Oscar 2025: ਕਿਰਨ ਰਾਓ ਦੀ ‘ਲਾਪਤਾ ਲੇਡੀਜ਼’ ਆਸਕਰ ਵਿੱਚ ਭਾਰਤ ਨੂੰ ਕਰੇਗੀ ਰਿਪ੍ਰਜੈਂਟ
ਕਿਰਨ ਰਾਓ ਦੁਆਰਾ ਨਿਰਦੇਸ਼ਿਤ ਫਿਲਮ 'ਲਾਪਤਾ ਲੇਡੀਜ਼' ਨੂੰ ਆਸਕਰ ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਭੇਜਿਆ ਜਾਵੇਗਾ। ਸੋਮਵਾਰ ਨੂੰ ਇਹ ਐਲਾਨ ਕੀਤਾ ਗਿਆ। ਇਹ ਫਿਲਮ ਵਿਦੇਸ਼ੀ ਸ਼੍ਰੇਣੀ 'ਚ ਐਵਾਰਡ ਹਾਸਲ ਕਰਨ ਦੇ ਮੁਕਾਬਲੇ ਦਾ ਹਿੱਸਾ ਹੋਵੇਗੀ। ਇਹ ਫਿਲਮ ਆਮਿਰ ਖਾਨ ਦੇ ਪ੍ਰੋਡਕਸ਼ਨ ਹਾਊਸ ਹੇਠ ਬਣੀ ਹੈ।
ਕਿਰਨ ਰਾਓ ਦੀ ਫਿਲਮ ਲਪਤਾ ਲੇਡੀਜ਼ ਨੂੰ ਆਸਕਰ 2025 ਵਿੱਚ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਭੇਜਿਆ ਜਾਵੇਗਾ। ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਲਾਪਤਾ ਲੇਡੀਜ਼ ਨੂੰ ਵਿਦੇਸ਼ੀ ਸ਼੍ਰੇਣੀ ਵਿੱਚ ਪੁਰਸਕਾਰਾਂ ਲਈ ਭੇਜਿਆ ਜਾਵੇਗਾ। ਲਾਪਤਾ ਲੇਡੀਜ਼ ਆਮਿਰ ਖਾਨ ਦੇ ਪ੍ਰੋਡਕਸ਼ਨ ਹਾਊਸ ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ।
ਲਾਪਤਾ ਲੇਡੀਜ਼ ਇਸ ਸਾਲ 1 ਮਾਰਚ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਇਹ ਫਿਲਮ 8 ਸਤੰਬਰ ਨੂੰ 48ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ। ਸਕ੍ਰੀਨਿੰਗ ਦੌਰਾਨ ਫਿਲਮ ਦੀ ਕਾਫੀ ਤਾਰੀਫ ਹੋਈ। ਰਿਲੀਜ਼ ਹੋਣ ਤੋਂ ਬਾਅਦ, ਫਿਲਮ ਨੂੰ ਲੋਕਾਂ ਵੱਲੋਂ ਕਾਫੀ ਤਾਰੀਫ ਮਿਲੀ।