ਗੋਵਿੰਦਾ ਦੀ ਪਤਨੀ ਨੇ ਚੰਡੀਗੜ੍ਹ ਤੋਂ ਕੀਤੀ ਨਵੇਂ ਕਰੀਅਰ ਦੀ ਸ਼ੁਰੂਆਤ, ਕਾਲੀ ਮਾਤਾ ਮੰਦਰ ‘ਚ ਕੀਤੇ ਦਰਸ਼ਨ
Govinda Wife Sunita Ahuja Youtube Channel: ਬਾਲੀਵੁੱਡ ਐਕਟਰ ਗੋਵਿੰਦਾ ਦੀ ਪਤਨੀ ਸੁਨੀਤਾ ਅਹੁਜਾ ਨੇ ਆਪਣੇ ਨਵੇਂ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਯੂਟਿਊਬ ਚੈੱਨਲ ਬਣਾਇਆ ਹੈ। ਉਨ੍ਹਾਂ ਨੇ ਆਪਣੇ ਯੂਟਿਊਬ ਕਰੀਅਰ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁੱਝ ਸਾਲ ਉਨ੍ਹਾਂ ਲਈ ਬੇਹੱਦ ਮੁਸ਼ਕਲ ਭਰੇ ਰਹੇ। ਪਤਾ ਨਹੀਂ ਲੋਕਾਂ ਨੇ ਕੀ-ਕੀ ਗੱਲਾਂ ਬਣਾ ਲਈਆਂ। ਮੇਰੇ ਤਲਾਕ ਨੂੰ ਲੈ ਕੇ ਅਫਵਾਹਾਂ ਉਡਾਈਆਂ ਗਈਆਂ।
ਬਾਲੀਵੁੱਡ ਐਕਟਰ ਗੋਵਿੰਦਾ ਦੀ ਪਤਨੀ ਸੁਨੀਤ ਅਹੁਜਾ ਹੁਣ ਵਲੋਗਰ ਬਣ ਗਈ ਹੈ। ਉਨ੍ਹਾਂ ਨੇ ਆਪਣੇ ਨਵੇਂ ਕਰੀਅਰ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਕੀਤੀ ਹੈ। ਇਸ ਦੌਰਾਨ ਉਹ ਚੰਡੀਗੜ੍ਹ ਦੇ ਧਨਾਸ ਸਥਿਤ ਕਾਲੀ ਮਾਤਾ ਮੰਦਰ ‘ਚ ਦਰਸ਼ਨਾਂ ਦੇ ਲਈ ਪਹੁੰਚੇ। ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਮੰਦਰ ਤੱਕ ਪਹੁੰਚਣ ਲਈ ਗੱਡੀ ਨਹੀਂ, ਸਗੋਂ ਮੋਟਰ ਸਾਈਕਲ ਦੀ ਵਰਤੋਂ ਕੀਤੀ। ਇਸ ਦੌਰਾਨ ਗੋਵਿੰਦਾ ਦੀ ਪਤਨੀ ਨੇ ਮਜ਼ਕੀਆ ਲਹਿਜ਼ੇ ‘ਚ ਕਿਹਾ ਕਿ ਮੈਂ ਬਹੁੱਤ ਫੇਮਸ ਹਾਂ। ਮਾਂ ਤੋਂ ਮੰਨਤ ਮੰਗ ਕੇ ਮੇਰਾ ਵਿਆਹ ਗੋਵਿੰਦਾ ਨਾਲ ਹੋਇਆ ਹੈ। ਅਜਿਹੇ ‘ਚ ਮੇਰਾ ਘਰ ਜੇਕਰ ਕੋਈ ਤੋੜਨ ਦੀ ਕੋਸ਼ਿਸ਼ ਕਰੇਗਾ ਤੋਂ ਉਸੂ ਨੂੰ ਮੈਂ ਬਖਸ਼ਗਾਂ ਨਹੀਂ। ਉਹ ਇਸ ਦੌਰਾਨ ਭਾਵੁਕ ਵੀ ਹੋ ਗਈ।
ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਛਲੇ ਕੁੱਝ ਸਾਲ ਬੇਹੱਦ ਮੁਸ਼ਕਲ ਭਰੇ ਰਹੇ। ਪਤਾ ਨਹੀਂ ਲੋਕਾਂ ਨੇ ਕੀ-ਕੀ ਗੱਲਾਂ ਬਣਾ ਲਈਆਂ। ਮੇਰੇ ਤਲਾਕ ਨੂੰ ਲੈ ਕੇ ਅਫਵਾਹਾਂ ਉਡਾਈਆਂ ਗਈਆਂ। ਜਦੋਂ ਮੈਂ ਦੁੱਖੀ ਹੁੰਦੀ ਹਾਂ ਤਾਂ ਇੱਕ ਹੀ ਜਗ੍ਹਾਂ ਜਾਂਦੀ ਹਾਂ, ਉਹ ਹੈ ਮੇਰੀ ਮਾਤਾ ਰਾਣੀ ਦਾ ਦਰਬਾਰ। ਇਸ ਲਈ ਮੈਂ ਅੱਜ ਤੁਹਾਨੂੰ ਇਸ ਮੰਦਰ ‘ਚ ਲੈ ਕੇ ਜਾਂਦੀ ਹਾਂ।
ਸੁਨੀਤਾ ਨੇ ਕਿਹਾ ਕਿ ਮੈਂ ਬੀਵੀ ਨੰਬਰ-1 ਹਾਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਸ਼ੁਰੂਆਤ ਭਗਵਾਨ ਦਾ ਆਸ਼ੀਰਵਾਦ ਲਏ ਬਿਨਾਂ ਅਧੂਰੀ ਹੈ। ਇਸੇ ਕਾਰਨ ਦੀ ਵਜ੍ਹਾ ਨਾਲ ਮੈਂ ਚੰਡੀਗੜ੍ਹ ਆਈ ਹਾਂ, ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕ, ਪੰਜਾਬੀ ਲੋਕ ਉਨ੍ਹਾਂ ਨੂੰ ਬਹੁੱਤ ਪਸੰਦ ਹਨ, ਤੇ ਉਹ ਖੁਦ ਵੀ ਪੰਜਾਬ ਹਨ। ਚੰਡੀਗੜ੍ਹ ‘ਚ ਉਨ੍ਹਾਂ ਨੇ ਮਾਤਾ ਕਾਲੀ ਤੇ ਕਾਲ ਭੈਰਵ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਕਿਹਾ ਕਿ ਮੇਰੀ ਦਿੱਲ ਤੋਂ ਪ੍ਰਾਰਥਨਾ ਹੈ ਕਿ ਨਵੀਂ ਸ਼ੁਰੂਆਤ ਖੁਸੀਆਂ ਭਰੀ ਤੇ ਆਸ਼ੀਰਵਾਦ ਭਰੀ ਰਹੇ।
