ਪੰਜਾਬ ਦੇ ਐਕਟਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੀ ਧਮਕੀ: ਕਿਹਾ- ਤੇਰੇ ਪੂਰੇ ਪਰਿਵਾਰ ਨੂੰ ਮਾਰਾਂਗਾ
Abhinav Shukla Got Threat : ਪੂਰੀ ਘਟਨਾ ਨੂੰ ਰਿਐਲਿਟੀ ਸ਼ੋਅ ਬੈਟਲ ਗਰਾਊਂਡ ਵਿੱਚ ਅਭਿਨਵ ਦੀ ਪਤਨੀ ਅਦਾਕਾਰਾ ਰੁਬੀਨਾ ਦਿਲਾਇਕ ਅਤੇ ਮਾਡਲ ਅਸੀਮ ਰਿਆਜ਼ ਵਿਚਕਾਰ ਹੋਈ ਬਹਿਸ ਨਾਲ ਜੋੜਿਆ ਜਾ ਰਿਹਾ ਹੈ। ਬਹਿਸ ਤੋਂ ਬਾਅਦ ਆਸਿਮ ਨੂੰ ਸ਼ੋਅ ਤੋਂ ਬਾਹਰ ਕੱਢ ਦਿੱਤਾ ਗਿਆ। ਜਦੋਂ ਅਭਿਨਵ ਆਪਣੀ ਪਤਨੀ ਦੇ ਸਮਰਥਨ ਵਿੱਚ ਆਏ ਤਾਂ ਆਸਿਮ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
Photo@ashukla09
ਮਸ਼ਹੂਰ ਟੀਵੀ ਅਦਾਕਾਰ ਅਭਿਨਵ ਸ਼ੁਕਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਹ ਧਮਕੀ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵਿਅਕਤੀ ਨੇ ਦਿੱਤੀ ਹੈ, ਜੋ ਆਪਣੇ ਆਪ ਨੂੰ ਲਾਰੈਂਸ ਦਾ ਸਾਥੀ ਦੱਸ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਜਿਵੇਂ ਸਲਮਾਨ ਖਾਨ ਦੇ ਘਰ ‘ਤੇ ਗੋਲੀ ਚਲਾਈ ਗਈ ਸੀ, ਉਂਝ ਹੀ ਮੈਂ ਤੁਹਾਡੇ ਪੂਰੇ ਪਰਿਵਾਰ ਨੂੰ AK-47 ਨਾਲ ਉਡਾ ਦੇਵਾਂਗਾ।
ਪੰਜਾਬ ਦੇ ਰਹਿਣ ਵਾਲੇ ਅਭਿਨਵ ਸ਼ੁਕਲਾ ਨੇ ਇਹ ਜਾਣਕਾਰੀ ਇੱਕ ਪੋਸਟ ਰਾਹੀਂ ਸਾਂਝੀ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਤੋਂ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਪੂਰੀ ਘਟਨਾ ਨੂੰ ਰਿਐਲਿਟੀ ਸ਼ੋਅ ਬੈਟਲ ਗਰਾਊਂਡ ਵਿੱਚ ਅਭਿਨਵ ਦੀ ਪਤਨੀ ਅਦਾਕਾਰਾ ਰੁਬੀਨਾ ਦਿਲਾਇਕ ਅਤੇ ਮਾਡਲ ਅਸੀਮ ਰਿਆਜ਼ ਵਿਚਕਾਰ ਹੋਈ ਬਹਿਸ ਨਾਲ ਜੋੜਿਆ ਜਾ ਰਿਹਾ ਹੈ। ਬਹਿਸ ਤੋਂ ਬਾਅਦ ਆਸਿਮ ਨੂੰ ਸ਼ੋਅ ਤੋਂ ਬਾਹਰ ਕੱਢ ਦਿੱਤਾ ਗਿਆ। ਜਦੋਂ ਅਭਿਨਵ ਆਪਣੀ ਪਤਨੀ ਦੇ ਸਮਰਥਨ ਵਿੱਚ ਆਏ ਤਾਂ ਆਸਿਮ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਅਦਾਕਾਰ ਨੂੰ ਮਿਲੀ ਧਮਕੀ, ਪੁਲਿਸ ਕੋਲ ਸ਼ਿਕਾਇਤ ਦਰਜ
ਅਭਿਨਵ ਸ਼ੁਕਲਾ ਨੇ ਇੰਸਟਾਗ੍ਰਾਮ ਡੀਐਮ ‘ਤੇ ਪ੍ਰਾਪਤ ਹੋਏ ਇੱਕ ਮੈਸੇਜ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ। ਇਸ ਵਿੱਚ ਲਿਖਿਆ ਹੈ- ਮੈਂ ਲਾਰੈਂਸ ਦਾ ਬੰਦਾ ਹਾਂ। ਮੈਨੂੰ ਤੁਹਾਡਾ ਐਡਰਸ ਪਤਾ ਹੈ। ਆ ਜਾਵਾਂ ਕਿ ਗੋਲੀ ਮਾਰਨ ਲਈ? ਜਿਵੇਂ ਮੈਂ ਸਲਮਾਨ ਖਾਨ ਦੇ ਘਰ ਗੋਲੀ ਮਾਰਦਾ ਸੀ, ਉਸੇ ਤਰ੍ਹਾਂ ਮੈਂ ਤੇਰੇ ਘਰ ਆ ਕੇ ਤੁਹਾਨੂੰ ਅਤੇ ਤੇਰੇ ਪਰਿਵਾਰ ਦੇ ਮੈਂਬਰਾਂ ਨੂੰ ਗੋਲੀ ਮਾਰਾਂਗਾ।
ਮੁੰਬਈ ਵਿੱਚ, ਮੈਨੂੰ ਤਾਂ ਪਤਾ ਵੀ ਹੈ ਕਿ ਤੁੰ ਕਿੰਨੇ ਵਜੇ ਕੰਮ ‘ਤੇ ਹੁੰਦਾ ਹੈ। ਮੈਂ ਤੈਨੀੰ ਆਖਰੀ ਵਾਰ ਚੇਤਾਵਨੀ ਦੇ ਰਿਹਾ ਹਾਂ। ਆਸਿਮ ਨੂੰ ਕੁਝ ਗਲਤ ਕਹਿਣ ਤੋਂ ਪਹਿਲਾਂ ਤੇਰਾ ਨਾਮ ਖ਼ਬਰਾਂ ਵਿੱਚ ਆ ਜਾਵੇਗਾ। ਲਾਰੈਂਸ ਭਰਾ ਅਸੀਮ ਦੇ ਨਾਲ ਹੈ।
ਇਹ ਵੀ ਪੜ੍ਹੋ
ਅਭਿਨਵ ਸ਼ੁਕਲਾ ਦੁਆਰਾ ਸਾਂਝਾ ਕੀਤਾ ਗਿਆ ਸਕ੍ਰੀਨਸ਼ਾਟ…
ਕੀ ਹੈ ਪੂਰਾ ਮਾਮਲਾ?
16 ਅਪ੍ਰੈਲ ਨੂੰ, ਰਿਐਲਿਟੀ ਸ਼ੋਅ ਬੈਟਲ ਗਰਾਊਂਡ ਦੇ ਸੈੱਟ ‘ਤੇ ਸ਼ੂਟਿੰਗ ਦੌਰਾਨ ਆਸਿਮ ਰਿਆਜ਼ ਦੀ ਇੱਕ ਮੁਕਾਬਲੇਬਾਜ਼ ਅਭਿਸ਼ੇਕ ਨਾਲ ਲੜਾਈ ਹੋ ਗਈ। ਜਦੋਂ ਰੁਬੀਨਾ ਦਿਲੈਕ ਦਖਲ ਦੇਣ ਆਈ ਤਾਂ ਆਸਿਮ ਨੇ ਉਨ੍ਹਾਂ ਨਾਲ ਵੀ ਲੜਾਈ ਕੀਤੀ। ਬਹਿਸ ਦੌਰਾਨ, ਆਸਿਮ ਨੇ ਰੁਬੀਨਾ ‘ਤੇ ਨਿੱਜੀ ਟਿੱਪਣੀਆਂ ਕੀਤੀਆਂ, ਜਿਸ ਨਾਲ ਲੜਾਈ ਹੋਰ ਵਧ ਗਈ। ਜਦੋਂ ਸੈੱਟ ‘ਤੇ ਮਾਹੌਲ ਖ਼ਰਾਬ ਹੋ ਗਿਆ ਤਾਂ ਨਿਰਮਾਤਾਵਾਂ ਨੂੰ ਸ਼ੂਟਿੰਗ ਵਿਚਕਾਰ ਹੀ ਰੋਕਣੀ ਪਈ।
ਇਸ ਤੋਂ ਬਾਅਦ, ਆਸਿਮ ਨੂੰ ਸ਼ੋਅ ਤੋਂ ਹਟਾ ਦਿੱਤਾ ਗਿਆ।