Bollywood News: ਵਿਦੇਸ਼ੀ ਲੜਕੀ ਨੇ IIFA ‘ਚ ਸਲਮਾਨ ਖਾਨ ਨੂੰ ਕੀਤਾ ਵਿਆਹ ਲਈ ਪ੍ਰਪੋਜ, ਭਾਈਜਾਨ ਨੇ ਦਿੱਤਾ ਅਜਿਹਾ ਜਵਾਬ, ਵੇਖੋ ਵੀਡੀਓ
Salman Khan Get Marriage Proposal: ਸਲਮਾਨ ਖਾਨ ਦੇ ਵਿਆਹ ਦਾ ਹਰ ਫੈਂਸ ਨੂੰ ਇੰਤਜ਼ਾਰ ਹੈ। ਆਬੂ ਧਾਬੀ 'ਚ ਆਈਫਾ ਐਵਾਰਡਸ 'ਚ ਇਕ ਲੜਕੀ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ, ਜਿਸ ਦੀ ਵੀਡੀਓ ਵੀ ਕੈਪਚਰ ਕੀਤੀ ਗਈ ਹੈ।
ਸੋਸ਼ਲ ਮੀਡੀਆ ਤੇ ਚਰਚਾ ‘ਚ ਹੈ ਵੀਡੀਓ
ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ (Social Media) ‘ਤੇ ਕਾਫੀ ਚਰਚਾ ‘ਚ ਹੈ। ਵੀਡੀਓ ‘ਚ ਸਮਾਲਨ ਮੀਡੀਆ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਇਕ ਲੜਕੀ ਦੀ ਆਵਾਜ਼ ਸੁਣਾਈ ਦਿੰਦੀ ਹੈ ਜੋ ਕਹਿੰਦੀ ਹੈ ਕਿ ਉਹ ਹਾਲੀਵੁੱਡ ਤੋਂ ਆਈ ਹੈ ਅਤੇ ਜਦੋਂ ਤੋਂ ਉਸ ਨੇ ਸਲਮਾਨ ਖਾਨ ਨੂੰ ਦੇਖਿਆ ਹੈ, ਉਸ ਨੂੰ ਉਸ ਨਾਲ ਪਿਆਰ ਹੋ ਗਿਆ ਹੈ। ਇਸ ‘ਤੇ ਸਲਮਾਨ ਕਹਿੰਦੇ ਹਨ, ਤੁਸੀਂ ਸ਼ਾਇਦ ਸ਼ਾਹਰੁਖ ਖਾਨ ਦੀ ਗੱਲ ਕਰ ਰਹੇ ਹੋ। ਜਿਸ ‘ਤੇ ਲੜਕੀ ਦਾ ਕਹਿਣਾ ਹੈ ਕਿ ਉਹ ਉਸ ਬਾਰੇ ਹੀ ਗੱਲ ਕਰ ਰਹੀ ਹੈ।ਸਲਮਾਨ ਨੇ ਇੰਝ ਦਿੱਤਾ ਰਿਐਕਸ਼ਨ
ਅੱਗੇ ਕੁੜੀ ਕਹਿੰਦੀ, “ਮੇਰੇ ਨਾਲ ਵਿਆਹ ਕਰੋਗੇ?” ਇਸ ‘ਤੇ ਭਾਈਜਾਨ ਕਹਿੰਦੇ ਹਨ, ”ਮੇਰੇ ਵਿਆਹ ਦੇ ਦਿਨ ਬੀਤ ਗਏ ਹਨ। ਤੁਹਾਨੂੰ ਮੈਨੂੰ 20 ਸਾਲ ਪਹਿਲਾਂ ਮਿਲਣਾ ਚਾਹੀਦਾ ਸੀ।” ਇਹ ਵੀਡੀਓ (Video) ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਦੀ ਦੁਨੀਆ ‘ਚ ਮਸ਼ਹੂਰ ਹੋ ਗਈ। ਖਾਸ ਗੱਲ ਇਹ ਹੈ ਕਿ ਸਲਮਾਨ ਖਾਨ ਮਜ਼ੇਦਾਰ ਜਵਾਬਾਂ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਜਵਾਬ ਨੂੰ ਕਾਫੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦਈਏ, ਇਸ ਪ੍ਰਪੋਜ਼ ਕਰਨ ਵਾਲੀ ਕੁੜੀ ਦਾ ਨਾਂ ਅਲੀਨਾ ਖਲਫੀਹ ਹੈ, ਜੋ ਕਿ ਡਿਜੀਟਲ ਕੰਟੈਂਟ ਕ੍ਰਿਏਟਰ ਹੈ।
Follow Us
