Kartik Aaryan ਦੇ ਅਗਲੇ ਪ੍ਰੋਜੈਕਟ ਬਾਰੇ ਜਾਨਣ ਤੋਂ ਬਾਅਦ ਉਨ੍ਹਾਂ ਦੇ ਫੈਂਸ ਹੋਏ ਖੁਸ਼
ਮਨੋਰੰਜਨ ਨਿਊਜ਼: ਕਾਰਤਿਕ ਆਰੀਅਨ ਬਾਲੀਵੁੱਡ ਦੇ ਸਭ ਤੋਂ ਚਰਚਿਤ ਅਦਾਕਾਰਾਂ ਵਿੱਚੋਂ ਇੱਕ ਹਨ। ਦੂਜੇ ਸਿਤਾਰਿਆਂ ਵਾਂਗ ਉਨ੍ਹਾਂ ਦੀ ਵੀ ਫੈਨ ਲਿਸਟ ਕਾਫੀ ਲੰਬੀ ਹੈ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ ਲੱਖਾਂ ਫਾਲੋਅਰਜ਼ ਹਨ। ਜੋ ਆਪਣੇ ਚਹੇਤੇ ਅਦਾਕਾਰ ਦੀ ਹਰ ਪੋਸਟ ਨੂੰ ਪਸੰਦ ਕਰਦੇ ਹਨ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਜਿਹੀ ਹੀ ਇਕ ਪੋਸਟ ਪਾ ਕੇ
ਕਾਰਤਿਕ ਆਰੀਅਨ ਨੇ ਕੈਪਸ਼ਨ ‘ਚ ਲਿਖਿਆ
‘ਪ੍ਰੋਟੀਨ ਪੁਲਿਸ'(Protein Police)।
ਇਸ ਤੋਂ ਬਾਅਦ ਹੁਣ ਉਨ੍ਹਾਂ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਕਾਰਤਿਕ ਆਰੀਅਨ ਦੀ ਆਉਣ ਵਾਲੀ ਫਿਲਮ ਹੈ ਜਾਂ ਉਨ੍ਹਾਂ ਦਾ ਕੋਈ ਐਡ ਸ਼ੂਟ।
ਭੁੱਲ ਭੁਲਾਈਆ-2 ਹਿੱਟ, ਸ਼ਹਿਜ਼ਾਦਾ ਬੁਰੀ ਤਰ੍ਹਾਂ ਫਲਾਪ
ਕਾਰਤਿਕ ਆਰੀਅਨ ਦੀ ਫਿਲਮ ਭੂਲ ਭੁੱਲਿਆ-2 ਹਿੱਟ ਰਹੀ ਸੀ। ਇਸ ਤੋਂ ਬਾਅਦ ਕਾਰਤਿਕ ਨੂੰ ਬਾਲੀਵੁੱਡ ਦੇ ਹਿੱਟ ਅਦਾਕਾਰਾਂ ‘ਚ ਗਿਣਿਆ ਜਾਣ ਲੱਗਾ। ਹਾਲਾਂਕਿ, ਉਸ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ
ਸ਼ਹਿਜ਼ਾਦਾ ਬਾਕਸ ਆਫਿਸ (Shehzada Box Office) ‘ਤੇ ਬੁਰੀ ਤਰ੍ਹਾਂ ਨਾਲ ਫਲਾਪ ਹੋ ਗਈ। ਜਿਸ ਦਾ ਇੱਕ ਕਾਰਨ ਫਿਲਮ ਪਠਾਨ ਦੀ ਸਫਲਤਾ ਨੂੰ ਵੀ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸ਼ਹਿਜ਼ਾਦਾ ਦੀ ਰਿਲੀਜ਼ ਵਿੱਚ ਇੱਕ ਹਫ਼ਤਾ ਦੀ ਦੇਰੀ ਕੀਤੀ ਗਈ ਸੀ, ਪਰ ਫਿਰ ਵੀ ਪਠਾਨ ਦੇ ਸਾਹਮਣੇ ਫਿਲਮ ਫਿੱਕੀ ਪੈ ਗਈ।
ਵੱਡੇ ਮਿਸ਼ਨ ‘ਤੇ ਜਾਣ ਲਈ ਕਾਰਤਿਕ ਪੂਰੀ ਤਰ੍ਹਾਂ ਤਿਆਰ
ਕਾਰਤਿਕ ਆਰੀਅਨ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਆਉਣ ਵਾਲੇ ਪ੍ਰੋਜੈਕਟ ‘ਪ੍ਰੋਟੀਨ ਪੁਲਿਸ’ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਝਲਕ ਸਾਂਝੀ ਕੀਤੀ ਹੈ। ਇਸ ਪੋਸਟਰ ‘ਚ
ਕਾਰਤਿਕ ਆਰੀਅਨ (Kartik Aaryan) ਦੀ ਪੁਲਿਸ ਆਈਡੀ ਨਜ਼ਰ ਆ ਰਹੀ ਹੈ, ਜਿਸ ‘ਚ ਉਨ੍ਹਾਂ ਦੀ ਤਸਵੀਰ ਲੱਗੀ ਹੋਈ ਹੈ।
ਇਸ ਵਿੱਚ ਕਾਰਤਿਕ ਆਰੀਅਨ ਇਕ ਖਾਸ ਏਜੰਟ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਜੋ ਇਕ ਮਿਸ਼ਨ ‘ਤੇ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਮੈਂ ਆਪਣੇ ਅਗਲੇ ਮਿਸ਼ਨ ਲਈ ਪੂਰੀ ਤਰ੍ਹਾਂ ਤਿਆਰ ਹਾਂ’। ਹਾਲਾਂਕਿ ਇਸ ਤਸਵੀਰ ‘ਚ ਉਨ੍ਹਾਂ ਨੇ ਸਸਪੈਂਸ ਬਰਕਰਾਰ ਰੱਖਿਆ ਹੈ ਕਿ ਇਹ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਲੁੱਕ ਹੈ ਜਾਂ ਕਿਸੇ ਐਡ ਸ਼ੂਟ ਦਾ।
ਕਾਰਤਿਕ ਆਰੀਅਨ ਦੀਆਂ ਹੋਰ ਫਿਲਮਾਂ
ਪ੍ਰੋਟੀਨ ਪੁਲਿਸ ਤੋਂ ਇਲਾਵਾ ਕਾਰਤਿਕ ਆਰੀਅਨ ਜਲਦ ਹੀ ਕਿਆਰਾ ਅਡਵਾਨੀ ਦੇ ਨਾਲ ਫਿਲਮ ‘ਸੱਤਿਆਪ੍ਰੇਮ ਕੀ ਕਥਾ’ ‘ਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਸਮੀਰ ਵਿਦਵਾਂਸ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਕਾਰਤਿਕ ਆਰੀਅਨ ਅਤੇ
ਕਿਆਰਾ ਅਡਵਾਨੀ ਸਟਾਰਰ ਫਿਲਮ ‘ਸੱਤਿਆਪ੍ਰੇਮ ਕੀ ਕਥਾ’ ਅਤੇ ਪ੍ਰੋਟੀਨ ਪੁਲਿਸ ਤੋਂ ਕਾਰਤਿਕ ਆਰੀਅਨ ਕਿਵੇਂ ਵਾਪਸੀ ਕਰਦੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ