ਭਵਾਨੀਪੁਰ ਤੋਂ ਜਿੱਤੇ ਸ਼ੁਭੇਂਦੂ ਅਧਿਕਾਰੀ, ਮਮਤਾ ਦਾ ਸਿਆਸੀ ਸੰਨਿਆਸ ਦਾ ਕੀਤਾ ਦਾਅਵਾ
ਪੱਛਮੀ ਬੰਗਾਲ ਦੀ ਸਿਆਸਤ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇੱਕ ਵੱਡਾ ਦੋਹਰਾ ਝਟਕਾ ਲੱਗਾ ਹੈ। ਇਕ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੰਗਾਲ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਉਥੇ ਹੀ ਦੂਜੇ ਪਾਸੇ ਭਾਜਪਾ ਦੇ ਦਿੱਗਜ ਆਗੂ ਸ਼ੁਭੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਆਪਣੀ ਭਵਾਨੀਪੁਰ ਸੀਟ ਤੋਂ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਪੱਛਮੀ ਬੰਗਾਲ ਦੀ ਸਿਆਸਤ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇੱਕ ਵੱਡਾ ਦੋਹਰਾ ਝਟਕਾ ਲੱਗਾ ਹੈ। ਇਕ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੰਗਾਲ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਉਥੇ ਹੀ ਦੂਜੇ ਪਾਸੇ ਭਾਜਪਾ ਦੇ ਦਿੱਗਜ ਆਗੂ ਸ਼ੁਭੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਆਪਣੀ ਭਵਾਨੀਪੁਰ ਸੀਟ ਤੋਂ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਸ਼ੁਭੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ।
ਸ਼ੁਭੇਂਦੂ ਅਧਿਕਾਰੀ ਨੇ ਭਵਾਨੀਪੁਰ ਸੀਟ ਤੋਂ ਮਮਤਾ ਬੈਨਰਜੀ ਨੂੰ 15,114 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਸ਼ੁਭੇਂਦੂ ਨੇ ਮਮਤਾ ਨੂੰ ਚੋਣ ਮੈਦਾਨ ਵਿੱਚ ਮਾਤ ਦਿੱਤੀ ਹੈ। ਇਸ ਤੋਂ ਪਹਿਲਾਂ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਨ੍ਹਾਂ ਨੇ ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਨੂੰ ਹਰਾਇਆ ਸੀ।
‘ਮਮਤਾ ਦਾ ਸਿਆਸੀ ਸੰਨਿਆਸ ਹੁਣ ਤੈਅ’ – ਸ਼ੁਭੇਂਦੂ
ਜਿੱਤ ਤੋਂ ਬਾਅਦ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਮਮਤਾ ਬੈਨਰਜੀ ਨੂੰ ਹਰਾਉਣਾ ਬੇਹਤਰੀਨ ਅਤੇ ਬਹੁਤ ਜ਼ਰੂਰੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮਮਤਾ ਦਾ ਸਿਆਸੀ ਸੰਨਿਆਸ ਹੁਣ ਹੋ ਗਿਆ ਹੈ। ਉਨ੍ਹਾਂ ਕਿਹਾ, “ਉਹ 2021 ਵਿੱਚ ਨੰਦੀਗ੍ਰਾਮ ਤੋਂ ਹਾਰੀ ਸੀ ਅਤੇ ਇਸ ਵਾਰ ਭਵਾਨੀਪੁਰ ਦੇ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ। ਮੈਂ ਉਨ੍ਹਾਂ ਨੂੰ 15 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਮਮਤਾ ਬੈਨਰਜੀ ਨੂੰ ਮੁਸਲਮਾਨਾਂ ਨੇ ਖੁੱਲ੍ਹ ਕੇ ਵੋਟ ਪਾਈ, ਖ਼ਾਸ ਕਰਕੇ ਵਾਰਡ ਨੰਬਰ 77 ਦੇ ਸਾਰੇ ਮੁਸਲਿਮ ਵੋਟਰਾਂ ਨੇ ਉਨ੍ਹਾਂ ਦਾ ਸਾਥ ਦਿੱਤਾ, ਪਰ ਮੈਨੂੰ ਹਿੰਦੂ, ਸਿੱਖ, ਜੈਨ ਅਤੇ ਬੋਧੀਆਂ ਨੇ ਆਸ਼ੀਰਵਾਦ ਦੇ ਕੇ ਜਿਤਾਇਆ ਹੈ। ਇਹ ਜਿੱਤ ਬੰਗਾਲ ਅਤੇ ਨਰਿੰਦਰ ਮੋਦੀ ਦੀ ਜਿੱਤ ਹੈ।”
#WATCH | Kolkata | BJP’s Suvendu Adhikari shows his winning certificate after clinching the Bhabanipur assembly seat with a landslide against the West Bengal CM and TMC candidate Mamata Banerjee.
He says, “This was very important. Defeating Mamata Banerjee was crucial. This is pic.twitter.com/N1zY3EHW33 — ANI (@ANI) May 4, 2026
ਵੋਟਾਂ ਦੀ ਗਿਣਤੀ ਅਤੇ ਸਮਰਥਨ ਦਾ ਵੇਰਵਾ
ਸ਼ੁਭੇਂਦੂ ਅਧਿਕਾਰੀ ਨੇ ਦੱਸਿਆ ਕਿ ਜਦੋਂ ਗਿਣਤੀ ਦੇ 15ਵੇਂ ਰਾਊਂਡ ਤੱਕ ਉਹ ਮਮਤਾ ਬੈਨਰਜੀ ਦਾ ਮਾਰਜਿਨ ਖ਼ਤਮ ਕਰਕੇ 556 ਵੋਟਾਂ ਨਾਲ ਅੱਗੇ ਨਿਕਲ ਗਏ, ਤਾਂ ਮਮਤਾ ਨੇ ਮੈਦਾਨ ਛੱਡਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਬੰਗਾਲੀ ਹਿੰਦੂਆਂ, ਗੁਜਰਾਤੀਆਂ, ਜੈਨੀਆਂ, ਮਾਰਵਾੜੀਆਂ ਅਤੇ ਪੂਰਵਾਂਚਲੀਆਂ ਨੇ ਖੁੱਲ੍ਹ ਕੇ ਵੋਟਾਂ ਪਾਈਆਂ ਹਨ। ਇੰਨਾ ਹੀ ਨਹੀਂ, ਸਿੱਖ ਭਾਈਚਾਰੇ ਨੇ ਵੀ ਡਟ ਕੇ ਮੇਰਾ ਸਾਥ ਦਿੱਤਾ। ਸ਼ੁਭੇਂਦੂ ਨੇ ਸੀਪੀਐਮ (CPM) ਦੇ ਵੋਟਰਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਭਵਾਨੀਪੁਰ ਦੇ 13,000 ਸੀਪੀਐਮ ਵੋਟਰਾਂ ਵਿੱਚੋਂ ਲਗਭਗ 10,000 ਨੇ ਭਾਜਪਾ ਨੂੰ ਵੋਟ ਦਿੱਤੀ ਹੈ।
ਇਹ ਵੀ ਪੜ੍ਹੋ
ਭਵਾਨੀਪੁਰ ਦਾ ਸਿਆਸੀ ਇਤਿਹਾਸ
ਜ਼ਿਕਰਯੋਗ ਹੈ ਕਿ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਨੇ ਆਪਣੀ ਰਵਾਇਤੀ ਸੀਟ ਭਵਾਨੀਪੁਰ ਛੱਡ ਕੇ ਨੰਦੀਗ੍ਰਾਮ ਤੋਂ ਚੋਣ ਲੜੀ ਸੀ, ਜਿੱਥੇ ਸ਼ੁਭੇਂਦੂ ਅਧਿਕਾਰੀ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਇਸ ਹਾਰ ਤੋਂ ਬਾਅਦ ਮਮਤਾ ਨੇ ਭਵਾਨੀਪੁਰ ਤੋਂ ਜ਼ਿਮਨੀ ਚੋਣ ਲੜੀ ਅਤੇ 58,000 ਤੋਂ ਵੱਧ ਵੋਟਾਂ ਦੇ ਵੱਡੇ ਫਰਕ ਅਤੇ 72 ਫੀਸਦੀ ਵੋਟ ਸ਼ੇਅਰ ਨਾਲ ਜਿੱਤ ਦਰਜ ਕੀਤੀ ਸੀ, ਜਿਸ ਨਾਲ ਇਹ ਸੀਟ ਉਨ੍ਹਾਂ ਦਾ ਸਭ ਤੋਂ ਭਰੋਸੇਮੰਦ ਗੜ੍ਹ ਮੰਨੀ ਜਾਣ ਲੱਗੀ ਸੀ। ਮਮਤਾ ਬੈਨਰਜੀ ਦੱਖਣੀ ਕੋਲਕਾਤਾ ਲੋਕ ਸਭਾ ਸੀਟ ਤੋਂ ਛੇ ਵਾਰ ਸੰਸਦ ਮੈਂਬਰ ਰਹਿ ਚੁੱਕੀ ਹੈ ਅਤੇ ਭਵਾਨੀਪੁਰ ਵਿਧਾਨ ਸਭਾ ਖੇਤਰ ਇਸੇ ਸੰਸਦੀ ਸੀਟ ਦਾ ਅਹਿਮ ਹਿੱਸਾ ਰਿਹਾ ਹੈ।
