ਸੁਨੀਤਾ ਕੇਜਰੀਵਾਲ ਪਹੁੰਚਣਗੇ ਪੰਜਾਬ, ਪਾਰਟੀ ਮੁਹਿੰਮ ਨੂੰ ਕਰਣਗੇ ਤੇਜ਼
Sunita Kejriwal: ਪੰਜਾਬ ਵਿਧਾਨਸਭਾ ਚੋਣ ਤੋਂ ਬਾਅਦ ਆਪ ਪਹਿਲਾ ਚ ਲੋਕ ਸਭਾ ਚੋਣਾਂ ਲੜ ਰਹੀ ਹੈ। ਨਾਲ ਹੀ ਪਾਰਟੀ ਨੇ 13 ਸੀਟਾਂ 'ਤੇ ਚੋਣ ਲੜਣ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਪ੍ਰਚਾਰ ਲਈ ਉਤਰੇ ਹਨ ਅਤੇ ਹਰ ਦਿਨ ਵੱਖਰੇ ਹਲਕਿਆਂ ਚ ਜਾ ਰਹੇ ਹਨ। ਆਮ ਆਦਮੀ ਪਾਰਟੀ ਨੇ ਪੰਜਾਬ 'ਚ 13-0 ਦੀ ਮੁਹਿੰਮ ਚਲਾਈ ਹੈ।
Sunita Kejriwal: ਪੰਜਾਬ ‘ਚ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਹੁਣ ਸੁਨੀਤਾ ਕੇਜਰੀਵਾਲ ਮੈਦਾਨ ‘ਚ ਉਤਰਨ ਜਾ ਰਹੇ ਹਨ। ਜਾਣਕਾਰੀ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚੋਣ ਪ੍ਰਚਾਰ ਲਈ ਪੰਜਾਬ ਪਹੁੰਚਣਗੇ। ਉਹ ਇੱਥੇ 3 ਲੋਕ ਸਭਾ ਹਲਕਿਆਂ ‘ਚ ਰੈਲੀਆਂ ਕਰਣਗੇ। ਇਸ ਦੌਰਾਨ ਉਹ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਚ ਜਨਤਾ ਵਿੱਚ ਜਾਣਗੇ। ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਜੋ ਜਾਣਕਾਰ ਮਿਲ ਰਹੀ ਹੈ ਕਿ ਸੁਨੀਤਾ ਕੇਜਰੀਵਾਲ ਇਸ ਹਫਤੇ 9 ਅਤੇ 10 ਮਈ ਨੂੰ ਆ ਸਕਦੇ ਹਨ। ਹਾਲਾਂਕਿ ਇਸ ‘ਤੇ ਕੋਈ ਜਾਣਕਾਰੀ ਪਾਰਟੀ ਵੱਲੋਂ ਸਾਂਝੀ ਨਹੀਂ ਕੀਤੀ ਗਈ ਹੈ।
ਪੰਜਾਬ ਵਿਧਾਨਸਭਾ ਚੋਣ ਤੋਂ ਬਾਅਦ ਆਪ ਪਹਿਲਾ ਚ ਲੋਕ ਸਭਾ ਚੋਣਾਂ ਲੜ ਰਹੀ ਹੈ। ਨਾਲ ਹੀ ਪਾਰਟੀ ਨੇ 13 ਸੀਟਾਂ ‘ਤੇ ਚੋਣ ਲੜਣ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਪ੍ਰਚਾਰ ਲਈ ਉਤਰੇ ਹਨ ਅਤੇ ਹਰ ਦਿਨ ਵੱਖਰੇ ਹਲਕਿਆਂ ਚ ਜਾ ਰਹੇ ਹਨ। ਆਮ ਆਦਮੀ ਪਾਰਟੀ ਨੇ ਪੰਜਾਬ ‘ਚ 13-0 ਦੀ ਮੁਹਿੰਮ ਚਲਾਈ ਹੈ। ਜਿਸ ਤਹਿਤ ਪਾਰਟੀ ਦਾ ਟੀਚਾ ਹੈ ਕਿ ਉਹ ਪੰਜਾਬ ਚ ਵਿਰੋਧੀ ਧਿਰ ਨੂੰ 13 ਸੀਟਾਂ ਤੇ ਹਰਾਉਣਗੇ।
ਇਹ ਵੀ ਪੜ੍ਹੋ: ਚੰਨੀ ਦੇ ਬਿਆਨ ਤੇ ਸੁਨੀਲ ਜਾਖੜ ਦਾ ਪਲਟਵਾਰ, ਕਿਹਾ- ਫੌਜ ਦੀ ਨਹੀਂ ਕਰਦੇ ਕਦਰ
ਅਰਵਿੰਦ ਕੇਜਰੀਵਾਲ ਬਣਾ ਰਹੇ ਰਣਨੀਤੀ
ਭਾਵੇਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਰਾਬ ਨੀਤੀ ਕੇਸ ਵਿੱਚ ਜੇਲ੍ਹ ਵਿੱਚ ਹੋਣ ਕਾਰਨ ਇਸ ਵਾਰ ਚੋਣ ਪ੍ਰਚਾਰ ਵਿੱਚ ਹਿੱਸਾ ਨਹੀਂ ਲੈ ਸਕਣਗੇ ਪਰ ਉਹ ਸਾਰੀ ਚੋਣ ਰਣਨੀਤੀ ਜੇਲ੍ਹ ਵਿੱਚੋਂ ਹੀ ਤਿਆਰ ਕਰ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੀਐਮ ਭਗਵੰਤ ਮਾਨ ਇੱਕ ਮਹੀਨੇ ਵਿੱਚ ਦੋ ਵਾਰ ਉਨ੍ਹਾਂ ਨੂੰ ਮਿਲ ਚੁੱਕੇ ਹਨ।