Sri Fatehgarh Sahib Seat Election Results 2024: ਅਮਰ ਸਿੰਘ ਨੂੰ ਮਿਲੀ ਜਿੱਤ, BJP-SAD ਦੀ ਜਮਾਨਤ ਜ਼ਬਤ ਹੋਣ ਦੀ ਸੰਭਾਵਨਾ
Punjab Lok Sabha Sri Fatehgarh Sahib Constituency Election Results 2024 LIVE Counting and Updates: ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਸੀਟ 'ਤੇ ਇਸ ਵਾਰ ਮੁਕਾਬਲਾ ਕਾਫ਼ੀ ਫ਼ਸਵਾਂ ਰਹਿਣ ਦੀ ਉਮੀਦ ਹੈ। ਕਾਂਗਰਸ ਨੇ ਜਿੱਥੇ ਆਪਣੇ ਮੌਜੂਦਾ ਸਾਂਸਦ ਡਾ. ਅਮਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. 'ਤੇ ਦਾਅ ਖੇਡਿਆ ਹੈ। ਭਾਜਪਾ ਨੇ ਗੇਜਾਰਾਮ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਬਿਕਰਮਜੀਤ ਸਿੰਘ ਖਾਲਸਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਸ਼੍ਰੀ ਫਹਿਤਗੜ੍ਹ ਸਾਹਿਬ ਦੀ ਪੰਥਕ ਸੀਟ ਤੇ ਇਸ ਵਾਰ ਕਾਂਗਰਸ ਪਾਰਟੀ ਨੂੰ ਟੱਕਰ ਮਿਲਦੀ ਦਿਖਾਈ ਦੇ ਰਹੀ ਹੈ। ਕਾਂਗਰਸ ਨੇ ਜਿੱਥੇ ਆਪਣੇ ਮੌਜੂਦਾ ਸਾਂਸਦ ਡਾ. ਅਮਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਾਂਗਰਸ ਛੱਡ ਆਪ ਵਿੱਚ ਆਏ ਸਾਬਕਾ ਵਿਧਾਇਕ ਗੁਰਪ੍ਰੀਤ ਜੀਪੀ ਦੇ ਦਾਅ ਖੇਡਿਆ ਹੈ। ਦੂਜੇ ਪਾਸੇ ਇੱਕਲਿਆਂ ਲੋਕ ਸਭਾ ਚੋਣਾਂ ਲੜ ਰਹੀ ਭਾਜਪਾ ਨੇ ਗੇਜਾਰਾਮ ਨੂੰ ਆਪਣਾ ਉਮੀਦਵਾਰਾਂ ਐਲਾਨਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮਜੀਤ ਸਿੰਘ ਖਾਲਸਾ ਚੋਣ ਮੈਦਾਨ ਵਿੱਚ ਹਨ।
LIVE NEWS & UPDATES
-
Sri Fatehgarh Sahib Seat Election Results 2024: ਅਮਰ ਸਿੰਘ ਨੇ ਜਿੱਤ ਕੀਤੀ ਹਾਸਲ
ਫਤਿਹਗੜ੍ਹ ਤੋਂ ਕਾਂਗਰਸ ਉਮੀਦਵਾਰ ਤੋਂ ਅਮਰ ਸਿੰਘ ਨੂੰ ਜਿੱਤ ਮਿਲੀ ਹੈ। ਉਨ੍ਹਾਂ ਦੀ ਟੱਕਰ ਆਪ ਦੇ ਗੁਰਪ੍ਰੀਤ ਸਿੰਘ ਜੀਪੀ ਨਾਲ ਰਹੀ ਹੈ। ਇਸ ਸੀਟ ‘ਤੇ BJP ‘ਤੇ SAD ਦੀ ਜਮਾਨਤ ਜ਼ਬਤ ਹੋਣ ਦਾ ਖ਼ਤਰਾ ਹੈ।
-
Sri Fatehgarh Sahib Seat Election Results 2024: ਅਮਰ ਸਿੰਘ ਦੀ 33714 ਲੀਡ
ਫਤਿਹਗੜ੍ਹ ਸਾਹਿਬ ‘ਚ ਅਮਰ ਸਿੰਘ ਦੀ 33714 ਲੀਡ
ਅਮਰ ਸਿੰਘ, ਕਾਂਗਰਸ :- 328990
ਗੁਰਪ੍ਰੀਤ ਜੀਪੀ, ਆਪ :- 295276
ਬਿਕਰਮਜੀਤ ਖਾਲਸਾ, ਅਕਾਲੀ ਦਲ :- 124809
ਗੇਜਾ ਰਾਮ, ਭਾਜਪਾ :- 126799
-
Sri Fatehgarh Sahib Seat Election Results 2024: ਅਮਰ ਸਿੰਘ ਦੀ ਲੀਡ ਲਗਾਤਾਰ ਵੱਧੀ
ਫਤਿਹਗੜ੍ਹ ਸਾਹਿਬ ‘ਚ ਅਮਰ ਸਿੰਘ ਦੀ ਲੀਡ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਦੀ ਟੱਕਰ ਗੁਪਪ੍ਰੀਤ ਸਿੰਘ ਜੀਪੀ ਨਾਲ ਹੈ।
-
Sri Fatehgarh Sahib Seat Election Results 2024: ਅਮਰ ਸਿੰਘ 21891 ਵੋਟਾਂ ਤੋਂ ਅੱਗੇ
ਫਤਿਹਗੜ੍ਹ ਸਾਹਿਬ ਦਾ 32ਵਾਂ ਰਾਊਂਡ
ਅਮਰ ਸਿੰਘ 21891 ਵੋਟਾਂ ਤੋਂ ਅੱਗੇ
ਕਾਂਗਰਸ ਅਮਰ ਸਿੰਘ – 204088
ਗੁਰਪ੍ਰੀਤ ਜੀਪੀ, ਆਪ- 182197
ਬਿਕਰਮਜੀਤ ਖਾਲਸਾ, ਅਕਾਲੀ ਦਲ – 72403
ਗੇਜਾ ਰਾਮ, ਭਾਜਪਾ :- 93432
-
Sri Fatehgarh Sahib Seat Election Results 2024: ਅਮਰ ਸਿੰਘ ਦੀ ਲੀਡ ਮਜਬੂਤ
ਅਮਰ ਸਿੰਘ 16176 ਵੋਟਾਂ ਤੋਂ ਅੱਗੇ
ਅਮਰ ਸਿੰਘ, ਕਾਂਗਰਸ – 156808
ਗੁਰਪ੍ਰੀਤ ਜੀਪੀ, ਆਪ – 140632
ਬਿਕਰਮਜੀਤ ਖਾਲਸਾ, ਅਕਾਲੀ ਦਲ- 55445
ਗੇਜਾ ਰਾਮ, ਭਾਜਪਾ – 73313
-
Sri Fatehgarh Sahib Seat Election Results 2024: ਅਮਰ ਸਿੰਘ ਦੀ ਲੀਡ ਵਧੀ
ਅਮਰ ਸਿੰਘ 10040 ਵੋਟਾਂ ਨਾਲ ਅੱਗੇ
ਅਮਰ ਸਿੰਘ, ਕਾਂਗਰਸ :- 79212
ਗੁਰਪ੍ਰੀਤ ਜੀਪੀ, ਆਪ :- 69172
ਬਿਕਰਮਜੀਤ ਖਾਲਸਾ, ਅਕਾਲੀ ਦਲ :- 27470
ਗੇਜਾ ਰਾਮ, ਭਾਜਪਾ :- 34245
-
Sri Fatehgarh Sahib Seat Election Results 2024: ਅਮਰ ਸਿੰਘ ਦੀ ਵਧੀ ਲੀਡ
ਫਤਹਿਗੜ੍ਹ ਸਾਹਿਬ 9 ਰਾਊਂਡ
ਗੁਰਪ੍ਰੀਤ ਜੀਪੀ, ਆਪ :- 46571
ਅਮਰ ਸਿੰਘ, ਕਾਂਗਰਸ :- 53631
ਬਿਕਰਮਜੀਤ ਖਾਲਸਾ, ਅਕਾਲੀ ਦਲ :- 19319
ਗੇਜਾ ਰਾਮ, ਭਾਜਪਾ :- 21733
-
Fatehgarh Sahib Election Results 2024: ਅਮਰ ਸਿੰਘ 7060 ਵੋਟਾਂ ਨਾਲ ਅੱਗੇ
ਫਤਿਹਗੜ੍ਹ ਸਾਹਿਬ ਤੋਂ ਕਾਂਗਰ ਦੇ ਅਮਰ ਸਿੰਘ 7060 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
AAP ਗੁਰਪ੍ਰੀਤ ਸਿੰਘ : 46571
CONG ਅਮਰ ਸਿੰਘ : 53631
SAD ਬਿਕ੍ਰਮਜੀਤ ਖਾਲਸਾ : 19319
BJP ਗੇਜਾ ਰਾਮ : 21733 -
Sri Fatehgarh Sahib Seat Election Results 2024: ਫਤਿਹਗੜ੍ਹ ਸਾਹਿਬ ਸੀਟ ਦਾ ਅਪਡੇਟ
ਫਤਿਹਗੜ੍ਹ ਸਾਹਿਬ
ਗੁਰਪ੍ਰੀਤ ਜੀਪੀ :- 8658
ਅਮਰ ਸਿੰਘ :- 10998
ਬਿਕਰਮਜੀਤ ਖਾਲਸਾ:- 3666
ਗੇਜਾ ਰਾਮ :- 2042
ਅਮਰ ਸਿੰਘ: 2340
-
Sri Fatehgarh Sahib Seat Election Results 2024: ਅਮਰ ਸਿੰਘ ਅੱਗੇ
ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਅਮਰ ਸਿੰਘ ਅੱਗੇ ਚੱਲ ਰਹੇ ਹਨ।
-
Sri Fatehgarh Sahib Seat Election Results 2024: ਗੁਰਪ੍ਰੀਤ ਸਿੰਘ ਜੀਪੀ ਅੱਗੇ
ਫਤਿਹਗੜ੍ਹ ਸਾਹਿਬ ਤੋਂ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅੱਗੇ ਚੱਲ ਰਹੇ ਹਨ।
-
Sri Fatehgarh Sahib Seat Election Results 2024: ਗਿਣਤੀ ਸ਼ੁਰੂ
ਸ਼੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲੇ ਰੁਝਾਨ ਜਲਦੀ ਹੀ ਆਉਣਗੇ।
-
Fathegarh Election Results 2024: ਫ਼ਤਹਿਗੜ੍ਹ ਸਾਹਿਬ ਸੀਟ ਲਈ 2 ਜ਼ਿਲ੍ਹਿਆਂ ਵਿੱਚ ਹੋਵੇਗੀ ਗਿਣਤੀ
ਫਤਹਿਗੜ੍ਹ ਸਾਹਿਬ ਸੀਟ ਦੀ ਗੱਲ ਕਰੀਏ ਤਾਂ ਇੱਥੇ ਕੁੱਲ 15 ਲੱਖ 52 ਹਜ਼ਾਰ 567 ਵੋਟਰਾਂ ਵਿੱਚੋਂ 9 ਲੱਖ 70 ਹਜ਼ਾਰ 783 ਵੋਟਰਾਂ ਨੇ ਵੋਟ ਪਾਈ। ਪੂਰੇ ਹਲਕੇ ਵਿੱਚ 62.53 ਫੀਸਦੀ ਵੋਟਿੰਗ ਹੋਈ। ਜਦੋਂ ਕਿ 2019 ਵਿੱਚ 65.68 ਫੀਸਦੀ ਵੋਟਿੰਗ ਹੋਈ ਸੀ। ਇੱਥੇ 14 ਉਮੀਦਵਾਰ ਮੈਦਾਨ ਵਿੱਚ ਹਨ। ਇੱਥੇ ਦੋ ਜ਼ਿਲ੍ਹਿਆਂ ਵਿੱਚ ਗਿਣਤੀ ਹੋਵੇਗੀ।
-
1500 ਮੁਲਾਜ਼ਮ ਤਾਇਨਾਤ
ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਗਿਣਤੀ ਦੇ 14 ਗੇੜ ਹਨ। ਜਿਸ ਲਈ 1500 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਬੈਲਟ ਪੇਪਰ ਦੀਆਂ ਵੋਟਾਂ ਪਹਿਲਾਂ ਗਿਣੀਆਂ ਜਾਣਗੀਆਂ। ਇਸ ਤੋਂ ਬਾਅਦ ਈਵੀਐਮ ਖੁੱਲ੍ਹੇਗੀ।