ਤੇ ਹੋਈ।

ਸਲਮਾਨ ਖਾਨ ਨਾਲ ਮਿਊਜ਼ਿਕ ਵੀਡੀਓ ਕਰਨ ਕਾਰਨ ਹੋਈ ਸ਼ੂਟਿੰਗ

ਇਸ ਗੋਲੀਬਾਰੀ ਦਾ ਕਾਰਨ ਵੀ ਰੋਹਿਤ ਗੋਦਾਰਾ ਨੇ ਦੱਸਿਆ ਹੈ। ਇਕ ਪੋਸਟ ਜਾਰੀ ਕੀਤੀ ਸੀ। ਪੋਸਟ ਦੇ ਮੁਤਾਬਕ ਗੋਲੀਬਾਰੀ ਇਸ ਲਈ ਕੀਤੀ ਗਈ ਕਿਉਂਕਿ ਏਪੀ ਨੇ ਹਾਲ ਹੀ ‘ਚ ਅਭਿਨੇਤਾ ਸਲਮਾਨ ਖਾਨ ਨਾਲ ਇਕ ਮਿਊਜ਼ਿਕ ਵੀਡੀਓ ‘ਚ ਕੰਮ ਕੀਤਾ ਸੀ। ਪੋਸਟ ਵਿੱਚ ਅੱਗੇ ਲਿੱਖਿਆ ਗਿਆ ਕਿ ਅੰਡਰਵਰਲਡ ਲਾਈਫ ਦੀ ਤੁਸੀਂ ਕਾਪੀ ਕਰਦੇ ਹੋ। ਜਦਕਿ ਉਹ ਲਾਈਫ ਅਸਲ ਵਿੱਚ ਅਸੀ ਜੀ ਰਹੇ ਹਾਂ। ਆਪਣੀ ਔਕਾਤ ਵਿੱਚ ਰਹੋ ਨਹੀਂ ਤਾਂ ਮਾਰ ਦਿੱਤੇ ਜਾਵੋਗੇ।

ਇਹ ਵੀ ਪੜ੍ਹੋ- ਪੰਜਾਬ ਤੋਂ ਕੈਨੇਡਾ ਤੱਕ ਏਪੀ ਢਿੱਲੋਂ ਦੀ ਇੰਨੀ ਹੈ ਕੁੱਲ ਜਾਇਦਾਦ, ਬਾਦਸ਼ਾਹ ਤੋਂ ਵੀ ਦੌਗੁਣੀ

ਸਲਮਾਨ ਖਾਨ ਦੇ ਘਰ ਦੇ ਬਾਹਰ ਵੀ ਹੋਈ ਸੀ ਗੋਲੀਬਾਰੀ

ਪਿਛਲੇ ਸਾਲ ਨਵੰਬਰ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੈਨੇਡਾ ਵਿੱਚ ਗਾਇਕ ਗਿੱਪੀ ਗਰੇਵਾਲ ਦੇ ਘਰ ਕਥਿਤ ਗੋਲੀਬਾਰੀ ਦੀ ਜ਼ਿੰਮੇਵਾਰੀ ਵੀ ਲਈ ਸੀ। ਇਹ ਘਟਨਾ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ‘ਚ ਵਾਪਰੀ। ਅਪ੍ਰੈਲ ਵਿੱਚ ਵੀ, ਮੁੰਬਈ ਦੇ ਬਾਂਦਰਾ ਖੇਤਰ ਵਿੱਚ ਗਲੈਕਸੀ ਅਪਾਰਟਮੈਂਟਸ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ। ਗੋਲੀਬਾਰੀ ਦੀ ਇਸ ਘਟਨਾ ਨੂੰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ। ਮੁੰਬਈ ਪੁਲਿਸ ਨੇ ਇਸ ਘਟਨਾ ‘ਚ ਜੇਲ ‘ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਉਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਦੋਸ਼ੀ ਕਰਾਰ ਦਿੱਤਾ ਸੀ।