Adipurush Ticket: ਦਿੱਲੀ ਮੁੰਬਈ ‘ਚ 2 ਹਜ਼ਾਰ ਰੁਪਏ ‘ਚ ਵਿਕ ਰਹੀਆਂ ਆਦਿਪੁਰਸ਼ ਦੀਆਂ ਟਿਕਟਾਂ, ਕਈ ਸ਼ਹਿਰਾਂ ‘ਚ ਹਾਊਸਫੁਲ

Updated On: 

14 Jun 2023 10:49 AM

Prabhas Adipurush:ਸੁਪਰਸਟਾਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਆਦਿਪੁਰਸ਼' ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਕਈ ਵੱਡੇ ਰਿਕਾਰਡ ਤੋੜ ਸਕਦੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਜ਼ੋਰਾਂ 'ਤੇ ਹੋ ਰਹੀ ਹੈ, ਕਈ ਸ਼ਹਿਰਾਂ 'ਚ ਪਹਿਲੇ ਦਿਨ ਦੇ ਪਹਿਲੇ ਸ਼ੋਅ ਦੀਆਂ ਪੂਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਜਾਣੋ ਟਿਕਟ ਦੀ ਕੀਮਤ ਕਿੰਨੀ ਹੈ?

Adipurush Ticket: ਦਿੱਲੀ ਮੁੰਬਈ ਚ 2 ਹਜ਼ਾਰ ਰੁਪਏ ਚ ਵਿਕ ਰਹੀਆਂ ਆਦਿਪੁਰਸ਼ ਦੀਆਂ ਟਿਕਟਾਂ, ਕਈ ਸ਼ਹਿਰਾਂ ਚ ਹਾਊਸਫੁਲ
Follow Us On

Adipurush Advance Booking: ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਫਿਲਮ ‘ਆਦਿਪੁਰਸ਼’ (Adipurush) ਦੀ ਰਿਲੀਜ਼ ‘ਚ ਹੁਣ ਸਿਰਫ ਦੋ ਦਿਨ ਬਾਕੀ ਹਨ ਪਰ ਜਿਸ ਰਫਤਾਰ ਨਾਲ ਫਿਲਮ ਦੀਆਂ ਟਿਕਟਾਂ ਵਿਕ ਰਹੀਆਂ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਕਈ ਰਿਕਾਰਡ ਤੋੜ ਸਕਦੀ ਹੈ।

ਟਿਕਟਾਂ 2,000 ਰੁਪਏ ‘ਚ ਵਿਕ ਰਹੀਆਂ

ਰਿਲੀਜ਼ ਤੋਂ ਪਹਿਲਾਂ ਹੀ ਕਈ ਸਿਨੇਮਾਘਰਾਂ ਵਿੱਚ ਪੂਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਹਿਲੇ ਦਿਨ ਕਈ ਸ਼ੋਅ ਹਾਊਸਫੁਲ ਚੱਲ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਅਤੇ ਮੁੰਬਈ ਵਰਗੇ ਮਹਾਨਗਰਾਂ ‘ਚ ਟਿਕਟਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਪ੍ਰੀਮੀਅਮ ਥੀਏਟਰਾਂ ਵਿੱਚ ਆਦਿਪੁਰਸ਼ ਦੀਆਂ ਟਿਕਟਾਂ 2,000 ਰੁਪਏ ਤੱਕ ਵੇਚੀਆਂ ਜਾ ਰਹੀਆਂ ਹਨ।

ਓਮ ਰਾਉਤ ਦੁਆਰਾ ਨਿਰਦੇਸ਼ਤ ਆਦਿਪੁਰਸ਼ ਇੱਕ ਵੱਡੇ ਬਜਟ ਦੀ ਫਿਲਮ ਹੈ। ਰਾਮਾਇਣ ਕਾਲ ਦੀ ਗਾਥਾ ‘ਤੇ ਆਧਾਰਿਤ ਇਹ ਫਿਲਮ 3ਡੀ ‘ਚ ਵੀ ਦੁਨੀਆ ਭਰ ‘ਚ ਰਿਲੀਜ਼ ਹੋਵੇਗੀ। ਇਸ ਨੂੰ 5 ਭਾਸ਼ਾਵਾਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।

ਆਦਿਪੁਰਸ਼ ਫਿਲਮ 16 ਜੂਨ ਨੂੰ ਰਿਲੀਜ਼ ਹੋ ਰਹੀ ਹੈ, ਪ੍ਰਭਾਸ ਨੇ ਰਾਘਵ ਦਾ ਕਿਰਦਾਰ ਨਿਭਾਇਆ ਹੈ, ਇਸ ਫਿਲਮ ਵਿੱਚ ਅਦਾਕਾਰਾ ਕ੍ਰਿਤੀ ਸੈਨਨ (kriti Sanon) ਨੇ ਜਾਨਕੀ ਦਾ ਕਿਰਦਾਰ ਨਿਭਾਇਆ ਹੈ ਅਤੇ ਸੰਨੀ ਸਿੰਘ ਨੇ ਲਕਸ਼ਮਣ ਦਾ ਕਿਰਦਾਰ ਨਿਭਾਇਆ ਹੈ, ਜਦਕਿ ਦੇਵਦੱਤ ਨਾਗੇ ਨੇ ਹਨੂੰਮਾਨ ਦਾ ਕਿਰਦਾਰ ਨਿਭਾਇਆ ਹੈ। ਫਿਲਮ ‘ਚ ਸੈਫ ਅਲੀ ਖਾਨ ਲੰਕੇਸ਼ ਦੀ ਭੂਮਿਕਾ ‘ਚ ਹਨ।

‘ਆਦਿਪੁਰਸ਼’ ਲਈ ਹਾਊਸਫੁਲ, ਕੀ ਹੈ ਟਿਕਟ ਦੀ ਕੀਮਤ?

ਮੀਡੀਆ ਰਿਪੋਰਟਾਂ ਮੁਤਾਬਕ ਆਦਿਪੁਰਸ਼ ਦੇ ਪਹਿਲੇ ਦਿਨ ਦੇ ਪਹਿਲੇ ਸ਼ੋਅ ਦੀਆਂ ਟਿਕਟਾਂ ਕੁਝ ਸਿਨੇਮਾਘਰਾਂ (Cinema Houses) ਵਿੱਚ 2,000 ਰੁਪਏ ਵਿੱਚ ਵੇਚੀਆਂ ਜਾ ਰਹੀਆਂ ਹਨ। ਦਿੱਲੀ ਦੇ ਪੀਵੀਆਰ ਵਿੱਚ ਟਿਕਟ ਦੀ ਕੀਮਤ ਬਹੁਤ ਜ਼ਿਆਦਾ ਹੈ। ਜਿਸ ਵਿੱਚ ਦਵਾਰਕਾ ਦੇ ਵੇਗਾਸ ਲਕਸ ਵਿੱਚ ਟਿਕਟਾਂ 2,000 ਵਿੱਚ ਵਿਕਦੀਆਂ ਹਨ ਅਤੇ ਪੀਵੀਆਰ ਸਿਲੈਕਟ ਸਿਟੀ ਵਾਕ ਗੋਲਡ ਦੀ ਟਿਕਟ ਦੀ ਕੀਮਤ 1,800 ਰੁਪਏ ਹੈ। ਇਨ੍ਹਾਂ ਦੋਵਾਂ ਥੀਏਟਰਾਂ ਵਿੱਚ ਪਹਿਲੇ ਦਿਨ ਦੇ ਪਹਿਲੇ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ।

ਇਸ ਦੇ ਨਾਲ ਹੀ ਨੋਇਡਾ ਦੇ PVR ਗੋਲਡ ਲੋਗਿਕਸ ਸਿਟੀ ਸੈਂਟਰ ‘ਤੇ ਟਿਕਟਾਂ 1,650 ਰੁਪਏ ‘ਚ ਵੇਚੀਆਂ ਜਾ ਰਹੀਆਂ ਹਨ। ਪੀਵੀਆਰ ਗੋਲਡ ਲੋਗਿਕਸ ਸਿਟੀ ਸੈਂਟਰ ‘ਤੇ ਫਲੈਸ਼ ਟਿਕਟ ਦੀ ਕੀਮਤ 1,150 ਰੁਪਏ ਹੈ।

ਮੁੰਬਈ ਤੇ ਕੋਲਕਾਤਾ ‘ਚ ਟਿਕਟਾਂ ਦੀ ਕੀਮਤ

ਜਦ ਕਿ ਮੁੰਬਈ ਵਿੱਚ, ਮੇਸਨ ਪੀਵੀਆਰ: ਲਿਵਿੰਗ ਰੂਮ, ਲਕਸ, ਜੀਓ ਵਰਲਡ ਡਰਾਈਵ, ਬੀਕੇਸੀ 2 ਹਜ਼ਾਰ ਰੁਪਏ ਵਿੱਚ ਸਾਰੇ ਸ਼ੋਅ ਲਈ ਟਿਕਟਾਂ ਵੇਚ ਰਹੇ ਹਨ। ਅਜਿਹੀ ਹੀ ਤਸਵੀਰ ਕੋਲਕਾਤਾ ਅਤੇ ਬੈਂਗਲੁਰੂ ‘ਚ ਵੀ ਦੇਖਣ ਨੂੰ ਮਿਲ ਰਹੀ ਹੈ ਪਰ ਚੇਨਈ ਅਤੇ ਹੈਦਰਾਬਾਦ ਆਦਿਪੁਰਸ਼ ਦੀਆਂ ਟਿਕਟਾਂ ਕਾਫੀ ਘੱਟ ਕੀਮਤ ‘ਤੇ ਵੇਚੀਆਂ ਜਾ ਰਹੀਆਂ ਹਨ।

Exit mobile version